ਹਰਿਆਣਾ

ਮੌਜੂਦਾ ਗਠਜੋੜ ਸਰਕਾਰ ਨੇ ਇਕਜੁੱਟ ਹੋ ਕੇ ਕੰਮ ਕਰਦੇ ਹੋਏ ਆਪਣਾ ਪਹਿਲਾ ਇਕ ਸਾਲ ਸਫਲਤਾਪੂਰਵਕ ਪੂਰਾ ਕਰ ਲਿਆ ਹੈ - ਮੁੱਖ ਮੰਤਰੀ

ਦਵਿੰਦਰ ਸਿੰਘ ਕੋਹਲੀ | October 27, 2020 08:20 PM


ਚੰਡੀਗੜ੍ਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਵਿਚ ਭਾਜਪਾ-ਜਜਪਾ ਸਰਕਾਰ ਦੀ ਕਿਸਮਤ 'ਤੇ ਇਪਣੀ ਕਰਨ ਦੇ ਲਈ ਵਿਰੋਧੀ ਪਾਰਟੀਆਂ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਮੌਜੂਦਾ ਗਠਜੋੜ ਸਰਕਾਰ ਨੇ ਇਕਜੁੱਟ ਹੋ ਕੇ ਕੰਮ ਕਰਦੇ ਹੋਏ ਆਪਣਾ ਪਹਿਲਾ ਇਕ ਸਾਲ ਸਫਲਤਾਪੂਰਵਕ ਪੂਰਾ ਕਰ ਲਿਆ ਹੈ ਅਤੇ ਇਹ ਸਰਕਾਰ ਆਪਣੇ ਬਾਕੀ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਹਰਿਆਣਾ ਅਤੇ ਇਸ ਦੇ ਲੋਕਾਂ ਦੇ ਵਿਕਾਸ ਲਈ ਕਾਰਜ ਕਰਦੀ ਰਹੇਗੀ|
ਸ੍ਰੀ ਮਨੋਹਰ ਲਾਲ ਅੱਜ ਮੌਜੂਦਾ ਰਾਜ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਇਕ ਸਾਲ ਦੇ ਸਫਲਤਾਪੂਰਵਕ ਪੂਰਾ ਹੋਣ 'ਤੇ ਹਿਸਾਰ ਹਵਾਈ ਅੱਡੇ 'ਤੇ ਇੰਟੀਗ੍ਰੇਟਿਡ ਐਵੀਏਸ਼ਨ ਹੱਬ ਹਿਸਾਰ ਦੇ ਪੜਾਅ-ਦੇ ਰਨਵੇ ਦਾ ਭੂਮੀ ਪੂਜਨ ਕਰਨ ਬਾਅਦ ਇਕ ਸਭਾ ਨੂੰ ਸੰਬੋਧਿਤ ਕਰ ਰਹੇ ਸਨਇਸ ਮੌਕੇ 'ਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ,  ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ,  ਪੁਰਾਤੱਤਵ ਅਤੇ ਅਜਾਇਬ ਘਰ ਰਾਜ ਮੰਤਰੀ ਅਨੁਪ ਧਾਨਕ,  ਹਿਸਾਰ ਦੇ ਸਾਂਸਦ ਬਰਜੇਂਦਰ ਸਿੰਘ,  ਹਿਸਾਰ ਤੋਂ ਵਿਧਾਇਕ ਡਾ. ਕਮਲ ਗੁਪਤਾ ਅਤੇ ਬਰਵਾਲਾ ਦੇ ਵਿਧਾਇਕ ਜੋਗੀ ਰਾਮ ਸਿਹਾਗ ਵੀ ਮੌਜੂਦ ਸਨਇਸ ਤੋਂ ਇਲਾਵਾ,  ਮੰਤਰੀ,  ਵਿਧਾਇਕ ਅਤੇ ਹੋਰ ਮਾਣਯੋਗ ਲੋਗ ਰਾਜ ਦੇ ਬਾਕੀ ਜਿਲ੍ਹਿਆਂ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਇਸ ਪ੍ਰੋਗ੍ਰਾਮ ਵਿਚ ਸ਼ਾਮਿਲ ਹੋਏ|
