ਪੰਜਾਬ

ਹੋਲੇ ਮਹੱਲੇ ਤੋਂ ਬਾਅਦ ਵਿਸਾਖੀ ਜੋੜ ਮੇਲੇ ਦੀਆਂ ਤਿਆਰੀਆਂ ਬੁੱਢਾ ਦਲ ਦੇ ਹੈਡ ਕੁਆਰਟਰ ਵਿਖੇ ਸ਼ੁਰੂ

ਕੌਮੀ ਮਾਰਗ ਬਿਊਰੋ | March 27, 2024 06:41 PM

ਤਲਵੰਡੀ ਸਾਬੋ- ਹੋਲੇ ਮਹੱਲੇ ਦਾ ਇਤਿਹਾਸਕ ਮੇਲਾ ਮਨਾਉਣ ਉਪਰੰਤ ਸਮੁੱਚਾ ਖਾਲਸਾ ਪੰਥ, ਗੁਰੂ ਸਾਹਿਬ ਵੱਲੋਂ ਨਿਵਾਜਿਆ ਸਾਜਿਆ ਖਾਲਸਾ ਆਪਣਾ ਸਾਜਨਾ ਦਿਵਸ ਮਨਾਉਣ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸਿਵਾਲਕ ਖੇਤਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਖਾਲਸਾਈ ਜੈਕਾਰੇ ਬਲਾਉਂਦਾ ਪੁਜੇਗਾ। ਬੁੱਢਾ ਦਲ ਦੇ ਹੈਡਕੁਆਟਰ ਵਿਖੇ ਸੇਵਾ ਨਿਭਾ ਰਹੇ ਬਾਬਾ ਅਰਜਨ ਸਿੰਘ ਸਿਵਜੀ, ਬਾਬਾ ਮੇਜਰ ਸਿੰਘ ਤਲਵੰਡੀ, ਬਾਬਾ ਜੱਸਾ ਸਿੰਘ ਤਲਵੰਡੀ ਨੇ ਸਾਂਝੇ ਤੌਰ ‘ਤੇ ਦਸਿਆ ਕਿ ਭਾਵੇਂ ਇਹ ਦਿਹਾੜਾ ਸਮੁੱਚੇ ਸਿੱਖ ਜਗਤ ਅੰਦਰ ਪੂਰੀ ਸ਼ਰਧਾ ਭਾਵਨਾ ਨਾਲ ਹਰ ਗੁਰੂਘਰ ਵਿੱਚ ਖਾਲਸਾਈ ਜਲੋਅ ਵਿੱਚ ਮਨਾਇਆ ਜਾਂਦਾ ਹੈ, ਪਰ ਖਾਸ ਕਰ ਸਿਵਾਲਕ ਖੇਤਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਲਵੇ ਦੀ ਧਰਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਸ਼ੇਸ਼ ਮਹੱਤਤਾ ਵਾਲੇ ਮਹੱਤਵਪੂਰਨ ਗੁਰ ਅਸਥਾਨ ਹਨ। ਉਨ੍ਹਾਂ ਕਿਹਾ ਕਿ ਬੁੱਢਾ ਦਲ ਦੇ ਹੈਡਕੁਆਰਟਰ ਗੁਰਦੁਆਰਾ ਦੇਗਸਰ ਬੇਰ ਸਾਹਿਬ, ਸ਼ਹੀਦ ਬਾਬਾ ਦੀਪ ਸਿੰਘ ਛਾਉਣੀ ਬੁੱਢਾ ਦਲ ਵਿਖੇ ਸਾਫ਼ ਸਫ਼ਾਈਆਂ ਅਤੇ ਇਮਾਰਤਾਂ ਨੂੰ ਸੰਵਾਰਨ ਲਈ ਰੰਗ ਰੋਗਨ ਦਾ ਕੰਮ ਚੱਲ ਰਿਹਾ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾਵਹੀਰ ਨਿਹੰਗ ਸਿੰਘਾਂ ਦੇ ਮੌਜੂਦਾ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਬੁੱਢਾ ਦਲ ਦੇ ਹੈਡਕੁਆਰਟਰ ਵਿਖੇ ਵੱਡੀ ਪੱਧਰ ਤੇ ਖ਼ਾਲਸਾ ਸਾਜਨਾ ਦਿਵਸ ਵੈਸਾਖੀ ਜੋੜ ਮੇਲਾ ਵਿਸ਼ਾਲ ਪੱਧਰ ਤੇ ਮਨਾਇਆ ਜਾਂਦਾ ਹੈ ਜਿਸ ਦੀਆਂ ਪੰਥ ਵੱਲੋਂ ਤਿਆਰੀਆਂ ਆਰੰਭੀਆਂ ਗਈਆਂ ਹਨ। ਸਿੱਖ ਸੰਗਤਾਂ ਅਤੇ ਨਿਹੰਗ ਸਿੰਘ ਫੌਜਾਂ ਦੀ ਵੱਡੇ ਪੱਧਰ ਤੇ ਆਮਦ ਨੂੰ ਮੁੱਖ ਰੱਖਦਿਆਂ ਹੋਇਆ ਗੁਰੂ ਕੇ ਲੰਗਰਾਂ, ਰਿਹਾਇਸ਼ਾਂ, ਇਸ਼ਨਾਨ ਘਰਾਂ ਆਦਿ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉੱਥੇ ਹੀ ਸਮੁੱਚੇ ਬੁੱਢਾ ਦਲ ਦੇ ਹੈਡ ਕੁਆਰਟਰ ਕੰਪਲੈਕਸ ਨੂੰ ਸੁੰਦਰ ਰੂਪ ਵਿੱਚ ਸੰਵਾਰਿਆ ਜਾ ਰਿਹਾ ਹੈ। ਉਨ੍ਹਾਂ ਹੋਰ ਦਸਿਆ ਕਿ ਪੰਥ ਬੁੱਢਾ ਦਲ ਵੱਲੋਂ ਗੁਰਦੁਆਰਾ ਦੇਗਸਰ ਬੇਰ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਛਾਉਣੀ ਬੁੱਢਾ ਦਲ ਵਿਖੇ 11, 12, 13, 14 ਅਪ੍ਰੈਲ ਨੂੰ ਵਿਸਾਖੀ ਪੁਰਬ ਪੂਰਨ ਤੌਰ ਤੇ ਪੁਰਾਤਨ ਸਿੱਖ ਮਰਯਾਦਾ ਅਨੁਸਾਰ ਮਨਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬੁੱਢਾ ਦਲ ਨੂੰ ਬਖਸ਼ਿਸ਼ ਹੋਏ ਧੌਂਸੇ, ਨਗਾਰੇ, ਨਿਸ਼ਾਨਾਂ ਦੀ ਰਹਿਨੁਮਾਈ ਹੇਠ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਸਜਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਨਾਂ ਅਸਥਾਨਾਂ ਪੁਰ ਨਿਹੰਗ ਸਿੰਘ ਫ਼ੌਜਾਂ ਦੇਸ਼ ਵਿਦੇਸ਼ਾਂ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦੀਆਂ ਹਨ।

