ਪੰਜਾਬ

ਭਾਜਪਾ ਨੂੰ ਹਰਾਓ ਅਤੇ ਭਜਾਓ, ਵਿਰੋਧੀ ਧਿਰ ਪਾਰਟੀਆਂ ਨੂੰ ਸੁਆਲ ਕਰੋ: ਸੀ.ਪੀ.ਆਈ. (ਐਮ-ਐਲ) ਨਿਊ ਡੈਮੋਕਰੇਸੀ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | April 22, 2024 09:05 PM
 
ਜਪਾ-ਆਰ.ਐਸ.ਐਸ. ਦੀ ਮੌਜੂਦਾ ਲੋਕ ਸਭਾ ਚੋਣਾਂ ਵਿੱਚ ਜਿੱਤ ਇੱਕ ਗੰਭੀਰ ਖਤਰੇ ਦੀ ਘੰਟੀ ਹੈ, ਇਸ ਕਰਕੇ ਇਹ ਚੋਣਾਂ ਵਿਸ਼ੇਸ਼ ਚੋਣਾਂ ਹਨ। ਇਸ ਖਤਰੇ ਦਾ ਟਾਕਰਾ ਕਰਨ ਲਈ ਹੀ ਸਾਡੀ ਪਾਰਟੀ ਇਹ ਸੱਦਾ ਦੇ ਰਹੀ ਹੈ ਕਿ, ‘‘ਭਾਜਪਾ ਨੂੰ ਹਰਾਓ ਅਤੇ ਭਜਾਓ, ਵਿਰੋਧੀ ਧਿਰ ਪਾਰਟੀਆਂ ਨੂੰ ਸੁਆਲ ਕਰੋ, ਮੌਜੂਦਾ ਆਰਥਿਕ-ਸਿਆਸੀ ਪ੍ਰਬੰਧ ਨੂੰ ਬੇਪਰਦ ਕਰੋ।’’
 
 
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਸੂਬਾ ਆਗੂਆਂ ਕਾਮਰੇਡ ਦਰਸ਼ਨ ਸਿੰਘ ਖਟਕੜ, ਕਾਮਰੇਡ ਅਜਮੇਰ ਸਿੰਘ ਅਤੇ ਕਾਮਰੇਡ ਤਰਸੇਮ ਪੀਟਰ ਨੇ ਸਥਾਨਕ ਪ੍ਰੈਸ ਕਲੱਬ ਵਿਖੇ ਪਾਰਟੀ ਵੱਲੋਂ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੀ ਪੰਜਾਬ ਸੂਬਾ ਕਮੇਟੀ ਦੀ ਦ੍ਰਿੜ ਰਾਏ ਹੈ ਕਿ ਭਾਜਪਾ-ਆਰ.ਐਸ.ਐਸ. ਤੇ ਇਸਦੀ ਕੇਂਦਰੀ ਸਰਕਾਰ ਦਾ ਮਕਸਦ ਦੇਸ਼ ਵਿੱਚ ਮੁਕੰਮਲ ਫਾਸ਼ੀਵਾਦੀ ਢਾਂਚਾ ਕਾਇਮ ਕਰਨਾ ਹੈ। ਇਸ ਟੀਚੇ ਨੂੰ ਅਮਲੀ ਰੂਪ ਦੇਣ ਲਈ ਉਸ ਨੇ ਸੱਤਾ ਤੇ ਸਿਆਸਤ ਦੇ ਕੇਂਦਰੀਕਰਨ ਦਾ ਰਾਹ ਫੜ ਰੱਖਿਆ ਹੈ। ਸੂਬਿਆਂ ਦੇ ਅਧਿਕਾਰਾਂ ਨੂੰ ਖੋਰਾ ਲਾ ਕੇ, ਕੇਂਦਰੀ ਏਜੰਸੀਆਂ ਅਤੇ ਅਰਧ-ਸੈਨਿਕ ਬਲਾਂ ਦਾ ਅਧਿਕਾਰ ਖੇਤਰ ਵਧਾ ਕੇ ਉਹ ਸੂਬਾ-ਸਰਕਾਰਾਂ ਨੂੰ ਮਿਉਂਸਪਲ ਕਮੇਟੀਆਂ ਬਣਾ ਦੇਣਾ ਚਾਹੁੰਦੇ ਹਨ।
 