ਇਸ ਮੌਕੇ 'ਤੇ ਸੋਨੀਪਤ ਨੂੰ ਛੱਡ ਕੇ ਰਾਜ ਦੇ ਬਾਕੀ ਸਾਰੇ ਜਿਲ੍ਹਿਆਂ ਵਿਚ ਇਕੱਠੇ 1848 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੀ ਵੱਖ-ਵੱਖ ਵਿਭਾਗਾਂ ਦੀਆਂ 306 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ|
ਹਿਸਾਰ ਹਵਾਈ ਅੱਡੇ ਨੂੰ ਇਕ ਵੱਡੀ ਪਰਿਯੋਜਨਾ ਦਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਹਵਾਈ ਅੱਡੇ ਨੂੱ ਕੌਮਾਂਤਰੀ ਹਵਾਈ ਅੱਡੇ ਵਜੋ ਵਿਕਸਿਤ ਕਰਨ ਦਾ ਇਰਾਦਾ ਰੱਖਦੀ ਹੈ ਅਤੇ ਇਸ ਦਿਸ਼ਾ ਵਿਚ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ| ਉਨ੍ਹਾਂ ਨੇ ਕਿਹਾ ਕਿ ਅੱਜ ਦੇ ਭੂਮੀ ਪੂਜਨ ਦੇ ਨਾਲ 165 ਕਰੋੜ ਰੁਪਏ ਦਾ ਲਾਗਤ ਨਾਲ ਇੰਟੀਗ੍ਰੇਟਿਡ ਐਵੀਏਸ਼ਨ ਹੱਬ ਹਿਸਾਰ ਦੇ ਪੜਾਅ-ਦੇ ਲਈ ਰਨਵੇ ਦੇ ਵਿਸਥਾਰ ਦਾ ਕਾਰਜ ਕੀਤਾ ਜਾਵੇਗਾਉਨ੍ਹਾਂ ਨੇ ਕਿਹਾ ਕਿ ਇਸ ਦੇ ਪੂਰਾ ਹੋਣ 'ਤੇ ਇਹ ਹਵਾਈ ਅੱਡਾ ਨਾ ਸਿਰਫ ਜਿਲ੍ਹਾ ਹਿਸਾਰ ਵਿਚ ਸਵੋਂ ਪੂਰੇ ਰਾਜ ਵਿਚ ਵਿਕਾਸ ਗਤੀਵਿਧੀਆਂ ਨੂ ਹੋਰ ਤੇਜੀ ਪ੍ਰਦਾਨ ਕਰੇਗਾਉਨ੍ਹਾਂ ਨੇ ਕਿਹਾ ਕਿ ਅੱਜ ਇਕ ਇਤਹਾਸਕ ਦਿਨ ਹੈ ਕਿਉਂਕਿ ਰਾਜ ਵਿਚ 306 ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਇਕੱਠਾ ਕੀਤਾ ਗਿਆ ਹੈਉਨ੍ਹਾਂ ਨੇ ਕਿਹਾ ਕਿ ਸ਼ਾਇਦ ਇੰਨੀ ਵੱਡੀ ਗਿਣਤੀ ਵਿਚ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਪਹਿਲਾਂ ਕਦੀ ਨਹੀਂ ਹੋਇਆ ਹੈ|
ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਕਾਂਗਰਸ ਪਾਰਟੀ ਦੇ ਨੇਤਾ ਬਿਆਨ ਜਾਰੀ ਕਰ ਰਹੇ ਹਨ ਕਿ ਭਾਰਪਾ-ਜੇਜੇਪੀ ਗਠਜੋੜ ਸਰਕਾਰ ਲੰਬੇ ਸਮੇਂ ਤਕ ਨਹੀਂ ਚੱਲੇਗੀ ਅਤੇ ਤਿੰਨ ਜਾਂ ਛੇ ਮਹੀਨੇ ਦੇ ਅੰਦਰ ਟੁੱਟ ਜਾਵੇਗੀਅੱਜ ਕਲ ਉਹ ਕਹਿ ਰਹੇ ਹਨ ਕਿ ਮੌਜੂਦਾ ਰਾਜ ਸਰਕਾਰ ਬਰੋਦਾ ਜਿਮਨੀ ਚੋਣ ਦੇ ਬਾਅਦ ਡਿੱਗ ਜਾਵੇਗੀਉਨਾਂ ਨੇ ਕਿਹਾ ਕਿ ਮੈਂ ਇਸ ਤਰ੍ਹਾ ਦੀ ਟਿਪਣੀਆਂ ਕਰਨ ਲਈ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਅਜਿਹੀ ਟਿਪਣੀਆਂ ਸਾਨੂੰ ਸਰਕਾਰ ਨੂੰ ਵੱਧ ਮਜਬੂਤੀ ਦੇ ਨਾਲ ਚਲਾਉਂਦੇ ਹੋਏ ਵੱਧ ਚੌਕਸ ਅਤੇ ਸਚੇਤ ਰਹਿਣ ਵਿਚ ਮਦਦ ਕਰਦੀ ਹੈਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਸ ਤਰ੍ਹਾ ਦੀ ਟਿਪਣੀਆਂ ਜਾਂ ਬਿਆਨਾਂ ਨੇ ਕਾਂਗਰਸ ਪਾਰਟੀ ਦੀ ਭਰੇਸੇ 'ਤੇ ਸਵਾਲੀਆਂ ਨਿਸ਼ਾਨ ਲਗਾ ਦਿੱਤਾ ਹੈਉਨ੍ਹਾਂ ਨੇ ਕਿਹਾ ਕਿ ਗੁਮਰਾਹ ਕਰਨਾ ਕਾਂਗਰਸੀ ਨੇਤਾਵਾਂ ਦੀ ਆਦਤ ਬਣ ਗਈ ਹੈ ਕਿਊਂਕਿ  ਉਨ੍ਹਾਂ ਦੇ ਕੋਲ ਚੁੱਕਣ ਲਈ ਕੋਈ ਮੁੱਦਾ ਨਹੀਂ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਸਥਾਪਨਾ ਦੇ ਬਾਅਦ ਇਹ ਪਹਿਲੀ ਵਾਰ ਹੈ ਕਿ ਕਾਂਗਰਸ ਰਾਜ ਵਿਚ ਸੱਤਾ ਤੋਂ ਬਾਹਨ ਹਨ ਅਤੇ ਹਰੇਕ ਬੀਤਦਾ ਦਿਨ ਇਸ ਦੇ ਨੇਤਾਵਾਂ ਨੂੰ ਹੈਰਾਨ ਕਰ ਰਿਹਾ ਹੈ| ਕਾਂਗਰਸ ਪਾਰਟੀ 'ਤੇ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਲਏ ਗਏ ਹਰ ਇਕ ਫੈਸਲੇ 'ਤੇ ਮੱਦੇ ਚੁੱਕਣ ਦਾ ਆਰੋਪ ਲਗਾਉਂਦੇ ਹੋਈ ਉਨ੍ਹਾਂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਹਿਲ 'ਤੇ ਜੰਮੂ ਅਤੇ ਕਸ਼ਮੀਰ ਤੋਂ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਅਨੁਛੇਦ 370 ਨੂੰ ਸੰਸਦ ਵੱਲੋਂ ਨਿਰਸਤ ਕਰ ਦਿੱਤਾ ਗਿਆ ਸੀ,  ਉਦੋਂ ਕਾਂਗਰਸ ਨੇ ਹੰਗਾਮਾ ਕੀਤਾ ਅਤੇ ਪ੍ਰਚਾਰਿਤ ਕੀਤਾ ਕਿ ਇਸ ਫੈਸਲੇ ਨਾਲ ਦੇਸ਼ ਵਿਚ ਦੰਗੇ ਹੋਣਗੇਪਰ ਅਜਿਹਾ ਕੁੱਝ ਨਹੀਂ ਹੋਇਆਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਅਯੋਧਿਆ ਰਾਮ ਮੰਦਿਰ ਦੇ ਨਿਰਮਾਣ ਨੂੰ ਲੈ ਕੇ ਭਾਰਤ ਦੇ ਸੁਪਰੀਮ ਕੋਰਟ ਦਾ ਫੈਸਲਾ ਵੀ ਕਾਂਗਰਸ ਨੂੰ ਠੀਕ ਨਹੀਂ ਲਗਿਆ ਅਤੇ ਉਨ੍ਹਾਂ ਨੇ ਅਫਵਾਹ ਫੈਲਾਉਣਾ ਸ਼ੁਰੂ ਕਰ ਦਿੱਤਾ ਕਿ ਦੇਸ਼ ਵਿਚ ਦੰਗਿਆਂ ਵਰਗੀ ਸਥਿਤੀ ਪੈਦਾ ਹੋ ਸਕਦੀ ਹੈਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਨਾਗਰਿਕ ਸੋਧ ਐਕਟ ਪਾਰਿਤ ਕਰਨ ਦੌਰਾਨ ਇਸ ਤਰ੍ਹਾ ਦਾ ਹੀ ਹੱਲਾ ਕੀਤਾ ਸੀ|
ਪਾਕੀਸਤਾਨ ਦੇ ਮੱਦੇ 'ਤੇ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਾਂਗਰਸ ਨੇ ਕੇਂਦਰ ਵਿਚ ਆਪਣੀ ਸਰਕਾਰ ਦੌਰਾਨ ਹਮੇਸ਼ਾ ਗੁਆਂਢੀ ਦੇਸ਼ ਪਾਕੀਸਤਾਨ ਦੇ ਖਿਲਾਫ ਸੰਸਦ ਵਿਚ ਨਰਮ ਰੁੱਖ ਅਪਣਾਇਆਇਸ ਦੇ ਵਿਪਰੀਤ ਬਾਲਾਕੋਟ ਸਟ੍ਰਾਇਕ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਜਬੂਤ ਅਗਵਾਈ ਦਾ ਨਤੀਜਾ ਸੀਉਨ੍ਹਾਂ ਨੇ ਕਿਹਾ ਕਿ ਭਾਰਤ ਵਿਸ਼ਵ ਪੱਧਰ 'ਤੇ ਉਭਰਦੀ ਤਾਕਤ ਵਜੋ ਉਪਰ ਰਿਹਾ ਹੈ ਅਤੇ ਇਹ ਮੋਦੀ ਸਰਕਾਰ ਦੀ ਨੀਤੀਆਂ ਦਾ ਨਤੀਜਾ ਹੈ ਕਿ ਅੱਜ ਚੀਨ ਵਿਸ਼ਵ ਵਿਚ ਵੱਖ ਪੈ ਗਿਆ ਹੈ|
ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿਚ ਲਿਆਏ ਗਏ ਖੇਤੀਬਾੜੀ ਸੁਧਾਰਾਂ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਨੂੰ ਇਹ ਕਹਿ ਕੇ ਗੁਮਰਾਹ ਕਰ ਰਹੀ ਹੈ ਕਿ ਇਹ ਕਿਸਾਨਾਂ ਨੂੰ ਆਰਥਕ ਰੂਪ ਨਾਲ ਬਰਬਾਦ ਕਰ ਦੇਵੇਗੀ,  ਐਮਐਸਪੀ ਅਤੇ ਮੰਡੀ ਪ੍ਰਣਾਲੀ ਖਤਮ ਹੋ ਜਾਵੇਗੀ ਅਤੇ ਕਾਰਪੋਰੇਟਸ ਪੂਰੀ ਵਿਵਸਥਾ ਨੂੰ ਸੰਭਾਲ ਲੈਣਗੇਉਨ੍ਹਾਂ ਨੇ ਕਿਹਾ ਕਿ ਕਿਸਾਨ ਮਾਸੂਮ ਹੈ ਪਰ ਕੋਈ ਉਨ੍ਹਾਂ ਨੂੰ ਧੋਖਾ ਨਹੀਂ ਦੇ ਸਕਦਾਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਖਰੀਦ ਦੀ ਕਾਫੀ ਵਿਵਸਥਾ ਕੀਤੀ ਗਈ ਹੈਰਾਜ ਵਿਚ ਸਥਾਪਿਤ ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਬਾਜਰਾ,  ਝੋਨਾ ਅਤੇ ਕਪਾਅ ਦੀ ਸੁਚਾਰੂ ਖਰੀਦ ਜਾਰੀ ਹੈ|
