ਟ੍ਰਾਈਸਿਟੀ

ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੇ ਸਰਵਿਸ ਸਬੰਧੀ ਮਸਲਿਆਂ ਦਾ ਹੁਣ ਹੋਵੇਗਾ ਆਨਲਾਈਨ ਨਿਪਟਾਰਾ

ਕੌਮੀ ਮਾਰਗ ਬਿਊਰੋ | October 15, 2020 07:34 PM


ਐੱਸ.ਏ.ਐੱਸ.ਨਗਰ 
ਸਕੂਲ ਸਿੱਖਿਆ ਵਿਭਾਗ ਵੱਲੋਂ ਆਪਣੇ ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਆਨਲਾਈਨ ਸਹੂਲਤਾਂ ਤਹਿਤ ਸੀਨੀਅਰ ਅਤੇ ਜੂਨੀਅਰ ਮੁਲਾਜ਼ਮਾਂ ਦੀ ਤਨਖਾਹ ਵਿੱਚ ਆਈ ਅਨਾਮਲੀ ਦੂਰ ਕਰਨ ਵਿੱਚ ਵੀ ਸਰਲਤਾ ਲਿਆਉਣ ਲਈ ਮੁਲਾਜ਼ਮਾਂ ਨੂੰ ਇਸ ਸਬੰਧੀ ਕੇਸਾਂ ਨੂੰ ਈ-ਪੰਜਾਬ ਪੋਰਟਲ ਰਾਹੀਂ ਆਨਲਾਈਨ ਅਪਲਾਈ ਕੀਤਾ ਜਾ ਸਕੇਗਾ| ਵਿਭਾਗ ਵੱਲੋਂ ਇਹ ਪਹਿਲਕਦਮੀ ਸੀਨੀਅਰ ਅਤੇ ਜੂਨੀਅਰ ਸਮਾਨਤਾ ਸਬੰਧੀ ਕੇਸਾਂ ਦੀ ਮੁੱਖ ਦਫ਼ਤਰ ਵਿੱਚ ਵਧ ਰਹੀ ਗਿਣਤੀ ਕਰਕੇ ਕੀਤਾ ਗਿਆ ਹੈ| ਵਿਭਾਗ ਵੱਲੋਂ ਇਸ ਸਬੰਧੀ ਕੇਸਾਂ ਲਈ ਈ-ਪੰਜਾਬ ਪੋਰਟਲ 'ਤੇ ਇੱਕ ਨਵਾਂ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ| ਹੁਣ ਸਬੰਧਿਤ ਅਧਿਆਪਕ, ਅਧਿਕਾਰੀ ਅਤੇ ਕਰਮਚਾਰੀ ਆਪਣੇ ਕੇਸਾਂ ਨੂੰ ਆਪਣੇ ਨਿੱਜੀ ਈ-ਪੰਜਾਬ ਪੋਰਟਲ ਤੋਂ ਅਪਲਾਈ ਕਰਨਗੇ| ਇਸ ਪ੍ਰਕਿਰਿਆ ਤਹਿਤ ਸਭ ਤੋਂ ਪਹਿਲਾਂ ਈ-ਪੰਜਾਬ ਪੋਰਟਲ 'ਤੇ ਜਾ ਕੇ ਸਟਾਫ਼ ਲਾਗ ਇਨ ਆਈ ਡੀ 'ਤੇ ਲਾਗ ਇਨ ਕੀਤਾ ਜਾਵੇਗਾ| ਇਸ ਤੋਂ ਬਾਅਦ ਮੀਨੂੰ ਬਟਨ ਦਬਾ ਕੇ ਸੀਨੀਅਰ ਜੂਨੀਅਰ ਪੈਰਿਟੀ ਕੇਸ 'ਤੇ ਕਲਿੱਕ ਕਰਨਾ ਹੈ| ਇਸ ਤੋਂ ਬਾਅਦ ਸਬੰਧਿਤ ਅਧਿਕਾਰੀ/ਕਰਮਚਾਰੀ ਵੱਲੋਂ ਆਪਣਾ ਨਿੱਜੀ ਵੇਰਵਾ ਅਤੇ ਜੂਨੀਅਰ ਕਰਮਚਾਰੀ ਦਾ ਵੇਰਵਾ ਜਿਸ ਨਾਲ ਪੇਅ ਸਬੰਧੀ ਅਨਾਮਲੀ ਪੈਦਾ ਹੋਈ ਹੈ, ਪੋਰਟਲ 'ਤੇ ਸਬਮਿੱਟ ਕਰਨਾ ਹੋਵੇਗਾ| ਸਬੰਧਿਤ ਡੀ ਡੀ ਓ ਨੂੰ ਕੇਸ ਸਬਮਿਟ ਕਰਨ ਤੋਂ ਬਾਅਦ ਡੀਡੀਓ ਦੋਹਾਂ ਕਰਮਚਾਰੀਆਂ ਦੀ ਪੇਅ ਨੂੰ ਘੋਖ ਕੇ ਇਸ ਸਬੰਧੀ ਵੇਰਵੇ ਸੀਨੀਅਰ ਅਤੇ ਜੂਨੀਅਰ ਕਰਮਚਾਰੀਆਂ ਨੂੰ ਆਨਲਾਈਨ ਭੇਜੇਗਾ|
