ਟ੍ਰਾਈਸਿਟੀ

ਪਿੰਡ ਨਾਭਾ ਸਾਹਿਬ ਵਿਖੇ ਰਿਹਾਇਸ਼ੀ ਖੇਤਰ ਵਿੱਚ ਬਣੇ ਨਜਾਇਜ ਗੁਦਾਮ ਵਿੱਚ ਲੱਗੀ ਅੱਗ

ਅਭੀਜੀਤ/ਕੌਮੀ ਮਾਰਗ ਬਿਊਰੋ | April 09, 2021 08:59 PM


ਜੀਰਕਪੁਰ -ਜੀਰਕਪੁਰ ਦੇ ਪਿੰਡ ਨਾਭਾ ਸਾਹਿਬ ਵਿਖੇ ਬੀਤੀ ਦੇਰ ਰਾਤ ਰਿਹਾਇਸ਼ੀ ਖੇਤਰ ਵਿੱਚ ਬਣੇ ਨਜਾਇਜ ਗੁਦਾਮ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਬਿਜਲਈ ਦਾ ਸਮਾਨ ਸੜ ਗਿਆ। ਜੀਰਕਪੁਰ ਡੇਰਾਬਸੀ ਸਮੇਤ ਹਵਾਈ ਅੱਡੇ ਦੀਆ ਕਰੀਬ ਇੱਕ ਦਰਜਣ ਅੱਗ ਬੁਝਾਊ ਗੱਡੀਆਂ ਵਲੋਂ ਭਾਰੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਫਾਇਰ ਵਿਭਾਗ ਵਲੋਂ ਹੰਗਾਮੀ ਸੂਰਤ ਨਾਲ ਨਿਬੜਨ ਲਈ ਇੱਕ ਗੱਡੀ ਸਾਰੀ ਰਾਤ ਮੌਕੇ ਤੇ ਖੜ੍ਹੀ ਰੱਖੀ ਗਈ। ਰਿਹਾਇਸ਼ੀ ਖੇਤਰ ਵਿੱਚ ਅੱਗ ਲੱਗਣ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਸਹਿਮ ਦਾ ਮਾਹੌਲ ਪਾਇਆਂ ਜਾ ਰਿਹਾ ਸੀ। ਲੋਕਾਂ ਦਾ ਕਹਿਣਾ ਸੀ ਕਿ ਉਸਾਰੀ ਸਮੇ ਵੀ ਉਨ੍ਹਾਂ ਵਲੋਂ ਰਿਹਾਇਸ਼ੀ ਖੇਤਰ ਵਿੱਚ ਵਪਾਰਕ ਉਸਾਰੀ ਹੋਣ ਦਾ ਇਤਰਾਜ ਕੀਤਾ ਗਿਆ ਸੀ ਪਰ ਗੁਦਾਮ ਮਾਲਕ ਦੇ ਹਲਕੇ ਦੇ ਦੇ ਇੱਕ ਵੱਡੇ ਕਾਂਗਰਸੀ ਆਗੂ ਨਾਲ ਸਬੰਧ ਹੋਣ ਕਾਰਨ ਪਿੰਡ ਵਾਸੀਆ ਦੀ ਕਿਸੇ ਵੀ ਅਧਿਕਾਰੀ ਵਲੋਂ ਸੁਣਵਾਈ ਨਹੀ ਕੀਤੀ ਗਈ।ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲਗਿਆ ਹੈ ਕਿ ਗੁਦਾਮ ਮਾਲਕ ਵਲੋਂ ਵਪਾਰਕ ਇਮਾਰਤ ਲਈ ਬਣਦੀ ਸਰਕਾਰੀ ਲੱਖਾਂ ਰੁਪਏ ਦੀ ਫੀਸ ਬਚਾਉਣ ਲਈ ਰਿਹਾਇਸ਼ੀ ਇਮਾਰਤ ਦਾ ਨਕਸਾ ਪਾਸ ਕਰਵਾਇਆ ਹੋਇਆ ਹੈ ਅਤੇ ਜੋ ਨਕਸਾ ਉਸ ਵਲੋਂ ਪਾਸ ਕਰਵਾਇਆਂ ਗਿਆ ਹੈ ਉਸ ਅਨੁਸਾਰ ਵੀ ਉਸਾਰੀ ਨਹੀ ਕੀਤੀ ਗਈ ਹੈ। ਹਾਸਲ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਸਾਢੇ 9 ਵਜੇ ਅਚਾਨਕ ਪਿੰਡ ਨਾਭਾ ਸਾਹਿਬ ਵਿੱਖੇ ਰਿਹਾਇਸ਼ੀ ਖੇਤਰ ਵਿੱਚ ਬਣੇ ਇੱਕ ਬਿਜਲਈ ਦੇ ਸਮਾਨ ਦੇ ਗੁਦਾਮ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੇ ਜੀਰਕਪੁਰ ਡੇਰਾਬਸੀ ਤੋਂ ਫਾਇਰ ਬ੍ਰਿਗੇੜ ਦੀ ਟੀਮ ਨੇ ਅੱਗ ਤੇ ਕਾਬੂ ਪਾਉਣਾ ਆਰੰਭ ਕੀਤਾ ਅੱਗ ਇੰਨੀ ਜਿਆਦਾਂ ਸੀ ਕਿ ਵਿਭਾਗ ਨੂੰ ਸੇਨਾ ਦੀ ਮਦਦ ਲੇਣੀ ਪਈ ਕਰੀਬ ਡੇਢ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਇੱਕ ਦਰਜਣ ਗੱਡੀਆਂ ਵਲੋਂ ਅੱਗ ਤੇ ਕਾਬੂ ਪਾਇਆ ਗਿਆ। ਫਾਇਰ ਵਿਭਾਗ ਦੇ ਸੂਤਰਾਂ ਅਨੁਸਾਰ ਭਾਵੈ ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀ ਲਗਿਆ ਹੈ ਪਰ ਇੰਨੇ ਵੱਡੇ ਗੁਦਾਮ ਵਿੱਚ ਮਾਲਕਾਂ ਵਲੋਂ ਅੱਗ ਬੁਝਾਉਣ ਦਾ ਕੋਈ ਯੰਤਰ ਨਹੀ ਲਗਾਇਆ ਗਿਆ ਸੀ ਅਤੇ ਨਾ ਹੀ ਫਾਇਰ ਵਿਭਾਗ ਤੋਂ ਕਿਸੇ ਕਿਸਮ ਦੀ ਪ੍ਰਵਾਨਗੀ ਲਿੱਤੀ ਗਈ ਸੀ।ਇੱਥੇ ਦੱਸਣਾ ਬਣਦਾ ਹੈ ਕਿ ਜਿਸ ਸਮੇ ਇਸ ਗੁਦਾਮ ਦੀ ਉਸਾਰੀ ਕੀਤੀ ਜਾ ਰਹੀ ਸੀ ਤਾਂ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਇਸ ਉਸਾਰੀ ਦਾ ਇਤਰਾਜ ਕੀਤਾ ਗਿਆਂ ਸੀ ਪਰ ਜੀਰਕਪੁਰ ਦੇ ਕੁਝ ਅਸਰ ਰਸੂਖ ਵਾਲੇ ਕਾਂਗਰਸੀ ਆਗੂਆਂ ਨੇ ਅਪਣੇ ਸਿਆਸੀ ਪ੍ਰਭਾਵ ਹੇਠ ਨਗਰ ਕੌਂਸਲ ਅਧਿਕਾਰੀਆਂ ਤੇ ਕਥਿਤ ਰੂਪ ਵਿੱਚ ਦਬਾਓ ਬਣਾ ਕੇ ਨਕਸ਼ਾ ਪਾਸ ਕਰਵਾ ਲਿਆ ਸੀ। ਬੀਤੀ ਰਾਤ ਪਿੰਡ ਵਾਸੀਆਂ ਵਿੱਚੋਂ ਕੁਝ ਨੇ ਅਪਣਾ ਨਾਮ ਨਾ ਦੱਸਣ ਦੀ ਸੂਰਤ ਵਿੱਚ ਦਸਿਆ ਕਿ ਇਸ ਇਮਾਰਤ ਦੀ ਉਸਾਰੀ ਲਈ ਮਾਲਕ ਵਲੋਂ ਵਪਾਰਕ ਨਕਸ਼ੇ ਦੀ ਬਣਦੀ ਲੱਖਾਂ ਰੁਪਏ ਫੀਸ ਭਰਨ ਦੀ ਬਜਾਏ ਰਿਹਾਇਸ਼ੀ ਨਕਸ਼ੇ ਦੀ ਫੀਸ ਭਰਵਾਕੇ ਉਸਾਰੀ ਕੀਤੀ ਗਈ ਹੈ ਜਿਸ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ। ਸਿਆਸੀ ਦਬਾਓ ਕਾਰਨ ਫਾਇਰ ਵਿਭਾਗ ਵਲੋਂ ਵੀ ਅਜਿਹੀ ਨਜਾਇਜ ਉਸਾਰੀ ਖਿਲਾਫ ਖਬਰ ਲਿਖੇ ਜਾਣ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ ਹੈ।ਜਦਕਿ ਮਾਮਲਾ ਧਿਆਨ ਵਿੱਚ ਆਉਣ ਦੇ ਬਾਵਜੂਦ ਨਗਰ ਕੌਂਸਲ ਅਧਿਕਾਰੀਆ ਵਲੋਂ ਵੀ ਮੌਕੇ ਦਾ ਦੌਰਾ ਕਰਨਾ ਤੱਕ ਜਰੂਰੀ ਨਹੀ ਸਮਝਿਆ ਗਿਆਂ ਜਿਸ ਦਾ ਮੁੱਖ ਕਾਰਨ ਇਸ ਗੁਦਾਮ ਮਾਲਕ ਦੇ ਵੱਡਿਆਂ ਘਰਾਂ ਵਾਲਿਆਂ ਨਾਲ ਸਬੰਧ ਹੋਣਾ ਹੈ। ਗੁਦਾਮ ਮਾਲਕਾਂ ਵਲੋਂ ਵੀ ਇਸ ਖਬਰ ਨੂੰ ਪ੍ਰਕਾਸ਼ਿਤ ਹੋਣ ਤੋਂ ਰੋਕਣ ਲਈ ਹਰ ਤਰਾਂ ਦੇ ਹੀਲੇ ਵਰਤਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਵਿੱਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਹੋਣ ਕਾਰਨ ਮਾਮਲਾ ਅਦਾਲਤ ਤੱਕ ਜਾਦਾ ਨਜਰ ਆ ਰਿਹਾ ਹੈ ਜਿਸ ਦੀ ਗਾਜ ਫਾਇਰ ਵਿਭਾਗ ਸਮੇਤ ਨਗਰ ਕੌਂਸਲ ਅਧਿਕਾਰੀਆਂ ਤੇ ਵੀ ਡਿੱਗਦੀ ਨਜਰ ਆ ਰਹੀ ਹੈ। ਮਾਮਲੇ ਸਬੰਧੀ ਸੰਪਰਕ ਕਰਨ ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੰਦੀਪ ਤਿਵਾੜੀ ਨੇ ਕਿਹਾ ਕਿ ਜੇਕਰ ਗੁਦਾਮ ਮਾਲਕ ਨੇਨਕਸ਼ੇ ਦੇ ਉਲਟ ਉਸਾਰੀ ਕੀਤੀ ਹੋਈ ਤਾਂ ਉਸ ਦੇ ਗੁਦਾਮ ਨੂੰ ਸੀਲ ਲਗਾ ਦਿੱਤੀ ਜਾਵੇਗੀ।

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