Have something to say? Post your comment

 

ਪੰਜਾਬ

ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ

ਦਿੱਲੀ ਆਧਾਰਿਤ ਪਾਰਟੀਆਂ ਈਸਟ ਇੰਡੀਆ ਕੰਪਨੀ ਵਾਂਗੂ ਪੰਜਾਬ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ: ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਭਾਈ ਅੰਮ੍ਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋ ਅਜਾਦ ਉਮੀਦਵਾਰ ਵਜੋ ਚੋਣ ਲੜਣਗੇ

ਮੋਦੀ ਮੰਗਲਸੂਤਰ ਸਬੰਧੀ ਬੇਬੁਨਿਆਦ ਹਊਆ ਖੜ੍ਹਾ ਕਰ ਕੇ ਮੁਲਕ ਦੀ ਬਹੁਗਿਣਤੀ ਦੀਆਂ ਵੋਟਾਂ ਬਟੋਰਨਾ ਚਾਹੁੰਦੇ ਹਨ: ਬਲਬੀਰ ਸਿੱਧੂ

ਮੁੱਖ ਮੰਤਰੀ ਮਾਨ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਵਿਖੇ ਗੁਰੂ ਚਰਨਾਂ ‘ਚ ਟੇਕਿਆ ਮੱਥਾ

ਅਕਾਲੀ ਦਲ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੀ  ਹਮਾਇਤ ਕੀਤੀ, ਕਿਸਾਨਾਂ ਨਾਲ ਧੋਖਾ ਕੀਤਾ- ਨੀਲ ਗਰਗ

ਭਾਜਪਾ ਹਰਾਓ ਤੇ ਭਜਾਓ ਭਜਾਓ ਦਾ ਸੱਦਾ ਦਿੰਦੇ ਫਲੈਕਸ ਕੰਧਾਂ ਉੱਪਰ ਲਗਾਉਣ ਦੀ ਕੀਤੀ ਸ਼ੁਰੂਆਤ 

ਮਾਨ ਦਾ ਮੋਦੀ ਤੋਂ ਬਾਦਲਾਂ ਤੱਕ ਹਰ ਵਿਰੋਧੀ 'ਤੇ ਹਮਲਾ, ਕਿਹਾ ਮੈਂ ਆਪਣੇ ਲੋਕਾਂ ਦੇ ਹੱਕਾਂ ਲਈ ਲੜਦਾ ਰਹਾਂਗਾ