ਹਰਿਆਣਾ

ਹਰਿਆਣਾ ਕਮੇਟੀ ਦੇ ਨਿਕੰਮੇ ਪ੍ਰਬੰਧਕੀ ਸਿਸਟਮ ਕਾਰਨ ਸਿੱਖ ਸੰਗਤਾਂ ਦੀ ਘਟਣ ਲੱਗੀ ਆਸਥਾ - ਮੰਡੇਬਰ,ਸਹਿਗਲ

ਕੌਮੀ ਮਾਰਗ ਬਿਊਰੋ | March 15, 2024 08:58 PM

 ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਚੱਜੇ ਪ੍ਰਬੰਧ ਅਤੇ ਧਰਮ ਪ੍ਰਚਾਰ ਲਈ ਹਰਿਆਣਾ ਨਿਵਾਸੀ ਸਿੱਖ ਸੰਗਤਾਂ ਨੂੰ ਬਹੁਤ ਭਾਰੀ ਆਸਾਂ ਸਨ ਪਰ ਮੌਜੂਦਾ ਨਿਕੰਮੇ ਪ੍ਰਬੰਧਕੀ ਢਾਂਚੇ ਕਾਰਨ ਸਿੱਖ ਸੰਗਤਾਂ ਦੀਆਂ ਹਰਿਆਣਾ ਕਮੇਟੀ ਤੋਂ ਆਸਾਂ ਟੁੱਟ ਰਹੀਆਂ ਹਨ ਅਤੇ ਹਰਿਆਣਾ ਕਮੇਟੀ ਦੇ ਪ੍ਰਬੰਧ ਵਿੱਚ ਸਿੱਖ ਸੰਗਤਾਂ ਦੀ ਆਸਥਾ ਘਟਣ ਲੱਗੀ ਹੈ ਪਹਿਲਾਂ ਨਿਕੰਮੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਤੇ ਹੁਣ ਨਿਕੰਮੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਦੇ ਕਾਰਨ ਸਿੱਖ ਸੰਗਤਾਂ ਦੇ ਬਗਾਵਤੀ ਸੁਰ ਉੱਠਣ ਲੱਗੇ ਹਨ ਜਿਸ ਕਰਕੇ ਸਿੱਖ ਸੰਗਤਾਂ ਵੱਲੋਂ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਨਿੱਜੀ ਹੱਥਾਂ ਵਿੱਚ ਲੈਣ ਦਾ ਫੈਸਲਾ ਕੀਤਾ ਜਾ ਰਿਹਾ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸਰਦਾਰ ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ ਅਤੇ ਸਰਦਾਰ ਸੁਦਰਸ਼ਨ ਸਿੰਘ ਸਹਿਗਲ ਅੰਬਾਲਾ ਨੇ ਇੱਕ ਪ੍ਰੈਸਨੋਟ ਜਾਰੀ ਕਰਕੇ ਕੀਤਾ ਸਰਦਾਰ ਸਹਿਗਲ ਅਤੇ ਮੰਡੇਬਰ ਨੇ ਕਿਹਾ ਕੇ ਗੁਰਦੁਆਰਾ ਐਕਟ ਅਨੁਸਾਰ 52 ਗੁਰਦੁਆਰਿਆਂ 5 ਵਿਦਿਅਕ ਅਦਾਰਿਆਂ ਇੱਕ ਮੈਡੀਕਲ ਕਾਲਜ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ ਸੀ ਮੀਰੀ ਪੀਰੀ ਮੈਡੀਕਲ ਕਾਲਜ ਦਾ ਪ੍ਰਬੰਧ ਲੈਣ ਵਾਸਤੇ ਅੱਜ ਤੱਕ ਨਿਕੰਮੇ ਪ੍ਰਬੰਧਕਾਂ ਨੇ ਕੋਈ ਉੱਦਮ ਹੀ ਨਹੀਂ ਕੀਤਾ 3 ਸਕੂਲਾਂ ਅਤੇ 2 ਕਾਲਜਾਂ ਦੇ ਪ੍ਰਬੰਧ ਦਾ ਬੁਰਾ ਹਾਲ ਹੈ 52 ਤੋਂ ਹੁਣ ਘੱਟ ਕੇ 48 ਗੁਰਦੁਆਰਿਆਂ ਦਾ ਪ੍ਰਬੰਧ ਰਹਿ ਗਿਆ ਹੈ ਕਿਉਂਕੇ 4 ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥੋਂ ਚਲਾ ਗਿਆ ਹੈ ਗੁਰਦੁਆਰਾ ਸਾਹਿਬ ਗੜੀ ਨਜੀਰ, ਬਲਾਚੌਰ, ਬਿਲਾਸਪੁਰ ਲੋਕਲ ਕਮੇਟੀਆਂ ਵੱਲੋਂ ਅਦਾਲਤੀ ਸਟੇਅ ਪ੍ਰਾਪਤ ਕਰ ਲਏ ਗਏ ਹਨ ਅਦਾਲਤੀ ਕੇਸਾਂ ਦੀ ਪੈਰਵਾਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਨਿਕੰਮੇ ਪ੍ਰਧਾਨ ਅਤੇ ਉਸਦੇ ਸਾਥੀਆਂ ਵੱਲੋਂ ਨਹੀਂ ਕੀਤੀ ਗਈ ਕਿਉਂਕੇ ਧਰਮ ਪ੍ਰਚਾਰ ਅਤੇ ਗੁਰਦੁਆਰਿਆਂ ਦੇ ਸੁਚੱਜੇ ਪ੍ਰਬੰਧ ਵੱਲ ਨਿਕੰਮੇ ਪ੍ਰਬੰਧਕੀ ਸਿਸਟਮ ਦਾ ਕੋਈ ਵੀ ਧਿਆਨ ਨਹੀਂ ਹੈ ਸਿਰਫ ਗੁਰੂ ਦੀ ਗੋਲਕ ਨੂੰ ਖੁਰਦ ਬੁਰਦ ਕਰਨ, ਮੁਲਾਜ਼ਮਾਂ ਦੀ ਦੁਰਵਰਤੋਂ ਕਰਨ ਅਤੇ ਗੁਰਦੁਆਰੇ ਦੇ ਵਹੀਕਲਾਂ ਦੀ ਦੁਰਵਰਤੋਂ ਕਰਨ ਤੇ ਪੂਰਾ ਜ਼ੋਰ ਦਿੱਤਾ ਹੋਇਆ ਹੈ ਹਰਿਆਣਾ ਕਮੇਟੀ ਦੇ ਵਕੀਲਾਂ ਵੱਲੋਂ ਮੋਟੀਆਂ ਫੀਸਾਂ ਲਈਆਂ ਜਾ ਰਹੀਆਂ ਹਨ ਪਰ ਅਦਾਲਤਾਂ ਚ ਕੇਸ ਹਾਰ ਰਹੇ ਹਨ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ ਸਰਦਾਰ ਮੰਡੇਬਰ ਅਤੇ ਸਰਦਾਰ ਸਹਿਗਲ ਨੇ ਕਿਹਾ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਜਿਸ ਮਜ਼ਬੂਤੀ ਦੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਲੜਿਆ ਅਤੇ ਜਿੱਤ ਕੇ ਹਰਿਆਣੇ ਦੇ ਹੱਕ ਵਿੱਚ ਲਿਆਂਦਾ ਉਹ ਆਪਣੀ ਮਿਸਾਲ ਆਪ ਹੈ ਉਨਾਂ ਕਿਹਾ ਕੇ ਜਥੇਦਾਰ ਦਾਦੂਵਾਲ ਜੀ ਵੱਲੋਂ ਜਿਸ ਤਰਾਂ ਛੋਟੇ ਜਿਹੇ ਪ੍ਰਬੰਧ ਨੂੰ ਵੀ ਵਧੀਆ ਤਰੀਕੇ ਚਲਾਉਣ ਨਾਲ ਪੂਰੇ ਸੰਸਾਰ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਚਰਚਾ ਵਿੱਚ ਆਇਆ ਸੀ ਤੇ ਸੰਗਤਾਂ ਨੂੰ ਆਸਥਾ ਬੱਝੀ ਸੀ ਕੇ ਹੁਣ ਕੁੱਝ ਚੰਗਾ ਹੋਵੇਗਾ ਪਰ ਹੁਣ ਮੌਜੂਦਾ ਨਿਕੰਮੇ ਪ੍ਰਧਾਨਾਂ ਤੇ ਉਨਾਂ ਦੇ ਚਾਪਲੂਸ ਸਾਥੀਆਂ ਕਾਰਨ ਹਰਿਆਣਾ ਕਮੇਟੀ ਕੌਮਾਂ ਵਿੱਚ ਚਲੀ ਗਈ ਹੈ ਅਤੇ ਸਿੱਖ ਸੰਗਤਾਂ ਇਸ ਦੇ ਖਿਲਾਫ ਸੋਚਣ ਲੱਗ ਪਈਆਂ ਹਨ ਇਹ ਸਾਰਾ ਮੌਜੂਦਾ ਨਿਕੰਮੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਦੇ ਭ੍ਰਿਸ਼ਟਾਚਾਰੀ ਨਿਕੰਮੇ ਪ੍ਰਬੰਧਕੀ ਸਿਸਟਮ ਦੇ ਕਾਰਨ ਹੋਇਆ ਹੈ ਜੇਕਰ ਜਰਨਲ ਹਾਊਸ ਦੇ ਸਮੂੰਹ ਮੈਂਬਰ ਸਾਹਿਬਾਨਾਂ ਵਲੋਂ ਇਸ ਭ੍ਰਿਸ਼ਟ ਹੋ ਚੁੱਕੇ ਪ੍ਰਬੰਧਕੀ ਸਿਸਟਮ ਨੂੰ ਸੁਧਾਰਿਆ ਨਾ ਗਿਆ ਤਾਂ ਕਮੇਟੀ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ

Have something to say? Post your comment

 

ਹਰਿਆਣਾ

ਜੇਜੇਪੀ ਦੇ ਸਾਬਕਾ ਹਰਿਆਣਾ ਪ੍ਰਧਾਨ ਸਮੇਤ ਹੋਰ ਆਗੂ ਕਾਂਗਰਸ ਵਿੱਚ ਸ਼ਾਮਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਕਾਂਗਰਸ ਦਾ ਸਫ਼ਾਇਆ ਕਰਨ ਲਈ ਕਰ ਰਹੇ ਹਨ ਵਿਸ਼ਾਲ ਰੈਲੀਆਂ

ਵਿਜੇ ਸੰਕਲਪ ਰੈਲੀ ਦੌਰਾਨ ਮੀਂਹ, ਮਨੋਹਰ ਲਾਲ ਨੇ ਕਿਹਾ- ਇੰਦਰ ਦੇਵ ਨੇ ਇੰਦਰਜੀਤ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ

ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕਮਿਸ਼ਨ ਸਖਤ, ਵੱਖ-ਵੱਖ ਏਜੰਸੀਆਂ ਵੱਲੋਂ ਰੱਖੀ ਜਾ ਰਹੀ ਪੈਨੀ ਨਜਰ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