ਟ੍ਰਾਈਸਿਟੀ

ਖਰੜ ਵਿੱਚ ਬੇਖੌਫ ਬਿੱਕ ਰਹੀ ਹੈ ਚਾਈਨਾ ਡੋਰ : ਸਮਾਜ ਸੇਵੀਆਂ ਦੀ ਮੰਗ ਬੇਚਣ ਵਾਲਿਆਂ ਤੇ ਹੋਵੇ ਕਾਰਵਾਹੀ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | February 23, 2021 08:37 PMਖਰੜ:- ਖਰੜ ਵਿੱਚ ਪਿਛਲੇ ਦਿਨਾਂ ਤੋਂ ਚਾਈਨਾ ਡੋਰ ਦਾ ਬੋਈਕੋਟ ਕਰਦੇ ਹੋਏ ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਜਿਸਦੇ ਚਲਦੇ ਸਮਾਜ ਸੇਵੀ ਅਤੇ ਲਾਇੰਸ ਕਲੱਬ ਦੇ ਸੈਕਟਰੀ ਪਰਮਪ੍ਰੀਤ ਸਿੰਘ ਨੇ ਜਾਣਕਾਰੀ ਦੇਂਦੀਆਂ ਦੱਸਿਆ ਕਿ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਸਿਰਫ ਆਪਣਾ ਮੁਨਾਫਾ ਦਿਖਦਾ ਹੈ। ਇਸਦੇ ਨਾਲ ਹੋਣ ਵਾਲੇ ਨੁਕਸਾਨ ਨਹੀਂ ਦਿਖਦੇ। ਚਾਈਨਾ ਡੋਰ ਨਾਲ ਜਿਥੇ ਮਨੁੱਖ ਅਤੇ ਅਕਾਸ਼ ਵਿੱਚ ਉਡਾਰੀਆਂ ਮਾਰਨ ਵਾਲੇ ਪੰਛੀ ਵੀ ਇਸਦੀ ਚਪੇਟ ਵਿੱਚ ਆਉਣ ਕਾਰਨ ਜਖਮੀ ਹੁੰਦੇ ਹਨ ਉਥੇ ਹੀ ਖਰੜ ਦੀ ਸੜਕਾਂ ਦੇ ਫਿਰਨ ਵਾਲੇ ਅਵਾਰਾ ਪਸ਼ੂ ਵੀ ਇਸਦੀ ਚਪੇਟ ਵਿੱਚ ਆ ਰਹੇ ਹਨ। ਸੜਕਾਂ, ਗਲੀਆਂ ਵਿੱਚ ਪਏ ਚਾਈਨਾ ਡੋਰ ਦੇ ਟੋਟਿਆਂ ਨੂੰ ਇਹ ਬੇਜੁਬਾਨ ਪਸ਼ੂ ਖਾ ਰਹੇ ਹਨ ਜਿਸਦੇ ਨਾਲ ਉਹਨਾਂ ਦੇ ਸਰੀਰ ਦੇ ਅੰਦਰ ਵੀ ਜਖਮ ਹੋ ਸਕਦੇ ਨੇ। ਅੱਜ ਖਰੜ ਵਿੱਚ ਇਕ ਅਵਾਰਾ ਪਸ਼ੂ ਜਿਸਦੇ ਮੂੰਹ ਵਿੱਚ ਚਾਈਨਾ ਡੋਰ ਫਸੀ ਹੋਈ ਸੀ ਤੇ ਉਹ ਬਹੁਤ ਪ੍ਰੇਸ਼ਨ ਹੋ ਰਿਹਾ ਸੀ ਮੇਰੇ ਸਾਥੀਆਂ ਵਲੋਂ ਉਸਦੇ ਮੂੰਹ ਵਿੱਚ ਫਸੀ ਚਾਈਨਾ ਡੋਰ ਕਢ ਕੇ ਉਸਨੂੰ ਅਰਾਮ ਪਹੁੰਚਾਇਆ। ਪਰਮਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਤੇ ਇਸਨੂੰ ਵੇਚਣ ਵਾਲਿਆਂ ਦਾ ਨਾਮ ਪਤਾ ਪ੍ਰਸਾਸ਼ਨ ਨੂੰ ਦੱਸਣ ਤਾਂਕਿ ਉਹਨਾਂ ਤੇ ਬਣਦੀ ਕਾਰਵਾਹੀ ਹੋ ਸਕੇ।
ਖਰੜ ਦੇ ਹੀ ਸਮਾਜ ਸੇਵੀ ਮਨੀਸ਼ ਟੋਂਕ ਨੇ ਵੀ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਕੁਝ ਰੁਪਏ ਦੇ ਲਾਲਚੀ ਲੋਕ ਇਸ ਦੇ ਵਪਾਰ ਵਿੱਚ ਲਗੇ ਹੋਏ ਹਨ। ਮਨੁੱਖਤਾ ਦਾ ਫਰਜ ਨਿਭਾਂਦੇ ਹੋਏ ਉਹਨਾਂ ਨੂੰ ਇਹ ਸੋਭਾ ਨਹੀਂ ਦੇਂਦਾ। ਉਹਨਾਂ ਸ਼ਹਿਰ ਵਾਸਿਆਂ / ਬੱਚਿੱਆਂ ਨੂੰ ਅਪਿਲ ਕੀਤੀ ਹੈ ਕਿ ਜੇਕਰ ਤੂਸੀਂ ਚਾਇਨਾਂ ਡੋਰ ਦੀ ਵਰਤੋ / ਪਤੰਗਬਾਜ਼ੀ ਕਰ ਰਹੇ ਹੋ ਤਾਂ ਅਣਜਾਣੇ ਵਿੱਚ ਤੁਹਾਡੇ ਤੋਂ ਮਾਨਯੋਗ ਡਿਪਟੀ ਕਮਿਸ਼ਰਨ ਦੇ ਹੁਕਮਾਂ ਦੀ ਉਲੰਘਣਾਂ ਹੋ ਰਹੀ । ਜੋ ਗੈਰਕਾਨੂੰਨੀ ਹੈ , ਜੋਕਿ ਸੱਭ ਲਈ ਖਤਰਨਾਕ ਹੈ। ਸੋ ਅਜਿਹਾ ਨਾਂ ਕਰਨ। ਸਬੰਧਤ ਅਥਾਰਟਿਆਂ ਨੂੰ ਵੀ ਚਾਹਿਦਾ ਹੈ ਆਡਰਾਂ ਦੀ ਗੰਭਿਰਤਾ ਨਾਲ ਪਾਲਨਾਂ ਕਰਵਾਈ ਜਾਵੇ ਤਾਂ ਜੋ ਹੋਣ ਵਾਲੇ ਹਾਦਸੇ ਨਾਂ ਹੋਣ।

