ਟ੍ਰਾਈਸਿਟੀ

ਸੋਲਡ ਵੈਸਟ ਮੈਨੇਜ਼ਮੈਟ ਤਹਿਤ ਪ੍ਰੋਜੈਕਟ ਤਿਆਰ ਕਰਕੇ ਪੰਚਾਇਤਾਂ ਪਿੰਡਾਂ ਨੂੰ ਸੁੰਦਰ ਬਣਾ ਸਕਦੀਆਂ : ਚਰਨਜੀਤ ਸਿੰਘ ਚੰਨੀ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | September 30, 2020 07:44 PM



ਖਰੜ:- ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਸਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪਿੰਡਾਂ ਨੂੰ ਸਾਫ ਸੁੱਥਰਾ ਰੱਖਣ ਲਈ ਮਨਰੇਗਾ ਸਕੀਮ ਤਹਿਤ 'ਸੋਲਡ ਵੈਸਟ ਮੈਨੇਜ਼ਮੈਟ ਪ੍ਰੋਜੈਕਟ' ਤਿਆਰ ਕਰਕੇ ਅਹਿਮ ਭੂਮਿਕਾ ਨਿਭਾਉਣ ਕਿਉਕਿ ਮਨਰੇਗਾ ਸਕੀਮ ਤਹਿਤ ਵੱਧ ਤੋਂ ਵੱਧ ਪੰਚਾਇਤਾਂ ਫੰਡ ਖਰਚ ਸਕਦੀਆਂ ਹਨ। ਉਹ ਅੱਜ ਪਿੰਡ ਮਦਨਹੇੜੀ ਦੀ ਪੰਚਾਇਤ ਵਲੋਂ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਕੈਬਨਿਟ ਮੰਤਰੀ ਵਲੋ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਮਦਨਹੇੜੀ ਤੇ ਪੰਚਾਇਤ ਮੈਬਰਾਂ ਵਲੋਂ ਇਸ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੀਆਂ ਸਮੂਹ ਪੰਚਾਇਤਾਂ ਪਿੰਡ ਮਦਨਹੇੜੀ ਵਿਚ ਤਿਆਰ ਕੀਤੇ ਗਏ ਸੋਲਡ ਵੈਸਟ ਮੈਨੇਜ਼ਮੈਟ ਨੂੰ ਵੇਖ ਕੇ ਆਪਣੇ ਪਿੰਡਾਂ ਵਿਚ ਇਸ ਤਰਾਂ ਦਾ ਪ੍ਰੋਜੈਕਟ ਤਿਆਰ ਕਰਨ ਅਤੇ ਆਪਣੇ ਆਪਣੇ ਪਿੰਡਾਂ ਨੂੰ ਸਾਫ ਸਫਾਈ ਲਈ ਸੁੰਦਰ ਬਣਾਉਣ। ਉਹਨਾਂ ਕਿਹਾ ਕਿ ਉਹਨਾਂ ਦੇ ਵਿਧਾਨ ਸਭਾ ਹਲਕੇ ਵਿਚ ਇਹ ਪਹਿਲੀ ਪੰਚਾਇਤ ਹੈ ਜਿਸ ਵਲੋਂ ਇਹ ਪ੍ਰੋਜੈਕਟ ਨੂੰ ਤਿਆਰ ਕਰਕੇ ਪਿੰਡ ਨੂੰ ਸਾਫ ਸੁੱਥਰਾ ਰੱਖਣ ਦਾ ਵੱਡੇ ਪੱਧਰ ਤੇ ਯਤਨ ਕੀਤਾ ਗਿਆ ਹੈ। ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਮਦਨਹੇੜੀ ਨੇ ਦਸਿਆ ਕਿ ਰਾਊਡ ਗਲਾਸ ਫਾਊਡੇਸ਼ਨ ਵਲੋਂ ਪਿੰਡ ਦੇ ਘਰ ਘਰ ਜਾ ਕੇ ਹਰਾ ਅਤੇ ਨੀਲਾ ਡਸਟਬੀਨ ਰਖਵਾਏ ਗਏ ਅਤੇ ਪਿੰਡ ਨਿਵਾਸੀਆਂ ਨੂੰ ਜਾਗਰੂਕਤ ਕੀਤਾ ਕਿ ਹਰੇ ਡਸਟਬੀਨ ਵਿਚ ਗਿੱਲਾ ਕੂੜਾ ਅਤੇ ਹਰੇ ਡਸਟੀਨ ਵਿਚ ਸੁੱਕਾ ਕੂੜਾ ਪਾਇਆ ਜਾਣਾ ਹੈ। ਇਸ ਮੌਕੇ ਬੀ.ਡੀ.ਪੀ.ਓ. ਖਰੜ ਹਿਤੇਨ ਕਪਿਲਾ, ਕੁਲਵਿੰਦਰ ਸਿੰਘ, ਜਸਵੀਰ ਕੌਰ, ਕੁਲਦੀਪ ਕੌਰ ਪੰਚਾਇਤ ਮੈਂਬਰ, ਮਾਸਟਰ ਪ੍ਰੇਮ ਸਿੰਘ, ਗੁਰਦੇਵ ਸਿੰਘ, ਸੁਰਿੰਦਰਜੀਤ ਸਿੰਘ, ਸਰਬਜੀਤ ਸਿੰਘ, ਨਰੇਸ ਕੁਮਾਰ ਚੋਲਟਾ, ਅਸੋਕ ਬਜਹੇੜੀ, ਕੁਲਵੰੰਤ ਸਿੰਘ ਸਰਪੰਚ ਤਿਰਪੜੀ, ਜੀਵਨ ਨਬੀਪੁਰ ਸਮੇਤ ਹੋਰ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚ ਅਤੇ ਪੰਤਵੱਤੇ ਸੱਜਣ ਹਾਜ਼ਰ ਸਨ।

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