ਖੇਡ

ਕੰਨਸਾਲਾ ਦੇ ਦੰਗਲ ਦੌਰਾਨ ਪਰਵੀ ਹੱਲਾ ਨੇ ਪੁੱਟੀ ਝੰਡੀ ਵੱਡੀ ਗਿਣਤੀ 'ਚ ਪੁੱਜੇ ਪਹਿਲਵਾਨ

ਕੌਮੀ ਮਾਰਗ ਬਿਊਰੋ | April 12, 2021 07:20 PM

 ਕੁਰਾਲੀ-  ਪਿੰਡ ਕੰਨਸਾਲਾ ਵਾਸੀਆਂ ਵੱਲੋਂ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਜਿਸ ਦੌਰਾਨ 100 ਦੇ ਕਰੀਬ ਚੋਟੀ ਦੇ ਪਹਿਲਵਾਨਾਂ ਦਰਮਿਆਨ ਹੋਏ ਮੁਕਾਬਲਿਆਂ 'ਚ ਝੰਡੀ ਦੀ ਕੁਸ਼ਤੀ ਦੀਪਕ ਹੱਲਾ ਨੇ ਤਾਲਮ ਫਲਾਹੀ ਨੂੰ ਚਿੱਤ ਕੀਤਾ । ਇਸੇ ਤਰ੍ਹਾਂ   ਦੂਜੀ ਝੰਡੀ ਦੀ ਕੁਸ਼ਤੀ ਚਮਕੌਰ ਹੱਲਾ ਨੇ ਜੱਸਾ ਮਗਰੋੜ ਨੂੰ ਚਿੱਤ ਕੀਤਾ । ਇਸੇ ਦੌਰਾਨ ਬਲਵੀਰ ਗਿਰ ਕੰਨਸਾਲਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਨਿਊ ਚੰਡੀਗੜ੍ਹ ਦੇ ਨਾਮਵਰ ਖਿਡਾਰੀ ਗਿੰਦਾ ਰਤਵਾੜਾ, ਹੈਪੀ ਸਿੰਗਾਰੀਵਾਲ, ਜੰਟਾ ਕੰਨਸਾਲਾ, ਨਿੰਦਰ ਧਨਾਸ, ਜੱਗੂ ਪਲਹੇੜੀ, ਚੰਨੀ ਧਨਾਸ ਤੇ ਲਾਲੀ ਪਲਹੇੜੀ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਮੱਖ ਪ੍ਰਬੰਧਕ ਤੇ ਜੱਟ ਮਹਾਂ ਸਭਾ ਦੇ ਜਿਲਾ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਨੇ ਨੌਜਵਾਨਾਂ ਨੂੰ ਨਸ਼ਿਆਂ ਆਦਿ ਮਾਰੂ ਬੁਰਾਈਆਂ ਦਾ ਤਿਆਗ ਕਰਕੇ ਖੇਡਾਂ ਨਾਲ ਜੁੜਨ ਅਤੇ ਸਮਾਜ ਸੇਵਾ ਵੱਲ ਜੁੜਨ ਲਈ ਪ੍ਰੇਰਿਤ ਕਰਦਿਆਂ ਅਖਾੜੇ ਵਿੱਚ ਪੁੱਜੀਆਂ ਸਖਸ਼ੀਅਤਾਂ, ਪਹਿਲਵਾਨਾਂ ਤੇ ਦਰਸ਼ਕਾਂ ਦਾ ਵਿਸ਼ੇਸ ਧੰਨਵਾਦ ਕੀਤਾ।

