ਟ੍ਰਾਈਸਿਟੀ

ਸਿਟੀ ਸਾਈਕਲਿੰਗ ਕਲੱਬ ਖਰੜ ਵਲੋਂ ਨਵੀ ਕਾਰਜਕਾਰਨੀ ਕਮੇਟੀ ਦੇ ਅਹੁੱਦੇਦਾਰ ਨਿਯੁਕਤ ਕੀਤੇ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | October 18, 2020 09:21 PM



ਖਰੜ:- ਸਿਟੀ ਸਾਈਕਲਿੰਗ ਕਲੱਬ ਪੰਜਾਬ ਵਲੋਂ ਸਨਮਾਨ ਸਾਈਕਲ ਰੈਲੀ ਕੱਢੀ ਗਈ ਜਿਸ ਵਿਚ ਕਲੱਬ ਦੀ ਪਿਛਲੇ ਸਾਲ ਦੀ ਕਾਰਜਕਾਰਨੀ ਸਾਲ 2019-20 ਵਿਚ ਨੀਲਮ ਕੁਮਾਰ, ਉਪਦੇਸ਼ ਗਰਗ, ਜਗਦੀਸ਼ ਗੁਪਤਾ, ਮਨੋਜ਼ ਰਾਵਤ, ਰੋਹਿਤ, ਦਵਿੰਦਰ ਸਿੰਘ ਧਨੋਆ ਨੂੰ ਸ਼ਾਮਲ ਸਨ ਵਲੋ ਇੱਕ ਸਾਲ ਬਹੁਤ ਵਧੀਆਂ ਕੰਮ ਕੀਤਾ ਹੈ ਅਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਕਲੱਬ ਦੇ ਫਾਊਡਰ ਮੈਂਬਰ ਰੋਹਿਤ ਮਿਸ਼ਰਾ ਨੇ ਦਸਿਆ ਕਿ ਸਾਲ 2020-2021 ਲਈ ਨਵੀਂ ਕਾਰਜਕਾਰਨੀ ਬਣੀ ਗਈ ਜਿਸ ਵਿਚ ਬਲਵੰਤ ਸਿੰਘ ਰੰਗੀ ਕਨਵੀਨਰ, ਵੰਦਨਾ ਸ਼ਰਮਾ ਨੂੰ ਕੋ ਕਨਵੀਨਰ, ਪ੍ਰਦੀਪ ਕੁਮਾਰ ਨੂੰ ਮਹਾਂਮਤਰੀ, ਸੀ.ਏ. ਅਖਿਲ ਜਿੰਦਲ ਨੂੰ ਖਜਾਨਚੀ, ਅਨੁਰਾਗ ਗੁਪਤਾ ਤੇ ਸਾਵਿਨ ਰੇਖੀ ਨੂੰ ਸਕੱਤਰ, ਸਾਹਿਲ ਅਰੋੜਾ ਨੂੰ ਗ੍ਰੀਟਿੰਗ ਇੰਚਾਰਜ਼, ਰਾਘਵ ਜਿੰਦਲ ਨੂੰ ਸੋਸਲ ਮੀਡਆਂ ਇੰਚਾਰਜ਼ ਅਤੇ ਜਤਿੰਦਰਪਾਲ ਸਿੰਘ, ਰੋਹਿਤ ਡੋਗਰਾ, ਮਹੇਸ਼ ਕੁਮਾਰ ਨੂੰ ਕਾਰਜਕਾਰਨੀ ਕਮੇਟੀ ਵਿਚ ਨਾਮਜ਼ਦ ਕੀਤਾ ਗਿਆ। ਕਲੱਬ ਵਲੋਂ 2020-21 ਦਾ ਇੱਕ ਬ੍ਰਾਂਡ ਅੰਬੈਸਡਰ ਬਲਵੰਤ ਸਿੰਘ ਰੰਗੀ ਚੁਣੇ ਗਏ ਹਨ ਜਿਨ•ਾਂ ਵਲੋਂ ਇਹ ਖਿਤਾਬ ਕਲੱਬ ਦੇ ਨਿਯਮਾਂ ਅਨੁਸਾਰ 46 ਸਰਟੀਫਿਕੇਟ ਹਾਸਲ ਕਰਕੇ ਸਾਲ ਵਿਚ 7000 ਕਿਲੋਮੀਟਰ ਸਾਈਕਲ ਚਲਾ ਕੇ ਪ੍ਰਾਪਤ ਕੀਤਾ। ਇਸ ਮੌਕੇ ਅਸੋਕ ਸ਼ਰਮਾ, ਮਿੱਕਲ ਅਰੋੜਾ, ਰਾਜੇਸ਼ ਕੁਮਾਰ, ਨਵਤੇਜ਼ ਭੰਗੂ, ਪਵਨ ਵਰਮਾ, ਮਲੀਨ ਰੇਖੀ, ਜਸਵਿੰਦਰ ਸਹੋਤਾ, ਜਗਦੀਸ, ਕਰਨ ਤਾਂਗਰੀ, ਅਨੂਪ ਸਿੰਘ, ਅਮਨਦੀਪ ਧੀਮਾਨ ਸਮੇਤ ਹੋਰ ਅਹੁੱਦੇਦਾਰ ਹਾਜ਼ਰ ਸਨ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