ਹਰਿਆਣਾ

ਲੋਕਸਭਾ ਚੋਣ ਦੌਰਾਨ ਅਵੈਧ ਸ਼ਰਾਬ ਦੀ ਤਸਕਰੀ 'ਤੇ ਰਹੇਗੀ ਸਖਤ ਨਜਰ

ਕੌਮੀ ਮਾਰਗ ਬਿਊਰੋ | April 05, 2024 08:47 PM

ਚੰਡਗੜ੍ਹ-ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਚੋਣ ਦੌਰਾਨ ਹਰਿਆਣਾ ਵਿਚ ਅਵੈਧ ਸ਼ਰਾਬ ਦੀ ਵਿਕਰੀ 'ਤੇ ਸਖਤ ਨਜਰ ਰਹੇਗੀ। ਆਬਕਾਰੀ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਇਸ ਸਬੰਧ ਵਿਚ ਸਖਤ ਨਿਗਰਾਨੀ ਰੱਖਣ ਅਤੇ ਸਮੇਂ-ਸਮੇਂ 'ਤੇ ਅਥੋਰਾਇਜਡ ਠੇਕਿਆਂ ਦਾ ਰਿਕਾਰਡ ਵੀ ਜਾਂਚਣ।

ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਲੋਕ ਚੋਣ ਜਾਬਤਾ ਦੌਰਾਨ ਸ਼ਰਾਬ ਦੀ ਅਵੈਧ ਵਿਕਰੀ, ਸਟੋਰੇਜ ਅਤੇ ਸਪਲਾਈ 'ਤੇ ਪੂਰੀ ਤਰ੍ਹਾ ਰੋਕ ਲਗਾਉਣ ਲਈ ਸਹੀ ਕਦਮ ਚੁੱਕੇ ਗਏ ਹਨ। ਸਾਰੇ ਸਬੰਧਿਤ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਗਏ ਹਨ ਕਿ ਚੋਣ ਦੌਰਾਨ ਕਿਤੇ ਵੀ ਸ਼ਰਾਬ ਦੀ ਅਵੈਧ ਵਿਕਰੀ ਜਾਂ ਸਟੋਰੇਜ ਨਹੀਂ ਹੋਣੀ ਚਾਹੀਦੀ ਹੈ। ਜੇਕਰ ਕੋਈ ਇਸ ਦੇ ਵਿਚ ਸ਼ਾਮਿਲ ਪਾਇਆ ਜਾਵੇ ਤਾਂ ਉਸ ਦੇ ਖਿਲਾਫ ਤੁਰੰਤ ਕਾਰਵਾਈ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਬਾਹਰ ਤੋਂ ਆਉਣ ਵਾਲੇ ਅਵੈਧ ਸ਼ਰਾਬ ਨੂੰ ਰੋਕਣ ਲਈ ਇੰਟਰ ਸਟੇਟ ਨਾਕਿਆਂ 'ਤੇ ਪੁਲਿਸ ਅਧਿਕਾਰੀਆਂ, ਐਫਐਸਟੀ ਅਤੇ ਐਸਐਸਟੀ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ ਜੋ ਵਾਹਨਾਂ ਦੀ ਜਾਂਚ ਕਰਣਗੇ। ਆਬਕਾਰੀ ਅਤੇ ਕਰਾਧਾਨ ਵਿਭਾਗ, ਹਰਿਆਣਾ ਮੁੱਖ ਦਫਤਰ, ਪੰਚਕੂਲਾ ਵੱਲੋਂ ਰਾਜ ਪੱਧਰ 'ਤੇ ਕੰਟਰੋਲ ਰੱਖਣ ਲਈ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ।

