ਹਰਿਆਣਾ

ਕਿਸਾਨਾਂ ਨੂੰ ਹੋਰ ਕਿਸਾਨਾਂ ਲਈ ਮਾਡਲ ਕਿਸਾਨ ਵਜੋ ਪ੍ਰੇਰਣਾ ਸਰੋਤ ਬਣਾ ਕੇ ਸਾਡਾ ਟੀਚਾ ਕਿਸਾਨਾਂ ਦੀ ਆਮਦਨ ਦੁਗਣੀ ਕਰਨਾ ਹੈ-ਜੇ.ਪੀ. ਦਲਾਲ

ਕੌਮੀ ਮਾਰਗ ਬਿਊਰੋ | October 28, 2020 04:22 PM


ਚੰਡੀਗੜ, ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ.ਪੀ. ਦਲਾਲ ਨੇ ਕਿਹਾ ਹੈ ਕਿ ਖੇਤੀਬਾੜੀ ਪਸ਼ੂਪਾਲਣ ਅਤੇ ਡੇਅਰੀ,  ਬਾਗਬਾਨੀ,  ਮੱਛੀ ਪਾਲਣ ਅਤੇ ਦੂਰਦਰਸ਼ੀ ਸੋਚ ਦੇ ਨਾਲ ਪ੍ਰਗਤੀਸ਼ੀਲ ਕਿਸਾਨਾਂ ਨੂੰ ਹੋਰ ਕਿਸਾਨਾਂ ਲਈ ਮਾਡਲ ਕਿਸਾਨ ਵਜੋ ਪ੍ਰੇਰਣਾ ਸਰੋਤ ਬਣਾ ਕੇ ਸਾਡਾ ਟੀਚਾ ਕਿਸਾਨਾਂ ਦੀ ਆਮਦਨ ਦੁਗਣੀ ਕਰਨਾ ਹੈ|
ਅੱਜ ਇੱਥੇ ਜਾਰੀ ਇਕ ਬਿਆਨ ਵਿਚ ਸ੍ਰੀ ਦਲਾਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਦੂਰਦਰਸ਼ੀ ਸੋਚ ਦੇ ਨਾਲ ਪ੍ਰਗਤੀਸ਼ੀਲ ਕਿਸਾਨ ਸਨਮਾਨ ਯੋਜਨਾ ਨਾਂਅ ਨਾਲ ਇਕ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ,  ਜਿਸ ਦੇ ਤਹਿਤ ਖੇਤੀਬਾੜੀ ਮੇਲਿਆਂ (ਏਗਰੋ ਸਮਿਟ) ਵਿਚ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਤਾਂ ਜੋ ਹੋਰ ਕਿਸਾਨ ਉਨਾਂ ਤੋਂ ਪ੍ਰੇਰਿਤ ਹੋ ਕੇ ਖੇਤੀ ਦੀ ਬਿਹਤਰ ਤਕਨੀਕ ਅਪਨਾਉਣ ਦੇ ਵੱਲ ਵੱਧਣ|
ਉਨਾਂ ਨੇ ਕਿਹਾ ਕਿ ਯੋਜਨਾ ਦੇ ਤਹਿਤ ਪੁਰਸਕਾਰ ਸਵਰੂਪ ਪਹਿਲੇ ਸਥਾਨ ਲਈ 5 ਲੱਖ ਰੁਪਏ,  ਦੂਜੇ ਸਥਾਨ ਲਈ ਦੋ ਕਿਸਾਨਾਂ ਨੂੰ 3-3 ਲੱਖ ਰੁਪਏ,  ਤੀਜੇ ਸਥਾਨ ਲਈ ਪੰਚ ਕਿਸਾਨਾਂ ਨੂੰ 1-1 ਲੱਖ ਰੁਪਏ ਦੀ ਨਗਦ ਰਕਮ ਪ੍ਰਦਾਨ ਕੀਤੀ ਜਾਵੇਗੀਇਸ ਤੋਂ ਇਲਾਵਾ, 100 ਕਿਸਾਨਾਂ ਨੂੰ 50-50 ਹਜਾਰ ਰੁਪਏ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ|
