ਟ੍ਰਾਈਸਿਟੀ

ਏਟਕ ਵੱਲੋਂ ਵਧਦੀ ਮਹਿੰਗਾਈ ਖ਼ਿਲਾਫ਼ ਰੋਸ ਧਰਨਾ ਅਤੇ ਰੈਲੀ

ਕੌਮੀ ਮਾਰਗ ਬਿਊਰੋ | March 15, 2021 04:41 PM

ਚੰਡੀਗੜ੍ਹ - ਆਲ ਇੰਡੀਆ ਟਰੇਡ ਯੂਨੀਅਨ (ਏਟਕ) ਇਕਾਈ ਵਲੋਂ ਸੈਕਟਰ 17 ਪਲਾਜ਼ਾ, ਚੰਡੀਗੜ੍ਹ ਵਿਖੇ ਵਧਦੀ ਮਹਿੰਗਾਈ ਖਿਲਾਫ਼ ਰੋਸ ਧਰਨਾ ਅਤੇ ਰੈਲੀ ਕੀਤੀ ਗਈ। ਇਸ ਵਿਸ਼ਾਲ ਧਰਨਾ ਅਤੇ ਰੈਲੀ ਨੂੰ ਕਾਮਰੇਡ ਰਾਜ ਕੁਮਾਰ-ਪ੍ਰਧਾਨ, ਸਤਿਆਵੀਰ ਸਿੰਘ- ਜਨਰਲ ਸਕੱਤਰ, ਦੇਵੀ ਦਿਆਲ ਸ਼ਰਮਾ, ਰਣਜੀਤ ਸਿੰਘ ਹੰਸ-ਪ੍ਰਧਾਨ ਯੂ. ਟੀ. ਸਬੌਡੀਨੇਟ ਸਟਾਫ ਫ਼ੈਡਰੇਸ਼ਨ, ਪੀ. ਐੱਸ ਹੁੰਦਲ, ਕਰਮ ਸਿੰਘ ਵਕੀਲ, ਦਿਲਬਾਗ ਸਿੰਘ, ਭੁਪਿੰਦਰ ਸਿੰਘ, ਬੁੱਧੀ ਰਾਜ ਅਤੇ ਸ਼ੰਗਾਰਾ ਸਿੰਘ ਨੇ ਸੰਬੋਧਨ ਕੀਤਾ।