ਇਸ ਤੋਂ ਬਾਅਦ ਜੂਨੀਅਰ ਕਰਮਚਾਰੀ ਦਾ ਡੀ ਡੀ ਓ ਕਰਮਚਾਰੀ ਦੀ ਨਿਯੁਕਤੀ ਦੀ ਮਿਤੀ ਤੋਂ ਮਿਲਣ ਵਾਲੀ ਪੇਅ ਸਬੰਧੀ ਵੇਰਵੇ ਦੋ ਦਿਨਾਂ ਦੇ ਅੰਦਰ-ਅੰਦਰ ਮੁੱਖ ਦਫ਼ਤਰ ਨੂੰ ਭੇਜੇਗਾ| ਇਸ ਤੋਂ ਬਾਅਦ ਸੀਨੀਅਰ ਕਰਮਚਾਰੀ ਦਾ ਡੀਡੀਓ ਵੀ ਦੋਹਾਂ ਕਰਮਚਾਰੀਆਂ ਦੀ ਤਨਖਾਹ ਦਾ ਤੁਲਨਾਤਮਕ ਵੇਰਵਾ ਸੀਨੀਅਰ ਕਰਮਚਾਰੀ ਦੀ ਸਰਵਿਸ ਬੁੱਕ ਸਮੇਤ ਦੋ ਦਿਨਾਂ ਦੇ ਅੰਦਰ-ਅੰਦਰ ਮੁੱਖ ਦਫ਼ਤਰ ਨੂੰ ਭੇਜੇਗਾ|
ਇਸ ਤੋਂ ਬਾਅਦ ਮੁੱਖ ਦਫ਼ਤਰ ਵਿੱਚ ਸਬੰਧਿਤ ਡੀਲਿੰਗ ਹੈਂਡ ਅਤੇ ਸੁਪਰਡੈਂਟ ਸਮੁੱਚੇ ਕੇਸ ਵਿੱਚ ਅਨਾਮਲੀ ਪੈਦਾ ਹੋਣ ਦੇ ਕਾਰਨਾਂ ਦੀ ਪੜਤਾਲ ਕਰਕੇ ਲੋੜੀਂਦੇ ਸੁਝਾਵਾਂ ਸਮੇਤ ਕੇਸ ਦੋ ਦਿਨ ਦੇ ਅੰਦਰ -ਅੰਦਰ ਡੀ ਐੱਸ ਐੱਫ਼ ਏ ਨੂੰ ਆਡਿਟ ਲਈ ਭੇਜਣਗੇ| ਡੀ ਐੱਸ ਐੱਫ਼ ਏ ਇੱਕ ਦਿਨ ਬਾਅਦ ਕੇਸ ਦੀ ਪੜਤਾਲ ਕਰਕੇ ਡੀ ਪੀ ਆਈ ਨੂੰ ਅਪਰੂਵਲ ਅਤੇ ਮਨਜੂਰੀ ਲਈ ਭੇਜਣਗੇ| ਡੀ ਪੀ ਆਈ ਵੱਲੋਂ ਮਨਜੂਰੀ ਮਿਲਣ ਤੋਂ ਬਾਅਦ ਸਬੰਧਿਤ ਸੁਪਰਡੈਂਟ ਕਰਮਚਾਰੀ ਨੂੰ ਇੱਕ ਦਿਨ ਦੇ ਅੰਦਰ ਆਨਲਾਈਨ ਮਨਜ਼ੂਰੀ ਭੇਜੇਗਾ| ਇਸ ਪ੍ਰਕਾਰ ਸਾਰੀ ਪ੍ਰਕ੍ਰਿਆ ਨੂੰ ਦਸ ਦਿਨ ਦਾ ਸਮਾਂ ਲੱਗੇਗਾ|
ਇਸ ਪ੍ਰਕ੍ਰਿਆ ਸਬੰਧੀ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਪੇਸ਼ ਆਉਣ ਦੀ ਸਥਿਤੀ ਵਿੱਚ ਜ਼ਿਲ੍ਹੇ ਦੇ ਐੱਮ. ਆਈ.ਐੱਸ ਕੋਆਰਡੀਨੇਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਹਨਾਂ ਦੇ ਸੰਪਰਕ ਨੰਬਰ ਈ-ਪੋਰਟਲ 'ਤੇ ਉਪਲੱਬਧ ਹਨ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ( ਐ. ਸਿੱ/ ਸੈ. ਸਿੱ), ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਇੱਕ ਪੱਤਰ ਜਾਰੀ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਉਹ ਇਹਨਾਂ ਕੇਸਾਂ ਸਬੰਧੀ ਪੂਰੀ ਪ੍ਰਕ੍ਰਿਆ ਨੂੰ ਆਪਣੇ ਸਕੂਲ ਜਾਂ ਦਫ਼ਤਰ ਦੇ ਈ-ਪੰਜਾਬ ਪੋਰਟਲ ਦੀ ਆਈ ਡੀ ਤੋਂ ਚੰਗੀ ਤਰ੍ਹਾਂ ਸਮਝ ਲੈਣ ਤਾਂ ਕਿ ਉਹਨਾਂ ਦੇ ਅਧੀਨ ਆਉਂਦੇ ਅਧਿਆਪਕਾਂ ਅਤੇ ਕਰਮਚਾਰੀਆਂ ਦੇ ਅਜਿਹੇ ਕੇਸਾਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਸੰਭਵ ਬਣਾਇਆ ਜਾ ਸਕੇ| ਉਹਨਾਂ ਇਹ ਵੀ ਹਦਾਇਤ ਕੀਤੀ ਹੈ ਕਿ ਸਮੂਹ ਡੀ ਡੀ ਓਜ਼ ਅਜਿਹੇ ਕੇਸਾਂ 'ਤੇ ਰੋਜ਼ਾਨਾ ਕਾਰਵਾਈ ਕਰਨ ਤਾਂ ਕਿ ਕੋਈ ਵੀ ਕੇਸ ਲੰਬਿਤ ਨਾ ਰਹੇ|
ਜਾਰੀ ਵਿਭਾਗੀ ਪੱਤਰ ਅਨੁਸਾਰ ਅਜਿਹੇ ਕੇਸ ਜੋ ਪੱਤਰ ਜਾਰੀ ਹੋਣ ਤੋਂ ਪਹਿਲਾਂ ਮੁੱਖ ਦਫ਼ਤਰ ਵਿੱਚ ਫ਼ਿਜ਼ੀਕਲੀ ਪ੍ਰਾਪਤ ਹੋ ਚੁੱਕੇ ਹਨ , 'ਤੇ ਕਾਰਵਾਈ ਸਬੰਧਿਤ ਅਮਲਾ ਸ਼ਾਖਾਵਾਂ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਕੀਤੀ ਜਾਵੇਗੀ ਅਤੇ ਇਹਨਾਂ ਕੇਸਾਂ ਦਾ ਨਿਪਟਾਰਾ 31 ਅਕਤੂਬਰ ਤੱਕ ਮੁਕੰਮਲ ਤੌਰ 'ਤੇ ਕੀਤਾ ਜਾਵੇ| ਇਸ ਤੋਂ ਇਲਾਵਾ ਪੇ ਅਨਾਮਲੀ ਸਬੰਧੀ ਪੈਂਡਿੰਗ ਕੋਰਟ ਕੇਸ 'ਤੇ ਵੀ ਸਬੰਧਿਤ ਅਮਲਾ ਸ਼ਾਖਾਵਾਂ ਵੱਲੋਂ ਹੀ ਕਾਰਵਾਈ ਕੀਤੀ ਜਾਵੇਗੀ| ਦੱਸਯਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ ਕੁੱਝ ਸਮੇਂ ਤੋਂ ਇੱਕ ਨਵੀਂ ਪੁਲਾਂਘ ਪੁੱਟਦਿਆਂ ਸਾਰੇ ਦਫ਼ਤਰੀ ਕੰਮਾਂ ਵਿੱਚ ਸਰਲਤਾ ਲਿਆਉਣ ਲਈ ਈ-ਰਜਿਸਟ੍ਰੇਸ਼ਨ ਤਹਿਤ ਆਨਲਾਈਨ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ|
ਇਸ ਤਹਿਤ ਮੁਲਾਜ਼ਮਾਂ ਦੀਆਂ ਛੁੱਟੀਆਂ, ਉੱਚੇਰੀ ਸਿੱਖਿਆ ਦੀ ਮਨਜ਼ੂਰੀ, ਮੈਡੀਕਲ ਕਲੇਮ, ਸੇਵਾ-ਮੁਕਤੀ ਅਤੇ ਨੌਕਰੀ ਤੋਂ ਅਸਤੀਫ਼ਾ ਦੇਣ ਦੀ ਪ੍ਰਕ੍ਰਿਆ ਨੂੰ ਆਨਲਾਈਨ ਅਪਲਾਈ ਕਰਨ ਲਈ ਈ-ਪੰਜਾਬ ਪੋਰਟਲ 'ਤੇ ਸਹੂਲਤ ਮੁਹੱਈਆ ਕਰਵਾਈ ਗਈ ਹੈ|

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