ਸ੍ਰੀ ਦਲਾਲ ਨੇ ਦਸਿਆ ਕਿ ਯੋਜਨਾ ਦਾ ਮੁੱਖ ਉਦੇਸ਼ ਪ੍ਰਗਤੀਸ਼ੀਲ ਕਿਸਾਨਾਂ ਨੂੰ ਪ੍ਰਗਤੀਸ਼ੀਲ ਕਿਸਾਨ ਟ੍ਰੇਨਰ ਵਜੋ ਵੀ ਚੋਣ ਕਰਨਾ ਹੈ ਅਤੇ ਇਕ ਪ੍ਰਗਤੀਸ਼ੀਲ ਕਿਸਾਨ ਨੂੰ ਜਿਮੇਵਾਰੀ ਦਿੱਤੀ ਜਾਵੇਗੀ ਕਿ ਉਹ ਆਪਣੇ ਆਲੇ-ਦੁਆਲੇ ਦੇ ਘੱਟ ਤੋਂ ਘੱਟ 10 ਕਿਸਾਨਾਂ ਨੂੰ ਪ੍ਰੇਰਣਾ ਦੇਣ ਕਿ ਕਿਸ ਤਰਾ ਨਾਲ ਖੇਤੀਬਾੜੀ ਅਤੇ ਇਸ ਨਾਲ ਜੁੜੇ ਹੋਏ ਪਸ਼ੂਪਾਲਣ ਅਤੇ ਡੇਅਰੀ,  ਬਾਗਬਾਨੀ,  ਮੱਛੀ ਪਾਲਣ ਦੇ ਖੇਤਰ ਵਿਚ ਬਿਹਤਰ ਤਕਨੀਕ ਅਪਣਾ ਕੇ ਉਹ ਆਪਣੀ ਆਮਦਨ ਦੇ ਸਰੋਤ ਵਧਾ ਸਕਣ|
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹਰਿਆਣਾ ਦਾ ਕਿਸਾਨ ਮਿਹਨਤੀ ਹੈ ਅਤੇ ਇਕ ਵਾਰ ਠਾਨ ਲਵੇ ਤਾਂ ਉਹ ਉਸ ਨੂੰ ਕਰ ਕੇ ਦਿਖਾਉਂਦਾ ਹੈ,  ਇਸ ਦਾ ਉਦਾਹਰਣ ਹਰਿਤ ਕ੍ਰਾਂਤੀ ਦੇ ਸਮੇਂ ਅਨਾਜਾਂ ਦਾ ਰਿਕਾਰਡ ਉਤਪਾਦਨ ਕਰਨ ਦਾ ਹੈ ਅਤੇ ਅੱਜ ਵੀ ਉਹ ਕਾਇਮ ਹਨਹਰਿਆਣਾ ਕੇਂਦਰੀ ਭੰਡਾਰਣ ਵਿਚ ਯੋਗਦਾਨ ਦੇਣ ਵਾਲਾ ਦੇਸ਼ ਦਾ ਸੱਭ ਤੋਂ ਵੱਡਾ ਦੂਜਾ ਸੂਬਾ ਹੈਭੌਗੋਲਿਕ ਦ੍ਰਿਸ਼ਟੀ ਨਾਲ ਹਰਿਆਣਾ ਦੀ ਨੇੜਤਾ ਦਿੱਲੀ ਦੇ ਤਿੰਨ ਪਾਸੇ ਤੋਂ ਜੁੜੇ ਕੌਮੀ ਰਾਜਧਾਨੀ ਖੇਤਰ ਹੈ ਜੋ ਰੋਜਮਰਾ ਦੀਆਂ ਜਰੂਰੀ ਵਸਤੂਆਂ ਜਿਵੇਂ ਕਿ ਫੱਲ,  ਫੁੱਲ,  ਸਬਜੀ,  ਦੁੱਧ,  ਅੰਡਾ,  ਮਾਸ,  ਮੱਛੀ ਦੀ ਇਸ ਖੇਤਰ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਸੱਭ ਤੋਂ ਉਪਯੁਕਤ ਸੂਬਾ ਹੈਲਗਭਗ ਕਰੋੜ ਦੀ ਆਬਾਦੀ ਦੇ ਇਸ ਬਾਜਾਰ 'ਤੇ ਹਰਿਆਣਾ ਦੇ ਕਿਸਾਨਾਂ ਦੀ ਪਕੜ ਬਣੇ ਇਸ ਦੇ ਲਈ ਕਈ ਨਵੀਂ-ਨਵੀਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ|
