ਚੰਡੀਗੜ੍ਹ ਗੁਰਦੁਆਰਾ ਅਸਥਾਨ ਕਮੇਟੀ ਦੇ ਜਨਰਲ ਸਕੱਤਰ ਅਤੇ ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਐਗਜ਼ੀਕਿਊਟਿਵ ਮੈਂਬਰ ਗੁਰਜੋਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਸਿੱਖਾਂ ਵਾਸਤੇ ਮਾਣ ਦੀ ਗੱਲ ਹੈ ਕਿਉਂਕਿ ਇਹੋ ਜਿਹੇ ਸੰਸਥਾ ਕਿਸੀ ਹੋਰ ਧਰਮ ਕੋਲ ਨਹੀਂ ਹੈ ਅਤੇ ਇਸ ਸੰਸਥਾ ਨੇ ਸਿਰਫ ਸਿੱਖ ਕੌਮ ਹੀ ਨਹੀਂ ਬਲਕਿ ਹੋਰ ਧਰਮਾਂ ਨੂੰ ਵੀ ਅਪਣਾ ਸਹਿਯੋਗ ਦਿੱਤਾ ਹੈ I
ਇਸ ਸੰਸਥਾ ਦੀ ਅਗਵਾਈ ਸਿੱਖਾਂ ਦੀ ਸਿਰਮੌਰ ਆਗੂਆਂ ਨੇ ਕੀਤੀ ਹੈ ਜਿਸ ਵਿਚ ਮਾਸਟਰ ਤਾਰਾ ਸਿੰਘ ਜੀ ਅਤੇ ਗੁਰਚਰਨ ਸਿੰਘ ਟੌਹੜਾ ਰਹੇ ਹਨI
ਗੁਰਜੋਤ ਸਿੰਘ ਸਾਹਨੀ ਨੇ ਅਪਣੇ ਬਜ਼ੁਰਗਾਂ ਦੀ ਇਸ ਸੰਸਥਾ ਨੂੰ ਦਿੱਤੀ ਸੇਵਾ ਦਾ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਓਨਾ ਦੇ ਬਜ਼ੁਰਗ ਸਵਰਗਵਾਸੀ ਜੋਗਿੰਦਰ ਸਿੰਘ ਸਾਹਨੀ ਨੇ ਤਕਰੀਬਨ 20 ਸਾਲ ਚੰਡੀਗੜ੍ਹ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੀ ਸੇਵਾ ਕੀਤੀ I
ਸਰਦਾਰ ਗੁਰਜੋਤ ਸਿੰਘ ਸਾਹਨੀ ਨੇ ਅਫਸੋਸ ਜਤਾਇਆ ਕੀ 100 ਸਾਲ ਦੇ ਮੌਕੇ ਇਸ ਸੰਸਥਾ ਦੀ ਬਹੁਤ ਵੱਡੀ ਗਿਰਾਵਟ ਆਈ ਹੈ, ਉਨ੍ਹਾਂ ਅੱਗੇ ਕਿਹਾ ਜਦੋਂ ਅਸੀਂ ਮਾਸਟਰ ਤਾਰਾ ਸਿੰਘ , ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਜੋਗਿੰਦਰ ਸਿੰਘ ਸਾਹਨੀ ਵਰਗੇ ਉੱਚੇ ਕਿਰਦਾਰ ਵਾਲੇ ਜਥੇਦਾਰਾਂ ਦਾ ਮੌਜੂਦਾ ਨਿਜ਼ਾਮ ਦੇ ਨਾਲ ਕੰਪੈਰੀਜ਼ਨ ਕਰਦੇ ਹਾਂ ਤਾਂ ਆਪਣੇ ਆਪ ਤੇ ਹੀ ਤਰਸ ਆਉਂਦਾ ਹੈ ਕਿ ਅਸੀਂ ਸੰਸਥਾਵਾਂ ਕਿਸ ਹੱਦ ਤੱਕ ਪਹੁੰਚਾ ਦਿੱਤੀਆਂ ਹਨ ਇਨ੍ਹਾਂ ਦੀ ਵਾਗਡੋਰ ਕਿਹੜੇ ਪਰਿਵਾਰਾਂ ਦੇ ਹੱਥ ਦੇ ਦਿੱਤੀ ਹੈ ਉਨ੍ਹਾਂ ਪਰਿਵਾਰਾਂ ਦੇ ਹੱਥ ਜਿਨ੍ਹਾਂ ਦਾ ਰਿਕਾਰਡ ਸਿੱਖੀ ਨਾਲ ਧੋਖੇਬਾਜ਼ੀ ਦਾ ਹੀ ਰਿਹਾ ਹੈ I
