ਟ੍ਰਾਈਸਿਟੀ

ਨੌਜਵਾਨ ਤੇ ਚਾਕੂ ਨਾਲ ਹਮਲਾ ਕਰਨ ਵਾਲੇ ਦੋ ਭਰਾਵਾਂ ਖਿਲਾਫ ਮਾਮਲਾ ਦਰਜ

ਅਭੀਜੀਤ/ਕੌਮੀ ਮਾਰਗ ਬਿਊਰੋ | March 30, 2021 07:18 PM


ਜ਼ੀਰਕਪੁਰ-  ਬਲਟਾਣਾ ਪੁਲਿਸ ਨੇ ਇੱਕ ਨੌਜਵਾਨ ਦੀ ਲੱਤ ਤੇ ਚਾਕੂ ਮਾਰ ਕੇ ਉਸ ਨੂੰ ਗੰਭੀਰ ਜਖਮੀ ਕਰਨ ਦੇ ਦੋਸ਼ ਹੇਠ ਦੋ ਭਰਵਾਂ ਖਲਾਫ ਮਾਮਲਾ ਦਰਜ ਕੀਤਾ ਹੈ।ਪੁਲਿਸ ਸੂਤਰਾਂ ਅਨੁਸਾਰ ਮੁਹੰਮਦ ਨਹਿਮ ਪੁੱਤਰ ਮੁਹੰਮਦ ਫ਼ਰੀਦ ਵਾਸੀ ਮਕਾਨ ਨੰਬਰ—479 ਸੈਣੀ ਵਿਹਾਰ ਫੇਸ 2 ਰਵਿੰਦਰਾ ਇੰਕਲੇਵ ਬਲਟਾਣਾ ਦੇ ਸਾਹਮਣੇ ਭਗਵਤੀ ਡਿਪਾਰਟਮੈਂਟਲ ਸਟੋਰ ਨਜਦੀਕ ਖੜਾ ਸੀ। ਜਿੱਥੇ ਉਸ ਨੂੰ ਨਵਰਤਨ ਸਿੰਘ ਉਰਫ਼ ਗੁੱਚੂ ਨੇ ਘੇਰ ਲਿਆ ਅਤੇ ਥੱਪੜ ਮੁੱਕੇ ਮਾਰਨ ਲੱਗ ਪਿਆ ਜਦੋਂ ਉਸ ਨੇ ਛੁਡਾਉਣਾ ਦੀ ਕੋਸ਼ਿਸ ਕੀਤੀ ਤਾਂ ਉਸ ਨੇ ਉਸ ਨਾਲ ਵੀ ਮਾਰਕੁਟਾਈ ਕਰਨੀ ਆਰੰਭ ਕਰ ਦਿੱਤੀ। ਇਸ ਦੌਰਾਨ ਨਵਰਤਨ ਸਿੰਘ ਨੇ ਆਪਣੇ ਭਰਾ ਬਖਸ਼ੀਸ਼ ਸਿੰਘ ਉਰਫ਼ ਬਖਸ਼ੀ ਨੂੰ ਫੋਨ ਕਰਕੇ ਬੁਲਾ ਲਿਆ ਜਿਸ ਨੇ ਉਸ ਦੇ ਭਰਾ ਮੁਹੱਮਦ ਨਹਿਮ ਦੇ ਪੱਟ ਤੇ 2—3 ਵਾਰ ਕਰ ਦਿੱਤੇ ਅਤੇ ਚਾਕੂ ਦਾ ਵਾਰ ਕਰਕੇ ਚਾਕੂ ਉਸਦੇ ਭਰਾ ਦੇ ਪੱਟ ਦੇ ਆਰ ਪਾਰ ਕਰ ਦਿੱਤਾ। ਜਖਮੀ ਹਾਲਤ ਵਿੱਚ ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਸੈਕਟਰ 6 ਪੰਚਕੂਲਾ ਦਾਖਲ ਕਰਵਾਇਆ ਜਿੱਥੋਂ ਡਾਕਟਰਾਂ ਨੇ ਉਸ ਦੀ ਨਾਜੁਕ ਹਾਲਤ ਨੂੰ ਵੇਖਦੇ ਹੋਏ ਪੀਜੀਆਈ ਰੈਫ਼ਰ ਕਰ ਦਿੱਤਾ ।ਪੁਲਿਸ ਨੇ ਇਸ ਸਬੰਧੀ ਨਵਰਤਨ ਸਿੰਘ ਉਰਫ਼ ਗੁੱਚੂ ਅਤੇ ਬਖਸ਼ੀਸ਼ ਸਿੰਘ ਉਰਫ਼ ਬਖਸ਼ੀ ਵਾਸੀ ਮਕਾਨ ਨੰਬਰ 533 ਸੈਣੀ ਵਿਹਾਰ ਫੇਸ 2 ਬਲਟਾਣਾ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