 
 
 
ਉਨ੍ਹਾਂ ਕਿਹਾ ਕਿ ਈ.ਡੀ. ਤੇ ਹੋਰ ਕੇਂਦਰੀ ਏਜੰਸੀਆਂ ਰਾਹੀਂ ਵਿਰੋਧੀ-ਪਾਰਟੀ ਵਿੱਚ ਭੰਨ-ਤੋੜ ਕਰਕੇ, ਦਲ-ਬਦਲੀ ਕਰਵਾਕੇ, ਵਿਰੋਧੀ-ਧਿਰ ਦੇ ਆਗੂਆਂ ਨੂੰ ਅਨੇਕਾਂ ਕੇਸਾਂ ਵਿੱਚ ਫਸਾ ਕੇ, ਰਿਸ਼ਵਤਾਂ ਦੇ ਕੇ ਵਿਰੋਧੀ-ਧਿਰ ਸਰਕਾਰਾਂ ਡੇਗ ਕੇ, ਉਹ ਦੇਸ਼ ਵਿੱਚ ਇੱਕੋ-ਇੱਕ ਪਾਰਟੀ ਕਾਇਮ ਕਰਨਾ ਚਾਹੁੰਦੇ ਹਨ ਤਾਂ ਜੁ ਬਹੁ-ਗਿਣਤੀ ਦਾ ਤੁਸ਼ਟੀਕਰਨ ਹੋਰ ਵਧਾਇਆ ਜਾਵੇ।
 
 
ਉਨ੍ਹਾਂ ਕਿਹਾ ਕਿ ਇਸ ਫਾਸ਼ੀਵਾਦੀ ਧੁੱਸ ਨਾਲ ਧਾਰਮਿਕ ਘੱਟ ਗਿਣਤੀਆਂ, ਖਾਸ ਕਰਕੇ ਮੁਸਲਿਮ ਤੇ ਇਸਾਈ-ਭਾਈਚਾਰਿਆਂ ਨੂੰ ਚੋਣਵੇਂ ਵਿਤਕਰੇ, ਦਮਨ ਦਾ ਸ਼ਿਕਾਰ ਬਣਾ ਕੇ ਦੋਮ-ਦਰਜੇ ਦੇ ਸ਼ਹਿਰੀ ਬਣਾਉਣ ਦੀਆਂ ਯੋਜਨਾਵਾਂ ਘੜੀਆਂ ਜਾ ਰਹੀਆਂ ਹਨ ਅਤੇ ਪੈਰ-ਪੈਰ ’ਤੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ। ਨਸਲੀ ਘੱਟਗਿਣਤੀਆਂ ਅਤੇ ਘੱਟ-ਗਿਣਤੀ ਕੌਮੀਅਤਾਂ ਨੂੰ ਦਮਨ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਔਰਤਾਂ ’ਤੇ ਲਗਾਤਾਰ ਦਮਨ ਹੋ ਰਿਹਾ ਹੈ। ਦਰਜਨਾਂ ਆਦਿਵਾਸੀ ਨਕਸਲੀ ਕਹਿਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਹਨ। ਸਕੂਲੀ ਬੱਚਿਆਂ ਤੇ ਵੱਡਿਆਂ ਨੂੰ ਗੁੰਮਰਾਹ ਕਰਨ ਤੇ ਅੰਧਕਾਰ ਦੇ ਪ੍ਰਚਾਰਕ ਬਣਾਉਣ ਲਈ ਵਿੱਦਿਆ ਦਾ ਭਗਵਾਂਕਰਨ ਕਰਕੇ, ਇਤਿਹਾਸ ਵਿੱਚ ਅਣਦੇਖੀ, ਅਣਸੁਣੀ ਭੰਨਤੋੜ ਕੀਤੀ ਜਾ ਰਹੀ ਹੈ।
 
 
 
