ਟ੍ਰਾਈਸਿਟੀ

ਲ਼ੋਕਾਂ ਦਾ ਕਾਂਗਰਸ ਅਤੇ ਸ਼ਰੋਮਣੀ ਅਕਾਲੀ ਦਲ ਬਾਦਲ ਤੋਂ ਵਿਸ਼ਵਾਸ਼ ਉਠਿਆ : ਸ਼ੁਸ਼ੀਲ ਰਾਣਾ/ ਨਰਿੰਦਰ ਰਾਣਾ

ਕੌਮੀ ਮਾਰਗ ਬਿਊਰੋ/ਰਾਜੇਸ਼ ਕੌਸ਼ਿਕ | November 18, 2020 06:31 PMਖਰੜ :- ਸ਼੍ਰੋਮਣੀ ਅਕਾਲੀ ਦੱਲ (ਬਾਦਲ) ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸ਼੍ਰੋਮਣੀ ਅਕਾਲੀ ਦੱਲ ਦੇ ਐਸ.ਸੀ ਵਿੰਗ ਦੇ ਜਿਲਾ ਮੋਹਾਲੀ ਮੀਤ ਪ੍ਰਧਾਨ ਤੇ ਸਾਬਕਾ ਸਰਪੰਚ ਬਚਿੱਤਰ ਸਿੰਘ ਸੋਏਮਾਜਰਾ ਅਤੇ ਜਰਨਲ ਵਿੰਗ ਦੇ ਜਰਨਲ ਸਕੱਤਰ ਖਰੜ ਹਰਜੀਤ ਸਿੰਘ ਸੋਏਮਾਜਰਾ ਅਕਾਲੀ ਦੱਲ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ।ਜਿਨਾਂ ਨੂੰ ਭਾਜਪਾ ਜਿਲਾ ਮੋਹਾਲੀ ਦੇ ਪ੍ਰਧਾਨ ਸ਼ੁਸ਼ੀਲ ਰਾਣਾ ਅਤੇ ਜਿਲ੍ਹਾ ਜਰਨਲ ਸਕੱਤਰ ਭਾਜਪਾ ਮੋਹਾਲੀ ਨਰਿੰਦਰ ਰਾਣਾ ਖਰੜ ਵੱਲੋਂ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸ਼ੁਸ਼ੀਲ ਰਾਣਾ ਨੇ ਆਖਿਆ ਕਿ ਮੋਦੀ ਸਰਕਾਰ ਦੀ ਲੋਕਪ੍ਰੀਅਤਾ ਅਤੇ ਵਧੀਆ ਕਾਰਗੁਜਾਰੀ ਕਾਰਨ ਲੋਕ ਭਾਜਪਾ ਨੂੰ ਸਮਰਥਨ ਦੇ ਰਹੇ ਹਨ । ਹਾਲ ਵਿੱਚ ਹੋਈਆਂ ਬਿਹਾਰ ਚੋਣਾਂ ਦੇ ਨਤੀਜਿਆਂ ਨੇ ਸਾਫ ਕਰ ਦਿੱਤਾ ਹੈ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਕੰਮਾਂ ਦੇ ਕਾਇਲ ਹਨ ਤੇ ਲੋਕ ਭਾਜਪਾ ਨੂੰ ਚਾਹੂੰਦੇ ਹਨ। ਇਨਾਂ ਚੋਣਾਂ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਕੀਤੇ ਜਾਂਦੇ ਵੱਡੇ ਵੱਡੇ ਦਾਅਵੇ ਵੀ ਠੁਸ ਕਰ ਦਿੱਤੇ ਹਨ। ਇਸ ਮੌਕੇ ਨਰਿੰਦਰ ਰਾਣਾ ਨੇ ਆਖਿਆ ਕਿ ਲੋਕ ਸਿਆਣੇ ਹੋ ਗਏ ਹਨ ਹੁਣ ਉਹ ਕਾਂਗਰਸ ਦੇ ਝੂਠੇ ਤੇ ਗੁਮਰਾਹਕੂਨ ਲਾਰਿਆ ਅਤੇ ਵਾਅਦਿਆਂ ਚ ਆਉਣ ਵਾਲੇ ਨਹੀ ਹਨ । ਲੋਕ ਉਕਤ ਪਾਰਟੀਆਂ ਦੀ ਕਹਿਣੀ ਅਤੇ ਕਥਨੀ ਨੂੰ ਚੰਗੀ ਤਰਾਂ ਪਛਾਣ ਚੁੱਕੇ ਹਨ । ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਰਹੀ ਹੈ ਅਤੇ ਚੋਣਾਂ ਦੌਰਾਨ ਕੀਤੇ ਵਾਅਦੇ ਭੂੱਲ ਚੁੱਕੀ ਹੈ।ਉਨਾਂ ਕਿਹਾ ਕਿ ਭਾਜਪਾ ਕੌਂਸਲ ਚੋਣਾਂ ਆਪਣੇ ਬਲਬੁਤੇ ਤੇ ਲੜੇਗੀ ਤੇ ਖਰੜ ਦੇ ਸਾਰੇ 27 ਵਾਰਡਾਂ ਚ ਆਪਣੇ ਉਮੀਦਵਾਰ ਉਤਾਰੇਗੀ ਅਤੇ ਵੱਧ ਤੋਂ ਵੱਧ ਸੀਟਾਂ ਜਿੱਤਕੇ ਪਾਰਟੀ ਦੀ ਝੋਲੀ ਪਾਈਆਂ ਜਾਣਗੀਆਂ।ਇਸ ਮੌਕੇ ਆਗੂਆਂ ਵੱਲੋਂ ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਪਾਰਟੀ ਚ ਸੁਆਗਤ ਕੀਤਾ। ਸ਼ਾਮਲ ਮੈਂਬਰਾਂ ਨੇ ਪਾਰਟੀ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਪਾਰਟੀ ਦੀਆਂ ਗਤੀਵਿਧੀਆਂ ਨੂੰ ਘਰ ਘਰ ਤੱਕ ਪਹੂੰਚਾਉਣਗੇ ਅਤੇ ਪਾਰਟੀ ਦੀ ਦਿੱਤੀ ਕੋਈ ਵੀ ਜਿਮੇਵਾਰੀ ਤਨਦੇਹੀ ਨਾਲ ਨਿਭਾਉਣਗੇ ।ਇਸ ਮੌਕੇ ਜਿਲਾ ਜਰਨਲ ਸਕੱਤਰ ਭਾਜਪਾ ਮੋਹਾਲੀ ਰਾਜੀਵ ਸ਼ਰਮਾਂ, ਮੰਡਲ ਪ੍ਰਧਾਨ ਮੋਹਾਲੀ -2 ਮਦਨ ਗੋਇਲ, ਸੀਨੀਅਰ ਮੀਤ ਪ੍ਰਧਾਨ ਮੰਡਲ-2 ਹੁਸ਼ਿਆਰਚੰਦ ਸਿੰਗਲਾ, ਮੀਤ ਪ੍ਰਧਾਨ ਸੰਜੀਵ ਜੋਸ਼ੀ ਵੀ ਹਾਜਰ ਸਨ।

