ਟ੍ਰਾਈਸਿਟੀ

ਡਾਕਟਰ ਸੰਜੇ ਸ੍ਰੀਵਾਸਤਵ, ਡਾਕਟਰ ਸੰਜੀਵ ਸਕਸੈਨਾ ਅਤੇ ਡਾਕਟਰ ਕਵਿਤਾ ਸ੍ਰੀਵਾਸਤਵ ਸਾਥੀਆਂ ਸਮੇਤ ਸਾਭਾਜਪਾ ਚ ਸ਼ਾਮਲ

ਕੌਮੀ ਮਾਰਗ ਬਿਊਰੋ/ਰਾਜੇਸ਼ ਕੌਸ਼ਿਕ | November 23, 2020 06:18 PM


ਖਰੜ :- ਭਾਰਤੀ ਜਨਤਾ ਪਾਰਟੀ ਜਿਲ੍ਹਾ ਮੋਹਾਲੀ ਦੇ ਮੈਡੀਕਲ ਸੈੱਲ ਦੇ ਜਿਲ੍ਹਾ ਇੰਚਾਰਜ ਸੁਨੀਲ ਕੁਮਾਰ ਦੀ ਅਗਵਾਈ ਵਿੱਚ ਵੱਡੀ ਸੰਖਿਆ ਵਿੱਚ ਡਾਕਟਰ ਫਾਰਮਾਸਿਸਟਾਂ ਆਦਿ ਭਾਜਪਾ ਵਿੱਚ ਸ਼ਾਮਲ ਹੋਏ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਿਲ੍ਹਾ ਜਰਨਲ ਸਕੱਤਰ ਨਰਿੰਦਰ ਰਾਣਾ ਖਰੜ ਵੱਲੋਂ ਪਾਰਟੀ ਦਾ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਨਰਿੰਦਰ ਰਾਣਾ ਨੇ ਆਖਿਆ ਕਿ ਹੁਣ ਲੋਕ ਕਾਂਗਰਸ ਦੇ ਝੂਠੇ ਤੇ ਗੁਮਰਾਹਕੂਨ ਲਾਰਿਆ ਅਤੇ ਵਾਅਦਿਆਂ ਚ ਆਉਣ ਵਾਲੇ ਨਹੀ ਹਨ । ਲੋਕ ਉਕਤ ਪਾਰਟੀਆਂ ਦੀ ਕਹਿਣੀ ਅਤੇ ਕਥਨੀ ਨੂੰ ਚੰਗੀ ਤਰਾਂ ਪਛਾਣ ਚੁੱਕੇ ਹਨ । ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਰਹੀ ਹੈ ਅਤੇ ਚੋਣਾਂ ਦੌਰਾਨ ਕੀਤੇ ਵਾਅਦੇ ਭੂੱਲ ਚੁੱਕੀ ਹੈ। ਉਨਾਂ ਕਿਹਾ ਕਿ ਭਾਜਪਾ ਜਿਲ੍ਹਾ ਮੋਹਾਲੀ ਅੰਦਰ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਆਪਣੇ ਬਲਬੂਤੇ ਕਮਲ ਦੇ ਨਿਸ਼ਾਨ ਤੇ ਲੜੇਗੀ ਤੇ ਸਾਰੀਆਂ ਹੀ ਵਾਰਡਾਂ ਵਿੱਚ ਸਾਫਸੁਥਰੀ ਛਵੀ ਵਾਲੇ, ਜਮੀਨ ਨਾਲ ਜੁੜੇ ਹੋਏ ਇਮਾਨਦਾਰ ਉਮੀਦਵਾਰ ਉਤਾਰੇਗੀ । ਲੋਕਾਂ ਨੇ ਵੀ ਮਨ ਬਣਾ ਲਿਆ ਕਿ ਇਸ ਵਾਰ ਸਿਰਫ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਜਿਤਾਉਣਾ ਹੈ। ਜਦੋਂ ਕਿ ਹਾਲੇ ਚੋਣਾਂ ਦੀ ਤਾਰਿਖ ਘੋਸ਼ਿਤ ਨਹੀਂ ਹੋਈ ਇਸ ਦੇ ਬਾਵਜੂਦ ਸਾਡੇ ਕੋਲ ਹਰ ਵਾਰਡ ਤੋਂ ਤਿੰਨ ਤੋਂ ਚਾਰ ਅਰਜੀਆਂ ਆ ਚੁੱਕੀਆਂ ਹਨ ਜਦੋਂ ਕਿ ਇਸ ਦੇ ਉਲਟ ਸੱਤਾ ਧਾਰੀ ਪਾਰਟੀ ਕਾਂਗਰਸ ਅਤੇ ਉਸ ਦੀ ਬੀ ਟੀਮ ਆਮ ਆਦਮੀ ਪਾਰਟੀ ਨੂੰ ਪੁਰੇ ਜਿਲੇ ਅੰਦਰ ਉਮੀਦਵਾਰ ਨਹੀਂ ਮਿਲ ਰਹੇ ਹਨ। ਇਸੇ ਕਾਰਨ ਦੋਵੇਂ ਪਾਰਟੀਆਂ ਆਪਣੇ ਚੋਣ ਨਿਸ਼ਾਨ ਉਤੇ ਆਪਣੇ ਉਮੀਦਵਾਰਾਂ ਨੂੰ ਚੋਣਾਂ ਲੜਾਉਣ ਤੋਂ ਭੱਜ ਰਹੀਆਂ ਹਨ।
ਇਸ ਮੌਕੇ ਆਗੂਆਂ ਵੱਲੋਂ ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਪਾਰਟੀ ਚ ਸੁਆਗਤ ਕੀਤਾ। ਸ਼ਾਮਲ ਮੈਂਬਰਾਂ ਨੇ ਪਾਰਟੀ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਪਾਰਟੀ ਦੀਆਂ ਗਤੀਵਿਧੀਆਂ ਨੂੰ ਘਰ ਘਰ ਤੱਕ ਪਹੂੰਚਾਉਣਗੇ ਅਤੇ ਪਾਰਟੀ ਦੀ ਦਿੱਤੀ ਕੋਈ ਵੀ ਜਿਮੇਵਾਰੀ ਤਨਦੇਹੀ ਨਾਲ ਨਿਭਾਉਣਗੇ।ਡਾਕਟਰ ਸੰਜੇ ਸ੍ਰੀਵਾਸਤਵ, ਡਾਕਟਰ ਸੰਜੀਵ ਸਕਸੈਨਾ, ਡਾਕਟਰ ਕਵਿਤਾ ਸ੍ਰੀਵਾਸਤਵ, ਸੰਜੀਵ ਸ਼ਰਮਾ, ਰਣਧੀਰ ਸਿੰਘ, ਸ਼ਮਸ਼ੇਰ ਸਿੰਘ, ਸੋਹਨ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਸੰਜੇ ਸ੍ਰੀਵਾਸਤਵ, ਡਾਕਟਰ ਸੰਜੀਵ ਸਕਸੈਨਾ, ਡਾਕਟਰ ਕਵਿਤਾ ਸ੍ਰੀਵਾਸਤਵ, ਸੰਜੀਵ ਸ਼ਰਮਾ, ਰਣਧੀਰ ਸਿੰਘ, ਸ਼ਮਸ਼ੇਰ ਸਿੰਘ, ਸੋਹਨ ਸਿੰਘ ਵੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ।
ਇਸ ਮੌਕੇ ਸੂਬਾ ਦਫਤਰ ਇੰਚਾਰਜ ਯੂਵਾ ਮੋਰਚਾ ਪੰਜਾਬ ਦੀਪਕ ਰਾਣਾ ਅਤੇ ਰਣਦੀਪ ਸਿੰਘ ਵੀ ਹਾਜਰ ਸਨ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