ਪੰਜਾਬ

ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਨਾਰਥ-ਵੈਸਟ ਚੈਪਟਰ ਕਾਨਫਰੰਸ ਵਿੱਚ ਗੁੰਝਲਦਾਰ ਬਿਮਾਰੀਆਂ ਤੇ ਚਰਚਾ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | April 21, 2024 08:23 PM

ਅੰਮ੍ਰਿਤਸਰ - ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ ਦੇ ਪੈਥੋਲੋਜੀ ਵਿਭਾਗ ਅਤੇ ਇੰਡੀਅਨ ਐਸੋਸੀਏਸ਼ਨ ਆਫ਼ ਪੈਥੋਲੋਜਿਸਟਸ ਐਂਡ ਮਾਈਕ੍ਰੋਬਾਇਓਲੋਜਿਸਟਸ (ਆਈ.ਏ.ਪੀ.ਐਮ.) ਨੇ ਨਾਰਥ-ਵੈਸਟ ਚੈਪਟਰ ਆਫ਼ ਆਈ.ਏ.ਪੀ.ਐਮ. 2024 ਕਾਨਫਰੰਸ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਅੰਤਰ-ਰਾਸ਼ਟਰੀ ਤੌਰ ਤੇ ਪ੍ਰਸਿੱਧੀ ਹਾਸਲ ਕਰ ਚੁੱਕੇ ਡਾ. ਅਨੀਤਾ ਬੋਰਗੇਸ, ਲੈਬ ਡਾਇਰੈਕਟਰ, ਸੈਂਟਰ ਆਨਕੋਲੋਜੀ ਅਤੇ ਮੁੱਖੀ ਹਿਸਟੋਪੈਥੋਲੋਜੀ, ਐਸ.ਐਲ. ਰਹੇਜਾ ਹਸਪਤਾਲ, ਮੁਬੰਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਵਿੱਚ 450 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੈਥੋਲੋਜੀ ਦੇ ਮਾਹਿਰਾਂ ਨੇ ਬਿਮਾਰੀਆਂ ਖਾਸ ਕਰਕੇ ਕੈਂਸਰ ਦੇ ਨਿਦਾਨ ਵਿੱਚ ਆਉਂਣ ਵਾਲੀਆਂ ਚੁਣੌਤੀਆਂ ਨਾਲ ਸਬੰਧਤ ਵਿਸ਼ਿਆਂ ‘ਤੇ ਚਰਚਾ ਕੀਤੀ। ਕਾਨਫਰੰਸ ਵਿੱਚ ਵਿਸ਼ਵ ਪ੍ਰਸਿੱਧ ਨਾਮਵਰ ਡਾਕਟਰ ਸਾਹਿਬਾਨਾਂ ਨੇ ਆਪਣਾ ਗਿਆਨ ਸਾਝਾਂ ਕੀਤਾ ਅਤੇ ਮੈਡੀਕਲ ਵਿਗਿਆਨ ਦੇ ਖੇਤਰ ਵਿੱਚ, ਖਾਸ ਕਰਕੇ ਓਨਕੋਲੋਜੀ, ਪੈਥੋਲੋਜੀ ਦੇ ਖੇਤਰ ਵਿੱਚ ਨਵੀਨਤਮ ਖੋਜਾਂ ਬਾਰੇ ਜਾਣੂ ਕਰਵਾਇਆ. ਕਾਨਫਰੰਸ ਵਿੱਚ ਖੂਨ ਦੇ ਕੈਂਸਰ, ਫੇਫੜਿਆਂ ਦੇ ਕੈਂਸਰ, ਸਰਵਾਈਕਲ ਅਤੇ ਲਿਮਫੋਮਾ ਨਾਲ ਸਬੰਧਤ ਕੈਂਸਰ ਦੀ ਬਿਮਾਰੀ ਦੀ ਜਾਂਚ ਕਰਨ ਵਾਲੇ ਉਭਰ ਰਹੇ ਡਾਕਟਰ ਸਾਹਿਬਾਨਾਂ ਅਤੇ ਅਭਿਆਸ ਕਰਨ ਵਾਲੇ ਪੈਥੋਲੋਜਿਸਟਾਂ ਨੂੰ ਜਾਗਰੂਕ ਕੀਤਾ ਗਿਆ।
ਡਾ. ਬੋਰਗੇਸ ਨੇ ਕਿਹਾ ਕਿ ਅੱਜ ਕਾਨਫਰੰਸ ਵਿੱਚ ਗੁੰਝਲਦਾਰ ਬਿਮਾਰੀਆਂ ਤੇ ਚਰਚਾ ਕਰਨ ਅਤੇ ਬਿਮਾਰੀ ਦੇ ਇਲਾਜ ਲਈ ਸਭ ਤੋਂ ਢੁਕਵੀਂ ਦੇਖਭਾਲ ਨਿਰਧਾਰਤ ਕਰਨ ਲਈ ਕਈ ਵਿਸ਼ਿਆਂ ਦੇ ਮਾਹਿਰਾਂ ਨੂੰ ਇੱਕ ਮੰਚ ਤੇ ਲੈ ਆਉਂਦਾ ਹੈ। ਉਨ੍ਹਾਂ ਨੇ ਨਵੀਨਤਮ ਤਕਨੀਕ ਦਾ ਇਸਤਮਾਲ ਕਰਕੇ ਕੈਂਸਰ ਦਾ ਇਲਾਜ ਕਰਨ ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਪੈਥੋਲੋਜੀ ਦੇ ਉਭਰ ਰਹੇ ਖੇਤਰਾਂ ਵਿੱਚ ਗਿਆਨ ਨੂੰ ਅਪਡੇਟ ਕਰਨ ਲਈ ਅਜਿਹੀਆਂ ਕਾਨਫਰੰਸਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਪੈਥੋਲੋਜਿਸਟਾਂ ਵਿੱਚ ਆਪਸੀ ਤਾਲਮੇਲ ਵਧਾਉਣ, ਸਰੋਤ ਸਾਂਝੇ ਕਰਨ ਅਤੇ ਮਰੀਜ਼ਾਂ ਅਤੇ ਚਾਹਵਾਨ ਪੈਥੋਲੋਜਿਸਟ ਦੋਵਾਂ ਦੇ ਫਾਇਦੇ ਲਈ ਨਵੀਆਂ ਖੋਜਾਂ ਕਰਨ ਲਈ ਲਾਹੇਵੰਦ ਹਨ।
ਡਾ. ਕਰਮਜੀਤ ਸਿੰਘ ਗਿੱਲ, ਪ੍ਰੋ. ਤੇ ਮੁੱਖੀ, ਪੈਥੋਲੋਜੀ ਵਿਭਾਗ, ਐਸ.ਜੀ.ਆਰ.ਡੀ. ਮੈਡੀਕਲ ਕਾਲਜ ਨੇ ਡਾ. ਏ.ਪੀ. ਸਿੰਘ, ਡੀਨ ਐਸ.ਜੀ.ਆਰ.ਡੀ. ਯੂਨੀਵਰਸਿਟੀ ਦੀ ਯੋਗ ਅਗਵਾਈ ਹੇਠ ਇਸ ਸਮਾਗਮ ਦਾ ਆਯੋਜਨ ਕੀਤਾ। ਉਨ੍ਹਾਂ ਕਿਹਾ ਕਿ ਪੈਥੋਲੋਜਿਸਟ ਡਾਕਟਰਾਂ ਦੇ ਵੀ ਡਾਕਟਰ ਹਨ, ਉਨ੍ਹਾਂ ਦਾ ਕੰਮ ਡਾਕਟਰਾਂ ਨੂੰ ਗਾਈਡ ਕਰਨਾ ਹੈ ਕਿ ਕਿਸੇ ਮਰੀਜ਼ ਦਾ ਇਲਾਜ ਆਪ੍ਰੇਸ਼ਨ ਜਾਂ ਦਵਾਈਆਂ ਨਾਲ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਇਸ ਗੱਲ ਦੀ ਇੱਕ ਵਧੀਆ ਉਦਾਹਰਣ ਹੈ ਕਿ ਅਸੀਂ ਉੱਤਰੀ ਭਾਰਤ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਅਤੇ ਮੈਡੀਕਲ ਦੇ ਖੇਤਰ ਵਿੱਚ ਸੇਵਾਵਾਂ ਨਿਭਾ ਰਹੇ ਡਾਕਟਰ ਸਾਹਿਬਾਨਾਂ ਦਾ ਕਿਵੇਂ ਸਮਰਥਨ ਕਰਦੇ ਹਾਂ, ਤਾਂ ਜੋ ਉਹ ਭਾਰਤ ਦੇ ਮਰੀਜ਼ਾਂ ਨੂੰ ਅਤਿ-ਆਧੁਨਿਕ ਅਤੇ ਕਫਾਇਤੀ ਇਲਾਜ ਮੁਹੱਈਆ ਕਰਵਾ ਸਕਣ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਡਾਇਗਨੌਸਟਿਕ ਤਕਨੀਕਾਂ ਬਾਰੇ ਡੂੰਘਾਈ ‘ਚ ਜਾਣਕਾਰੀ ਦਿੱਤੀ ਅਤੇ ਅੰਡਰਗਰੈਜੂਏਟ, ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੇ ਪੈਥੋਲੋਜੀ ਦੇ ਖੇਤਰ ਦੇ ਮਾਹਿਰਾਂ ਦੇ ਤਜ਼ੁਰਬਿਆਂ ਤੋਂ ਲਾਭ ਉਠਾਇਆ।
ਇਸ ਮੌਕੇ ‘ਤੇ ਡਾ. ਹਰਪ੍ਰੀਤ ਕੌਰ, ਪ੍ਰਧਾਨ, ਐਨ.ਡਬਲਿਊ. ਚੈਪਟਰ ਆਈ.ਏ.ਪੀ.ਐਮ., ਡਾ. ਅਸ਼ੋਕ ਉੱਪਲ, ਮੈਂਬਰ ਪੀ.ਐਮ.ਸੀ., ਡਾ. ਅਨੁਪਮਾ ਮਹਾਜਨ, ਡਾਇਰੈਕਟਰ ਪ੍ਰਿੰਸੀਪਲ, ਐਸ.ਜੀ.ਆਰ.ਡੀ. ਇੰਸਟੀਚਿਊਟ ਅਫ਼ ਮੈਡੀਕਲ ਸਾਇੰਸਜ਼, ਸ੍ਰੀ ਅੰਮ੍ਰਿਤਸਰ, ਡਾ. ਮੇਨਕਾ ਖੰਨਾ, ਪ੍ਰੋਫੈਸਰ, ਪੈਥੋਲੋਜੀ ਵਿਭਾਗ, ਡਾ. ਹਰਜੋਤ ਕੌਰ, ਪ੍ਰੋਫੈਸਰ, ਪੈਥੋਲੋਜੀ ਵਿਭਾਗਡਾ. ਸੰਜੇ ਪਿਪਲਾਨੀ, ਪ੍ਰੋਫੈਸਰ, ਪੈਥੋਲੋਜੀ ਵਿਭਾਗ ਅਤੇ ਹੋਰ ਅਹਿਮ ਸ਼ਖਸੀਅਤਾਂ ਹਾਜ਼ਰ ਸਨ।

