ਪੰਜਾਬ

ਲੋੜਵੰਦ ਬੱਚਿਆਂ ਦੀ ਪੜਾਈ ਤੇ ਲੜਕੀਆਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਯਤਨਸ਼ੀਲ ਹੈ ਸੰਸਥਾ ਗੁਰੂ ਨਾਨਕ ਦੇ ਸਿੱਖ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | April 24, 2024 09:33 PM

ਅੰਮ੍ਰਿਤਸਰ - ਸੰਸਥਾ ਗੁਰੂ ਨਾਨਕ ਦੇ ਸਿੱਖ ਵਲੋ ਮਾਝੇ ਵਿਚ ਲੋੜਵੰਦ ਬੱਚਿਆਂ ਦੀ ਪੜਾਈ ਲਈ ਉਚੇਚੇ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕੋਈ ਵੀ ਸਿੱਖ ਵਿਿਦਆਰਥੀ ਪੜਾਈ ਤੋ ਵਾਂਝਾ ਨਾ ਰਹਿ ਜਾਵੇ। ਅੱਜ ਜਾਣਕਾਰੀ ਦਿੰਦੇ ਭਾਈ ਸਾਹਿਬ ਸਿੰਘ ਨਾਮਧਾਰੀ ਨੇ ਦਸਿਆ ਕਿ ਸੰਸਥਾ ਗੁਰੂ ਨਾਨਕ ਦੇ ਸਿੱਖ ਵਲੋ ਕੀਤੇ ਉਪਰਾਲੇ ਸਫਲ ਹੋ ਰਹੇ ਹਨ। ਉਨਾਂ ਦਸਿਆ ਕਿ ਅਸੀ ਲੜਕੀਆਂ ਦੀ ਪੜਾਈ ਲਈ ਵਿਸੇ਼ਸ਼ ਯਤਨ ਕਰ ਰਹੇ ਹਾਂ ਤੇ ਜਿਹੜੀਆਂ ਲੋੜਵੰਦ ਲੜਕੀਆਂ 12 ਕਲਾਸ ਪਾਸ ਕਰ ਜਾਂਦੀਆਂ ਹਨ ਉਨਾਂ ਦੀ ਅਗਲੇਰੀ ਪੜਾਈ ਲਈ ਅਸੀ ਫੀਸਾਂ, ਦਾਖਲੇ ਅਤੇ ਕਿਤਾਬਾਂ ਆਦਿ ਦਾ ਖਰਚ ਸਹਿਣ ਕਰਦੇ ਹਾਂ। ਮੈਟ੍ਰਿਕ ਤਕ ਦੀ ਪੜਾਈ ਲਈ ਅਸੀ ਬਚਿਆਂ ਨੂੰ ਮੁਫਤ ਟਿਉਸ਼ਨ ਕਲਾਸਾਂ ਰਾਹੀ ਸਮੇ ਦਾ ਹਾਣੀ ਬਣਾਉਦੇ ਹਾਂ। ਭਾਈ ਸਾਹਿਬ ਸਿੰਘ ਨਾਮਧਾਰੀ ਨੇ ਦਸਿਆ ਕਿ ਮਾਝੇ ਵਿਚ ਅਸੀ ਅੰਮ੍ਰਿਤਸਰ , ਤਰਨਤਾਰਨ ਅਤੇ ਗੁਰਦਾਸਪੁਰ ਦੇ ਵਖ ਵਖ ਪਿੰਡਾਂ ਵਿਚ ਸੈਂਟਰ ਕਾਇਮ ਕੀਤੇ ਹਨ ਜਿਥੇ ਲੜਕੀਆਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਸਿਲਾਈ ਕਢਾਈ ਤੇ ਹੱਥੀ ਕਿਰਤ ਕਰਨ ਦੀ ਸਿੱਖਿਆ ਦਿੰਦੇ ਹਾਂ। ਉਨਾਂ ਦਸਿਆ ਕਿ ਸਾਡੇ ਸੈਂਟਰ ਦਦੇਹਰ ਸਾਹਿਬ, ਸਰਹਾਲੀ ਮੰਡ, ਚੋਹਲਾ ਸਾਹਿਬ, ਉਪਲ, ਬਿੰਦੇਸ਼ੀ, ਗੰਡੀਵਿੰਡ, ਸਾਧਪੁਰ ਚੌਗਾਵਾਂ ਆਦਿ ਪਿੰਡਾਂ ਵਿਚ ਸਫਲਤਾ ਪੂਰਵਕ ਚਲ ਰਹੇ ਹਨ।

Have something to say? Post your comment

 

ਪੰਜਾਬ

ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਸੈਕਟਰ 34 ਵਿਖੇ ਹੋਈ

ਇਕ ਤੋਂ ਬਾਅਦ ਇਕ ਦਿੱਲੀ ਆਧਾਰਿਤ ਪਾਰਟੀਆਂ ਦਾ ਤਜ਼ਰਬਾ ਕਰਨਾ ਪੰਜਾਬ ਨੂੰ ਬਹੁਤ ਮਹਿੰਗਾ ਪਿਆ: ਸੁਖਬੀਰ

ਬ੍ਰਹਮਪੁਰਾ ਵੱਲੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਦੀ ਮੰਗ

ਦੇਸ਼ ਅਤੇ ਸੰਵਿਧਾਨ ਬਚਾਉਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਜਰੂਰੀ- ਐਡਵੋਕੇਟ ਬੱਲੀ

ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਮਾਤਾ ਸੁੰਦਰੀ ਜੀ ਦਾ ਜਨਮ ਦਿਹਾੜਾ

ਪੁੰਛ 'ਤੇ ਹਮਲਾ ਭਾਜਪਾ ਦਾ 'ਚੋਣਾਂ ਤੋਂ ਪਹਿਲਾਂ ਦਾ ਸਟੰਟ' : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲਾਲਚ ਬਦਲੇ ਵੋਟ ਨਾ ਪਾਉਣ ਦੀ ਅਪੀਲ

ਬੇਅਦਬੀ ਦੀਆਂ ਕਈ ਘਟਨਾਵਾਂ ਰੋਕਣ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਪੂਰੀ ਤਰ੍ਹਾਂ ਅਸਫਲ 

ਡਾ: ਧਰਮਵੀਰ ਗਾਂਧੀ ਦੀ ਜਿੱਤ ਯਕੀਨੀ ਬਣਾਉਣ ਲਈ ਪੱਬਾਂ ਭਾਰ ਹੋਈ ਕਾਂਗਰਸ