ਨੈਸ਼ਨਲ

ਦੱਖਣੀ ਦਿੱਲੀ ਦੇ ਗੁਰਦੁਆਰਿਆਂ ਨੂੰ ਬੰਦ ਕਰਨ ਦੇ ਆਦੇਸ਼ ਦਾ ਵਿਰੋਧ,ਸਰਨਾ ਨੇ ਜਤਾਇਆ ਵਿਰੋਧ

ਕੌਮੀ ਮਾਰਗ ਬਿਊਰੋ/ਮਨਪ੍ਰੀਤ ਸਿੰਘ ਖਾਲਸਾ | July 13, 2021 04:18 PM

ਨਵੀਂ ਦਿੱਲੀ- ਦਿੱਲੀ ਰਾਜ ਸਰਕਾਰ ਦੇ ਜਾਰੀ ਹੁਕਮਾਂ ਅਨੁਸਾਰ ਦੱਖਣੀ ਦਿੱਲੀ ਦੇ ਚੁਣੇ 6 ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਇਕ ਨੋਟਿਸ ਜਾਰੀ ਹੋਇਆ ਹੈ। ਜਿਸ ਵਿੱਚ ਗੁਰਦੁਆਰੇ ਦੇ ਅੰਦਰ ਸ਼ਰਧਾਲੂਆਂ ਦੇ ਪ੍ਰਵੇਸ਼ ਉੱਤੇ, ਸਬੰਧਤ ਪ੍ਰਬੰਧਕਾਂ ਦੇ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਹਨ। ਇਹ ਆਦੇਸ਼ ਵਸੰਤ ਵਿਹਾਰ ਦੇ ਮੈਜਿਸਟ੍ਰੇਟ ਦੇ ਦੁਆਰਾ ਜਾਰੀ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ।
ਇਸ ਮੁੱਦੇ ਨੂੰ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ।
ਸਰਨਾ ਦੇ ਅਨੁਸਾਰ, " ਸਾਡੇ ਗੁਰਦੁਆਰਿਆਂ ਵਿੱਚ ਖ਼ੂਬਸੂਰਤੀ ਨਾਲ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾਂਦਾ ਹੈ। ਇਹ ਆਸਥਾ ਦੇ ਪਵਿੱਤਰ ਸਥਾਨ ਹਨ। ਇੱਥੇ ਸ਼ਰਧਾਲੂ ਪ੍ਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜਨ ਲਈ ਆਉਂਦਾ ਹੈ। ਇੱਥੇ ਦੂਸਰੇ ਸਾਰਵਜਨਿਕ ਸਥਾਨਾਂ ਦੀ ਤਰ੍ਹਾਂ ਕੋਈ ਹੁੜਦੰਗ ਨਹੀਂ ਹੁੰਦਾ। ਦਿੱਲੀ ਰਾਜ ਸਰਕਾਰ ਦੇ ਇਸ ਨੋਟਿਸ ਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ। ਜਿਸ ਵਿੱਚ ਸਿਰਫ਼ ਕੁਝ ਖ਼ਾਸ ਗੁਰਦੁਆਰਿਆਂ ਨੂੰ ਹੀ ਚਿੰਨ੍ਹਤ ਕੀਤਾ ਗਿਆ ਹੈ। ਆਖ਼ਿਰ ਦੂਸਰੇ ਧਾਰਮਿਕ ਸਥਾਨ ਵੀ ਸੁਚਾਰੂ ਰੂਪ ਨਾਲ ਚੱਲ ਰਹੇ ਹਨ?"

