ਕਾਰੋਬਾਰ

ਟਰਾਈਡੈਂਟ ਦੇ ਮੱਧ ਪ੍ਰਦੇਸ਼ ਸਥਿਤ ਬੁਧਨੀ ਦੇ ਟੈਕਸਟਾਈਲ ਪਲਾਂਟ ਵਿੱਚ ਲੱਗੀ ਭਿਆਨਕ ਅੱਗ

ਕੌਮੀ ਮਾਰਗ ਬਿਊਰੋ | April 06, 2021 08:12 PM

 

ਲੁਧਿਆਣਾ 

ਟਰਾਈਡੈਂਟ ਗਰੁੱਪ ਦੇ ਮੱਧ ਪ੍ਰਦੇਸ਼ ਬੁਧਨੀ ਸਥਿਤ ਟੈਕਸਟਾਈਲ ਦੇ ਕਾਟਨ( ਰੂਈ) ਗੁਦਾਮਾਂ ਵਿਚ ਕੱਲ ਭਿਆਨਕ ਅੱਗ ਲੱਗ ਗਈ। ਲੁਧਿਆਣਾ ਵਿੱਚ ਕੰਪਨੀ ਦੇ ਬੁਲਾਰੇ ਕੰਚਨ ਸੋਂਧੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਨਾਲ ਰੂਈ ਗੱਠਾ ਦੇ ਗੁਦਾਮਾਂ ਦੇ ਭੰਡਾਰ ਨੂੰ ਭਾਰੀ ਨੁਕਸਾਨ ਪੁੱਜਿਆ ਹੈ ਅਤੇ ਇਸ ਵਿੱਚ ਲਗਪਗ 100 ਕਰੋੜ ਰੁਪਏ ਦੇ ਨੁਕਸਾਨ ਹੋ ਜਾਣ ਦੀ ਸ਼ੰਕਾ ਹੈ। ਉਨਾਂ ਦੱਸਿਆ ਕਿ ਅਜੇ ਤਕ ਕਿਸੇ ਵੀ ਤਰਾਂ ਦੀ ਜਾਨੀ ਨੁਕਸਾਨ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲਿਆ ਹੈ।

ਫਾਇਰ ਬਿ੍ਰਗੇਡ ਦੀਆਂ 30 ਤੋਂ ਵੱਧ ਗੱਡੀਆਂ ਕੱਲ ਇੱਥੇ ਅੱਗ ਤੇ ਕਾਬੂ ਪਾਉਣ ਲਈ ਜੁਟੀਆਂ ਰਹੀਆਂ। ਪ੍ਰਬੰਧਕਾਂ ਮੁਤਾਬਕ ਅੱਗ ਨੂੰ ਪੂਰੀ ਤਰਾਂ ਬੁਝਾਉਣ ਦੀ ਕੋਸਿਸ ਸਵੇਰ ਤਕ ਚਲਦੀ ਰਹੀ ਅਤੇ 15 ਫਾਇਰ ਬਿਗ੍ਰੇਡ ਦੀਆਂ ਗੱਡੀਆਂ ਸਵੇਰੇ ਵੀ ਅੱਗ ਤੇ ਪੂਰੀ ਤਰਾਂ ਕਾਬੂ ਪਾਉਣ ਵਿਚ ਜੁਟੀਆਂ ਹੋਈਆਂ ਸਨ। ਤੇਜ ਖੁਸ਼ਕ ਹਵਾਵਾਂ ਅਤੇ ਖ਼ਰਾਬ ਮੌਸਮ ਦੇ ਕਾਰਨ ਅੱਗ ਤੇਜ਼ੀ ਨਾਲ ਫੈਲੀ।

 

