ਟ੍ਰਾਈਸਿਟੀ

ਦੋਧੀ ਅਤੇ ਡੇਅਰੀ ਯੂਨੀਅਨ ਖਰੜ ਦੇ ਸਕੱਤਰ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਕੌਮੀ ਮਾਰਗ ਬਿਊਰੋ/ਰਾਜੇਸ਼ ਕੌਸ਼ਿਕ | April 06, 2021 07:20 PM


ਖਰੜ : ਦੋਧੀ ਅਤੇ ਡੇਅਰੀ ਯੂਨੀਅਨ ਖਰੜ ਦੇ ਸਕੱਤਰ ਮਹਿੰਦਰ ਸਿੰਘ ਮਿੰਦਰਾ ਦੀ ਬੇਵਕਤੀ ਹੋਈ ਮੌਤ ਤੇ ਯੂਨੀਅਨ ਆਗੂਆਂ ਅਤੇ ਮੈਂਬਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੋਧੀ ਅਤੇ ਡੇਅਰੀ ਯੂਨੀਅਨ ਜਸਪਾਲ ਸਿੰਘ ਪ੍ਰਧਾਨ ਅਤੇ ਭੁਪਿੰਦਰ ਸਿੰਘ ਰਾਣਾ ਮੀਤ ਪ੍ਰਧਾਨ ਨੇ ਦੱਸਿਆ ਕਿ ਯੂਨੀਅਨ ਦੇ ਸਕੱਤਰ ਮਹਿੰਦਰ ਸਿੰਘ ਦੀ ਬੀਤੀ ਰਾਤ ਦਿੱਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਗਈ ਸੀ ਜਿਨਾਂ ਦੀ ਪਵਿੱਤਰ ਦੇਹ ਦਾ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਰੋੜਾ ਵਿਖੇ ਸੰਸਕਾਰ ਕਰ ਦਿੱਤਾ ਗਿਆ ਹੈ ।ਉਨਾਂ ਕਿਹਾ ਕਿ ਮਹਿੰਦਰ ਸਿੰਘ ਬੜੇ ਮਿਲਾਪੜੇ ਕਿਸਮ ਦੇ ਵਿਅਕਤੀ ਸਨ ਤੇ ਉਨਾਂ ਨੇ ਯੂਨੀਅਨ ਲਈ ਲੰਮਾਂ ਸਮਾਂ ਕੰਮ ਕੀਤਾ ਹੈ । ਯੂਨੀਅਨ ਨੂੰ ਉਨਾਂ ਦੇ ਜਾਣ ਨਾਲ ਕਦੇ ਨਾ ਪੁਰਾ ਹੋਣ ਵਾਲਾ ਘਾਟਾ ਪਿਆ ਹੈ।ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।ਸੰਸਕਾਰ ਮੌਕੇ ਜਸਪਾਲ ਸਿੰਘ ਪ੍ਰਧਾਨ, ਜਰਨੈਲ ਸਿੰਘ ਜਨਰਲ ਸਕੱਤਰ, ਭੁਪਿੰਦਰ ਸਿੰਘ ਰਾਣਾ ਮੀਤ-ਪ੍ਰਧਾਨ ਸ਼ੇਰ ਸਿੰਘ ਪ੍ਰਧਾਨ ਹਲਵਾਈ ਯੂਨੀਅਨ ਖਰੜ, ਕਮਲੇਸ਼ ਕੁਮਾਰ ਕਾਲਾ ਅਗਰਵਾਲ ਸਵੀਟਸ, ਰਕੇਸ਼ ਕੁਮਾਰ ਸੈਣੀ ਸਵੀਟਸ, ਹਰਜੀਤ ਸਿੰਘ ਜੀਤਾ, ਕਾਲਾ ਟੋਡਰਮਾਜਰਾ, ਲੱਖਾ ਦੋਧੀ ਸਿੱਲ੍ਹ, ਜਰਨੈਲ ਸਿੰਘ ਰੋੜਾ, ਨੇਲਾ ਦੋਧੀ ਖੇੜੀ ਆਦਿ ਵੱਡੀ ਗਿਣਤੀ ਲੋਕ ਪਹੰਚੇ ਸਨ।

Have something to say? Post your comment

ਟ੍ਰਾਈਸਿਟੀ

ਅੰਬੇਦਕਰ ਜੈਅੰਤੀ ਮੌਕੇ ਸੰਵਿਧਾਨ ਬਚਾਉ ਪੈਦਲ ਮਾਰਚ 14 ਨੂੰ

ਕਾਂਗਰਸੀ ਆਗੂ ਦੀਪਇੰਦਰ ਢਿੱਲੋਂ ਅਤੇ ਕੌਂਸਲ ਪ੍ਰਧਾਨ ਉਦੇਵੀਰ ਢਿਲੋਂ ਲਈ ਵੱਡੀ ਚੁਣੌਤੀ,ਨਜਾਇਜ ਉਸਾਰੀਆਂ

ਪਿੰਡ ਨਾਭਾ ਸਾਹਿਬ ਵਿਖੇ ਰਿਹਾਇਸ਼ੀ ਖੇਤਰ ਵਿੱਚ ਬਣੇ ਨਜਾਇਜ ਗੁਦਾਮ ਵਿੱਚ ਲੱਗੀ ਅੱਗ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਵਿਚ ਡਾ. ਰਾਬਿੰਦਰ ਨਾਥ ਸ਼ਰਮਾ ਦੀ ਹਮਾਇਤ ਦਾ ਐਲਾਨ

ਸਿੱਖ ਕੌਮ ਵਿਚ ਬੁੱਤ ਪੂਜਾ ਪੂਰਨ ਵਰਜਿਤ,ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਬੁੱਤ ਲਗਾਉਣ ਦੀ ਇਜ਼ਾਜਤ ਬਿਲਕੁਲ ਨਹੀਂ ਦਿੱਤੀ ਜਾਵੇਗੀ : ਮਾਨ

ਪੰਜਾਬੀਆਂ ਨੇ ਦੇਸ਼-ਭਰ ਦੇ ਕਿਸਾਨਾਂ-ਮਜ਼ਦੂਰਾਂ ਨੂੰ ਰਾਹ ਵਿਖਾਇਆ : ਮੇਧਾ ਪਾਟੇਕਰ

ਸੜਕ ਹਾਦਸੇ ਵਿੱਚ ਜਖਮੀ ਨੌਜਵਾਨ ਦੀ ਜੇਰੇ ਇਲਾਜ ਮੌਤ

ਨੌਜਵਾਨ ਤੇ ਚਾਕੂ ਨਾਲ ਹਮਲਾ ਕਰਨ ਵਾਲੇ ਦੋ ਭਰਾਵਾਂ ਖਿਲਾਫ ਮਾਮਲਾ ਦਰਜ

ਪੜੌਸੀ ਦੀ ਗੱਡੀ ਦੇ ਸੀਸ਼ੇ ਤੋੜਨ ਦੇ ਦੋਸ਼ ਹੇਠ ਮਾਮਲਾ ਦਰਜ

ਕੁੱਟਮਾਰ ਦੇ ਦੋਸ਼ ਹੇਠ 4 ਖ਼ਿਲਾਫ਼ ਮਾਮਲਾ ਦਰਜ