ਏਟਕ ਪ੍ਰਧਾਨ-ਰਾਜ ਕੁਮਾਰ ਨੇ ਚੰਡੀਗੜ੍ਹ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਕਿਲੋਮੀਟਰ ਸਕੀਮ ਨਾਲ ਚਲਾਈਆਂ ਜਾਣ ਵਾਲੀਆਂ ਬੱਸਾਂ ਦੇ ਪਰਮਟ ਨਿੱਜੀ ਟ੍ਰਾਂਸਪੋਰਟਰਾਂ ਨੂੰ ਦੇਣ ਵਾਸਤੇ ਮੰਗੇ ਟੈਂਡਰ ਫੌਰੀ ਤੌਰ ਤੇ ਰੱਦ ਕੀਤੇ ਜਾਣ, ਕਿੳਂੁ ਕਿ ਇਸ ਨਾਲ ਪਬਲਿਕ ਸੈਕਟਰ / ਸੀ. ਟੀ. ਯੂ. ਨੂੰ ਭਾਰੀ ਨੁਕਸਾਨ ਹੋਵੇਗਾ। ਬੇਰੁਜਗਾਰੀ ਵਧੇਗੀ, ਸਫ਼ਰ ਮਹਿੰਗਾ ਹੋਵੇਗਾ ਅਤੇ ਸ਼ਹਿਰ ਦੇ ਬਹੁਤੇ ਇਲਾਕਿਆਂ ਵਿਚ ਬੱਸ ਸੇਵਾ ਘਟੇਗੀ। ਉਨ੍ਹਾਂ ਕਿਹਾ ਸਰਕਾਰ ਦੇ ਹੱਥ ਵਿਚ ਹੈ ਕਿ ਰੋਜ਼-ਮਰਾ ਦੀ ਵਰਤੋਂ ਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਮੁੱਲ ਨਿਯੰਤਰਣ ਵਿਚ ਰੱਖੇ ਤਾਂ ਕਿ ਹਰ ਸ਼ਹਿਰੀ ਦੋ ਡੰਗ ਦੀ ਰੋਟੀ ਆਰਾਮ ਨਾਲ ਖਾ ਸਕੇ। ਅੱਜ ਸਰਕਾਰ / ਪ੍ਰਸ਼ਾਸ਼ਨ ਲੋਕਾਂ ਦਾ ਨਾ ਹੋ ਕੇ ਕਾਰਪੋਰੇਟਾਂ ਦੇ ਹੱਥਾਂ ਵਿਚ ਖੇਲ ਰਿਹਾ ਹੈ। ਪਟਰੌਲ, ਡੀਜਲ, ਪਾਣੀ, ਬਿਜਲੀ, ਰਸੋਈ ਗੈਸ, ਦਾਲਾ, ਸਬਜੀਆਂ, ਕਪੜੇ, ਘਰੇਲੂ ਸਮਾਨ ਆਦਿ ਸਭ ਕੁਝ ਦੀਆਂ ਕੀਮਤਾਂ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਜਾ ਚੁੱਕੀਆਂ ਹਨ, ਇਸ ਲਈ ਸਮੇਂ ਦੀ ਲੋੜ ਹੈ ਕਿ ਪ੍ਰਸਾਸ਼ਨ ਲੋਕਾਂ ਦਾ ਜੀਵਨ ਦੂਬਰ ਕਰਨ ਦੀ ਥਾਂ ਉਨ੍ਹਾਂ ਨੂੰ ਰਾਹਤ ਦੇਵੇ।

ਦੇਵੀ ਦਿਆਲ ਸ਼ਰਮਾ ਅਤੇ ਸਤਿਆਬੀਰ ਨੇ ਕਿਰਤੀ ਵਿਰੋਧੀ ਨਵੇਂ ਕਿਰਤ ਕਨੂੰਨਾਂ ਰਾਹੀ ਹੋਣ ਵਾਲੀ ਕਿਰਤੀਆਂ ਦੀ ਲੁੱਟ ਖਿਲਾਫ ਆਵਾਜ਼ ਬੁਲੰਦ ਕਰਦੇ ਕਿਹਾ ਕਿ ਅਨੇਕਾਂ ਕੁਰਬਾਨੀਆਂ ਦੇ ਕੇ ਕਿਰਤੀਆਂ ਨੇ 8 ਘੰਟੇ ਕੰਮ ਦਾ ਹੱਕ ਹਾਸਲ ਕੀਤਾ ਸੀ। ਕਾਰਪੋਰੇਟਾਂ ਨੂੰ ਖੁੱਸ਼ ਕਰਨ ਲਈ ਸਰਕਾਰ ਇਹ ਕਿੰਵੇਂ ਖਤਮ ਕਰ ਸਕਦੀ ਹੈ?