ਮੌਜੂਦਾ ਰਾਜ ਸਰਕਾਰ ਦੀ ਇਕ ਸਾਲ ਦੀ ਪ੍ਰਮੁੱਖ ਉਪਲਬਧੀਆਂ 'ਤੇ ਚਾਨਣ ਪਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਲ 2020 ਨੂੰ ਸੁਸਾਸ਼ਨ ਸੰਕਲਪ ਸਾਲ ਵਜੋ ਮਨਾਇਆ ਜਾ ਰਿਹਾ ਹੈ,  ਜਿਸ ਦੇ ਤਹਿਤ ਪ੍ਰਣਾਲੀ ਵਿਚ ਵਿਵਸਥਿਤ ਸੁਧਾਰ ਲਿਆਉਣ ਲਈ ਵੱਖ-ਵੱਖ ਈ-ਪਹਿਲ ਕੀਤੀ ਗਈ ਹੈਉਨ੍ਹਾਂ ਨੇ ਕਿਹਾ ਕਿ ਰਾਜ ਨੂੰ ਲਾਲ ਡੋਰਾ ਮੁਕਤ ਬਨਾਉਣ ਦੇ ਰਾਜ ਸਰਕਾਰ ਦੇ ਪ੍ਰੋਗ੍ਰਾਮ ਦੀ ਕੇਂਦਰ ਸਰਕਾਰ ਨੇ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਸਵਾਮਿਤਵ ਯੋਜਨਾ ਵਜੋ ਦੋਹਰਾਇਆ ਗਿਆ ਹੈਇਸ ਤੋਂ ਇਲਾਵਾ,  ਪਰਿਵਾਰ ਪਹਿਚਾਣ ਪੱਤਰ ਈ-ਦਫਤਰ,  ਮੇਰੀ ਫਸਲ ਮੇਰਾ ਬਿਊਰਾ,  ਰਾਜ ਸਰਕਾਰ ਵੱਲੋਂ ਕੀਤੀ ਗਈ ਕੁੱਝ ਈ-ਪਹਿਲ ਹੈਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਇਕ ਵੱਡਾ ਕਦਮ,  ਜੋ ਖੇਤਰੀ ਟ੍ਰਾਂਸਪੋਰਟ ਅਥਾਰਿਟੀਆਂ ਦੇ ਦਫਤਰਾਂ ਵਿਚ ਭ੍ਰਿਸ਼ਟਾਚਾਰ 'ਤੇ ਰੋਕ ਲਗਾJਗਾ,  ਦੇ ਤਹਿਤ ਰਾਜ ਸਰਕਾਰ ਨੇ ਖੇਤਰੀ ਟ੍ਰਾਂਸਪੋਰਟ ਅਥਾਰਿਟੀਆਂ ਦੇ ਦਫਤਰਾਂ ਦੇ ਸਾਰੇ ਸਟਾਫ ਨੂੰ ਬਦਲ ਦਿੱਤਾ ਹੈਇਸ ਤੋਂ ਇਲਾਵਾ,  ਸੀਐਮ ਫਲਾਇੰਗ ਸਕੁਆਡ ਨੇ ਪਿਛਲੇ ਦੋ ਮਹੀਨਿਆਂ ਵਿਚ 199 ਛਾਪੇ ਮਾਰੇ ਹਨ ਅਤੇ 103 ਲੋਕਾਂ ਨੂੰ ਗਿਰਫਤਾਰ ਕੀਤਾ ਹੈ ਜੋ ਜਰੂਰੀ ਲਾਇਸੈਂਸ ਦੇ ਬਿਨ੍ਹਾਂ ਵਪਾਰ ਚਲ ਰਹੇ ਹਨ|
ਉਨ੍ਹਾਂ ਨੇ ਕਿਹਾ ਕਿ ਭਰਤੀ ਦੀ ਪਾਰਦਰਸ਼ੀ ਪ੍ਰਣਾਲੀ ਦੇ ਤਹਿਤ ਰਾਜ ਸਰਕਾਰ ਨੇ ਪਿਛਲੇ ਇਕ ਸਾਲ ਵਿਚ ਲਗਭਗ 10, 000 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨਪੰਚ ਸਾਲਾਂ ਵਿਚ ਨੌਜੁਆਨਾਂ ਨੂੰ ਇਕ ਲੱਖ ਰੋਜਗਾਰ ਦੇਣ ਦਾ ਟੀਚਾ ਰੱਖਿਆ ਗਿਆ ਹੈਇਸ ਤੋਂ ਇਲਾਵਾ,  ਸਿਰਫ ਹਰਿਆਣਾ ਦੇ ਨੌਜੁਆਨਾਂ ਦੇ ਲਈ ਨਿਜੀ ਖੇਤਰ ਵਿਚ 75 ਫੀਸਦੀ ਨੌਕਰੀਆਂ ਨੂੰ ਰਾਖਵਾਂ ਕਰਨ ਦਾ ਵੀ ਪ੍ਰਾਵਧਾਨ ਕੀਤਾ ਜਾ ਰਿਹਾ ਹੈਮੁੱਖ ਮੰਤਰੀ ਨੇ ਕਿਹਾ ਕਿ ਬਾਕੀ ਚਾਰ ਸਾਲਾਂ ਵਿਚ ਰਾਜ ਸਰਕਾਰ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿਚ ਲੋਕਾਂ ਦੇ ਜੀਵਨ ਨੂੰ ਵੱਧ ਆਸਾਨ ਅਤੇ ਆਰਾਮਦਾਇਕ ਬਨਾਉਣ ਲਈ ਕਾਰਜ ਕਰਨਾ ਜਾਰੀ ਰੱਖੇਗੀ ਅਤੇ ਅਪਰਾਧੀਆਂ ਨੂੰ ਜੇਲ ਦੇ ਪਿਛੇ ਪਾ ਕੇ ਉਨ੍ਹਾਂ ਨੂੰ ਇਕ ਸੁਰੱਖਿਅਤ ਮਾਹੌਲ ਪ੍ਰਦਾਨ ਕਰੇਗੀ|
ਇਸ ਤੋਂ ਪਹਿਲਾਂ,  ਮੁੱਖ ਮੰਤਰੀ ਨੇ ਮੌਜੂਦਾ ਰਾਜ ਸਰਕਾਰ ਦੇ ਦੂਜੇ ਕਾਰਜਕਾਲ ਦੇ ਇਕ ਸਾਲ ਦੇ ਸਫਲ ਸਮਾਪਨ ਦੀ ਉਪਲਬਧੀਆਂ 'ਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਤਿਆਰ ਅਤੇ ਪ੍ਰਕਾਸ਼ਿਤ ਕਿਤਾਬ ਦੀ ਘੁੰਡ ਚੁਕਾਈ ਵੀਕੀਤੀ|
ਇਸ ਤੋਂ ਪਹਿਲਾਂ,  ਇਸ ਮੌਕੇ 'ਤੇ ਬੋਲਦੇ ਹੋਏ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ,  ਜਿਨ੍ਹਾਂ ਦੇ ਕੋਲ ਸਿਵਲ ਹਵਾਬਾਜੀ ਵਿਭਾਗ ਦਾ ਕਾਰਜਭਾਰ ਵੀ ਹੈ,  ਨੇ ਕਿਹਾ ਕਿ ਇੰਟੀਗ੍ਰੇਟਿਡ ਐਵੀਏਸ਼ਨ ਹੱਬ ਹਿਸਾਰ ਦੇ ਪੜਾਂਅ-ਦੇ ਲਈ ਰਨਵੇ ਦੇ ਵਿਸਥਾਰ ਦੇ ਨਾਲ ਹਿਸਾਰ ਵਿਚ ਇਕ ਵਿਸ਼ਵ ਪੱਧਰੀ ਹਵਾਈ ਹੱਡੇ ਦਾ ਦਸ਼ਕਾਂ ਪੁਰਾਣਾ ਸਪਨਾ ਸੱਚ ਹੋਣ ਜਾ ਰਿਹਾ ਹੈਉਨ੍ਹਾਂ ਨੇ ਕਿਹਾ ਕਿਐਮਆਰਓ ਸਹੂਲਤ ਤੋਂ ਇਲਾਵਾ,  ਇਸ ਹਵਾਈ ਅੱਡੇ ਵਿਚ ਪਾਇਲਟਾਂ ਦੇ ਲਈ ਪ੍ਰੇਰਿਤ ਕਰਨ ਵਾਲੀ ਸਹੂਲਤਾ ਵੀ ਹਨ ਜੋ ਉਨ੍ਹਾਂ ਨੂੰ ਸਿਖਲਾਈ ਦੇ ਬਾਅਦ ਸਰਗਰਮ ਬਣੇ ਰਹਿਣ ਵਿਚ ਮਦਦ ਕਰਦੀ ਹੈ|
