ਟ੍ਰਾਈਸਿਟੀ

ਆੜਤੀ ਐਸੋਸੀਏਸ਼ਨ ਖਰੜ ਦੇ ਸੁਨੀਲ ਅਗਰਵਾਲ ਬਣੇ ਪ੍ਰਧਾਨ, ਰਾਜੇਸ਼ ਸੂਦ ਬਣੇ ਚੇਅਰਮੈਨ

ਕੌਮੀ ਮਾਰਗ ਬਿਊਰੋ/ਰਾਜੇਸ਼ ਕੌਸ਼ਿਕ | October 12, 2020 09:54 AM


ਖਰੜ:- ਮਾਰਕੀਟ ਕਮੇਟੀ ਖਰੜ ਵਿਖੇ ਆੜਤੀ ਐਸੋਸੀਏਸ਼ਨ ਖਰੜ ਦੀ ਹੋਈ ਇਕ ਅਹਿਮ ਮੀਟਿੰਗ 'ਚ ਸੁਨੀਲ ਅਗਰਵਾਲ ਨੂੰ ਪ੍ਰਧਾਨ, ਰਾਜੇਸ਼ ਸੂਦ ਨੂੰ ਚੇਅਰਮੈਨ ਚੁਣਿਆ ਗਿਆ। ਇਸ ਤੋਂ ਇਲਾਵਾ ਅਮਨਦੀਪ ਗਰਗ ਨੂੰ ਸਕੱਤਰ, ਰਾਜਿੰਦਰ ਅਗਰਵਾਲ ਨੂੰ ਖਜਾਨਚੀ, ਸੁੱਭਮ ਗਰਗ ਨੂੰ ਪ੍ਰੈੱਸ ਸਕੱਤਰ ਵਜੋਂ ਚੁਣੇ ਗਏ। ਇਸ ਮੌਕੇ ਬੋਲਦਿਆਂ ਨਵ-ਨਿਯੁੱਕਤ ਪ੍ਰਧਾਨ ਸੁਨੀਲ ਅਗਰਵਾਲ ਨੇ ਕਿਹਾ ਕਿ ਕਿਸਾਨ ਅਤੇ ਆੜਤੀਆਂ ਦਾ ਰਿਸ਼ਤਾ ਬਹੁਤ ਗੂੜਾ ਹੁੰਦਾ ਹੈ ਅਤੇ ਉਹ ਕਿਸਾਨਾਂ ਅਤੇ ਆੜਤੀਆਂ ਲਈ ਇਕੱਠੇ ਹੋ ਕੇ ਕੰਮ ਕਰਨਗੇ। ਉਹਨਾਂ ਕਿਹਾ ਕਿ ਅਨਾਜ ਮੰਡੀ ਵਿਚ ਕਿਸੇ ਵੀ ਆੜਤੀ ਲਈ ਕੋਈ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਐਸੋਸੀਏਸ਼ਨ ਵਲੋਂ ਸਾਥ ਦਿੱਤਾ ਜਾਵੇਗਾ ਅਤੇ ਕੰਮ 'ਚ ਪਹਿਲਾਂ ਨਾਲੋ ਤਬਦੀਲੀ ਲਿਆਂਦੀ ਜਾਵੇਗੀ। ਇਸ ਮੌਕੇ ਚੇਅਰਮੈਨ ਰਾਜੇਸ਼ ਸੂਦ ਨੇ ਕਿਹਾ ਕਿ ਪਿਛਲੇ ਸਾਲਾਂ ਵਿਚ ਉਹਨਾਂ ਦੀ ਅਗਵਾਈ ਵਿਚ ਟੀਮ ਨੇ ਵਧੀਆਂ ਕੰਮ ਕੀਤਾ ਹੈ ਅਤੇ ਨਵੀਂ ਟੀਮ ਵੀ ਪਹਿਲਾਂ ਦੀ ਤਰਾਂ ਕੰਮ ਕਰੇਗੀ। ਇਸ ਮੌਕੇ ਕਰਿਆਨਾ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਕੈਲਾਸ਼ ਅਗਰਵਾਲ, ਵਪਾਰ ਮੰਡਲ ਖਰੜ ਦੇ ਪ੍ਰਧਾਨ ਅਸੋਕ ਸ਼ਰਮਾ, ਅਵੀਨਾਸ਼ ਮਿੱਤਲ, ਰਾਜਿੰਦਰ ਰਾਣਾ, ਰਾਜੇਸ਼ ਸੂਦ, ਭਾਰਤੀ ਕਿਸਾਨ ਯੂਨੀਅਨ ਦੇ ਜਸਪਾਲ ਸਿੰਘ, ਗੁਰਮੀਤ ਸਿੰਘ ਸਮੇਤ ਮਾਰਕੀਟ ਕਮੇਟੀ ਖਰੜ ਦੇ ਕਰਮਚਾਰੀ ਅਤੇ ਖਰੀਦ ਏਜੰਸੀਆਂ ਦੇ ਇੰਸਪੈਕਟਰ ਵੀ ਹਾਜ਼ਰ ਸਨ।