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਾਰਟੀ ਮਹਾਂਸਚਿਵ ਹਰਵਿੰਦਰ ਸਿੰਘ ਸਰਨਾ ਨੇ ਮੁੱਖ ਮੰਤਰੀ ਕੇਜਰੀਵਾਲ ਅੱਗੇ ਬੇਨਤੀ ਕੀਤੀ ਹੈ ਕਿ ਉਹ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਕੇ ਹੁਕਮਾਂ ਉਤੇ ਤੁਰੰਤ ਰੋਕ ਲਗਾਉਣ।

Have something to say? Post your comment

 

ਨੈਸ਼ਨਲ

ਚੰਡੀਗੜ੍ਹ ਵਿੱਚ ਅਕਾਲੀ ਦਲ ਨੂੰ ਲੱਗਿਆ ਤਕੜਾ ਝਟਕਾ ਉਮੀਦਵਾਰ ਬੁਟੇਰਲਾ ਨੇ ਮੈਦਾਨ ਛੱਡਿਆ ਕਿਹਾ ਚੋਣ ਲੜਨ ਲਈ ਹਾਈ ਕਮਾਂਡ ਪੈਸੇ ਨਹੀਂ ਦੇ ਰਹੀ

ਕੋਈ ਵੀ ਦੁਨਿਆਵੀ ਅਦਾਲਤ ਸਿੱਖਾਂ ਦੇ ਸ਼ਸਤਰਾਂ ਉਤੇ ਕਿਸੇ ਤਰ੍ਹਾਂ ਦਾ ਪਾਬੰਦੀ ਨਹੀ ਲਗਾ ਸਕਦੀ : ਮਾਨ

ਕੇਸਰਗੰਜ ਤੋਂ ਬ੍ਰਿਜ ਭੂਸ਼ਣ ਦੇ ਪੁੱਤਰ ਕਰਨ ਭੂਸ਼ਣ ਸਿੰਘ ਅਤੇ ਪ੍ਰਜਵਲ ਰੇਵੰਨਾ ਵਰਗੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨਾ ਸਮੁੱਚੀ ਔਰਤ ਦਾ ਅਪਮਾਨ: ਐੱਸਕੇਐੱਮ

ਜਦੋਂ ਤੱਕ ਮੈਂ ਜਿਉਂਦਾ ਹਾਂ ਧਰਮ ਦੇ ਆਧਾਰ 'ਤੇ ਕੋਈ ਰਾਖਵਾਂਕਰਨ ਨਹੀਂ : ਪ੍ਰਧਾਨ ਮੰਤਰੀ ਮੋਦੀ

ਕੈਨੇਡਾ ਅੰਦਰ ਕਾਨੂੰਨ ਦਾ ਰਾਜ, ਜਿਸ ਅੱਧੀਨ ਭਾਈ ਨਿੱਝਰ ਦੇ ਕਾਤਲਾਂ ਦੀ ਹੋਈਆਂ ਗ੍ਰਿਫਤਾਰੀਆਂ: ਜਸਟਿਨ ਟਰੂਡੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ ਵਿਚ ਬਣੇ ਰਹਿਣ ਲਈ ਹਿੰਦੂਆਂ ਵਿਚ ਡਰ ਪੈਦਾ ਕਰ ਰਹੇ ਹਨ- ਫਾਰੂਕ ਅਬਦੁੱਲਾ

ਨਿੱਝਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਣ ਨਾਲ ਪਰਿਵਾਰ ਅਤੇ ਭਾਈਚਾਰੇ ਲਈ ਬਣੀ ਨਿਆਂ ਦੀ ਉਮੀਦ: ਕੰਸਰਵੇਟਿਵ ਆਗੂ ਪੀਅਰ ਪੋਲੀਵਰ

ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਮੁੜ ਲਗਾਇਆ ਦੋਸ਼ ਐਨਡੀਪੀ ਜਗਮੀਤ ਸਿੰਘ ਨੇ

ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿਚ ਕੈਨੇਡੀਅਨ ਪੁਲਿਸ ਨੇ ਤਿੰਨ ਸ਼ੱਕੀ ਕਾਤਲਾਂ ਨੂੰ ਕੀਤਾ ਗ੍ਰਿਫਤਾਰ

ਹਰਿਆਣਾ ਦੇ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਚੱਲਦੇ ਗੁਰਮਤਿ ਸਮਾਗਮ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਨਾ ਭਾਰੀ ਬੇਅਦਬੀ : ਸਰਨਾ