 

Have something to say? Post your comment

ਟ੍ਰਾਈਸਿਟੀ

ਅੰਬੇਦਕਰ ਜੈਅੰਤੀ ਮੌਕੇ ਸੰਵਿਧਾਨ ਬਚਾਉ ਪੈਦਲ ਮਾਰਚ 14 ਨੂੰ

ਕਾਂਗਰਸੀ ਆਗੂ ਦੀਪਇੰਦਰ ਢਿੱਲੋਂ ਅਤੇ ਕੌਂਸਲ ਪ੍ਰਧਾਨ ਉਦੇਵੀਰ ਢਿਲੋਂ ਲਈ ਵੱਡੀ ਚੁਣੌਤੀ,ਨਜਾਇਜ ਉਸਾਰੀਆਂ

ਪਿੰਡ ਨਾਭਾ ਸਾਹਿਬ ਵਿਖੇ ਰਿਹਾਇਸ਼ੀ ਖੇਤਰ ਵਿੱਚ ਬਣੇ ਨਜਾਇਜ ਗੁਦਾਮ ਵਿੱਚ ਲੱਗੀ ਅੱਗ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਵਿਚ ਡਾ. ਰਾਬਿੰਦਰ ਨਾਥ ਸ਼ਰਮਾ ਦੀ ਹਮਾਇਤ ਦਾ ਐਲਾਨ

ਦੋਧੀ ਅਤੇ ਡੇਅਰੀ ਯੂਨੀਅਨ ਖਰੜ ਦੇ ਸਕੱਤਰ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਸਿੱਖ ਕੌਮ ਵਿਚ ਬੁੱਤ ਪੂਜਾ ਪੂਰਨ ਵਰਜਿਤ,ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਬੁੱਤ ਲਗਾਉਣ ਦੀ ਇਜ਼ਾਜਤ ਬਿਲਕੁਲ ਨਹੀਂ ਦਿੱਤੀ ਜਾਵੇਗੀ : ਮਾਨ

ਪੰਜਾਬੀਆਂ ਨੇ ਦੇਸ਼-ਭਰ ਦੇ ਕਿਸਾਨਾਂ-ਮਜ਼ਦੂਰਾਂ ਨੂੰ ਰਾਹ ਵਿਖਾਇਆ : ਮੇਧਾ ਪਾਟੇਕਰ

ਸੜਕ ਹਾਦਸੇ ਵਿੱਚ ਜਖਮੀ ਨੌਜਵਾਨ ਦੀ ਜੇਰੇ ਇਲਾਜ ਮੌਤ

ਪੜੌਸੀ ਦੀ ਗੱਡੀ ਦੇ ਸੀਸ਼ੇ ਤੋੜਨ ਦੇ ਦੋਸ਼ ਹੇਠ ਮਾਮਲਾ ਦਰਜ

ਕੁੱਟਮਾਰ ਦੇ ਦੋਸ਼ ਹੇਠ 4 ਖ਼ਿਲਾਫ਼ ਮਾਮਲਾ ਦਰਜ