ਧਰਮ

ਤਪ ਅਸਥਾਨ ਗੁਰਦੁਆਰਾ ਬੀਬੀ ਮੁਮਤਾਜਗੜ੍ਹ ਸਾਹਿਬ ਛਾਉਣੀ ਬੁੱਢਾ ਦਲ

ਦਿਲਜੀਤ ਸਿੰਘ ਬੇਦੀ/ਕੌਮੀ ਮਾਰਗ ਬਿਊਰੋ | August 07, 2023 09:28 PM

ਰਮਣੀਕ ਪਹਾੜੀਆਂ ਅੰਦਰ ਇਹ ਤੱਪ ਅਸਥਾਨ ਗੁਰਦੁਆਰਾ ਬੀਬੀ ਮੁਮਤਾਜਗੜ੍ਹ ਸਾਹਿਬ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਪਿੰਡ ਨਰੰਗਪੁਰ ਬੜੀ, ਪੁਰਖਾਲੀ ਤੋਂ ਪੰਜ ਕਿਲੋਮੀਟਰ ਅਤੇ ਰੋਪੜ ਤੋਂ ਵੀਹ ਕਿਲੋਮੀਟਰ ਦੀ ਦੂਰੀ ਤੇ ਇੱਕ ਉੱਚੀ ਪਹਾੜੀ ਤੇ ਸ਼ੁਸ਼ੋਭਿਤ ਹੈ।ਗੁਰੂ ਗੋਬਿੰਦ ਸਿੰਘ ਜੀ ਰੋਪੜ ਵਿਖੇ ਦੋ ਵਾਰੀ ਨਿਹੰਗ ਖਾਂ ਦੇ ਖਾਸ ਮਹਿਮਾਨ ਬਣੇ।ਪਹਿਲੀ ਵਾਰ 1688 ਈ: ਵਿਚ ਭੰਗਾਣੀ ਦੇ ਯੁੱਧ ਤੋਂ ਬਾਅਦ ਤੇ ਦੂਜੀ ਵਾਰ 5 ਦਸੰਬਰ ਦੀ ਅੱਧੀ ਰਾਤ ਨੂੰ ਕਿਲਾ ਅਨੰਦਪੁਰ ਛੱਡ ਕੇ 6 ਦਸੰਬਰ ਸੰਨ 1705 ਨੂੰ ਸਰਸਾ ਨਦੀ ਦੇ ਕਿਨਾਰੇ ਜੰਗ ਕਰਨ ਉਪਰੰਤ ਇਥੇ ਪੁੱਜੇ।   ਰੋਪੜ ਪਹੁੰਚੇ ਤਾਂ ਉਥੋਂ ਗੁਰੂ ਜੀ ਨੇ ਸਿੰਘਾਂ ਨੂੰ ਫਤਿਹਪੁਰ ਦੇ ਗੁਪਤ ਕਿਲ੍ਹੇ ਵਿੱਚ ਜਾਣ ਦਾ ਆਦੇਸ਼ ਦਿੱਤਾ।ਨਿਹੰਗ ਖਾਂ ਦਾ ਪੁੱਤਰ ਚੌਧਰੀ ਆਲਮ ਖਾਨ ਸਿੰਘਾਂ ਦੇ ਜਥੇ ਨੂੰ ਚਮਕੌਰ ਛੱਡ ਆਇਆ ਸੀ।