ਟ੍ਰਾਈਸਿਟੀ

ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸਰਬੱਤ ਦਾ ਭਲਾਸਿਹਤ ਬੀਮਾ ਯੋਜਨਾ ਤਹਿਤ ਬਣਰਹੇ ਕਾਰਡਾਂ ਦੇ ਕੰਮ ਦਾ ਜਾਇਜ਼ਾ ਲਿਆ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | February 27, 2021 12:50 PM



ਖਰੜ :-ਮਾਰਕੀਟ ਕਮੇਟੀ ਦਫਤਰ ਖਰੜ ਵਿਖੇ ਸਰਬੱਤ ਦਾ ਭਲਾ ਸਿਹਤ ਬੀਮਾ ਯੋਜਨਾ ਤਹਿਤ ਬਣਾਏ ਜਾ ਰਹੇ ਕਾਰਡਾਂ ਦੇ ਕੰਮ ਦਾ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਮਾਰਕੀਟ ਕਮੇਟੀ ਦੇ ਦਫਤਰ ਵਿਚ 28 ਫਰਵਰੀ ਤੱਕ ਕਾਰਡ ਬਣਾਏ ਜਾਣਗੇ ਅਤੇ ਇਸ ਦਾ ਸਾਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਭਰਾ ਜਿਨ੍ਹਾਂ ਨੇ ਜੇ ਫਾਰਮ, ਗੰਨਾਤੋਲਾਈ, ਨੀਲਾਕਾਰਡ ਹੈ ਉਹ ਆ ਕੇ ਆਪਣਾ ਅਤੇ ਆਪਣੇ ਪਰਿਵਾਰ ਦੇ ਆਸ਼ਰਿਤ ਮੈਬਰਾਂ ਦੇ ਕਾਰਡ ਬਣਾ ਸਕਦੇ ਹਨ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਸੂਚੀ ਬੱਧ ਕੀਤੇ ਹਸਪਤਾਲਾਂ ਵਿਚ ਪੰਜ ਲੱਖ ਰੁਪਏ ਤੱਕ ਆਪਣਾ ਇਲਾਜ਼ ਮੁਫਤ ਕਰਵਾ ਸਕਦੇ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਇਸ ਸਕੀਮ ਦਾ ਲਾਭ ਕੇ ਆਪਣੇ ਕਾਰਡ ਬਣਾ ਲੈਣ।

 

Have something to say? Post your comment

ਟ੍ਰਾਈਸਿਟੀ

ਅੰਬੇਦਕਰ ਜੈਅੰਤੀ ਮੌਕੇ ਸੰਵਿਧਾਨ ਬਚਾਉ ਪੈਦਲ ਮਾਰਚ 14 ਨੂੰ

ਕਾਂਗਰਸੀ ਆਗੂ ਦੀਪਇੰਦਰ ਢਿੱਲੋਂ ਅਤੇ ਕੌਂਸਲ ਪ੍ਰਧਾਨ ਉਦੇਵੀਰ ਢਿਲੋਂ ਲਈ ਵੱਡੀ ਚੁਣੌਤੀ,ਨਜਾਇਜ ਉਸਾਰੀਆਂ

ਪਿੰਡ ਨਾਭਾ ਸਾਹਿਬ ਵਿਖੇ ਰਿਹਾਇਸ਼ੀ ਖੇਤਰ ਵਿੱਚ ਬਣੇ ਨਜਾਇਜ ਗੁਦਾਮ ਵਿੱਚ ਲੱਗੀ ਅੱਗ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਵਿਚ ਡਾ. ਰਾਬਿੰਦਰ ਨਾਥ ਸ਼ਰਮਾ ਦੀ ਹਮਾਇਤ ਦਾ ਐਲਾਨ

ਦੋਧੀ ਅਤੇ ਡੇਅਰੀ ਯੂਨੀਅਨ ਖਰੜ ਦੇ ਸਕੱਤਰ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਸਿੱਖ ਕੌਮ ਵਿਚ ਬੁੱਤ ਪੂਜਾ ਪੂਰਨ ਵਰਜਿਤ,ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਬੁੱਤ ਲਗਾਉਣ ਦੀ ਇਜ਼ਾਜਤ ਬਿਲਕੁਲ ਨਹੀਂ ਦਿੱਤੀ ਜਾਵੇਗੀ : ਮਾਨ

ਪੰਜਾਬੀਆਂ ਨੇ ਦੇਸ਼-ਭਰ ਦੇ ਕਿਸਾਨਾਂ-ਮਜ਼ਦੂਰਾਂ ਨੂੰ ਰਾਹ ਵਿਖਾਇਆ : ਮੇਧਾ ਪਾਟੇਕਰ

ਸੜਕ ਹਾਦਸੇ ਵਿੱਚ ਜਖਮੀ ਨੌਜਵਾਨ ਦੀ ਜੇਰੇ ਇਲਾਜ ਮੌਤ

ਨੌਜਵਾਨ ਤੇ ਚਾਕੂ ਨਾਲ ਹਮਲਾ ਕਰਨ ਵਾਲੇ ਦੋ ਭਰਾਵਾਂ ਖਿਲਾਫ ਮਾਮਲਾ ਦਰਜ

ਪੜੌਸੀ ਦੀ ਗੱਡੀ ਦੇ ਸੀਸ਼ੇ ਤੋੜਨ ਦੇ ਦੋਸ਼ ਹੇਠ ਮਾਮਲਾ ਦਰਜ