ਸੰਸਾਰ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 23, 2024 08:52 PM

ਨਵੀਂ ਦਿੱਲੀ -ਕੈਨੇਡਾ ਵਿਖੇ ਸ਼ਹੀਦੀ ਅਸਥਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ, ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿਖੇ ਸ. ਕਰਮਜੀਤ ਸਿੰਘ ਸਿੱਖਾਂਵਾਲਾ ਵੱਲੋਂ ਲਿਖੀ ਗਈ ਅਤੇ ਭਾਈ ਕੰਵਰਜੀਤ ਸਿੰਘ ਵਾਸ਼ਿਗਟਨ ਵੱਲੋਂ ਸੰਪਾਦਕ ਕੀਤੀ ਗਈ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਰਿਲੀਜ਼ ਕੀਤੀ ਗਈ । ਸਰੀ ਗੁਰੂ ਘਰ ਦੇ ਮੁੱਖ ਗ੍ਰੰਥੀ ਸਾਹਿਬਾਨ ਅਤੇ ਪ੍ਰਬੰਧਕ ਸੇਵਾਦਾਰ, ਜਥੇਦਾਰ ਅਜੈਬ ਸਿੰਘ ਬਾਗੜੀ, ਜਥੇਦਾਰ ਸੰਤੋਖ ਸਿੰਘ ਖੇਲਾ ਮੌਂਟਰੀਅਲ ਵਾਲੇ, ਭਾਈ ਗੁਰਦੇਵ ਸਿੰਘ ਮਿਸ਼ੀਗਨ (ਟੀਵੀ 84 ) ਅਮਰੀਕਾ, ਬੀਬੀ ਜਸਮੀਤ ਕੌਰ ਛੀਨਾ ਧਰਮਪਤਨੀ ਸ਼ਹੀਦ ਜਥੇਦਾਰ ਸਤਨਾਮ ਸਿੰਘ ਛੀਨਾ, ਭਾਈ ਸੁਨੀਲ ਕੁਮਾਰ (ਸਿੱਖ ਫਾਰ ਬਲੱਡ ਡੁਨੇਸ਼ਨ), ਭਾਈ ਕਮਲਜੀਤ ਸਿੰਘ (ਪੰਜਾਬ ਗਾਰਡੀਅਨ) ਆਦਿ ਪੰਥ ਦਰਦੀ ਗੁਰਸਿੱਖਾਂ ਵੱਲੋ ਮੇਨ ਹਾਲ ਵਿੱਚ ਗੁਰੂ ਮਹਾਂਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਇਹ ਕਿਤਾਬ ਜਾਰੀ ਕੀਤੀ ਗਈ । ਕਿਤਾਬ ਅੰਦਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਦੇਸ਼ ਵਿਦੇਸ਼ ਦੀਆਂ ਨਾਮਵਰ ਪੰਥਕ ਸ਼ਖਸ਼ੀਅਤਾਂ ਵੱਲੋ ਦੋ ਹਰਫੀ ਵੱਡਮੁੱਲੀ ਸ਼ਬਦਾਵਲੀ ਲਿਖੀ ਗਈ ਹੈ। ਜਿੱਥੇ ਇਹ ਵੱਡ ਅਕਾਰੀ ਪੁਸਤਕ ਵਿੱਚ ਪੰਜਾਬ ਦੀ ਧਰਤੀ ਤੇ ਵੱਸਦੇ ਸਮੂਹ ਦੇ ਹੱਕਾਂ ਲਈ ਅਤੇ ਸਰਬੱਤ ਦੇ ਭਲੇ ਦਾ ਖਾਲਸਾ ਰਾਜ ਦੀ ਕਾਇਮੀ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਯੋਧਿਆਂ ਦੀ ਗਾਥਾ ਬਹੁਤ ਹੀ ਤੱਥਾਂ ਅਧਾਰਤ ਜਾਣਕਾਰੀ ਨਾਲ ਲਿਖੀ ਗਈ ਹੈ ਉੱਥੇ ਇਹ ਕਿਤਾਬ ਉਹਨਾਂ ਅਣਖੀ ਯੋਧਿਆਂ ਨੂੰ ਜਿਹਨਾਂ ਨੇ ਸਿੱਖ ਕੌਮ ਦੀ ਆਜ਼ਾਦੀ ਲਈ ਧਰਮ ਦੀਆਂ ਲੀਹਾਂ ਤੇ ਚੱਲਦਿਆਂ ਕੱਟੜਪੰਥੀ ਹਿੰਦੂ ਰਜੀਮ ਨਾਲ ਟੱਕਰ ਲਈ ਅਤੇ ਸੰਘਰਸ਼ ਕਰਦਿਆਂ ਪੁਲਿਸ ਹੱਥ ਲੱਗਣ ਉਪਰੰਤ ਅਨੇਕਾਂ ਤਸੀਹੇ ਝੱਲੇ ਬੰਦ ਬੰਦ ਕਟਵਾਏ ਪਰਿਵਾਰ ਤੇ ਘਰ ਬਾਰ ਸਭ ਕੁਝ ਲੁਟਾ ਦਿੱਤਾ, ਇੱਕ ਵਾਰ ਘਰੋਂ ਗਏ ਕਦੇ ਵੀ ਵਾਪਿਸ ਨਾਂ ਪਰਤੇ ਅਤੇ ਆਪਣੇ ਮੁੱਖ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਰੱਖੇ, ਹੱਸ ਹੱਸ ਕੇ ਸ਼ਹੀਦੀਆਂ ਪਾ ਗਏ ਅਤੇ ਰਹਿੰਦੇ ਕਾਰਜ ਨੂੰ ਸਾਡੇ ਜਿੰਮੇ ਲਾ ਗਏ ਉਹਨਾਂ ਅਣਖੀ ਵੀਰਾਂ ਨੂੰ ਇਹ ਕਿਤਾਬਚਾ ਸਮਰਪਿਤ ਕੀਤਾ ਗਿਆ ਹੈ ।

Have something to say? Post your comment

 

ਸੰਸਾਰ

ਕ੍ਰਿਕੇਟ ਸੇਵਾਵਾਂ ਸ਼ੁਰੂ ਕਰਨ ਲਈ ਪਿਕਸ ਸੋਸਾਇਟੀ ਅਤੇ ਐਲਐਮਐਸ ਕੈਨੇਡਾ ਬਣੇ ਆਪਸੀ ਸਾਂਝੇਦਾਰ

ਵੈਨਕੂਵਰ ਵਿਚਾਰ ਮੰਚ ਵੱਲੋਂ ਸਰੀ ਵਿਚ ਕਰਵਾਇਆ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ

ਜਸਵਿੰਦਰ ਹੇਅਰ ਬਣੇ ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੇ ਨਵੇਂ ਪ੍ਰਧਾਨ

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਸ਼ਰਧਾਲੂ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