BREAKING NEWS
ਮੋਦੀ ਸਰਕਾਰ ਵੱਲੋਂ ਰਸੋਈ ਗੈਸ ਅਤੇ ਤੇਲ ਕੀਮਤਾਂ ਵਿਚ ਵਾਧੇ ਖਿਲਾਫ ਪੰਜਾਬ ਕਾਂਗਰਸ ਦਾ ਰੋਸ਼ ਪ੍ਰਦਰਸ਼ਨਹਰਿਆਣਾ ਦੇ ਇਕ ਲੱਖ ਗਰੀਬ ਪਰਿਵਾਰਾਂ ਦੀ ਆਮਦਨੀ ਸਾਲਾਨਾ ਇਕ ਲੱਖ ਰੁਪਏ ਤਕ ਕਰਨ ਦਾ ਲਿਆ ਸੰਕਲਪ -ਮੁੱਖ ਮੰਤਰੀ ਮਨੋਹਰ ਲਾਲ‘ਮਿਸ਼ਨ ਸ਼ਤ-ਪ੍ਰਤੀਸ਼ਤ’ ਹੇਠ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਤਿਆਰੀ ਦੇ ਮੱਦੇਨਜ਼ਰ ਮਾਪੇ-ਅਧਿਆਪਕ ਮੀਟਿੰਗ 2 ਮਾਰਚ ਨੂੰਸਾਕਾ ਸ੍ਰੀ ਨਨਕਾਣਾ ਸਾਹਿਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ’ਚ ਵਿਸ਼ਾਲ ਗੁਰਮਤਿ ਸਮਾਗਮਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵਿਧਾਨ ਸਭਾ ਵੱਲੋਂ ਖੇਤੀ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਤੇ ਖੇਤ ਕਾਮਿਆਂ ਤੋਂ ਇਲਾਵਾ ਨਾਮੀਂ ਸਖਸ਼ੀਅਤਾਂ ਨੂੰ ਸ਼ਰਧਾਂਜਲੀਬਾਜ਼ਾਰੂ ਗਾਇਕੀ ਤੇ ਗੀਤਕਾਰੀ ਦਾ ਨੌਜੁਆਨੀ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਦੀ ਬਾਤ ਪਾਉਂਦੇ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦਾ ਸਫਲ ਮੰਚਣ।