ਉਨ੍ਹਾਂ ਕਿਹਾ ਕਿ 5 ਖਰਬ ਦੀ ਅਰਥ-ਵਿਵਸਥਾ ਬਣਾਉਣ ਦੇ ਨਾਂ ਹੇਠਾਂ ਦੇਸੀ ਤੇ ਵਿਦੇਸ਼ੀ ਕਾਰਪੋਰੇਟਾਂ ਨੂੰ ਬੇਮਿਸਾਲ ਖੁੱਲ੍ਹਾਂ ਤੇ ਰਿਐਤਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਕਰਕੇ ਅਮੀਰ-ਗਰੀਬ ਦਾ ਨਿੱਤ ਵਧਦਾ ਪਾੜਾ ਇੱਕ ਕੋਝੀ ਹਕੀਕਤ ਬਣ ਚੁੱਕਾ ਹੈ। ਸਨਅਤੀ ਮਜ਼ਦੂਰਾਂ ਤੇ ਕਿਸਾਨਾਂ ਨੂੰ ਲੇਬਰ-ਕੋਡਾਂ ਅਤੇ ਕਾਲੇ ਕਾਨੂੰਨਾਂ ਨਾਲ, ਗੰਭੀਰ ਮੰਦਹਾਲੀ ਦੀ ਖੱਡ ਵੱਲ ਧੱਕਿਆ ਜਾ ਰਿਹਾ ਹੈ। ਮੌਜੂਦਾ ਸਮੁੱਚਾ ਢਾਂਚਾ ਬੇਹੱਦ ਨਿੱਘਰ ਚੁੱਕਾ ਹੈ। ਸਿਆਸੀ, ਇਖਲਾਕੀ ਅਤੇ ਸਵਾਰਥੀ ਹਿੱਤ ਚਰਮ-ਸੀਮਾ ਤੱਕ ਨਿੱਘਰ ਚੁੱਕੇ ਹਨ। ਭਾਜਪਾ-ਆਰ.ਐਸ.ਐਸ. ਸੰਵਿਧਾਨ ਦੀ ਭੰਨਤੋੜ, ਧਰਮ-ਨਿਰਪੱਖਤਾ, ਫੈਡਰਲਿਜ਼ਮ ਦਾ ਖਾਤਮਾ ਕਰਨ ’ਤੇ ਤੁਲੀ ਹੋਈ ਹੈ। ਇਹ ਅਸਫ਼ਲ ਮੇਕ-ਇਨ-ਇੰਡੀਆ, ਧਾਰਮਿਕ ਕੱਟੜਤਾ ਅਤੇ ਨਕਲੀ ਰਾਸ਼ਟਰਵਾਦ ਦੀ ਨ੍ਹੇਰੀ ਝੁਲਾਕੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਮੁਲਾਜ਼ਮਾਂ, ਘੱਟ-ਗਿਣਤੀਆਂ, ਆਦਿਵਾਸੀਆਂ ਤੇ ਔਰਤਾਂ ਦੇ ਅਧਿਕਾਰਾਂ ਨੂੰ ਮਨੂਵਾਦ ਦੀ ਫਾਹੀ ਵਿੱਚ ਜਕੜ ਦੇਣਾ ਚਾਹੁੰਦੀ ਹੈ। ਭਾਜਪਾ ਨੂੰ ਹਰਾਉਣ ਲਈ ਵਿਰੋਧੀ-ਪਾਰਟੀਆਂ ਦਾ ਗਠਜੋੜ, ਫਾਸ਼ੀਵਾਦ ਦੇ ਖਤਰੇ ਨੂੰ ਗੰਭੀਰ ਖਤਰਾ ਨਹੀਂ ਸਮਝ ਰਿਹਾ ਅਤੇ ਇਨ੍ਹਾਂ ਧਿਰਾਂ ਨੂੰ ਆਪੋ-ਆਪਣੀ ਹੋਂਦ ਬਚਾਉਣ ਦੀ ਚਿੰਤਾ ਵਧੇਰੇ ਰਹਿੰਦੀ ਹੈ।
 
