ਹਰਿਆਣਾ

ਲੋਕਸਭਾ ਆਮ ਚੋਣਾਂ ਲਈ ਹਰਿਆਣਾ ਵਿਚ ਬਣਾਏ ਗਏ ਚੋਣ ਆਈਕਾਨ - ਮੁੱਖ ਚੋਣ ਅਧਿਕਾਰੀ

ਕੌਮੀ ਮਾਰਗ ਬਿਊਰੋ | April 05, 2024 08:48 PM

ਚੰਡਗੜ੍ਹ - ਹਰਿਆਣਾ ਵਿਚ 25 ਮਈ ਨੁੰ ਹੋਣ ਵਾਲੇ ਲੋਕਸਭਾ ਆਮ ਚੋਣ-2024 ਦੇ ਮੱਦੇਨਜਰ ਵੱਧ ਤੋਂ ਵੱਧ ਵੋਟਿੰਗ ਹੋਵੇ ਇਸ ਦੇ ਲਈ ਰਾਜ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਇਕ ਅਨੋਖੀ ਪਹਿਲ ਕਰਦੇ ਹੋਏ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਵੱਲੋਂ ਬਣਾਏ ਗਏ ਚੋਣ ਆਈਕਾਨ ਫਿਲਮ ਅਭਿਨੈਤਾ ਰਾਜਕੁਮਾਰ ਰਾਓ ਦੀ ਤਰਜ 'ਤੇ ਆਪਣੇ-ਆਪਣੇ ਜਿਲ੍ਹਿਆਂ ਵਿਚ ਆਈਕਾਨ ਬਨਾਉਣ ਦੀ ਅਪੀਲ ਕੀਤੀ ਸੀ ਜਿਸ ਵਿਚ ਅੱਜ ਆਖੀਰੀ ਰੂਪ ਦਿੱਤਾ ਗਿਆ।

ਸ੍ਰੀ ਅਨੁਰਾਗ ਅਗਰਵਾਲ ਨੇ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ।

ਉਨ੍ਹਾਂ ਨੇ ਕਿਹਾ ਕਿ 2019 ਦੇ ਲੋਕਸਭਾ ਚੋਣ ਵਿਚ ਹਰਿਆਣਾ ਦਾ ਚੋਣ ਫੀਸਦੀ ਕੌਮੀ ਔਸਤ ਤੋਂ ਵੱਧ ਰਿਹਾ ਸੀ। ਪਰ ਇਸ ਵਾਰ ਅਸੀਂ ਇਸ ਨੂੰ 75 ਫੀਸਦੀ ਤਕ ਲੈ ਜਾਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸੀ ਲੜੀ ਵਿਚ ਖੇਡ ਤੇ ਹੋਰ ਖੇਤਰਾਂ ਵਿਚ ਵਰਨਣਯੋਗ ਉਪਲਬਧੀ ਪ੍ਰਾਪਤ ਕਰਨ ਵਾਲਿਆਂ ਨੂੰ ਜਿਲ੍ਹਾ ਚੋਣ ਆਈਕਾਨ ਬਣਾਇਆ ਗਿਆ ਹੈ ਜੋ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਣਗੇ।

ਉਨ੍ਹਾਂ ਨੇ ਦਸਿਆ ਕਿ ਏਸ਼ੀਆਈ ਗੇਮਸ 2023 ਵਿਚ ਨਿਸ਼ਾਨੇਬਾਜੀ ਵਿਚ ਗੋਲਡ ਮੈਡਲ ਜੇਤੂ ਪਲਕ ਨੁੂੰ ਝੱਜਰ ਜਿਲ੍ਹੇ ਦੇ ਲਈ 19ਵੇਂ ਏਸ਼ਿਆਈ ਗੇਮਸ ਵਿਚ ਨਿਸ਼ਾਨੇਬਾਜੀ ਵਿਚ ਸਿਲਵਰ ਮੈਡਲ ਜੇਤੂ ਆਦਰਸ਼ ਸਿੰਘ ਨੂੰ ਫਰੀਦਾਬਾਦ ਜਿਲ੍ਹੇ ਲਈ, 19ਵੇਂ ਸੀਨੀਅਰ ਪੈਰਾ ਪਾਵਰ ਲਿਫਟਿੰਗ ਚੈਪੀਅਨਸ਼ਿਪ ਵਿਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਸੁਮਨ ਦੇਵੀ ਤੇ ਭੋਪਾਲ ਵਿਚ ਹੋਈ ਨੈਸ਼ਨਲ ਸਕੂਲ ਗੇਮਸ ਵਿਚ ਰਾਜ ਦੀ ਟੀਮ ਦੀ ਖਿਡਾਰੀ ਯਾਸ਼ਿਕਾ ਨੁੰ ਪਾਣੀਪਤ ਜਿਲ੍ਹੇ ਦੇ ਲਈ ਅਤੇ 19ਵੇਂ ਏਸ਼ਿਆਈ ਗੇਮਸ ਵਿਚ ਨਿਸ਼ਾਨੇਬਾਜੀ ਵਿਚ ਸਿਲਵਰ ਮੈਡਲ ਜੇਤੂ ਸਰਰਜੀਤ ਸਿੰਘ ਨੂੰ ਅੰਬਾਲਾ ਜਿਲ੍ਹੇ ਲਈ ਆਈਕਾਨ ਬਣਾਇਆ ਗਿਆ ਹੈ। ਇਸੀ ਤਰ੍ਹਾ ਵਿਸ਼ਵ ਚੈਪੀਅਨ ਵਿਚ ਗੋਲਡ ਮੈਡਲ ਜੇਤੂ ਮਹਿਲਾ ਪਹਿਲਵਾਨ ਸੋਨਮ ਮਲਿਕ ਨੁੰ ਸੋਨੀਪਤ ਜਿਲ੍ਹੇ ਲਈ, ਓਲੰਪਿਕ ਹਾਕੀ ਖਿਡਾਰੀ ਸੁਰਿੰਦਰ ਕੌਰ ਨੂੰ ਕੁਰੂਕਸ਼ੇਤਰ ਜਿਲ੍ਹੇ ਦੇ ਲਈ ਅਤੇ ਕੌਮੀ ਯੁਵਾ ਮਹੋਤਸਵ ਵਿਚ ਗਾਇਕੀ ਵਿਚ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਮੁਸਕਾਨ ਫਤਿਹਾਬਾਦ ਦੇ ਲਈ ਜਿਲ੍ਹਾ ਚੋਣ ਆਈਕਾਨ ਬਣਾਇਆ ਗਿਆ ਹੈ।