ਸੀ-ਵਿਜਿਲ ਮੋਬਾਇਲ ਐਪ ਰਾਹੀਂ ਆਮਜਨਤਾ ਵੀ ਕਰ ਸਕਦੀ ਹੈ ਚੋਣ ਜਾਬਤਾ ਦੀ ਉਲੰਘਣਾ ਦੀ ਸ਼ਿਕਾਇਤ

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਲੋਕਸਭਾ ਆਮ ਚੋਣ 2024 ਦੇ ਮੱਦੇਨਜਰ ਨਾਗਰਿਕਾਂ ਨੁੰ ਵੀ ਚੌਕਸ ਹੋ ਕੇ ਚੋਣ ਵਿਚ ਹਿੱਸਾ ਲੈਣਾ ਹੋਵੇਗਾ। ਸੀ-ਵਿਜਿਲ ਮੋਬਾਇਲ ਐਪ ਰਾਹੀਂ ਆਮਜਨਤਾ ਨੂੰ ਚੋਣ ਆਬਜਰਵਰ ਦੇ ਸਮਾਨ ਇਕ ਸ਼ਕਤੀ ਪ੍ਰਦਾਨ ਕੀਤੀ ਗਈ ਹੈ, ਜਿਸ 'ਤੇ ਉਹ ਚੋਣ ਜਾਬਤਾ ਦਾ ਉਲੰਘਣ ਹੋਣ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਨਾਗਰਿਕ ਆਪਣੇ ਮੋਬਾਇਲ ਤੋਂ ਫੋਟੋ ਤੇ ਵੀਡੀਓ, ਆਡਿਓ ਵੀ ਸੀ-ਵਿਜਿਲ ਐਪ 'ਤੇ ਭੇਜ ਸਕਦੇ ਹਨ। 100 ਮਿੰਟ ਦੇ ਅੰਦਰ ਅੰਦਰ ਸਬੰਧਿਤ ਸ਼ਿਕਾਇਤ 'ਤੇ ਐਕਸ਼ਨ ਲਿਆ ਜਾਂਦਾ ਹੈ।

ਉਨ੍ਹਾਂ ਨੇ ਦਸਿਆ ਕਿ ਨਾਗਰਿਕ ਗੂਗਲ ਪਲੇ ਸਟੋਰ ਤੋਂ ਇਸ ਐਪ ਨੂੰ ਏਂਡਰਾਇਡ ਫੋਨ ਅਤੇ ਐਪ ਸਟੋਰ ਤੋਂ ਆਈ ਫੋਨ 'ਤੇ ਡਾਉਨਲੋਡ ਕਰ ਸਕਦੇ ਹਨ। ਆਮਜਨਤਾ ਫੋਟੋ ਖਿੱਚ ਸਕਦੇ ਹਨ ਜਾਂ ਦੋ ਮਿੰਟ ਦੀ ਵੀਡੀਓ ਵੀ ਰਿਕਾਰਡ ਕਰ ਕੇ ਇਸ ਐਪ 'ਤੇ ਅਪਲੋਡ ਕਰ ਸਕਦੇ ਹਨ। ਉਹ ਫੋਟੋ ਅਤੇ ਵੀਡੀਓ ਜੀਪੀਐਸ ਲੋਕੇਸ਼ਨ ਦੇ ਨਾਲ ਐਪ 'ਤੇ ਅਪਲੋਡ ਹੁੰਦੀ ਹੈ ਅਤੇ ਸ਼ਿਕਾਇਤ ਦਰਜ ਕਰਨ ਦੇ 100 ਮਿੰਟਾਂ ਵਿਚ ਸ਼ਿਕਾਇਤ ਦਾ ਹੱਲ ਕੀਤਾ ਜਾਂਦਾ ਹੈ।

 

Have something to say? Post your comment

 

ਹਰਿਆਣਾ

ਜੇਜੇਪੀ ਦੇ ਸਾਬਕਾ ਹਰਿਆਣਾ ਪ੍ਰਧਾਨ ਸਮੇਤ ਹੋਰ ਆਗੂ ਕਾਂਗਰਸ ਵਿੱਚ ਸ਼ਾਮਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਕਾਂਗਰਸ ਦਾ ਸਫ਼ਾਇਆ ਕਰਨ ਲਈ ਕਰ ਰਹੇ ਹਨ ਵਿਸ਼ਾਲ ਰੈਲੀਆਂ

ਵਿਜੇ ਸੰਕਲਪ ਰੈਲੀ ਦੌਰਾਨ ਮੀਂਹ, ਮਨੋਹਰ ਲਾਲ ਨੇ ਕਿਹਾ- ਇੰਦਰ ਦੇਵ ਨੇ ਇੰਦਰਜੀਤ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ

ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕਮਿਸ਼ਨ ਸਖਤ, ਵੱਖ-ਵੱਖ ਏਜੰਸੀਆਂ ਵੱਲੋਂ ਰੱਖੀ ਜਾ ਰਹੀ ਪੈਨੀ ਨਜਰ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