ਗੁਰੂ ਜੀ ਨੇ ਆਪ ਭੱਠਾ ਸਾਹਿਬ ਵਾਲੇ ਅਸਥਾਨ ਤੇ ਪਹੁੰਚ ਕੇ ਭੱਠਾ ਠੰਡਾ ਕੀਤਾ। ਭੱਠੇ ਦਾ ਮਾਲਕ ਨਿੰਹਗ ਖਾਂ ਗੁਰੂ ਘਰ ਦਾ ਸ਼ਰਧਾਲੂ ਸੀ ਉਹ ਗੁਰੂ ਜੀ ਨੂੰ ਆਪਣੇ ਰਿਹਾਇਸ਼ੀ ਕਿਲ੍ਹੇ ਵਿੱਚ ਲੈ ਗਿਆ ਅਤੇ ਸਿਦਕ-ਦਿਲੀ, ਨਿਡੱਰਤਾ ਤੇ ਸ਼ਰਧਾ, ਸਤਿਕਾਰ ਭਾਵਨਾ ਨਾਲ ਗੁਰੂ ਜੀ ਦੀ ਸੇਵਾ ਕੀਤੀ।ਉਪਰੰਤ ਗੁਰੂ ਸਾਹਿਬ, ਭਾਈ ਬਚਿੱਤਰ ਸਿੰਘ ਜੀ ਦੀ ਜਿੰਮੇਵਾਰੀ ਨਿਹੰਗ ਖਾਂ ਨੂੰ ਸੌਪ ਕੇ ਉੱਥੋ ਚਮਕੌਰ ਲਈ ਰਵਾਨਾ ਹੋ ਗਏ।ਨਿਹੰਗ ਖਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਚੰਗੇ ਸੰਸਕਾਰਾਂ ਨਾਲ ਮਾਲੋ ਮਾਲ ਕੀਤਾ ਹੋਇਆ ਸੀ।ਬੀਬੀ ਮੁਮਤਾਜ ਵੀ ਧਾਰਮਿਕ ਬਿਰਤੀ ਵਾਲੀ ਧੀ ਸੀ।ਬੀਬੀ ਮਮਤਾਜ ਜੀ ਦਾ ਜਨਮ ਸੰਨ 1690ਈ: ਨੂੰ ਹੋਇਆ। ਗੁਰੂ ਜੀ ਦੇ ਜਾਣ ਸਮੇਂ ਬੀਬੀ ਮੁਮਤਾਜ ਜੋ 15 ਕੁ ਸਾਲ ਦੀ ਸੀ ਚਰਨਾਂ ਤੇ ਢਹਿ ਪਈ ਤੇ ਕਿਹਾ ਕਿ ਮੇਰੇ ਤੇ ਮੇਹਰ ਕਰੋ, ਗੁਰੂ ਸਾਹਿਬ ਜੀ ਨੇ ਗਾਤਰੇ ਸਮੇਤ ਕਿਰਪਾਨ ਬੀਬੀ ਮੁਮਤਾਜ ਜੀ ਨੂੰ ਦੇ ਦਿੱਤੀ ਅਤੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ “ਤੇਰੀ ਇਬਾਦਤ ਹੀ ਸਾਡੀ ਇਬਾਦਤ ਹੋਵੇਗੀ, ਅਸੀਂ ਹਮੇਸ਼ਾ ਤੁਹਾਡੇ ਅੰਗ ਸੰਗ ਰਹਾਂਗੇ।” ਨਿਹੰਗ ਖਾਂ ਨੂੰ ਗੁਰੂ ਸਾਹਿਬ ਜੀ ਨੇ ਉਸ ਦੀ ਸੇਵਾ ਤੋਂ ਖੁਸ਼ ਹੋ ਕੇ ਇਕ ਕਟਾਰ ਤੇ ਕਿਰਪਾਨ ਦੀ ਬਖਸ਼ਿਸ਼ ਕੀਤੀ।ਗੁਰੂ ਜੀ ਬਾਕੀ ਸਿੰਘਾਂ ਸਮੇਤ ਖਾਨਪੁਰ, ਰਾਮਪੁਰ ਹੁੰਦੇ ਹੋਏ ਚਮਕੌਰ ਜਾ ਪਹੁੰਚੇ।

       ਜਦੋਂ ਮੁਗਲ ਫੌਜ ਗੁਰੂ ਜੀ ਨੂੰ ਲੱਭਦੀ ਹੋਈ ਕਿਲ੍ਹੇ ਵਿੱਚ ਪਹੁੰਚੀ ਤਾਂ ਕਿਲ੍ਹੇ ਨੂੰ ਘੇਰਾ ਪਾ ਲਿਆ ਗਿਆ। ਫ਼ੌਜਦਾਰ ਨੇ ਨਿਹੰਗ ਖਾਂ ਨੂੰ ਕਿਹਾ ਕਿ ਅਸੀਂ ਤੇਰੇ ਕਿਲ੍ਹੇ ਦੀ ਤਲਾਸ਼ੀ ਲੈਣੀ ਹੈ ਸਾਨੂੰ ਪੱਕੀ ਸੂਹ ਮਿਲੀ ਹੈ ਕਿ ਤੇਰੇ ਕਿਲ੍ਹੇ ਵਿੱਚ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਠਹਿਰਿਆ ਹੋਇਆ ਹੈ। ਨਿਹੰਗ ਖਾਂ ਨੇ ਖੁਸ਼ੀ ਨਾਲ ਕਿਲ੍ਹੇ ਦੀ ਤਲਾਸ਼ੀ ਦੇ ਦਿੱਤੀ ਪਰ ਕਿਲ੍ਹੇ ਦੇ ਉਸ ਕਮਰੇ ਦੀ ਤਲਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਭਾਈ ਬਚਿੱਤਰ ਸਿੰਘ ਜੀ ਜਖਮੀ ਹਾਲਤ ਵਿਚ ਠਹਿਰੇ ਹੋਏ ਸਨ।ਫ਼ੌਜਦਾਰ ਨੇ ਉਸ ਕਮਰੇ ਦੀ ਤਲਾਸ਼ੀ ਨਾ ਦੇਣ ਦਾ ਕਾਰਨ ਪੁੱਛਿਆ ਤਾਂ ਨਿਹੰਗ ਖਾਂ ਨੇ ਦੱਸਿਆ ਕਿ ਇਸ ਕਮਰੇ ਵਿਚ ਮੇਰੀ ਬੇਟੀ ਮੁਮਤਾਜ ਅਤੇ ਦਾਮਾਦ (ਜਵਾਈ) ਠਹਿਰੇ ਹੋਏ ਹਨ।ਮੁਗਲ ਫ਼ੌਜਦਾਰ ਗੁਸਤਾਖੀ ਮਾਫ਼ ਬੋਲ ਕੇ ਫੌਜ ਸਮੇਤ ਵਾਪਿਸ ਚਲਾ ਗਿਆ।

         ਉਪਰੰਤ ਬੀਬੀ ਮੁਮਤਾਜ ਜੀ ਨੇ ਆਪਣੇ ਪਿਤਾ ਨਿਹੰਗ ਖਾਂ ਨੂੰ ਹੱਥ ਬੰਨ ਸਨਿਮਰ ਬੇਨਤੀ ਕੀਤੀ ਕਿ ਆਪ ਦੇ ਕਹਿਣ ਤੇ “ਕਿ ਕਮਰੇ ਵਿੱਚ ਮੇਰੇ ਧੀ-ਜਵਾਈ ਹਨ” ਅੱਜ ਤੋਂ ਬਾਅਦ ਮੈਂ ਆਤਮਿਕ ਤੌਰ ਤੇ ਆਪਣਾ ਪਤੀ ਭਾਈ ਬਚਿੱਤਰ ਸਿੰਘ ਜੀ ਨੂੰ ਪ੍ਰਵਾਨ ਕਰ ਚੁੱਕੀ ਹਾਂ।

     ਭਾਈ ਬਚਿੱਤਰ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਬੀਬੀ ਮੁਮਤਾਜ ਨੇ ਕੁਝ ਸਮਾਂ ਕੋਟਲੇ ਵਿਖੇ ਰਹਿਣ ਤੋਂ ਬਾਅਦ ਇਕਾਂਤ ਰਹਿਣ ਦਾ ਫੈਸਲਾ ਕੀਤਾ। ਨਿਹੰਗ ਖਾਂ ਨੇ ਉਨ੍ਹਾਂ ਦੀ ਇੱਛਾ ਅਨੁਸਾਰ ਨਰੰਗਪੁਰ ਬੜ੍ਹੀ ਦੇ ਜੰਗਲ ਵਿੱਚ ਉਚੀ ਪਹਾੜੀ ਤੇ ਕਿਲ੍ਹਾ ਉਸਾਰ ਕੇ ਦਿੱਤਾ ਤੇ ਖੂਹ ਲਗਵਾ ਦਿੱਤਾ ਜੋ ਉਸਦੀ ਰਿਆਸਤ ਵਿੱਚ ਸੀ।ਬੀਬੀ ਮੁਮਤਾਜ ਜੀ ਨੇ 132 ਸਾਲ ਦੀ ਉਮਰ ਜਪਤਪ ਕਰਦਿਆਂ ਜਤ ਸਤ ਵਿਚ ਕਾਇਮ ਰਹਿ ਕੇ ਗੁਰੂ ਬੰਦਗੀ ਵਿਚ ਜੀਵਨ ਬਤੀਤ ਕੀਤਾ।ਇੱਥੇ ਬੀਬੀ ਮੁਮਤਾਜ ਜੀ ਨੇ ਸਾਰੀ ਉਮਰ ਗੁਰੂ ਰੰਗ ਵਿਚ ਬਤੀਤ ਕਰਦਿਆਂ ਹੋਇਆਂ ਆਪਣਾ ਜੀਵਨ ਸਫਲਾ ਕੀਤਾ ਅਤੇ ਸੰਨ 1822ਈ: ਵਿਚ ਗੁਰੂ ਚਰਨਾਂ ਵਿਚ ਜਾ ਬਰਾਜੇ।ਉਹ ਇਸ ਅਸਥਾਨ ਦੀ ਆਪਣੇ ਹੱਥੀ ਸੇਵਾ ਕਰਦੇ ਸਨ, ਬਹੁਤ ਘੱਟ ਬੋਲਦੇ, ਜੋ ਮੂੰਹੋਂ  ਬਚਨ ਕਰਦੇ ਉਹ ਸਤ ਹੋ ਜਾਂਦਾ।ਇਸ ਅਸਥਾਨ ਤੇ ਸ਼ਰਧਾਲੂਆਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ।ਇਸ ਥਾਂ ਉੱਤੇ ਤੱਪ ਅਸਥਾਨ ਗੁਰਦੁਆਰਾ ਮੁਮਤਾਜਗੜ੍ਹ ਸਾਹਿਬ ਸ਼ੁਸ਼ੋਭਿਤ ਹੈ।ਏਥੇ ਹਰ ਵੇਲੇ ਗੁਰੂ ਕਾ ਲੰਗਰ ਅਤੁਟ ਵਰਤਦਾ ਹੈ।ਇਹ ਬਹੁਤ ਸਾਂਤ ਤੇ ਹਰਿਆਲੀ, ਖੁਸ਼ਹਾਲੀ ਵਾਲਾ ਸੁੰਦਰ ਮਨਮੋਹਕ ਅਸਥਾਨ ਹੈ।ਇਸ ਅਸਥਾਨ ਦੀ ਸੇਵਾ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਪੰਜਾਬ ਭਾਰਤ (ਵਿਸ਼ਵ) ਕਰਵਾ ਰਹੇ ਹਨ। ਯਾਦ ਰਹੇ ਇਹ ਅਸਥਾਨ 50 ਫੁੱਟ ਉਚੀ ਪਹਾੜੀ ਤੇ ਸੁਭਾਏਮਾਨ ਹੈ।ਏਥੇ ਉਚੇ ਅਸਮਾਨੀ ਨੀਲੰਬਰੀ ਨਿਸ਼ਾਨ ਸਾਹਿਬ ਲਹਿਰਾਉਂਦੇ ਦੂਰੋਂ ਦਿਖਾਈ ਦੇਂਦੇ ਹਨ। ਰਸਤਿਆਂ ਤੇ ਇਮਾਰਤਾਂ ਦੀ ਕਾਇਆ ਕਲਪ ਕਰਨ ਲਈ ਉਪਰੋਕਤ ਸੰਸਥਾ ਵੱਲੋ ਸੇਵਾ ਚੱਲ ਰਹੀ ਹੈ।

Have something to say? Post your comment

 

ਧਰਮ

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਗੁਰਮਤਿ ਸਮਾਗਮ

ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਅਲੌਕਿਕ ਜਲੌ

ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਦੀ ਸੰਗਤ ਨੂੰ ਦਿੱਤੀ ਵਧਾਈ ਐਡਵੋਕੇਟ ਧਾਮੀ ਨੇ 

ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਤੇ ਜਾਣ ਵਾਲੇ ਸਰਧਾਲੂ ਇਨ੍ਹਾਂ ਸਥਾਨਾਂ ਅਤੇ ਦਰਿਆਵਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ : ਮਾਨ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਭਗਤ ਧੰਨਾ ਜੀ ਦਾ ਜਨਮ ਦਿਹਾੜਾ

ਬਨਵਾਰੀ ਲਾਲ ਪੁਰੋਹਿਤ ਨੇ ਰਾਮ ਨੌਮੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ-ਮਾਸਟਰ ਰਾਜੇਸ਼

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