ਰਣਜੀਤ ਸਿੰਘ ਹੰਸ, ਪੀ. ਐੱਸ ਹੁੰਦਲ, ਕਰਮ ਸਿੰਘ ਵਕੀਲ, ਦਿਲਬਾਗ ਸਿੰਘ, ਭੁਪਿੰਦਰ ਸਿੰਘ, ਨਾਇਬ ਸਿੰਘ, ਬੁੱਧੀ ਰਾਜ ਅਤੇ ਸ਼ੰਗਾਰਾ ਸਿੰਘ ਨੇ ਦੇਸ਼ ਦੀ ਨਿੱਘਰਦੀ ਅਰਥ ਵਿਵਸਥਾ, ਅਰਾਜਿਕਤਾ, ਕਾਮਿਆਂ ਦੀ ਦੁਰਦਸ਼ਾ, ਉਜਰਤਾ ਵਿਚ ਗਿਰਾਵਟ, ਕਾਮਿਆਂ ਨੂੰ ਮਿਲਦੀ ਘੱਟੋ ਘੱਟ ਤਨਖਾਹ, ਕੰਮ ਸਹੂਲਤਾਂ, ਕੰਮ ਗਰੰਟੀ, ਨੌਕਰੀ ਤੋਂ ਕੱਢਣ ਲਈ ਬਣੇ ਕਨੂੰਨਾਂ ਨੂੰ ਕਾਰਪੋਰੇਟ ਪੱਖੀ ਕਾਨੂੰਨ ਬਣਾ ਕੇ ਛਿੱਕੇ ਟੰਗੇ ਜਾਣ ਖਿਲਾਫ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਜੇ ਕਿਰਤੀਆਂ ਨਾਲ ਇਸੇ ਤਰ੍ਹਾਂ ਨਾਇਨਸਾਫੀ ਹੁੰਦੀ ਰਹੀ ਤਾਂ ਭਵਿੱਖ ਵਿਚ ਸੰਘਰਸ਼ ਹੋਰ ਤਿੱਖਾ ਰੂਪ ਅਖਤਿਆਰ ਕਰਨਗੇ।

ਉਪਰੋਕਤ ਤੋਂ ਇਲਾਵਾ ਮਹਿੰਦਰਪਾਲ ਸਿੰਘ, ਸੇਵੀ ਰਾਇਤ, ਅਮ੍ਰਿਤ ਲਾਲ, ਦਰਸ਼ਨ ਬਾਗੜੀ, ਬਲਦੇਵ ਸਿੰਘ, ਜਸਪਾਲ ਸਿੰਘ, ਸੰਗਾਰਾ ਸਿੰਘ ਸਮੇਤ ਫੈਕਟਰੀਆਂ ਤੋਂ ਸੌ ਦੇ ਨੇੜੇ ਮਜ਼ਦੂਰ, ਮੁਲਾਜ਼ਮ ਅਤੇ ਔਰਤਾਂ ਨੇ ਰੋਸ ਧਰਨੇ ਵਿਚ ਭਰਵੀਂ ਸ਼ਮੂਲੀਅਤ ਕੀਤੀ।

ਰੋਸ ਧਰਨੇ ਵਿਚ ਸ਼ਾਮਲ ਹੋਏ ਸੈਂਕੜੇ ਕਿਰਤੀਆਂ ਨੇ ਕਿਲੋਮੀਟਰ ਸਕੀਮ ਵਾਲੀਆਂ ਇਲੈਕਟ੍ਰੌਨਿਕ ਬੱਸਾਂ ਦੇ ਟੈਂਡਰ ਰੱਦ ਕਰੋ, ਪਟਰੋਲ਼, ਡੀਜ਼ਲ, ਪਾਣੀ, ਬਿਜਲੀ ਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਰੱਦ ਕਰੋ, ਲੋਕ ਮਾਰੂ ਵਧਦੀ ਮਹਿੰਗਾਈ ਖਤਮ ਕਰੋ, ਪਾਣੀ-ਬਿਜਲੀ ਮਹਿਕਮੇ ਦਾ ਨਿੱਜੀਕਰਨ ਬੰਦ ਕਰੋ, ਪਬਲਿਕ ਸੈਕਟਰਾਂ ਨੂੰ ਵੇਚਣਾ ਬੰਦ ਕਰੋ, 8 ਘੰਟੇ ਕੰਮ ਦਿਹਾੜੀ ਬਹਾਲ ਰੱਖੋ, ਘੱਟੋ ਘੱਟ ਉਜਰਤਾਂ ਬਹਾਲ ਰੱਖੋ, ਠੇਕੇਦਾਰੀ ਪ੍ਰਥਾ ਬੰਦ ਕਰੋ ਆਦਿ ਕਿਰਤੀਆਂ ਪੱਖੀ ਨਾਅਰੇ ਲਾ ਕੇ ਵਾਰ ਵਾਰ ਆਪਣੀਆਂ ਮੰਗਾਂ ਉਭਾਰੀਆਂ। ਅੰਤ ਵਿਚ ਸਾਥੀ ਰਾਜ ਕੁਮਾਰ ਨੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ।

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