ਟ੍ਰਾਈਸਿਟੀ

ਨਗਰ ਨਿਗਮ ਮੋਹਾਲੀ ਵਲੋਂ ‘ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸੇਸ਼ ਕਾ’ ਨਾਅਰੇ ਅਧੀਨ ਪ੍ਰੋਗਰਾਮ ਦਾ ਆਯੋਜਨ

ਕੌਮੀ ਮਾਰਗ ਬਿਊਰੋ | February 21, 2021 06:56 PM

ਐਸ ਏ ਐਸ ਨਗਰ,
ਨਗਰ ਨਿਗਮ ਮੋਹਾਲੀ ਵਲੋਂ ਸਵੱਛਤਾ ਮਿਸ਼ਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਅਧੀਨ, ਅੱਜ ਸਿਲਵੀ ਪਾਰਕ ਫੇਜ-10 ਦੇ ਓਪਨ ਏਅਰ ਥਿਏਟਰ ਵਿਖੇ ਡਾ. ਕਮਲ ਕੁਮਾਰ ਗਰਗ, ਕਮਿਸ਼ਨਰ ਨਗਰ ਨਿਗਮ ਮੋਹਾਲੀ ਦੀ ਅਗਵਾਈ ਵਿਚ ‘ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸੇਸ਼ ਕਾ’ ਨਾਅਰੇ ਅਧੀਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਇਸ ਪ੍ਰੋਗਰਾਮ ਵਿਚ ਨਵੇਂ ਚੁਣੇ ਗਏ ਕੌਂਸਲਰ ਸ. ਕੁਲਵੰਤ ਸਿੰਘ ਕਲੇਰ, ਵਾਰਡ ਨੰ. 18, ਸ. ਜਗਦੀਸ਼ ਸਿੰਘ ਜੱਗਾ, ਵਾਰਡ ਨੰ.44 ਅਤੇ ਸ੍ਰੀਮਤੀ ਨਿਰਮਲ ਕੌਰ ਢਿੱਲੋਂ ਵਾਰਡ ਨੰ. 15 ਤੋਂ, ਸ਼ਹਿਰ ਦੇ ਪਤਵੰਤ ਸਜਣ ਅਤੇ ਆਮ ਸ਼ਹਿਰ ਵਾਸੀਆਂ ਵਲੋਂ ਹਿੱਸਾ ਲਿਆ ਗਿਆ।

ਇਸ ਪ੍ਰੋਗਰਾਮ ਦਾ ਆਰੰਭ ਕਮਿਸ਼ਨਰ ਨਗਰ ਨਿਗਮ ਮੋਹਾਲੀ ਦੇ ਡਾ. ਕਮਲ ਗਰਗ ਜੀ ਵਲੋਂ ਜੋਤੀ ਰੌਸ਼ਨ ਕਰਕੇ ਕੀਤਾ ਗਿਆ। ਇਸ ਉਪਰੰਤ ਡਾ. ਕਮਲ ਗਰਗ ਵਲੋਂ ਸ਼ਹਿਰ ਵਾਸੀਆਂ ਨੂੰ ਸਵੱਛਤਾ ਮਿਸ਼ਨ ਤਹਿਤ ਚਲਾਈ ਜਾ ਰਹੀ ਮੁਹਿੰਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇੱਕਤਰ ਕਰਕੇ ਵੇਸਟ ਕੁਲੈਕਟਰਾਂ ਨੂੰ ਦਿੱਤਾ ਜਾਵੇ। ਗਿੱਲੇ ਕੂੜੇ ਤੋਂ ਖਾਦ ਤਿਆਰ ਕਰਕੇ ਕਿਚਨ ਗਾਰਡਨ ਆਦਿ ਲਈ ਵਰਤੋਂ ਵਿਚ ਲਿਆਂਦੀ ਜਾ ਸਕਦੀ ਹੈ। ਸੂਕਾ ਕੂੜਾ ਜਿਵੇਂ ਕਿ ਪਲਾਸਟਿਕ ਆਦਿ ਨੂੰ ਰੀ-ਸਾਈਕਲ ਕਰਕੇ ਉਸ ਨੂੰ ਹੋਰ ਕੰਮ ਵਿਚ ਲਿਆਂਦਾ ਜਾ ਸਕਦਾ ਹੈ। ਪਲਾਸਟਿਕ ਲਫਾਫਿਆਂ ਦੀ ਥਾਂ ਜੂਟ ਜਾਂ ਸੂਤੀ ਕੱਪੜਿਆਂ ਤੋਂ ਬਣੇ ਥੈਲਿਆਂ ਦੀ ਵਰਤੋਂ ਕੀਤੀ ਜਾਵੇ। ਇਸ ਤਰ੍ਹਾਂ ਕਰਕੇ ਵਾਤਾਵਰਨ ਅਤੇ ਸ਼ਹਿਰ ਨੂੰ ਸਵੱਛ ਰੱਖਿਆ ਜਾ ਸਕਦਾ ਹੈ।