ਟ੍ਰਾਈਸਿਟੀ

ਖਰੜ ਵਿੱਚ ਧੜੱਲੇ ਨਾਲ ਵਿੱਕ ਰਹੀ ਹੈ ਚਾਈਨਾ ਡੋਰ,ਹਾਦਸੇ ਦੀ ਉਡੀਕ ਵਿਚ ਮੂਕ ਦਰਸ਼ਕ ਬਣਿਆ ਪ੍ਰਸ਼ਾਸ਼ਨ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | February 21, 2021 07:34 PMਖਰੜ :- ਪਾਬੰਦੀਸ਼ੁਦਾ ਪਲਾਸਟਿਕ ਡੋਰ (ਚਾਈਨਾ ਡੋਰ) ’ਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਖਰੜ ਵਿਖੇ ਸੋਸ਼ਲ ਮੀਡੀਆ ਤੇ ਪਿਛਲੇ ਦੀਨਾ ਤੋਂ ਮੁਹਿੰਮ ਸ਼ੁਰੂ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਖਰੜ ਵਿਖੇ ਚਾਈਨਾ ਡੋਰ ਦੇ ਪਿੰਨੇ (ਗੱਟੂ) ਵੇਚਣ ਦਾ ਧੰਦਾ ਬੇਰੋਕ ਜਾਰੀ ਹੈ, ਜਿਸ ਕਾਰਨ ਕਈ ਬੱਚੇ ਜ਼ਖ਼ਮੀ ਹੋ ਚੁੱਕੇ ਹਨ। ਇਹ ਪਾਬੰਦੀਸ਼ੁਦਾ ਚਾਈਨਾ ਡੋਰ ਆਪਣੀ ਬਣਤਰ ਕਰਕੇ ਨਾ ਸਿਰਫ਼ ਮਨੁੱਖਾਂ ਅਤੇ ਪੰਛੀਆਂ ਲਈ ਹਾਦਸਿਆਂ ਦਾ ਕਾਰਨ ਬਣਦੀ ਹੈ ਸਗੋਂ ਵਾਤਾਵਰਨ ਨੂੰ ਵੀ ਪਲੀਤ ਕਰਦੀ ਹੈ। ਹਰ ਸਾਲ ਇਸ ਉਪਰ ਸਰਕਾਰ ਵੱਲੋਂ ਵਿਕਰੀ ਅਤੇ ਵਰਤੋਂ ਤੇ ਰੋਕ ਦੇ ਐਲਾਨਾਂ ਦੇ ਬਾਵਜੂਦ ਇਹ ਘਾਤਕ ਡੋਰ ਸ਼ਹਿਰ ਵਿਚ ਵਿਕ ਰਹੀ ਹੈ। ਜਿਸ ਨਾਲ ਆਏ ਦਿਨ ਛੋਟੇ ਛੋਟੇ ਹਾਦਸੇ ਵਾਪਰ ਰਹੇ ਹਨ ।
ਵਪਾਰ ਮੰਡਲ ਖਰੜ ਦੇ ਪ੍ਰਧਾਨ ਪੰਡਿਤ ਅਸ਼ੋਕ ਸ਼ਰਮਾ ਨੇ ਚਾਇਨਾਂ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਤਾੜਨਾਂ ਕਰਦਿਆਂ ਹਿਦਾਇਤਾਂ ਜਾਰੀ ਕੀਤੀ ਕਿ ਜੋ ਵੀ ਕੋਈ ਦੁਕਾਨਦਾਰ ਚਾਇਨਾਂ ਡੋਰ ਵੇਚਦਾ ਹੈ ਤਾਂ ਉਹ ਤੁਰੰਤ ਬੰਦ ਕਰ ਦੇਣ, ਜੇ ਕੋਈ ਦੁਕਾਨਦਾਰ ਚਾਇਨਾਂ ਡੋਰ ਵੇਚਦਾ ਫੜਿਆ ਗਿਆ ਤਾਂ ਵਪਾਰ ਮੰਡਲ ਵੱਲੋਂ ੳਸ ਦੇ ਵਿਰੁੱਧ ਸਖ਼ਤ ਕਾਰਵਾਈ ਕਿੱਤੀ ਜਾਵੇਗੀ। ਉਹਨਾ ਸ਼ਹਿਰ ਦੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਜਾਨਲੇਵਾ ਡੋਰ ਦੀ ਵਰਤੋਂ ਤੋ ਗੁਰੇਜ਼ ਕਰਨ।
ਸਮਾਜ ਸੇਵੀ ਰੋਹਿਤ ਵਰਮਾ ਨੇ ਦੱਸਿਆ ਕਿ ਖਰੜ ਦੇ ਵੱਖ ਵੱਖ ਖੇਤਰਾਂ ਵਿੱਚ ਆਮ ਗਲੀਆਂ, ਰਸਤਿਆਂ ਵਿੱਚ ਇਸ ਚਾਈਨਾ ਡੋਰ ਨੂੰ ਵੇਖਿਆ ਜਾ ਸਕਦਾ ਹੈ। ਖਰੜ ਵਿੱਚ ਨਵੇਂ ਬਣੇ ਅਲੀਵੇਟਰ ਬ੍ਰਿਜ਼ ਤੇ ਵੀ ਇਹ ਡੋਰ ਵੇਖਣ ਨੂੰ ਮਿਲੀ ਹੈ ਜਿਸਦੀ ਲਪੇਟ ਵਿੱਚ ਆਉਣ ਕਾਰਨ ਕੋਈ ਬਡਾ ਨੁਕਸਾਨ ਹੋਣ ਦਾ ਖਦਸਾ ਹੈ ਉਹਨਾਂ ਪ੍ਰਸਾਸ਼ਨ ਨੂੰ ਮੰਗ ਕੀਤੀ ਕਿ ਉਕਤ ਮਸਲੇ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।
ਸੋਸ਼ਲ ਮੀਡੀਆ ਤੇ ਵੱਖ ਵੱਖ ਸਮਾਜ ਸੇਵੀਆਂ ਵਲੋਂ ਪ੍ਰਸਾਸ਼ਨ ਦੇ ਮੁਖ ਅਫਸਰਾਂ ਨੂੰ ਇਸ ਤੇ ਪੂਰੀ ਤਰਾਂ ਰੋਕ ਲਗਾਉਣ ਤੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਹਾਂਲਾਕਿ ਉਕਤ ਸੋਸ਼ਲ ਮੀਡੀਆ ਦੇ ਇਹਨਾਂ ਗਰੁਪਾਂ ਵਿਚ ਪੁਲਿਸ ਅਤੇ ਪ੍ਰਸਾਸ਼ਨ ਦੇ ਉੱਚ ਅਧਿਕਾਰੀ ਵੀ ਹਨ।