 
ਉਨ੍ਹਾਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਇਸ ਪ੍ਰਬੰਧ ਦਾ ਪਰਦਾਫਾਸ਼ ਕਰਦਿਆਂ ਭੂਮੀ ਸੁਧਾਰ ਲਾਗੂ ਕਰਕੇ ਜ਼ਮੀਨ ਦੀ ਮੁੜ ਵੰਡ, ਕਾਰਪੋਰੇਟ ਤੋਂ ਜ਼ਮੀਨ ਬਚਾਉਣ, ਵਾਧੂ ਜ਼ਮੀਨ ਗਰੀਬ ਤੇ ਬੇਜ਼ਮੀਨੇ ਕਿਸਾਨਾਂ ’ਚ ਵੰਡਣ, ਸ਼ਬਦ ਦੇ ਸਹੀ ਅਰਥਾਂ ਵਿੱਚ ਫੈਡਰਲ ਢਾਂਚਾ ਲਾਗੂ ਕਰਨ, ਧਰਮਨਿਰਪੱਖ, ਬਰਾਬਰਤਾ ਤੇ ਸਮਾਜਿਕ ਨਿਆਂ ’ਤੇ ਟਿਕਿਆ ਸਮਾਜ ਉਸਾਰਨ, ਸਨਮਾਨਜਨਕ ਉਜਰਤਾਂ ਅਤੇ ਪੱਕਾ ਰੁਜ਼ਗਾਰ ਲੈਣ, ਦੇਸ਼ ਦੀ ਵੰਨ-ਸੁਵੰਨਤਾ ਦਾ ਮਾਹੌਲ ਸਿਰਜਣ ਦੀ ਮੁਹਿੰਮ ਚਲਾਵੇਗੀ। ਇਸ ਮੌਕੇ ਕਾਮਰੇਡ ਕਸ਼ਮੀਰ ਸਿੰਘ ਘੁੱਗਸ਼ੋਰ ਵੀ ਹਾਜ਼ਰ ਸਨ।
 

Have something to say? Post your comment

 

ਪੰਜਾਬ

ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ

ਈਵੀਐਮ ਦੀ ਰੈਂਡੇਮਾਇਜੇਸ਼ਨ ਅਨੁਸਾਰ ਸਬੰਧਤ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਈ.ਵੀ.ਐਮ. ਦੀ ਵੰਡ ਲਈ ਤਿਆਰੀਆਂ ਸ਼ੁਰੂ

ਏਡਿਡ ਕਾਲਜ ਮੈਨੇਜਮੈਂਟ ਫ਼ੈਡਰੇਸ਼ਨ ਨੇ ਸੂਬਾ ਸਰਕਾਰ ਨੂੰ ਕਾਲਜਾਂ ਨਾਲ ਕੀਤੇ ਵਾਅਦੇ ਪੁਗਾਉਣ ਦੀ ਕੀਤੀ ਅਪੀਲ

ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣਾ ਵਿਚ ਹਰ ਸੰਭਵ ਸਹਾਇਤਾ ਦੇਣ ਦਾ ਯਕੀਨ ਦਿਵਾਇਆ ਅਤਿੰਦਰਪਾਲ ਸਿੰਘ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ.ਈ.ਸੀ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ

ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ 'ਸਿੱਖ ਅਚੀਵਰਜ਼ ਐਵਾਰਡ' ਨਾਲ ਸਨਮਾਨਿਤ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 590935 ਮੀਟਰਕ ਟਨ ਕਣਕ ਦੀ ਹੋਈ ਆਮਦ -ਡਿਪਟੀ ਕਮਿਸ਼ਨਰ

ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੁਹਾਲੀ ਇਲਾਕੇ ਦਾ ਵਿਕਾਸ ਕਰਵਾਇਆ ਜੋ ਹੁਣ ਗੁੜਗਾਓਂ ਤੋਂ ਅੱਗੇ ਲੰਘਣ ਵਾਲਾ ਹੈ -ਸੁਖਬੀਰ ਸਿੰਘ ਬਾਦਲ

ਭਾਜਪਾ ਤੋਂ ਨਾ ਸਿਰਫ਼ ਸੰਵਿਧਾਨ ਨੂੰ ਖ਼ਤਰਾ ਹੈ, ਦੇਸ਼ ਦੀਆਂ ਔਰਤਾਂ ਨੂੰ ਵੀ ਖ਼ਤਰਾ ਹੈ-ਆਪ

ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ”: ਮੀਤ ਹੇਅਰ