BREAKING NEWS
ਜਦੋਂ ਪੰਜਾਬ ਨੂੰ ਇੱਕ ਮਜ਼ਬੂਤ ​​ਆਵਾਜ਼ ਦੀ ਲੋੜ ਸੀ, ਲੋਕਾਂ ਦੇ ਹੱਕਾਂ 'ਤੇ ਚੁੱਪ ਰਹਿਣਾ 'ਆਪ' ਦੇ ਮੂਲ ਸਿਧਾਂਤਾਂ ਦੇ ਵਿਰੁੱਧ ਹੈ: ਅਮਨ ਅਰੋੜਾਜਾਖੜ ਸਾਹਿਬ ਅਤੇ ਭਾਜਪਾ ਨੂੰ ਇਸ ਗੱਲ ਦੀ ਤਕਲੀਫ਼ ਹੈ ਕਿ ਪੰਜਾਬ ਵਿੱਚ ਆਮ ਘਰਾਂ ਦੇ ਧੀਆਂ-ਪੁੱਤਾਂ ਦੀ ਸਰਕਾਰ ਕਿਵੇਂ ਬਣ ਗਈ: ਪੰਨੂਪੰਜਾਬ ਸਰਕਾਰ ਨੇ ਰਿਕਾਰਡ ਮਾਲੀਏ, 1,300 ਕਰੋੜ ਰੁਪਏ ਦੇ ਸੜਕੀ ਕੰਮਾਂ ਅਤੇ ਵਿਆਪਕ ਨਾਗਰਿਕ ਸੁਧਾਰਾਂ ਨਾਲ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਲਿਆਂਦੀ ਤੇਜ਼ੀਕੇਜਰੀਵਾਲ ਨੇ ਗੁਜਰਾਤ ਦੇ ਸੀਐਮ ਨੂੰ ਚਿੱਠੀ ਲਿਖ ਕੇ ਮਿਲਣ ਦਾ ਮੰਗਿਆ ਸਮਾਂਨੰਗਲ ਝੀਲ 'ਤੇ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਬਣੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਵਿਦਿਆਰਥੀ ਮਿਆਰੀ ਸਿੱਖਿਆ ਲੈਣ ਲਈ ਪੰਜਾਬ ਆਉਣਗੇ: ਮੁੱਖ ਮੰਤਰੀ ਭਗਵੰਤ ਮਾਨ

ਕਾਰੋਬਾਰ

ਫਰਾਂਸ ਦੀ ਬਹੁਕੌਮੀ ਕੰਪਨੀ ਏਅਰ ਲਿਕਵਿਡ ਰਾਜਪੁਰਾ ਵਿਖੇ ਆਪਣੀ ਪਹਿਲੀ ਉਦਯੋਗਿਕ ਇਕਾਈ ਸਥਾਪਤ ਕਰੇਗੀ