ਸ੍ਰੀ ਅਨੁਰਾਗ ਅਗਰਵਾਲ ਨੇ ਹੋਰ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਨੂੰ ਵੀ ਆਪਣੇ-ਆਪਣੇ ਜਿਲ੍ਹਿਆਂ ਵਿਚ ਚੋਣ ਆਈਕਾਨ ਬਨਾਉਣ ਲਈ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਭਾਰਤ ਚੋਣ ਕਮਿਸ਼ਨ ਨੇ ਲੋਕਸਭਾ ਚੋਣਾਂ ਦੇ ਲਈ ਚੋਣ ਦਾ ਪਰਵ-ਦੇਸ਼ ਦਾ ਗਰਵ ਨੂੰ ਸਿਖਰ ਵਾਕ ਬਣਾਇਆ ਹੈ, ਤਾਂ ਜੋ ਨਾਗਰਿਕ ਵੱਧ-ਚੜ੍ਹ ਕੇ ਚੋਣਾਂ ਵਿਚ ਹਿੱਸਾ ਲੈਣ।

ਉਨ੍ਹਾਂ ਨੇ ਪੂਰੇ ਸੂਬੇ ਦੇ ਨੌਜੁਆਨ ਜਿਨ੍ਹਾਂ ਦੀ ਉਮਰ 18-19 ਸਾਲ ਹੈ, ਜੋ ਪਹਿਲੀ ਵਾਰ ਚੋਣ ਕਰਣਗੇ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨੌਜੁਆਨ ਜਦੋਂ ਚੋਣਾਵੀ ਪ੍ਰਕ੍ਰਿਆ ਦੇ ਨਾਲ ਜੁੜਣਗੇ ਤਾਂਹੀ ਉਹ ਲੋਕਤੰਤਰ ਦੀ ਸ਼ਕਤੀ ਅਤੇ ਆਪਣੇ ਵੋਟ ਦਾ ਮਹਤੱਵ ਜਾਣ ਪਾਉਣਗੇ। ਇਸ ਲਈ ਨੌਜੁਆਨ ਇਸ ਮੌਕੇ ਨੂੰ ਨਾ ਗਵਾਉਣ ਕਿਉਂਕਿ 5 ਸਾਲਾਂ ਵਿਚ ਇਕ ਵਾਰ ਲੋਕਤੰਤਰ ਦਾ ਇਹ ਪਰਵ ਆਉਂਦਾ ਹੈ।

 

Have something to say? Post your comment

 

ਹਰਿਆਣਾ

ਜੇਜੇਪੀ ਦੇ ਸਾਬਕਾ ਹਰਿਆਣਾ ਪ੍ਰਧਾਨ ਸਮੇਤ ਹੋਰ ਆਗੂ ਕਾਂਗਰਸ ਵਿੱਚ ਸ਼ਾਮਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਕਾਂਗਰਸ ਦਾ ਸਫ਼ਾਇਆ ਕਰਨ ਲਈ ਕਰ ਰਹੇ ਹਨ ਵਿਸ਼ਾਲ ਰੈਲੀਆਂ

ਵਿਜੇ ਸੰਕਲਪ ਰੈਲੀ ਦੌਰਾਨ ਮੀਂਹ, ਮਨੋਹਰ ਲਾਲ ਨੇ ਕਿਹਾ- ਇੰਦਰ ਦੇਵ ਨੇ ਇੰਦਰਜੀਤ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ

ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕਮਿਸ਼ਨ ਸਖਤ, ਵੱਖ-ਵੱਖ ਏਜੰਸੀਆਂ ਵੱਲੋਂ ਰੱਖੀ ਜਾ ਰਹੀ ਪੈਨੀ ਨਜਰ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