 

Have something to say? Post your comment

 

ਟ੍ਰਾਈਸਿਟੀ

ਸਿੱਖਿਆ ਵਿਭਾਗ ਵੱਲੋਂ ਕੌਮੀ ਯੋਗਤਾ ਖੋਜ ਪ੍ਰੀਖਿਆ ਲਈ ਅਭਿਆਸ ਮੁਹਿੰਮ ਆਰੰਭ

ਸੈਕਟਰ ਸਤਾਈ ਸੀ ਦੀ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਸੁੰਦਰਤਾ ਤੇ ਖਰਚ ਕੀਤੇ ਜਾਣਗੇ 86 ਕਰੋੜ 37 ਲੱਖ ਰੁਪਏ : ਬਲਬੀਰ ਸਿੰਘ ਸਿੱਧੂ

ਏਟਕ ਲਾਲੜੂ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਸ਼ਹਿਰ ਦਾ ਮੁਕੰਮਲ ਕੰਮ ਬੰਦ ਕਰਕੇ ਦੂਜੇ ਦਿਨ ਵੀ ਹੜਤਾਲ

ਮੋਦੀ ਸਰਕਾਰ ਤੇ ਖੱਟਰ ਸਰਕਾਰ ਦੀ ਬਡਹੇੜੀ ਨੇ ਕੀਤੀ ਸਖ਼ਤ ਸ਼ਬਦਾਂ 'ਚ ਨਿਖੇਧੀ

ਲਾਇਰ ਫਾਰ ਹਿਉਮੈਨੇਟੀ ਅਤੇ ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਵੱਲੋਂ ਕਿਸਾਨ ਸੰਘਰਸ਼ ਦੀ ਮਦਦ ਲਈ ਇਕ ਵਿਸ਼ਾਲ ਰੈਲੀ

ਮੁਹਾਲੀ ਦੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅਧੀਨ ਨਰਸਿੰਗ ਅਤੇ ਫਾਰਮੈਸੀ ਕਾਲਜ ਖੋਲ੍ਹੇ ਜਾਣਗੇ : ਸਿਹਤ ਮੰਤਰੀ, ਬਲਬੀਰ ਸਿੰਘ ਸਿੱਧੂ

ਡਾਕਟਰ ਸੰਜੇ ਸ੍ਰੀਵਾਸਤਵ, ਡਾਕਟਰ ਸੰਜੀਵ ਸਕਸੈਨਾ ਅਤੇ ਡਾਕਟਰ ਕਵਿਤਾ ਸ੍ਰੀਵਾਸਤਵ ਸਾਥੀਆਂ ਸਮੇਤ ਸਾਭਾਜਪਾ ਚ ਸ਼ਾਮਲ

 ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਦੇ ਮੌਕੇ ਮਾਣ ਦੀ ਗੱਲ ਹੈ ਪਰ ਅਫਸੋਸ ਵੀ -ਗੁਰਜੋਤ ਸਿੰਘ ਸਾਹਨੀ

ਕੌਸਲ ਖਰੜ ਵਲੋਂ ਸਵੱਛਤਾ ਅਭਿਆਨ ਤਹਿਤ ਲੱਭੂ ਸਟੀਵਸ ਖਰੜ ਨੂੰ ਵਿਸੇਸ ਤੌਰ ਤੇ ਪ੍ਰਸੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