ਸਿੱਖਾਂ ਦੇ ਸਿਰਮੌਰ ਸੰਸਥਾ ਇਕ ਪਰਵਾਰਿਕ , ਕਠਪੁਤਲੀ ਸੰਸਥਾ ਬਣ ਗਈ ਹੈ , ਜਿਸ ਵਿਚ ਜੀ ਹਜ਼ੂਰੀ ਰਹਿ ਗਈ ਹੈ I ਜੀ ਹਜ਼ੂਰੀ ਵੀ ਉਸ ਪਰਿਵਾਰ ਦੀ ਕਰ ਰਹੀ ਹੈ ਜਿਸ ਦਾ ਇਤਿਹਾਸ ਸੁੰਦਰ ਸਿੰਘ ਮਜੀਠੀਆ ਨਾਲ ਜੁੜਿਆ ਹੋਇਆ ਹੈ । ਇਹ ਉਹੀ ਮਜੀਠੀਆ ਹੈ ਜਿਸ ਨੇ ਸਿੱਖਾਂ ਦੇ ਕਾਤਲ ਜਨਰਲ ਡਾਇਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ ਕਰਵਾਇਆ ।
ਇਤਿਹਾਸ ਫੇਰ ਆਪਣੇ ਆਪ ਨੂੰ ਰਿਪੀਟ ਕਰ ਰਿਹਾ ਹੈ ਅਜਿਹਾ ਜਾਪਦਾ ਹੈ ਕਿਉਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚੋਰੀ ਹੋਏ ਸਰੂਪਾਂ ਬਾਰੇ ਹਾਲੇ ਤਕ ਪੰਥ ਹਨ੍ਹੇਰੇ ਵਿੱਚ ਕਿਉਂ ਹੈ । ਅੱਜ ਦੇ ਨਿਜ਼ਾਮ ਤੋਂ ਅਜਿਹਾ ਕਿਉਂ ਜਾਪਦਾ ਹੈ ਕਿ ਪੰਥਕ ਪ੍ਰਬੰਧ ਆਪਣਿਆਂ ਨੂੰ ਛੱਡ ਕਿਸੇ ਦੋਖੀਆਂ ਦੇ ਹੱਥ ਹੋਵੇ ਅਜਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਕਿੰਗ ਤੋਂ ਸਾਫ਼ ਸਾਫ਼ ਦਿਖਦਾ ਹੈ ।ਗੁਰਮਤਿ ਵਿਰੋਧੀ ਬਿਪਰਵਾਦੀ ਸੋਚ ਸਿੱਖੀ ਦਾ ਨੁਕਸਾਨ ਕਰ ਰਹੀ ਹੈਂ ।
ਓਨਾ ਨੇ ਆਸ ਪ੍ਰਗਟਾਈ ਕੀ ਅਕਾਲ ਪੁਰਖ ਮੁੜ ਤੋਂ ਇਸ ਸੰਸਥਾ ਦੀ ਚੜਦੀਕਲਾ ਕਰਨ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮੁੜ ਯੋਗ ਅਗਵਾਈ ਕਰੇ ਅਤੇ ਆਉਣ ਵਾਲੇ ਸਮੇਂ ਵਿਚ ਧਾਰਮਿਕ ਸੋਚ ਵਾਲੇ ਇਸ ਦੀ ਸੇਵਾ ਕਰਨ , ਏਸ ਲਈ ਪੰਥ ਨੂੰ ਕੁੰਭਕਰਨੀ ਨੀਂਦ ਛੱਡ ਕੇ ਫੇਰ ਹੰਭਲਾ ਮਾਰਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇਨ੍ਹਾਂ ਸੰਸਥਾਵਾਂ ਨੂੰ ਉਸੇ ਆਸ਼ੇ ਤੇ ਚਲਾ ਸਕੀਏ ਜਿਸ ਉੱਪਰ ਮਾਸਟਰ ਤਾਰਾ ਸਿੰਘ , ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਜੋਗਿੰਦਰ ਸਿੰਘ ਸਾਹਨੀ ਹੋਰਾਂ ਨੇ ਚਲਾ ਕੇ ਦੁਨੀਆ ਭਰ ਵਿਚ ਸਤਿਗੁਰ ਦੇ ਸੰਦੇਸ਼ ਦਾ ਹੋਕਾ ਦਿੱਤਾ ਨਾ ਕਿ ਕਿਸੇ ਪਰਿਵਾਰ ਦੀ ਕਠਪੁਤਲੀ ਬਣ ਕੇ।