more news on kaumimarg media click here

ਇਸ ਸਮੇਂ ਕਮੇਟੀ ਵੱਲੋਂ ਜੇਤੂ ਪਹਿਲਵਾਨਾਂ ਦਾ ਨਗਦ ਰਾਸ਼ੀ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਸੰਮਤੀ ਮੈਂਬਰ ਨਰਿੰਦਰ ਸਿੰਘ ਢਕੋਰਾਂ, ਗੁਰਮੀਤ ਸਿੰਘ ਸ਼ਾਂਟੂ, ਦਲਵਿੰਦਰ ਸਿੰਘ ਕਰਤਾਰਪੁਰ, ਰਵਿੰਦਰ ਸਿੰਘ ਵਜੀਦਪੁਰ, ਸਤਨਾਮ ਸਿੰਘ ਸਿਸਵਾਂ ਆਦਿ ਸਖਸ਼ੀਅਤਾਂ ਸਮੇਤ ਦੇਵੀ ਦਿਆਲ, ਗੁਰਵੀਰ ਸਿੰਘ, ਮਲਕੀਤ ਸਿੰਘ ਸਾਬਕਾ ਪੰਚ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਘੋਲਾ, ਪ੍ਰਦੀਪ ਸਿੰਘ, ਕੁਲਵੀਰ ਸਿੰਘ, ਜਤਿੰਦਰ ਸਿੰਘ ਪੰਚ, ਹਰਦੀਪ ਸਿੰਘ, ਸਪਿੰਦਰ ਸਿੰਘ, ਆਦਿ ਮੋਹਤਬਰ ਵਸਨੀਕ ਹਾਜ਼ਰ ਸਨ। 

 

Have something to say? Post your comment

 

ਖੇਡ

ਸਾਬਤ ਸੂਰਤ ਸਿੱਖ ਨੌਜਵਾਨਾਂ ਦਾ ਕ੍ਰਿਕਟ ਮੈਚ ਟੀ 10 ਮੁੰਬਈ ਵਿਚ ਕਰਵਾਇਆ ਜਾ ਰਿਹਾ

ਪੰਜਾਬ ਦੀਆਂ ਟੀਮਾਂ ਪਹੁੰਚੀਆਂ ਫਾਈਨਲ ਵਿੱਚ ਲੜਕਿਆਂ ਦੀ ਟੀਮ ਨੇ ਹਰਿਆਣਾ ਨੂੰ 5-0 ਅਤੇ ਲੜਕੀਆਂ ਦੀ ਟੀਮ ਨੇ ਮਹਾਰਾਸ਼ਟਰ ਨੂੰ 3-0 ਨਾਲ ਹਰਾਇਆ

ਪੰਜਾਬੀ ਪਰਿਵਾਰਿਕ ਅਤੇ ਐਕੱਸ਼ਨ ਨਾਲ ਬਣਾਈ ਜਾ ਫਿਲਮ "ਜੱਟਾ ਡੌਲੀ ਨਾ" ਦਾ ਟਰੇਲਰ ਹੋਇਆ ਰਿਲੀਜ਼

ਪੈਰਿਸ ਓਲੰਪਿਕਸ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਪੂਰੀ ਵਾਹ ਲਾਵਾਂਗੀ: ਸਿਫ਼ਤ ਸਮਰਾ

ਰਾਜਸਥਾਨ ਨੂੰ 40-24 ਨਾਲ ਪਛਾੜਕੇ ਹਰਿਆਣਾ ਬਣਿਆ ਚੈਂਪੀਅਨ ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਵਿਚ

ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ  ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7 ਦੇ ਵੱਡੇ ਫਰਕ ਨਾਲ ਹਰਾਇਆ

ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ , ਪੰਜਾਬ ਨੇ ਗੁਜਰਾਤ ਨੂੰ 28-20 ਦੇ ਫਰਕ ਨਾਲ ਹਰਾਇਆ

ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ ਪੇਂਡੂ ਖੇਡ ਮੇਲੇ ‘ਚ 800 ਖਿਡਾਰੀ ਸ਼ਾਮਲ ਹੋਏ

'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਰੌਚਕ ਖੇਡ ਮੁਕਾਬਲੇ ਜਾਰੀ - ਏਡੀਸੀ ਵਰਜੀਤ ਵਾਲੀਆ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ

ਮੀਤ ਹੇਅਰ ਨੇ ਸੋਨ ਤਮਗ਼ਾ ਜੇਤੂ ਅਰਜੁਨ ਚੀਮਾ ਨੂੰ ਦਿੱਤੀ ਮੁਬਾਰਕਬਾਦ