ਕਮਿਸ਼ਨਰ ਡਾ. ਗਰਗ ਵਲੋਂ ਅੱਜ ਪੰਜਾਬੀ ਦਿਵਸ ‘ਤੇ ਵਿਸ਼ੇਸ਼ ਤੌਰ ‘ਤੇ ਬੋਲਦਿਆਂ ਕਿਹਾ ਕਿ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ। ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣੀ, ਪੜ੍ਹਾਉਣੀ ਅਤੇ ਲਿਖਣੀ ਸਿਖਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਚਾਹੀਦਾ ਹੈ। ਦਫ਼ਤਰਾਂ ਵਿਚ ਅਕਸਰ ਪੰਜਾਬੀ ਭਾਸ਼ਾ ਵਿਚ ਲਿਖਣ ਜਾਂ ਟਾਇਪ ਕਰਦੇ ਸਮੇਂ ਦਫ਼ਤਰੀ ਮੁਲਾਜ਼ਮਾਂ ਵਲੋਂ ਗਲਤ ਲਗਾਂ ਮਾਤਰਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਦਫ਼ਤਰੀ ਮੁਲਾਜ਼ਮਾਂ ਨੂੰ ਸ਼ੁੱਧ ਪੰਜਾਬੀ ਲਿਖਣ ਬੋਲਣ ਦਾ ਗਿਆਨ ਹੋਣਾ ਚਾਹੀਦਾ ਹੈ। ਅੰਤ ਵਿਚ ਉਹਨਾਂ ਵਲੋਂ ਹਾਜ਼ਰ ਸ਼ਹਿਰ ਵਾਸੀਆਂ, ਫੈਲਫੇਅਰ ਐਸੋਸ਼ੀਏਸ਼ਨਾਂ ਨੂੰ ਸਵੱਛਤਾ ਮਿਸ਼ਨ ਲਾਗੂ ਕਰਨ ਵਿਚ ਨਗਰ ਨਿਗਮ ਦਾ ਸਾਥ ਦੇਣ ਦੀ ਅਪੀਲ ਕੀਤੀ।

ਇਸ ਪ੍ਰੋਗਰਾਮ ਵਿਚ ਸੇਂਟ ਸੋਲਜ਼ਰ ਸਕੂਲ ਫੇਜ਼ 7 ਦੇ ਵਿਦਿਆਰਥੀਆਂ ਵਲੋਂ ਪਲਾਸਟਿਕ ਦੇ ਦੁਸ਼ ਪ੍ਰਭਾਵਾਂ ਨੂੰ ਦਰਸਾਉਂਦੇ ਹੋਏ ਇਕ ਸਕਿੱਟ ਪੇਸ਼ ਕੀਤੀ ਗਈ।

ਸ੍ਰੀਮਤੀ ਇੰਦਰਜੀਤ ਕੌਰ ਅਤੇ ਸ੍ਰੀਮਤੀ ਵੰਦਨਾ ਵਲੋਂ ਸੋਰਸ ਸੈਗਰੀਗੇਸ਼ਨ ਅਤੇ ਹੋਮ ਕੰਪੋਸਟਿੰਗ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਨਗਰ ਨਿਗਮ ਮੋਹਾਲੀ ਦੇ ਐਸ.ਡੀ.ਓ. (ਓ ਐਂਡ ਐਮ) ਸ੍ਰੀ ਜਸਪ੍ਰੀਤ ਸਿੰਘ ਢਿੱਲੋਂ ਨੇ ਪਾਣੀ ਦੀ ਦੁਰਵਰਤੋਂ ਅਤੇ ਸਫਾਈ ਮਿੱਤਰਾ ਵਿਸ਼ੇ ਉੱਤੇ ਲੋਕਾਂ ਨੂੰ ਜਾਗਰੂਕ ਕੀਤਾ। ਨਿਟਕੋ ਤੋਂ ਸ੍ਰੀ ਐਨ.ਵੀ. ਸਿੰਘ, ਸ੍ਰੀ ਸੀ.ਐਲ. ਗਰਗ, ਸ੍ਰੀ ਮੌਜੇਵਾਲ ਅਤੇ ਸ੍ਰੀਮਤੀ ਪਰਮਜੀਤ ਕੌਰ ਰਿਟਾਇਰਡ ਪਿੰਸੀਪਲ ਵਲੋਂ ਸੋਰਸ ਸੈਗਰੀਗੇਸ਼ਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ।

ਪ੍ਰੋਗਰਾਮ ਦੇ ਅੰਤ ਵਿਚ ਕਮਿਸ਼ਨਰ ਵਲੋਂ 06 ਸ਼ਹਿਰ ਵਾਸੀਆਂ ਨੂੰ ਹੋਮ ਕੰਪੋਸਟਿੰਗ ਕਰਨ ਕਰਕੇ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ ਗਿਆ। ਉਹਨਾਂ ਕਿਹਾ ਕਿ ਸ਼ਹਿਰ ਵਿਚ ਲਗਭਗ 3000 ਲੋਕਾਂ ਵਲੋਂ ਹੋਮ ਕੰਪੋਸਟਿੰਗ ਕੀਤੀ ਜਾ ਰਹੀ ਹੈ।

ਨਗਰ ਨਿਗਮ ਵਲੋਂ ਸਵੱਛਤਾ ਮਿਸ਼ਨ ਸਬੰਧੀ ਵਧੀਆ ਕੰਮ ਕਰਨ ਵਾਲੀਆਂ ਰੈਸੀਡੈਂਸੀਅਲ ਵੈਲਫੇਅਰ ਐਸੋਸੀਏਸ਼ਨਾਂ ਦੇ ਮੁਕਾਬਲਿਆਂ ਵਿਚ ਪਹਿਲਾ ਇਨਾਮ ਮੋਹਾਲੀ ਵੈਲਫੇਅਰ ਐਸੋਸੀਏਸ਼ਨ ਨੂੰ, ਦੂਜਾ ਇਨਾਮ ਫੇਜ 11 ਦੀ ਰੈਜੀਡੈਂਸੀਅਲ ਵੈਲਫੇਅਰ ਐਸੋਸੀਏਸ਼ਨ ਨੂੰ, ਤੀਜਾ ਇਨਾਮ ਫੇਜ 9 ਦੀ ਰੈਜੀਡੈਂਸੀਅਲ ਵੈਲਫੇਅਰ ਐਸੋਸੀਏਸ਼ਨ ਨੂੰ ਦਿੱਤਾ ਗਿਆ।