 

Have something to say? Post your comment

 

ਟ੍ਰਾਈਸਿਟੀ

ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸਰਬੱਤ ਦਾ ਭਲਾਸਿਹਤ ਬੀਮਾ ਯੋਜਨਾ ਤਹਿਤ ਬਣਰਹੇ ਕਾਰਡਾਂ ਦੇ ਕੰਮ ਦਾ ਜਾਇਜ਼ਾ ਲਿਆ

ਖਰੜ ਮਿਊਸਪਲ ਇੰਪਲਾਈਜ਼ ਯੂਨੀਅਨ ਵਲੋਂ ਲਗਾਇਆ ਖੂਨ ਦਾਨ ਕੈਂਪ 130 ਯੂਨਿਟ ਖੂਨ ਇਕੱਤਰ

ਧਾਰਮਿਕ ਸਮਾਗਮਾਂ ਤੋਂ ਬੱਚਿਆਂ ਨੂੰ ਸੰਸਕਾਰ ਤੇ ਭਗਤੀ, ਸਮਰਪਣ, ਆਪਣੇ ਮਾਂ ਪਿਉ ਦਾ ਸਤਿਕਾਰ ਆਦਿ ਸਿੱਖਣ ਨੂੰ ਮਿਲਦਾ : ਵਨੀਤ ਜੈਨ

ਖਰੜ ਵਿੱਚ ਬੇਖੌਫ ਬਿੱਕ ਰਹੀ ਹੈ ਚਾਈਨਾ ਡੋਰ : ਸਮਾਜ ਸੇਵੀਆਂ ਦੀ ਮੰਗ ਬੇਚਣ ਵਾਲਿਆਂ ਤੇ ਹੋਵੇ ਕਾਰਵਾਹੀ

ਘੜੂੰਆਂ ਅਤੇ ਮਜਤਾੜੀ ਸਕੂਲ ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 10-10 ਲੱਖ ਰੁਪਏ ਦੇ ਚੈਕ ਸੌਪੇ

ਪੰਜਾਬੀ ਨੂੰ ਚੰਡੀਗੜ੍ਹ ਵਿਚ ਅਣਗੌਲੇ ਜਾਣ ਖਿਲਾਫ਼ ਚੰਡੀਗੜ੍ਹ ਪੰਜਾਬੀ ਮੰਚ , ਕੇਂਦਰੀ ਪੰਜਾਬੀ ਲੇਖਕ ਸਭਾ ਕੀਤਾ ਰੋਸ ਮਾਰਚ

ਚਾਇਨਾਂ ਡੋਰ ਵੇਚਣ ਵਾਲਿਆਂ ਤੇ ਪ੍ਰਸਾਸ਼ਨ ਵਲੋਂ ਹੋਣੀ ਚਾਹੀਦੀ ਹੈ ਸਖਤ ਕਾਰਵਾਈ :- ਢਿੱਲੋਂ

ਪਹਿਲਾਂ ਨਾਲੋਂ ਜਿਆਦਾ ਤਨ ਮਨ ਨਾਲ ਆਪਣੇ ਵਾਰਡ ਨੰਬਰ ਦੀ ਸੇਵਾ ਕਰਦਾ ਰਿਹਾਂਗਾ : ਰਾਜਿੰਦਰ ਸਿੰਘ

ਖਰੜ ਵਿਖੇ ਪਾਵਰਕਾਮ ਦੇ ਕਰਮਚਾਰੀਆਂ ਤੋਂ 2 ਲੱਖ 60 ਹਜ਼ਾਰ ਦੀ ਹੋਈ ਲੁੱਟ ਖੋਹ

ਨਗਰ ਨਿਗਮ ਮੋਹਾਲੀ ਵਲੋਂ ‘ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸੇਸ਼ ਕਾ’ ਨਾਅਰੇ ਅਧੀਨ ਪ੍ਰੋਗਰਾਮ ਦਾ ਆਯੋਜਨ