ਸ੍ਰੀ ਦਲਾਲ ਨੇ ਕਿਹਾ ਕਿ ਇਸ ਤਰਾ ਨਾਲ ਕਿਸਾਨ ਮਿੱਤਰ ਨਾਂਅ ਨਾਲ ਇਕ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ,  ਜੋ ਸੂਬੇ ਦੇ ਲਗਭਗ 17 ਲੱਖ ਕਿਸਾਨਾਂ ਨੂੰ ਉਨਾਂ ਦੇ ਵਿੱਤ ਪ੍ਰਬੰਧਨ ਵਿਚ ਮਾਰਗਦਰਸ਼ਨ ਕਰਣਗੇਯੋਜਨਾ ਦੇ ਤਹਿਤ 17 ਹਜਾਰ ਕਿਸਾਨ ਮਿੱਤਰ ਨਾਮਜਦ ਕੀਤੇ ਜਾਣਗੇ ਅਤੇ ਇਕ ਕਿਸਾਨ ਮਿੱਤ ਘੱਟ ਤੋਂ ਘੱਟ 100 ਕਿਸਾਨਾਂ ਦਾ ਮਾਰਗਦਰਸ਼ਨ ਕਰਣਗੇ|
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਭਾਵਾਂਤਰ ਭਰਪਾਈ ਯੋਜਨਾ ਵਿਚ ਫੱਲ ਅਤੇ ਸਬਜੀਆਂ ਦੀ 15 ਹੋਰ ਫਸਲਾਂ ਨੂੰ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ ਹੈਸਬਜੀ ਤੇ ਬਾਗਬਾਨੀ ਫਸਲਾਂ ਨੂੰ ਵੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਤਰਜ 'ਤੇ ਹਰਿਆਣਾ ਸਰਕਾਰ ਆਪਣੇ ਪੱਧਰ 'ਤੇ ਬੀਮਾ ਕਵਰ ਦੇਵੇਗੀ,  ਇਸ ਦੇ ਲਈ ਯੋਜਨਾ ਤਿਆਰ ਕੀਤੀ ਗਈ ਹੈਮੌਜੂਦਾ ਵਿਚ ਸੂਬੇ ਦਾ 5.26 ਲੱਖ ਹੈਕਟੇਅਰ ਖੇਤਰ ਬਾਗਬਾਨੀ ਫਸਲਾਂ ਦੇ ਅਧੀਨ ਹੈ,  ਜੋ ਕੁੱਲ ਖੇਤਰ ਦਾ 7.07 ਫੀਸਦੀ ਬਣਦਾ ਹੈਸਬਜੀ ਤੇ ਬਾਗਬਾਨੀਫਸਲ ਬੀਮਾ ਯੋਜਨਾ ਲਾਗੂ ਹੋਣ ਨਾਲ ਯਕੀਨੀ ਰੂਪ ਨਾਲ ਇਸ ਦੇ ਅਧੀਨ ਖੇਤਰ ਵਿਚ ਵਾਧਾ ਹੋਵੇਗਾ|