 

Have something to say? Post your comment

 

ਪੰਜਾਬ

ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਸੈਕਟਰ 34 ਵਿਖੇ ਹੋਈ

ਇਕ ਤੋਂ ਬਾਅਦ ਇਕ ਦਿੱਲੀ ਆਧਾਰਿਤ ਪਾਰਟੀਆਂ ਦਾ ਤਜ਼ਰਬਾ ਕਰਨਾ ਪੰਜਾਬ ਨੂੰ ਬਹੁਤ ਮਹਿੰਗਾ ਪਿਆ: ਸੁਖਬੀਰ

ਬ੍ਰਹਮਪੁਰਾ ਵੱਲੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਦੀ ਮੰਗ

ਦੇਸ਼ ਅਤੇ ਸੰਵਿਧਾਨ ਬਚਾਉਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਜਰੂਰੀ- ਐਡਵੋਕੇਟ ਬੱਲੀ

ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਮਾਤਾ ਸੁੰਦਰੀ ਜੀ ਦਾ ਜਨਮ ਦਿਹਾੜਾ

ਪੁੰਛ 'ਤੇ ਹਮਲਾ ਭਾਜਪਾ ਦਾ 'ਚੋਣਾਂ ਤੋਂ ਪਹਿਲਾਂ ਦਾ ਸਟੰਟ' : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲਾਲਚ ਬਦਲੇ ਵੋਟ ਨਾ ਪਾਉਣ ਦੀ ਅਪੀਲ

ਬੇਅਦਬੀ ਦੀਆਂ ਕਈ ਘਟਨਾਵਾਂ ਰੋਕਣ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਪੂਰੀ ਤਰ੍ਹਾਂ ਅਸਫਲ 

ਡਾ: ਧਰਮਵੀਰ ਗਾਂਧੀ ਦੀ ਜਿੱਤ ਯਕੀਨੀ ਬਣਾਉਣ ਲਈ ਪੱਬਾਂ ਭਾਰ ਹੋਈ ਕਾਂਗਰਸ