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ ਲੋਕਾਂ ਦੇ ਹਿੱਤ ਲਈ ਪਿਛਲੇ ਇਕ ਸਾਲ ਤੋਂ ਕਈ ਸੁਧਾਰ ਕੀਤੇ ਹਨ| ਉਨ੍ਹਾਂ ਨੇ ਕਿਹਾ ਕਿ ਰਾਜ ਦੇ ਅੱਠ ਜਿਲ੍ਹਿਆਂ ਨੇ ਕਪਾਅ ਦੇ ਉਤਪਾਦਨ ਵਿਚ ਇਕ ਮਾਨਦੰਡ ਸਥਾਪਿਤ ਕੀਤਾ ਹੈਇਸ ਗਲ ਨੂੰ ਧਿਆਨ ਵਿਚ ਰੱਖਦੇ ਹੋਏ ਰਾਜ ਸਰਕਾਰ ਜਲਦੀ ਹੀ ਕੇਂਦਰ ਸਰਕਾਰ ਨੂੱ ਇਕ ਪ੍ਰਸਤਾਵ ਭੇਜ ਕੇ ਰਾਜ ਵਿਚ ਇਕ ਕਪੜਾ ਨਿਰਮਾਣ ਕੇਂਦਰ ਸਥਾਪਿਤ ਕਰਨ ਦੀ ਅਪੀਲ ਕਰੇਗੀਉਨ੍ਹਾਂ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਭੁਗਤਾਨ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੇਰਿਆ ਜਾ ਰਿਹਾ ਹੈਕਿਸਾਨਾਂ ਨੂੱ ਸਹੂਲਤ ਲਈ ਉਨ੍ਹਾਂ ਨੂੰ ਮੰਡੀਆਂ ਵਿਚ ਆਪਣੀ ਉਪਜ ਵੇਚਣ ਦੀ ਮਿੱਤੀ ਦੇ ਬਾਰੇ ਵਿਚ ਸੂਚਿਤ ਕਰਨ ਲਈ ਉਨ੍ਹਾਂ ਦੇ ਮੋਬਾਇਲ ਫੋਨ 'ਤੇ ਇਕ ਐਸਐਮਐਸ ਭੇਜਿਆ ਜਾਂਦਾ ਹੈ|
ਇਸ ਮੌਕੇ 'ਤੇ ਰਾਜਸਭਾ ਮੈਂਬਰ ਲਫਟੀਨੈਂਟ ਜਨਰਲ (ਸੇਵਾਮੁਕਤ) ਡਾ. ਡੀ.ਪੀ. ਵਤਸ,  ਸੂਚਨਾ,  ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਪੀ.ਸੀ. ਮੀਣਾ,  ਸਿਵਲ ਹਵਾਬਾਜੀ ਵਿਭਾਗ ਦੇ ਸਲਾਹਕਾਰ ਡਾ. ਸਾਕੇਤ ਕੁਮਾਰ,  ਹਿਸਾਰ ਦੀ ਡਿਪਟੀ ਕਮਿਸ਼ਨਰ ਡਾ. ਪ੍ਰਿਯੰਕਾ ਸੋਨੀ,  ਜਨਤਕ ਸੁਰੱਖਿਆ,  ਸ਼ਿਕਾਇਤ,  ਹੱਲ,  ਸੁਸਾਸ਼ਨ ਦੇ ਸਲਾਹਕਾਰ ਅਤੇ ਸੀਐਮ ਵਿੰਡੋ ਪ੍ਰਭਾਰੀ ਅਨਿਲ ਕੁਮਾਰ ਰਾਓ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਅਤੇ ਖੇਤਰ ਦੇ ਮੰਨੇ-ਪ੍ਰਮੰਨੇ ਵਿਅਕਤੀ ਮੌਜੂਦ ਸਨ|

 

Have something to say? Post your comment

 

ਹਰਿਆਣਾ

ਵਿਜੇ ਸੰਕਲਪ ਰੈਲੀ ਦੌਰਾਨ ਮੀਂਹ, ਮਨੋਹਰ ਲਾਲ ਨੇ ਕਿਹਾ- ਇੰਦਰ ਦੇਵ ਨੇ ਇੰਦਰਜੀਤ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ

ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕਮਿਸ਼ਨ ਸਖਤ, ਵੱਖ-ਵੱਖ ਏਜੰਸੀਆਂ ਵੱਲੋਂ ਰੱਖੀ ਜਾ ਰਹੀ ਪੈਨੀ ਨਜਰ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