ਕਾਤਬਾਂ ਅਤੇ ਸਾਹਿਤ

ਸਚੱ ਦੇ ਪਾਂਧੀ

ਗੁਰਦਰਸ਼ਨ ਸਿੰਘ ਮਾਵੀ/ਕੌਮੀ ਮਾਰਗ ਬਿਊਰੋ | May 18, 2022 09:18 PM


ਸੂਰਜ ਦੀ ਗਰਮੀ ਵਿਚ ਬਲਿਆ ਹਾਂ
ਤੇਜ ਧੁੱਪਾਂ ਵਿਚ ਜਲਿਆ ਹਾਂ
ਤਾਹਨੇ ਮਿਹਣੇ ਹਜਾਰ ਨੇ ਮਿਲਦੇ
ਉਹਨਾਂ ਵਿਚ ਰਹਿ ਕੇ ਢਲਿਆਂ ਹਾਂ
ਠੰਢਾ ਬੁੱਲਾ ਨਾ ਕਿਧਰੋਂ ਆਵੇ
ਕੌੜੇ ਬੋਲਾਂ ਨੇ ਹੀ ਧਰਿਆ ਹਾਂ
ਮਿੱਤਰ ਮੇਰਾ ਨਾ ਕੋਈ ਦਿਸਦਾ
ਦੁਸ਼ਮਣਾਂ ਸੰਗ ਮੈਂ ਲੜਿਆਂ ਹਾਂ
ਰਿਸ਼ਤੇਦਾਰ ਵੀ ਪਾਸੇ ਹੋ ਗਏ
ਸੱਚ ਦੇ ਨਾਲ ਜਦ ਖੜ੍ਹਿਆਂ ਹਾਂ
ਜਮੀਰ ਮਾਰ ਕੇ ਮੈਂ ਨਹੀਂ ਜਿਊਣਾ
ਸ਼ੁਰੂ ਤੋਂ ਸਬਕ ਇਹ ਪੜ੍ਹਿਆ ਹਾਂ
ਹਿੱਕ ਤਾਣ ਕੇ ਜਦ ਮੈਂ ਚੱਲਾਂ
ਲੋਕੀਂ ਆਖਣ ਮਰਿਆ ਹਾਂ
ਲੋਕਾਂ ਉਤੇ ਹਾਸਾ ਆਵੇ
ਮੈਂ ਸਵਾਰਥ ਤੋਂ ਉਤੇ ਚੜ੍ਹਿਆ ਹਾਂ
ਮੇਰੇ ਸਾਹਮਣੇ ਲੋਕ ਨਾ ਖੜ੍ਹਦੇ
ਬੁਰਾਈ ਮਿਟਾਉਣ ਨੂੰ ਲੜਿਆ ਹਾਂ
ਸਵਾਰਥੀ ਲੋਕ ਖਿਸਕ ਨੇ ਜਾਂਦੇ
ਪੰਚਾਇਤ ਵਿਚ ਜਦ ਵੜਿਆਂ ਹਾਂ
ਸੱਚ ਕਹਿਣ ਦੀ ਆਦਤ ਮੇਰੀ
ਝੂਠਿਆਂ ਨੇ ਬਦਨਾਮ ਕਰਿਆਂ ਹਾਂ
"ਮਾਵੀ" ਨੇ ਸੱਚ ਕਹਿੰਦੇ ਰਹਿਣਾ
ਮੈਂ ਸੱਚਿਆ ਦੇ ਸੰਗ ਰਲਿਆਂ ਹਾਂ



Have something to say? Post your comment

 

ਕਾਤਬਾਂ ਅਤੇ ਸਾਹਿਤ

ਸਮਾਜਿਕ ਸਰੋਕਾਰਾਂ ਨੂੰ ਪ੍ਰਣਾਈ ਹੋਈ ਸ਼ਾਇਰੀ – ‘ਸ਼ੀਸ਼ੇ ਦੇ ਅੱਖਰ’

ਸੁਰਜੀਤ ਪਾਤਰ ਨੇ ਜਤਿਨ ਸਲਵਾਨ ਦਾ ਕਾਵਿ ਸੰਗ੍ਰਹਿ ‘ਫੂੜ੍ਹੀ’ ਕੀਤਾ ਲੋਕ ਅਰਪਣ

ਮਹਾਰਾਜਾ ਦਲੀਪ ਸਿੰਘ ਦੀ ਬਰਸੀ ਤੇ - ਸੋਨੇ ਦਾ ਤਖਤ ਅਤੇ ਕੋਹੇਨੂਰ ਹੀਰੇ ਨੂੰ ਸਿੱਖ ਆਪਣੇ ਸੁਪਨਿਆਂ ਵਿੱਚ ਰੱਖਣ

ਵੈਰੀਆਂ ਦੇ ਸਿਰ ਲਾਉਣ ਵਾਲੇ ਨਵਾਬ ਕਪੂਰ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ

ਮਰਹੂਮ ਲੇਖਕ ਮਨਜੀਤ ਮੀਤ ਨੂੰ ਸਮਰਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ

ਗਿ: ਬਲਬੀਰ ਸਿੰਘ ਚੰਗਿਆੜਾ ਦੀਆਂ ਅਭੁੱਲ ਯਾਦਾਂ ਕਿਤਾਬ ਹੋਈ ਰਲੀਜ਼

ਕਿਤਾਬ ‘ਕਿਸਾਨ ਅੰਦੋਲਨ’ ਦਾ ਲੋਕ ਅਰਪਣ 11 ਅਪ੍ਰੈਲ ਦਿਨ ਐਤਵਾਰ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ

ਗਲਪਕਾਰ ਦਰਸ਼ਨ ਧੀਰ ਦਾ ਵਿਛੋੜਾ

ਚੰਨੀ ਵਲੋਂ ਉੱਘੇ ਪੱਤਰਕਾਰ ਅਤੇ ਲੇਖਕ ਬਲਦੇਵ ਸਿੰਘ ਕੋਰੇ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਨੂੰ ਸਦਮਾ ਜੀਵਨ ਸਾਥਣ ਲੇੇਖਿਕਾ ਦੀਪ ਮੋਹਿਨੀ ਦਾ ਦੇਹਾਂਤ