ਉਨਾਂ ਨੇ ਕਿਹਾ ਕਿ ਇਸ ਨਵੀਂ ਬੀਮਾ ਯੋਜਨਾ ਵਿਚ ਕਿਸਾਨਾਂ ਨੂੰ 2.5 ਫੀਸਦੀ ਦਾ ਪ੍ਰੀਮੀਅਮ ਦੇਣਾ ਹੋਵਗਾ ਅਤੇ ਉਨਾਂ ਨੂੰ ਪ੍ਰਤੀ ਏਕੜ 40, 000 ਰੁਪਏ ਦਾ ਬੀਮਾ ਕਵਰ ਮਿਲੇਗਾਜਿਨਾਂ 14 ਸਬਜੀਆਂ ਦਾ ਇਸ ਬੀਮਾ ਕਵਰ ਵਿਚ ਸ਼ਾਮਿਲ ਕੀਤਾ ਜਾਵੇਗਾ,  ਉਨਾਂ ਵਿਚ ਟਮਾਟਰ,  ਪਿਆਜ,  ਆਲੂ,  ਬੰਦ ਗੋਭੀ,  ਮਟਰ,  ਗਾਜਰ,  ਭਿੰਡੀ,  ਲੌਕੀ,  ਕਰੇਲਾ,  ਬੈਂਗਨ,  ਹਰੀ ਮਿਰਚ,  ਸ਼ਿਮਲਾ ਮਿਰਚ,  ਫੁੱਲ ਗੋਭੀ ਅਤੇ ਮੂਲੀ ਸ਼ਾਮਿਲ ਹਨਇਸ ਤਰਾ,  ਕਿਨੂੰ,  ਅਮਰੂਦ,  ਅੰਬ ਅਤੇ ਬੇਰ ਤੇ ਹਲਦੀ ਅਤੇ ਲਸਨ ਨੂੰ ਵੀ ਇਸ ਯੋਜਨਾ ਵਿਚ ਸ਼ਾਮਿਲ ਕੀਤਾ ਜਾਵੇਗਾ|
ਸ੍ਰੀ ਦਲਾਲ ਨੇ ਕਿਹਾ ਕਿ ਕਿਸਾਨ ਸਵੈ ਜਾਂ ਕਿਸਾਨ ਸਮੂਹ ਐਫਪੀਓ ਬਣਾ ਕੇ ਆਪਣੇ ਉਤਪਾਦ ਬ੍ਰਾਂਡ ਬਣਾ ਕੇ ਵੇਚਣ,  ਇਸ ਦੇ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈਵਿਭਾਗ ਦਾ ਟੀਚਾ ਹੈ ਕਿ ਘੱਟ ਤੋਂ ਘੱਟ 500 ਤੋਂ ਵੱਧ ਐਫਪੀਓ ਬਣਾਏ ਜਾਣ ਅਤੇ ਇੰਨਾ ਦੇ ਵੱਲੋਂ ਏਕੀਕ੍ਰਿਤ ਪੈਕ ਹਾਊਸ ਬਣਾਏ ਜਾਣਗੇ,  ਜਿੱਥੇ ਕਿਸਾਨ ਆਪਣੀ ਉਪਜ ਆਸਾਨੀ ਨਾਲ ਵੇਚ ਸਕਣਗੇ|

Have something to say? Post your comment

 

ਹਰਿਆਣਾ

ਵਿਜੇ ਸੰਕਲਪ ਰੈਲੀ ਦੌਰਾਨ ਮੀਂਹ, ਮਨੋਹਰ ਲਾਲ ਨੇ ਕਿਹਾ- ਇੰਦਰ ਦੇਵ ਨੇ ਇੰਦਰਜੀਤ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ

ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕਮਿਸ਼ਨ ਸਖਤ, ਵੱਖ-ਵੱਖ ਏਜੰਸੀਆਂ ਵੱਲੋਂ ਰੱਖੀ ਜਾ ਰਹੀ ਪੈਨੀ ਨਜਰ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