 

Have something to say? Post your comment

 

ਟ੍ਰਾਈਸਿਟੀ

ਸਿਟੀ ਸਾਈਕਲਿੰਗ ਕਲੱਬ ਖਰੜ ਵਲੋਂ ਨਵੀ ਕਾਰਜਕਾਰਨੀ ਕਮੇਟੀ ਦੇ ਅਹੁੱਦੇਦਾਰ ਨਿਯੁਕਤ ਕੀਤੇ

ਕੌਸਲ ਚੋਣਾਂ ਦੀ ਤਿਆਰੀਆਂ ਲਈ ਸ੍ਰੋਮਣੀ ਅਕਾਲੀ ਦਲ ਵਲੋ ਮੀਟਿੰਗ ਕਰਕੇ ਕੀਤੀ ਰੂਪਾ ਰੇਖਾ ਤਿਆਰ

ਸਿੱਖਿਆ ਸਕੱਤਰ ਨੇ ਵਿਭਾਗ ਦੇ ਵੱਖ-ਵੱਖ ਅਕਾਦਮਿਕ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ

ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੇ ਸਰਵਿਸ ਸਬੰਧੀ ਮਸਲਿਆਂ ਦਾ ਹੁਣ ਹੋਵੇਗਾ ਆਨਲਾਈਨ ਨਿਪਟਾਰਾ

ਕੁਦਰਤ ਨੂੰ ਜਿਊਂਦਾ ਰੱਖਣ ਲਈ ਕਿਸਾਨ ਦਾ ਜਿਊਂਦਾ ਰਹਿਣਾ ਲਾਜ਼ਮੀ : ਹਮੀਰ ਸਿੰਘ

ਮੋਦੀ ਸਰਕਾਰ 'ਚ ਲੋਕਤੰਤਰ ਤੇ ਸਭਿਅਤਾ ਨੂੰ ਵੱਡਾ ਖਤਰਾ ,ਰਾਜਸੀ ਹਿਤਾਂ ਲਈ ਦੇਸ਼ ਵਿਚ ਫੈਲਾਈ ਜਾ ਰਹੀ ਫਿਰਕਾਪ੍ਰਸ਼ਤੀ- ਪ੍ਰਸ਼ਾਂਤ ਭੂਸ਼ਨ

ਡਾ: ਬੰਗੜ ਨੇ ਕੀਤੀ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ

ਡਾ. ਸੁਨੀਲ ਕੁਮਾਰ ਨੂੰ ਮੈਡੀਕਲ ਸੈੱਲ ਅਤੇ ਐਡਵੋਕੇਟ ਨਿਕੁੰਜ ਧਵਨ ਨੂੰ ਆਈਟੀ ਸੈੱਲ ਦਾ ਜਿਲ੍ਹਾ ਇੰਚਾਰਜ ਲਗਾਇਆ

ਕੋਵਿਡ ਦਾ ਟੈਸਟ ਕਰਨ ਲਈ ਦੁਸਹਿਰਾ ਗਰਾਊਡ ਖਰੜ ਵਿਖੇ ਲਗਾਏ ਜਾ ਰਹੇ ਵਿਸ਼ੇਸ਼ ਕੈਪ: ਹਿਮਾਸੂੰ ਜੈਨ

ਖਰੜ - ਬਡਾਲਾ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਏ