ਪੰਜਾਬ

ਭਾਈ ਅੰਮ੍ਰਿਤਪਾਲ ਸਿੰਘ ਵਲੋ ਲੋਕ ਸਭਾ ਚੋਣ ਲੜਣ ਦੇ ਐਲਾਨ ਤੋ ਬਾਅਦ ਸਮਰਥਨ ਵਿਚ ਲਹਿਰ ਸ਼ੁਰੂ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | April 28, 2024 07:11 PM

ਅਸਾਮ ਦੀ ਡਿਬਰੂਗੜ੍ਹ ਜ਼ੇਲ ਵਿਚ ਨਜਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਵਲੋ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਚੋਣ ਲੜਣ ਦੇ ਐਲਾਨ ਤੋ ਬਾਅਦ ਉਨਾਂ ਦੇ ਸਮਰਥਨ ਵਿਚ ਲੋਕ ਲਹਿਰ ਖੜੀ ਹੋਣੀ ਸ਼ੁਰੂ ਹੋ ਗਈ ਹੈ। ਅੱਜ ਮਾਝੇ ਦੀ ਸਿਆਸਤ ਦੇ ਥੰਮ ਜਾਣੇ ਜਾਂਦੇ ਸਵ ਜਥੇਦਾਰ ਮੋਹਣ ਸਿੰਘ ਤੁੜ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਰਵਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕਰਨ ਦਾ ਫੈਸਲਾ ਲਿਆ ਹੈ। ਜਥੇਦਾਰ ਤੁੜ ਪਰਵਾਰ ਦੇ ਸ੍ਰ ਹਰਭਜਨ ਸਿੰਘ ਤੁੜ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਸੀ ਮਹਿਸੂਸ ਕਰਦੇ ਹਾਂ ਕਿ ਪੰਥ ਤੇ ਪੰਜਾਬ ਦੇ ਭਲੇ ਲਈ ਭਾਈ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕਰਨਾ ਸਮੇ ਦੀ ਲੋੜ ਹੈ।

ਉਨਾਂ ਕਿਹਾ ਕਿ ਹਲਕਾ ਮਹਿਸੂਸ ਕਰਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੁਆਰਾ ਸ਼ੁਰੂ ਅੰਮ੍ਰਿਤ ਸੰਚਾਰ ਵਹੀਰ ਦੇ ਨਾਲ ਨਾਲ ਨਸ਼ਿਆਂ ਦੇ ਖਿਲਾਫ ਵਿਢੀ ਜੰਗ ਵਿਚ ਪੰਜਾਬ ਦਾ ਨੌਜਵਾਨ ਤਾਂ ਹੀ ਸੁਰਖਿਅਤ ਹੈ ਜ਼ੇਕਰ ਨੌਜਵਾਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਵਰਗਾ ਜ਼ੁਝਾਰੂ ਆਗੂ ਮਿਲੇ। ਉਨਾਂ ਹਲਕੇ ਦੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਦੇ ਭਲੇ ਲਈ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ। ਜਿਕਰਯੋਗ ਹੈ ਕਿ ਤੁੜ ਪਰਵਾਰ ਦਾ ਕਰੀਬ ਇਕ ਸਦੀ ਤਕ ਪੰਜਾਬ ਤੇ ਖਾਸਕਰ ਮਾਝੇ ਦੀ ਰਾਜਨੀਤੀ ਤੇ ਬਹੁਤ ਵਡਾ ਪ੍ਰਭਾਵ ਰਿਹਾ ਹੈ। ਸ੍ਰ ਹਰਭਜਨ ਸਿੰਘ ਦੇ ਪੜਦਾਦਾ ਜਥੇਦਾਰ ਜਗਤ ਸਿੰਘ ਤੁੜ ਨੇ ਜ਼ੈਤੋ ਦੇ ਮੌਰਚੇ ਵਿਚ ਸਰਗਰਮ ਭੁਮਿਕਾ ਨਿਭਾਈ, ਉਨਾਂ ਦੇ ਦਾਦਾ ਜਥੇਦਾਰ ਮੋਹਣ ਸਿੰਘ ਤੁੜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ , ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਦੇ ਨਾਲ ਨਾਲ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਤੇ ਛੇਵੀ ਲੋਕ ਸਭਾ ਦੇ ਮੈਂਬਰ ਵੀ ਰਹੇ।ਉਨਾਂ ਦੇ ਚਾਚਾ ਸ੍ਰ ਲਹਿਣਾ ਸਿੰਘ ਤੁੜ ਸਤਵੀ ਲੋਕ ਸਭਾ ਦੇ ਮੈਂਬਰ ਰਹੇ। ਸ੍ਰ ਹਰਭਜਨ ਸਿੰਘ ਦੇ ਪਿਤਾ ਸ੍ਰ ਤਰਲੋਚਨ ਸਿੰਘ ਤੁੜ ਵੀ ਅਠਵੀ, ਬਾਹਰਵੀ ਤੇ ਤੇਹਰਵੀ ਲੋਕ ਸਭਾ ਵਿਚ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਰਹੇ।

Have something to say? Post your comment

 

ਪੰਜਾਬ

ਲੋਕ ਸਭਾ ਚੋਣਾਂ: ਪ੍ਰਨੀਤ ਕੌਰ ਸੋਮਵਾਰ ਨੂੰ ਪਟਿਆਲਾ ਸੀਟ ਲਈ ਨਾਮਜ਼ਦਗੀ ਭਰਨਗੇ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਬਿੱਟੂ ਦੀ ਸਰਕਾਰੀ ਰਿਹਾਇਸ਼ ਦੇ ਨੋ ਡਿਊ ਸਰਟੀਫਿਕੇਟ ਬਾਰੇ  ਰਿਪੋਰਟ ਮੰਗੀ

ਮੋਰਿੰਡਾ ਰੇਲਵੇ ਸਟੇਸ਼ਨ ਦਾ ਨਾਂ ਮਾਤਾ ਗੁਜਰੀ ਦੇ ਨਾਂ 'ਤੇ ਰੱਖਿਆ ਜਾਵੇਗਾ: ਡਾ: ਸੁਭਾਸ਼ ਸ਼ਰਮਾ

ਅਕਾਲੀਆਂ, ਕਾਂਗਰਸੀ ਤੇ ‘ਆਪ’ ਆਗੂਆਂ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਵਰਤੋਂ ਨਾਜਾਇਜ਼ ਮਾਈਨਿੰਗ ਲਈ ਹੀ ਕੀਤੀ-ਸੁਭਾਸ਼ ਸ਼ਰਮਾ

ਛੀਨਾ ਨੇ ਪਦਮਸ੍ਰੀ ਸੁਰਜੀਤ ਪਾਤਰ ਦੇ ਅਕਾਲ ਚਲਾਣੇ ’ਤੇ ਕੀਤਾ ਦੁਖ ਦਾ ਇਜ਼ਹਾਰ

ਐਡਵੋਕੇਟ ਧਾਮੀ ਨੇ ਸ. ਸੁਰਜੀਤ ਸਿੰਘ ਪਾਤਰ ਦੇ ਚਲਾਣੇ 'ਤੇ ਦੁੱਖ ਪ੍ਰਗਟਾਇਆ

ਖ਼ਾਲਸਾ ਕਾਲਜ ਦਾ ਬ੍ਰਿਗੇਡੀਅਰ ਬਾਵਾ ਨੇ ਕੀਤਾ ਦੌਰਾ

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਪ੍ਰੀਖਿਆ ’ਚ ਵਜੀਫੇ ਹਾਸਲ ਕੀਤੇ

ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਸਾਹਬ ਦੇ ਅਚਾਨਕ ਚਲੇ ਜਾਣ 'ਤੇ ਮਾਂ ਬੋਲੀ ਦਾ ਵਿਹੜਾ ਅੱਜ ਸੁੰਨਾਂ ਹੋ ਗਿਆ- ਮੁੱਖ ਮੰਤਰੀ ਭਗਵੰਤ ਮਾਨ

ਸੰਗਰੂਰ ਦੇ ਲੋਕਲ ਉਮੀਦਵਾਰ ਹੋਣ ਦਾ ਮੀਤ ਹੇਅਰ ਨੂੰ ਮਿਲ ਰਿਹਾ ਹੈ ਵੱਡਾ ਫਾਇਦਾ- ਮੁੱਖ ਮੰਤਰੀ ਭਗਵੰਤ ਸਿੰਘ ਮਾਨ