ਇਸ ਪ੍ਰੋਗਰਾਮ ਵਿਚ ਨਗਰ ਨਿਗਮ ਦੇ ਐਮ.ਓ.ਐਚ ਡਾ. ਤਮੰਨਾ, ਸਹਾਇਤਾ ਕਮਿਸ਼ਨਰ ਸ. ਸੁਰਜੀਤ ਸਿੰਘ, ਚੀਫ ਸੈਕੇਟਰੀ ਇੰਸਪੈਕਟਰ ਸਰਬਜੀਤ ਸਿੰਘ, ਸ੍ਰੀ ਹਰਵੰਤ ਸਿੰਘ, ਆਰ.ਪੀ. ਸਿੰਘ, ਸੈਨੇਚਰੀ ਇੰਸਪੈਕਟਰ ਰਵਿੰਦਰ ਕੁਮਾਰ, ਜਗਰੂਪ ਸਿੰਘ ਅਤੇ ਹੈਲਥ ਬਰਾਂਚ ਦੇ ਸਟਾਫ ਵਲੋਂ ਹਿੱਸਾ ਲਿਆ ਗਿਆ।
ਪ੍ਰੋਗਰਾਮ ਦਾ ਮੰਚ ਸੰਚਾਲਨ ਸੁਪਰਡੈਂਟ ਜਸਵਿੰਦਰ ਸਿੰਘ ਵਲੋਂ ਕੀਤਾ ਗਿਆ। ਨਗਰ ਨਿਗਮ ਵਲੋਂ ‘ਸਵੱਛਤਾ ਦਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸ਼ੇਸ਼ ਕਾ’ ਹਰ ਐਤਵਾਰ ਵੱਖ-ਵੱਖ ਪਾਰਕਾਂ ਵਿਚ ਕੀਤਾ ਜਾਏਗਾ।

 

Have something to say? Post your comment

ਟ੍ਰਾਈਸਿਟੀ

ਅੰਬੇਦਕਰ ਜੈਅੰਤੀ ਮੌਕੇ ਸੰਵਿਧਾਨ ਬਚਾਉ ਪੈਦਲ ਮਾਰਚ 14 ਨੂੰ

ਕਾਂਗਰਸੀ ਆਗੂ ਦੀਪਇੰਦਰ ਢਿੱਲੋਂ ਅਤੇ ਕੌਂਸਲ ਪ੍ਰਧਾਨ ਉਦੇਵੀਰ ਢਿਲੋਂ ਲਈ ਵੱਡੀ ਚੁਣੌਤੀ,ਨਜਾਇਜ ਉਸਾਰੀਆਂ

ਪਿੰਡ ਨਾਭਾ ਸਾਹਿਬ ਵਿਖੇ ਰਿਹਾਇਸ਼ੀ ਖੇਤਰ ਵਿੱਚ ਬਣੇ ਨਜਾਇਜ ਗੁਦਾਮ ਵਿੱਚ ਲੱਗੀ ਅੱਗ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਵਿਚ ਡਾ. ਰਾਬਿੰਦਰ ਨਾਥ ਸ਼ਰਮਾ ਦੀ ਹਮਾਇਤ ਦਾ ਐਲਾਨ

ਦੋਧੀ ਅਤੇ ਡੇਅਰੀ ਯੂਨੀਅਨ ਖਰੜ ਦੇ ਸਕੱਤਰ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਸਿੱਖ ਕੌਮ ਵਿਚ ਬੁੱਤ ਪੂਜਾ ਪੂਰਨ ਵਰਜਿਤ,ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਬੁੱਤ ਲਗਾਉਣ ਦੀ ਇਜ਼ਾਜਤ ਬਿਲਕੁਲ ਨਹੀਂ ਦਿੱਤੀ ਜਾਵੇਗੀ : ਮਾਨ

ਪੰਜਾਬੀਆਂ ਨੇ ਦੇਸ਼-ਭਰ ਦੇ ਕਿਸਾਨਾਂ-ਮਜ਼ਦੂਰਾਂ ਨੂੰ ਰਾਹ ਵਿਖਾਇਆ : ਮੇਧਾ ਪਾਟੇਕਰ

ਸੜਕ ਹਾਦਸੇ ਵਿੱਚ ਜਖਮੀ ਨੌਜਵਾਨ ਦੀ ਜੇਰੇ ਇਲਾਜ ਮੌਤ

ਨੌਜਵਾਨ ਤੇ ਚਾਕੂ ਨਾਲ ਹਮਲਾ ਕਰਨ ਵਾਲੇ ਦੋ ਭਰਾਵਾਂ ਖਿਲਾਫ ਮਾਮਲਾ ਦਰਜ

ਪੜੌਸੀ ਦੀ ਗੱਡੀ ਦੇ ਸੀਸ਼ੇ ਤੋੜਨ ਦੇ ਦੋਸ਼ ਹੇਠ ਮਾਮਲਾ ਦਰਜ