ਸਿਹਤ ਅਤੇ ਫਿਟਨੈਸ

ਪੰਜਾਬ ਨੇ 729 ਕੋਲ ਚੇਨ ਪੁਆਇੰਟਾਂ ਨਾਲ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਲਈ ਤਿਆਰੀਆਂ ਖਿੱਚੀਆਂ

ਦਵਿੰਦਰ ਸਿੰਘ ਕੋਹਲੀ | December 11, 2020 06:45 PM

ਚੰਡੀਗੜ੍ਹ,  

ਸੂਬੇ ਦੇ 729 ਕੋਲਡ ਚੇਨ ਪੁਆਇੰਟਾਂ ਨਾਲ ਕੋਵਿਡ ਵੈਕਸੀਨ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ ਹੋਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਹਤ ਵਿਭਾਗ ਨੂੰ ਕੋਵਿਡ ਵੈਕਸੀਨ ਦੀ ਵੰਡ ਲਈ ਸੂਬੇ ਦੀ ਰਣਨੀਤੀ ਵਿਚ ਦੂਜੇ ਸੀਰੋ ਸਰਵੇਖਣ ਦੇ ਨਤੀਜੇ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉੱਚ-ਜੋਖਮ ਵਾਲੀ ਆਬਾਦੀ ਨੂੰ ਤਰਜੀਹੀ ਆਧਾਰ `ਤੇ ਕਵਰ ਕੀਤਾ ਜਾ ਸਕੇ।

ਸੂਬੇ ਵਿਚ ਕੋਵਿਡ ਸਥਿਤੀ ਦੀ ਸਮੀਖਿਆ ਲਈ ਇਕ ਉੱਚ ਪੱਧਰੀ ਵਰਚੁਅਲ ਮੀਟਿੰਗ ਵਿਚ ਮੁੱਖ ਮੰਤਰੀ ਨੇ ਤਰਜੀਹੀ ਆਧਾਰ `ਤੇ ਤਿਆਰ ਸੂਚੀਆਂ ਦੇ ਡਾਟਾਬੇਸ; ਕੋਲਡ ਚੇਨ ਪ੍ਰਬੰਧਨ ਲਈ ਬੁਨਿਆਦੀ ਢਾਂਚੇ; ਟੀਕਾਕਰਨ ਕਰਨ ਵਾਲਿਆਂ ਦੀ ਪਛਾਣ ਅਤੇ ਸਿਖਲਾਈ, ਆਦਿ ਦੇ ਰੂਪ ਵਿੱਚ ਵੈਕਸੀਨ ਦੀ ਸ਼ੁਰੂਆਤ ਲਈ ਸੂਬੇ ਦੀਆਂ ਤਿਆਰੀਆਂ ਦਾ ਜ਼ਿਕਰ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟੀਕਾਕਰਨ ਅਤੇ ਟੀਕਾਕਰਨ ਵਾਲੀ ਥਾਂ ਦੀ ਸੁਰੱਖਿਆ ਤੋਂ ਇਲਾਵਾ, ਸਹੀ ਤੇ ਸਮੇਂ ਸਿਰ ਜਾਣਕਾਰੀ ਦਾ ਆਦਾਨ-ਪ੍ਰਦਾਨ ਵੈਕਸੀਨ ਦੀ ਸਫ਼ਲ ਵਰਤੋਂ ਲਈ ਮਹੱਤਵਪੂਰਨ ਹਨ, ਜਿਸਦੇ ਭਾਰਤ ਵਿਚ ਜਲਦੀ ਉਪਲਬਧ ਹੋਣ ਦੀ ਉਮੀਦ ਹੈ।

ਪੰਜਾਬ ਵਿੱਚ ਵੈਕਸੀਨ ਦੀ ਵੰਡ ਲਈ ਇੱਕ ਸੂਬਾ-ਪੱਧਰੀ ਵੈਕਸੀਨ ਸਟੋਰ, 22 ਜ਼ਿਲ੍ਹਾ ਪੱਧਰੀ ਵੈਕਸੀਨ ਸਟੋਰ ਅਤੇ 127 ਬਲਾਕ ਪੱਧਰੀ ਵੈਕਸੀਨ ਸਟੋਰ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ 570 ਕੋਲਡ ਚੇਨ ਪੁਆਇੰਟ ਹੋਣਗੇ। ਫਿਰੋਜ਼ਪੁਰ ਵਿਖੇ ਇਕ ਵਾਕ-ਇਨ ਫ੍ਰੀਜ਼ਰ ਤੋਂ ਇਲਾਵਾ, ਭਾਰਤ ਸਰਕਾਰ ਨੇ ਚੰਡੀਗੜ੍ਹ ਵਿਚ ਇਕ ਅਜਿਹਾ ਹੋਰ ਵਾਕ-ਇਨ ਫ੍ਰੀਜ਼ਰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸੂਬੇ ਕੋਲ ਅੰਮ੍ਰਿਤਸਰ, ਹਸ਼ਿਆਰਪੁਰ ਅਤੇ ਫਿਰੋਜ਼ਪੁਰ ਵਿਚ ਇੱਕ-ਇੱਕ ਵਾਕ-ਇਨ ਕੂਲਰ ਹੋਵੇਗਾ ਅਤੇ ਕੇਂਦਰ ਤੋਂ ਹੋਰ ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਸੂਬੇ ਕੋਲ 1165 ਆਈਸ ਲਾਈਨਡ ਰੈਫਰੀਜ੍ਰੇਟਰ ਅਤੇ 1079 ਡੀਪ ਫ੍ਰੀਜ਼ਰ ਵੀ ਹਨ।

ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਿਲੇ ਪੜਾਅ ਦੇ ਟੀਕਾਕਰਨ ਲਈ ਸੂਬਾ ਸਰਕਾਰ ਵੱਲੋਂ ਤਕਰੀਬਨ 1.25 ਲੱਖ ਹੈਲਥ ਕੇਅਰ ਵਰਕਰਾਂ (ਸਰਕਾਰੀ ਅਤੇ ਨਿੱਜੀ) ਦਾ ਡਾਟਾ ਤਿਆਰ ਕੀਤਾ ਗਿਆ ਹੈ।

ਸੂਬੇ ਵਿੱਚ ਵੈਕਸੀਨ ਦੀ ਵੰਡ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਚੁੱਕੇ ਜਾ ਰਹੇ ਹੋਰ ਕਦਮਾਂ ਵਿੱਚ ਟੀਕਾਕਰਨ ਕਰਨ ਵਾਲਿਆਂ ਦੀ ਮੈਪਿੰਗ, ਜ਼ਿਲ੍ਹਿਆਂ ਵਿੱਚ ਡਿਜੀਟਲ ਪਲੇਟਫਾਰਮ ਸਿਖਲਾਈ, ਵੈਕਸੀਨ ਇਨਵੈਂਟਰੀ ਮੈਨੇਜਮੈਂਟ ਅਤੇ ਵੱਖ ਵੱਖ ਪੱਧਰਾਂ `ਤੇ ਤਾਲਮੇਲ ਲਈ ਸਿਖਲਾਈ ਪ੍ਰਾਪਤ ਕਰਮਚਾਰੀ ਸ਼ਾਮਲ ਹਨ।

 

Have something to say? Post your comment

ਸਿਹਤ ਅਤੇ ਫਿਟਨੈਸ

ਇਵੇਂ ਹੀ ਪਾਣੀ ਦੀ ਵਰਤੋਂ ਨਾਲ 60 ਫ਼ੀਸਦ ਜਲਸਰੋਤ ਆਉਣ ਵਾਲੇ ਸਮੇਂ ਵਿਚ ਖਤਮ ਹੋ ਜਾਣਗੇ -ਸਾਇੰਸ ਸਿਟੀ

ਧਰਤੀ ਦੇ ਵਿਗੜਦੇ ਸੁੰਤਲਨ ਤੋਂ ਬਚੱਣ ਲਈ ਵੱਧ ਤੋਂ ਵੱਧ ਪੌਦੇ ਲਗਾਓ ,ਕੌਮਾਂਤਰੀ ਜੰਗਲ ਦਿਵਸ ਤੇ ਵੈੱਬਨਾਰ ਦਾ ਅਯੋਜਨ

ਅੰਤਰਰਾਸਟਰੀ ਮਹਿਲਾ ਦਿਵਸ ਮੌਕੇ ਖੂਨਦਾਨ ਅਤੇ ਸ਼ਰੀਰ ਦਾਨ ਕੈਂਪਾਂ ਦਾ ਆਯੋਜਨ

ਪੰਜਾਬ ਸਰਕਾਰ 16 ਜਨਵਰੀ ਨੂੰ ਹੈਲਥ ਕੇਅਰ ਵਰਕਰਾਂ ਦੇ ਟੀਕਾਕਰਣ ਲਈ ਪੂਰੀ ਤਰਾਂ ਤਿਆਰ-ਬਲਬੀਰ ਸਿੱਧੂ

ਖਾਣੇ ਵਿੱਚੋਂ ਟ੍ਰਾਂਸਫੈਟ ਖਤਮ ਕਰਨ ਲਈ ਪੰਜਾਬ ਵਚਨਬੱਧ - ਸਿਹਤ ਸਕੱਤਰ ਪੰਜਾਬ

ਏਕਾਂਤਵਾਂਸ ਦੌਰਾਨ ਤਣਾਅ ਦਾ ਡੱਟ ਕੇ ਟਾਕਰਾ ਕਰੋ ਸਾਇੰਸ ਸਿਟੀ ਕੋਵਿਡ-19 ਦੌਰਾਨ ਤਣਾਅ ਪ੍ਰਬੰਧਨ 'ਤੇ ਵੈੱਬਨਾਰ

ਡਬਲਿਊ ਐਚ ਓ ਵਲੋਂ ਚੇਤਾਵਨੀ : ਦੁਨੀਆ ਵਿਚ ਮੌਤਾਂ ਦਾ ਅੰਕੜਾ ਦੁਗਣਾ ਹੋ ਸਕਦਾ ਹੈ

ਪੰਜਾਬ ਸਰਕਾਰ ਵਲੋਂ ਸੂਚੀਬੱਧ ਹੋਣ ਉਪਰੰਤ ਪ੍ਰਾਈਵੇਟ ਹਸਪਤਾਲਾਂ/ਕਲੀਨਿਕਾਂ/ਲੈਬਾਂ ਨੂੰ ਕੋਵਿਡ-19 ਲਈ ਰੈਪਿਡ ਐਂਟੀਜੇਨ ਟੈਸਟ ਕਰਨ ਦੀ ਮਨਜ਼ੂਰੀ