ਕੰਪਨੀ ਪ੍ਰਬੰਧਨ ਲਗਾਤਾਰ ਸਥਿਤੀ ਤੇ ਨਿਗਰਾਨੀ ਰੱਖ ਰਿਹਾ ਹੈ ਅਤੇ ਇੱਥੇ ਆਪਣੇ ਮੁਲਾਜਮਾਂ ਦੀ ਸੁਰੱਖਿਆ ਦੇ ਲਈ ਜ਼ਰੂਰੀ ਕਦਮ ਵੀ ਚੁੱਕ ਰਿਹਾ ਹੈ। ਕੰਪਨੀ ਦੇ ਬੁਲਾਰੇ ਦੇ ਮੁਤਾਬਕ ਗੁਦਾਮਾਂ ਦਾ ਪੂਰਨ ਰੂਪ ਨਾਲ ਬੀਮਾ ਕਵਰੇਜ ਹੈ ਅਤੇ ਬੀਮਾ ਕੰਪਨੀ ਨੂੰ ਇਸ ਹਾਦਸੇ ਬਾਰੇ ਵੀ ਸੂਚਿਤ ਕਰ ਦਿੱਤਾ ਗਿਆ ਹੈ।

Have something to say? Post your comment

 
 
 

ਕਾਰੋਬਾਰ

ਸੈਂਸੈਕਸ 689 ਅੰਕ ਡਿੱਗਿਆ-ਸਟਾਕ ਮਾਰਕੀਟ ਲਾਲ ਨਿਸ਼ਾਨ 'ਤੇ ਬੰਦ ਹੋਇਆ

ਰਾਕੇਸ਼ ਝੁਨਝੁਨਵਾਲਾ ਨੇ ਇਸ ਰਣਨੀਤੀ ਨਾਲ ਸਟਾਕ ਮਾਰਕੀਟ ਵਿੱਚ ਕਰੋੜਾਂ ਦਾ ਮੁਨਾਫਾ ਕਮਾਇਆ

ਈਰਾਨ-ਇਜ਼ਰਾਈਲ ਜੰਗਬੰਦੀ ਤਣਾਅ ਦੇ ਬਾਵਜੂਦ ਸੈਂਸੈਕਸ ਅਤੇ ਨਿਫਟੀ ਹਰੇ ਨਿਸ਼ਾਨ 'ਤੇ ਬੰਦ ਹੋਏ

ਇਹ ਸਰਕਾਰੀ ਬੈਂਕ ਫਿਕਸਡ ਡਿਪਾਜ਼ਿਟ 'ਤੇ ਸਭ ਤੋਂ ਵੱਧ ਵਿਆਜ ਦੇ ਰਹੇ ਹਨ

ਨਿਫਟੀ ਮਾਈਕ੍ਰੋਕੈਪ 250 ਸੂਚਕਾਂਕ ਨੇ ਮਈ ਵਿੱਚ 12.10 ਪ੍ਰਤੀਸ਼ਤ ਦਾ ਸ਼ਾਨਦਾਰ ਵਾਧਾ ਕੀਤਾ ਦਰਜ

ਭਾਰਤ-ਪਾਕਿਸਤਾਨ ਤਣਾਅ, ਅਮਰੀਕੀ ਵਪਾਰ ਸੌਦਾ ਅਤੇ ਚੌਥੀ ਤਿਮਾਹੀ ਦੇ ਨਤੀਜੇ ਅਗਲੇ ਹਫ਼ਤੇ ਬਾਜ਼ਾਰ ਦੇ ਰੁਝਾਨ ਦਾ ਫੈਸਲਾ ਕਰਨਗੇ

ਵਿਦੇਸ਼ੀ ਨਿਵੇਸ਼ਕਾਂ ਨੇ ਇਸ ਹਫ਼ਤੇ ਭਾਰਤੀ ਇਕੁਇਟੀ ਵਿੱਚ 8,500 ਕਰੋੜ ਰੁਪਏ ਦਾ ਕੀਤਾ ਨਿਵੇਸ਼

ਭਾਰਤੀ ਸ਼ੇਅਰ ਬਾਜ਼ਾਰ ਨੇ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਕੀਤੇ ਸਵਾਹ ਸੈਂਸੈਕਸ 2,226.79 ਅੰਕ ਡਿੱਗ ਕੇ ਹੋਇਆ ਬੰਦ

ਗਲੋਬਲ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ-ਭਾਰਤੀ ਖਪਤਕਾਰ ਨੂੰ ਇਸ ਦਾ ਲਾਭ ਨਾ ਮਿਲਿਆ

ਸਟੋਕ ਮਾਰਕੀਟ ਫੇਰ ਡਿੱਗੀ ਸੈਂਸੈਕਸ ਨੇ ਲਾਇਆ ਗੋਤਾ 1390 ਅੰਕਾਂ ਦਾ