 

Have something to say? Post your comment

ਟ੍ਰਾਈਸਿਟੀ

ਅੰਬੇਦਕਰ ਜੈਅੰਤੀ ਮੌਕੇ ਸੰਵਿਧਾਨ ਬਚਾਉ ਪੈਦਲ ਮਾਰਚ 14 ਨੂੰ

ਕਾਂਗਰਸੀ ਆਗੂ ਦੀਪਇੰਦਰ ਢਿੱਲੋਂ ਅਤੇ ਕੌਂਸਲ ਪ੍ਰਧਾਨ ਉਦੇਵੀਰ ਢਿਲੋਂ ਲਈ ਵੱਡੀ ਚੁਣੌਤੀ,ਨਜਾਇਜ ਉਸਾਰੀਆਂ

ਪਿੰਡ ਨਾਭਾ ਸਾਹਿਬ ਵਿਖੇ ਰਿਹਾਇਸ਼ੀ ਖੇਤਰ ਵਿੱਚ ਬਣੇ ਨਜਾਇਜ ਗੁਦਾਮ ਵਿੱਚ ਲੱਗੀ ਅੱਗ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਵਿਚ ਡਾ. ਰਾਬਿੰਦਰ ਨਾਥ ਸ਼ਰਮਾ ਦੀ ਹਮਾਇਤ ਦਾ ਐਲਾਨ

ਦੋਧੀ ਅਤੇ ਡੇਅਰੀ ਯੂਨੀਅਨ ਖਰੜ ਦੇ ਸਕੱਤਰ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਸਿੱਖ ਕੌਮ ਵਿਚ ਬੁੱਤ ਪੂਜਾ ਪੂਰਨ ਵਰਜਿਤ,ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਬੁੱਤ ਲਗਾਉਣ ਦੀ ਇਜ਼ਾਜਤ ਬਿਲਕੁਲ ਨਹੀਂ ਦਿੱਤੀ ਜਾਵੇਗੀ : ਮਾਨ

ਪੰਜਾਬੀਆਂ ਨੇ ਦੇਸ਼-ਭਰ ਦੇ ਕਿਸਾਨਾਂ-ਮਜ਼ਦੂਰਾਂ ਨੂੰ ਰਾਹ ਵਿਖਾਇਆ : ਮੇਧਾ ਪਾਟੇਕਰ

ਸੜਕ ਹਾਦਸੇ ਵਿੱਚ ਜਖਮੀ ਨੌਜਵਾਨ ਦੀ ਜੇਰੇ ਇਲਾਜ ਮੌਤ

ਨੌਜਵਾਨ ਤੇ ਚਾਕੂ ਨਾਲ ਹਮਲਾ ਕਰਨ ਵਾਲੇ ਦੋ ਭਰਾਵਾਂ ਖਿਲਾਫ ਮਾਮਲਾ ਦਰਜ

ਪੜੌਸੀ ਦੀ ਗੱਡੀ ਦੇ ਸੀਸ਼ੇ ਤੋੜਨ ਦੇ ਦੋਸ਼ ਹੇਠ ਮਾਮਲਾ ਦਰਜ