ਕੌਮੀ ਮਾਰਗ ਬਿਊਰੋ | September 30, 2020 07:17 PM


ਚੰਡੀਗੜ੍ਹ,  
ਦੇਸ਼ ਵਿੱਚ ਆਪਣੇ ਵਿਸਥਾਰ ਲਈ ਪੰਜਾਬ ਨੂੰ ਨਿਵੇਸ਼ ਲਈ ਤਰਜੀਹੀ ਥਾਂ ਮੰਨਦਿਆਂ ਫਰਾਂਸ ਦੀ ਬਹੁਕੌਮੀ ਕੰਪਨੀ ਏਅਰ ਲਿਕਵਿਡ ਜੋ ਗੈਸਾਂ, ਤਕਨਾਲੋਜੀ ਅਤੇ ਉਦਯੋਗ ਤੇ ਸਿਹਤ ਸਬੰਧੀ ਸੇਵਾਵਾਂ ਵਿੱਚ ਵਿਸ਼ਵ ਦੀ ਮੋਹਰੀ ਕੰਪਨੀ ਹੈ, ਨੇ ਰਾਜਪੁਰਾ (ਪਟਿਆਲਾ) ਵਿਚ ਆਪਣੀ ਉਦਯੋਗਿਕ ਗੈਸਾਂ ਦੀ ਨਿਰਮਾਣ ਇਕਾਈ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਆਪਣੀ ਅਤਿ-ਆਧੁਨਿਕ ਇਕਾਈ ਸਥਾਪਤ ਕਰਨ ਲਈ ਜ਼ਮੀਨ ਖ਼ਰੀਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਬਣਾਈਆਂ ਨਿਵੇਸ਼ ਪੱਖੀ ਨੀਤੀਆਂ ਸਦਕਾ ਪੰਜਾਬ ਨਿਵੇਸ਼ਕਾਂ ਲਈ ਤਰਜੀਹੀ ਸੂਬਾ ਬਣਿਆ ਹੈ।
ਅੱਜ ਇੱਥੇ ਜਾਰੀ ਇਕ ਪ੍ਰੈਸ ਬਿਆਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ੁਰੂਆਤੀ ਪੜਾਅ ਤੋਂ ਲੈ ਕੇ ਹੁਣ ਤੱਕ ਨਿਵੇਸ਼ਕਾਂ ਅਤੇ ਭਾਈਵਾਲਾਂ ਦਰਮਿਆਨ ਨਿਰੰਤਰ ਸਹਾਇਤਾ ਅਤੇ ਵਿਚਾਰ ਵਟਾਂਦਰੇ ਦੀ ਸੁਵਿਧਾ ਦਿੱਤੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਏਅਰ ਲਿਕਵਿਡ ਇੰਡੀਆ ਹਰਿਆਣਾ ਵਿੱਚ ਆਪਣੀ ਮੌਜੂਦਾ ਅਤਿ-ਆਧੁਨਿਕ ਉਤਪਾਦਨ ਸਹੂਲਤ ਰਾਹੀਂ ਪੰਜਾਬ ਦੀ ਮਾਰਕੀਟ ਮੰਗ ਪੂਰੀ ਕਰ ਰਹੀ ਹੈ। ਗਾਹਕ ਮਾਰਕੀਟ ਦੇ ਵਿਸਥਾਰ ਨਾਲ ਸੰਭਾਵਿਤ ਤੌਰ 'ਤ ਮਾਲਵਾ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਪਲਾਂਟ ਲਗਾਉਣ ਦੀ ਲੋੜ ਪੈਦਾ ਹੋਈ ਹੈ। ਰਾਜਪੁਰਾ ਵਿੱਚ ਆਪਣੇ ਪਲਾਂਟ ਦੀ ਸਥਾਪਨਾ ਨਾਲ ਏਅਰ ਲਿਕਵਿਡ ਗੈਸਾਂ ਦੇ ਖਪਤਕਾਰਾਂ ਰਾਹੀਂ ਰਾਜ ਦੇ ਸਾਰੇ ਉਦਯੋਗਾਂ ਦੀ ਵੈਲਿਊ ਚੇਨ ਨੂੰ ਮਜ਼ਬੂਤੀ ਦੇਵੇਗੀ।
ਸੀ.ਈ.ਓ. ਨੇ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਨਿਵੇਸ਼ ਦੇ ਫ਼ੈਸਲੇ ਰਾਜ ਦੀ ਵਚਨਬੱਧਤਾ ਅਤੇ ਪੰਜਾਬ ਵਿਚ ਕਾਰੋਬਾਰ ਕਰਨ ਵਿਚ ਅਸਾਨੀ ਦੇ ਆਲਮੀ ਮਿਆਰਾਂ ਨੂੰ ਲਾਗੂ ਕਰਨ ਪ੍ਰਤੀ ਸੁਹਿਰਦ ਯਤਨਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿਚ ਆਪਣੀ ਕਿਸਮ ਇੱਕ ਹੋਣ ਦੇ ਨਾਤੇ ਇਨਵੈਸਟ ਪੰਜਾਬ ਦਫਤਰ ਸਾਰੇ ਵਿਦੇਸ਼ੀ ਨਿਵੇਸ਼ਕਾਂ ਲਈ ਇਕ ਯੂਨੀਫਾਈਡ ਰੈਗੂਲੇਟਰ ਅਤੇ ਇਨਵੈਸਟਮੈਂਟ ਪ੍ਰਮੋਸ਼ਨ ਏਜੰਸੀ ਵਜੋਂ ਕੰਮ ਕਰਦਾ ਹੈ। ਪੱਕੇ ਨਿਵਾਸੀ ਹੋਣ ਦੀਆਂ ਬੰਦਿਸ਼ਾਂ ਅਤੇ ਉਤਪਾਦਨ ਦੇ ਮੁਕਾਬਲੇ ਦੇ ਕਾਰਕਾਂ ਜਿਵੇਂ ਕਿ ਮਿਆਰੀ ਬਿਜਲੀ, ਮਜ਼ਬੂਤ ਬੁਨਿਆਦੀ ਢਾਂਚਾ, ਵਧੀਆ ਸੰਪਰਕ, ਭਰਪੂਰ ਪ੍ਰਤਿਭਾ ਪੂਲ ਅਤੇ ਮਜ਼ਦੂਰਾਂ ਨਾਲ ਸ਼ਾਂਤਮਈ ਸਬੰਧਾਂ ਦੇ ਨਾਲ ਪੰਜਾਬ ਕਾਰੋਬਾਰ ਲਈ ਸਾਜ਼ਗਾਰ ਮਾਹੌਲ ਵਿੱਚ ਕੰਮ ਕਰਨ ਲਈ ਸਾਰੇ ਵਿਦੇਸ਼ੀ ਨਿਵੇਸ਼ਕਾਂ ਦਾ ਸਵਾਗਤ ਕਰਦਾ ਹੈ।
ਏਅਰ ਲਿਕਵਿਡ ਇੰਡੀਆ ਦੇ ਚੀਫ ਓਪਰੇਟਿੰਗ ਅਫਸਰ ਸ੍ਰੀ ਹਰਵੇ ਚੋਰੋਸਜ਼ ਨੇ ਇਨਵੈਸਟ ਪੰਜਾਬ ਰਾਹੀਂ ਮਿਸਾਲੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਉਦਯੋਗਿਕ ਇਕਾਈ ਦੀ ਸਥਾਪਨਾ ਅਤੇ ਇਸ ਦੇ ਬਾਅਦ ਦੇ ਕੰਮਕਾਜ ਦੌਰਾਨ ਨਿਰੰਤਰ ਸਹਾਇਤਾ ਦੀ ਉਮੀਦ ਕੀਤੀ।

 

Have something to say? Post your comment

 
 
 
 

ਕਾਰੋਬਾਰ

ਆਈਡੀਐਫਸੀ ਫਸਟ ਬੈਂਕ ਨੇ ਚੰਡੀਗੜ੍ਹ ਬ੍ਰਾਂਚ ਧੋਖਾਧੜੀ ਮਾਮਲੇ ਵਿੱਚ 645 ਕਰੋੜ ਰੁਪਏ ਦੇ ਦਾਅਵਿਆਂ ਦਾ ਕੀਤਾ ਭੁਗਤਾਨ

ਹਰਿਆਣਾ ਸਰਕਾਰ ਵਿੱਚ ਹੋਏ 590 ਕਰੋੜ ਦੇ ਘੁਟਾਲੇ ਨੇ ਆਈਡੀਐਫਸੀ ਫਸਟ ਬੈਂਕ ਦੇ ਸ਼ੇਅਰ ਨੂੰ 20 ਪ੍ਰਤੀਸ਼ਤ ਤੱਕ ਸੁੱਟਿਆ ਥੱਲੇ

ਭਾਰਤੀ ਸਟਾਕ ਬਾਜ਼ਾਰ ਆਰਬੀਆਈ ਐਮਪੀਸੀ ਤੋਂ ਬਾਅਦ ਤੇਜ਼ੀ ਨਾਲ ਬੰਦ ਹੋਏ, ਸੈਂਸੈਕਸ ਵਿੱਚ 266 ਤੇਜ਼ੀ

ਐਸਟੀਟੀ ਵਿੱਚ ਵਾਧੇ ਤੋਂ ਬਾਜ਼ਾਰ ਨਿਰਾਸ਼; ਸੈਂਸੈਕਸ 1,547 ਅੰਕ ਡਿੱਗਿਆ

ਬੀਐਸਈ ਆਲ ਡੈਰੀਵੇਟਿਵਜ਼ ਸਟਾਕ ਇੰਡੈਕਸ ਲਾਂਚ ਕੀਤਾ ਗਿਆ, ਨਿਵੇਸ਼ਕਾਂ ਨੂੰ ਪੈਸਿਵ ਰਣਨੀਤੀਆਂ ਬਣਾਉਣ ਵਿੱਚ ਮਦਦ ਕਰੇਗਾ

ਰਿਲਾਇੰਸ ਇੰਡਸਟਰੀਜ਼ ਦਾ ਮਾਰਕੀਟ ਕੈਪ ਇੱਕ ਦਿਨ ਵਿੱਚ ₹95,407 ਕਰੋੜ ਘਟਿਆ, ਜੂਨ 2024 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ 

ਸਾਲ ਦੇ ਆਖਰੀ ਦਿਨ ਸੈਂਸੈਕਸ 545 ਅੰਕਾਂ ਦੀ ਤੇਜ਼ੀ -ਮਿਡਕੈਪ ਅਤੇ ਸਮਾਲਕੈਪ ਵੀ ਚਮਕੇ

ਨਵਰਾਤਰੀ ਦੇ ਪਹਿਲੇ ਦਿਨ ਤੋਂ ਨਵੀਆਂ ਜੀਐਸਟੀ ਦਰਾਂ ਲਾਗੂ ਹੋਣਗੀਆਂ- ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਲੈ ਕੇ ਵਾਹਨਾਂ ਤੱਕ  'ਤੇ ਕਾਫ਼ੀ ਬੱਚਤ ਹੋਵੇਗੀ

ਜੀਐਸਟੀ ਸਲੈਬ ਵਿੱਚ ਕਮੀ ਨਾਲ ਸਾਮਾਨ ਸਸਤਾ ਹੋਵੇਗਾ: ਅਰਥਸ਼ਾਸਤਰੀ

ਸੈਂਸੈਕਸ 689 ਅੰਕ ਡਿੱਗਿਆ-ਸਟਾਕ ਮਾਰਕੀਟ ਲਾਲ ਨਿਸ਼ਾਨ 'ਤੇ ਬੰਦ ਹੋਇਆ