ਨੈਸ਼ਨਲ

ਸਰਦਾਰ ਮਨੋਹਰ ਸਿੰਘ ਅਸ਼ੋਕ ਵਿਹਾਰ ਗੁਰਦਵਾਰਾ ਦੇ ਚੁਣੇ ਗਏ ਪ੍ਰਧਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 28, 2024 07:15 PM

ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਸ. ਹਰਵਿੰਦਰ ਸਿੰਘ ਸਰਨਾ, ਸ. ਕਰਤਾਰ ਸਿੰਘ ਵਿੱਕੀ ਚਾਵਲਾ ਤੇ ਸ. ਰਵਿੰਦਰ ਸਿੰਘ ਖੁਰਾਣਾ ਨੇ ਸ. ਮਨਹੋਰ ਸਿੰਘ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਸ਼ੋਕ ਵਿਹਾਰ ਫੇਜ 2 ਦਾ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਾਰਜਾਂ ‘ਚ ਮੋਹਰੀ ਰੋਲ ਨਿਭਾਉੰਦੇ ਆ ਰਹੇ ਸ. ਮਨੋਹਰ ਸਿੰਘ ਨੂੰ ਅਸ਼ੋਕ ਵਿਹਾਰ ਦੀ ਸੰਗਤ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਸ਼ੋਕ ਵਿਹਾਰ ਫੇਜ 2 ਦੇ ਪ੍ਰਧਾਨ ਦੀ ਸੇਵਾ ਸੌਂਪੀ ਹੈ । ਉਹ ਉਹਨਾਂ ਦੇ ਸੇਵਾ ਕਾਰਜਾਂ ਨੂੰ ਸੰਗਤ ਦੀ ਮਾਨਤਾ ਹੈ ਕਿ ਉਹਨਾਂ ਨੂੰ ਏਨੀ ਅਹਿਮ ਜਿੰਮੇਵਾਰੀ ਦੇ ਕੇ ਨਿਵਾਜਿਆ ਗਿਆ ਹੈ ।

ਇਸ ਨਵੀਂ ਜਿੰਮੇਵਾਰੀ ਲਈ ਜਿੱਥੇ ਸ. ਮਨੋਹਰ ਸਿੰਘ ਨੂੰ ਵਧਾਈ ਹੈ । ਉੱਥੇ ਹੀ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਇਹਨਾਂ ਨੂੰ ਉੱਦਮ ਨਾਲ ਸੇਵਾ ਕਰਨ ਤੇ ਸੁਚੱਜੇ ਢੰਗ ਨਾਲ ਸਾਰਾ ਪ੍ਰਬੰਧ ਚਲਾਉਣ ਦਾ ਬਲ ਬਖਸ਼ਣ ਤਾਂ ਜੋ ਸਾਰਿਆਂ ਨੂੰ ਨਾਲ ਲੈਕੇ ਇਹ ਗੁਰਮਿਤ ਅਨੁਸਾਰ ਸਾਰਾ ਪ੍ਰਬੰਧ ਚਲਾ ਸਕਣ । ਜਿਕਰਯੋਗ ਹੈ ਕਿ ਸਰਦਾਰ ਮਨੋਹਰ ਸਿੰਘ ਨੇ ਗੁਰੂਘਰ ਅੰਦਰ ਹੋਈ ਪ੍ਰਧਾਨ ਦੀ ਚੋਣ ਲਈ ਕੀਤੀ ਗਈ ਵੋਟਿੰਗ ਵਿਚ ਭਾਰੀ ਗਿਣਤੀ ਨਾਲ ਵਿਰੋਧੀ ਉਮੀਦੁਆਰ ਨੂੰ ਹਰਾਇਆ ਸੀ ।

Have something to say? Post your comment

 

ਨੈਸ਼ਨਲ

ਮੁੱਖ ਮੰਤਰੀ ਕੇਜਰੀਵਾਲ ਨੂੰ ਕੀਤੀ ਅਪੀਲ ਕਿ ਟਿਊਸ਼ਨ ਦੀ ਫੀਸ ਦੀ ਵਾਪਸੀ ਤੁਰੰਤ ਯਕੀਨੀ ਬਣਾਉਣ : ਜਸਵਿੰਦਰ ਸਿੰਘ ਜੌਲੀ

ਮੋਦੀ ਹਕੂਮਤ ਕਦੀ ਵੀ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖ ਕੌਮ ਪ੍ਰਤੀ ਕੋਈ ਸੁਹਿਰਦਤਾ ਵਾਲੀ ਸੋਚ ਨਹੀ ਰੱਖਦੀ-ਮਾਨ

ਮਾਨ ਦਲ ਨੇ ਆਪਣੇ 13 ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾਉਣ ਲਈ ਪੰਜਾਬੀਆਂ ਨੂੰ ਕੀਤੀ ਅਪੀਲ

ਪ੍ਰਧਾਨ ਮੰਤਰੀ ਨੇ ਦੇਸ਼ ਦੀ ਤਰੱਕੀ ਅਤੇ ਵਿਕਾਸ ਦੀ ਕਾਮਨਾ ਨਾਲ ਤਖ਼ਤ ਪਟਨਾ ਸਾਹਿਬ 'ਤੇ ਮੱਥਾ ਟੇਕਿਆ, ਅਰਦਾਸ 'ਚ ਸ਼ਮੂਲੀਅਤ ਕੀਤੀ

ਦਿੱਲੀ ਤੇ ਪੰਜਾਬ 'ਚ 'ਆਪ' ਸਰਕਾਰਾਂ ਨੂੰ ਡੇਗਣ ਦੀ ਭਾਜਪਾ ਦੀ ਯੋਜਨਾ ਬੁਰੀ ਤਰ੍ਹਾਂ ਫੇਲ੍ਹ ਹੋਈ: ਅਰਵਿੰਦ ਕੇਜਰੀਵਾਲ

ਕੇਜਰੀਵਾਲ ਦੀ ਗਰੰਟੀ ਉੱਤੇ ਭਰੋਸਾ ਕਰਨਾ ਹੈ ਜਾਂ ਪੀਐਮ ਮੋਦੀ ਦੀ ਫੈਸਲਾ ਜਨਤਾ ਕਰੇਗੀ

ਜਲਾਵਤਨੀ ਆਗੂ ਭਾਈ ਖਨਿਆਣ ਜੀ ਦੇ ਮਾਤਾ ਸਤਵੰਤ ਕੌਰ ਜੀ ਦੀ ਅੰਤਮ ਅਰਦਾਸ ਮੌਕੇ ਪੰਥਕ ਸਖ਼ਸੀਅਤਾਂ ਨੇ ਭਰੀ ਹਾਜਰੀ

ਦਿੱਲੀ ਦੇ ਕਰੋਲ ਬਾਗ ਅਤੇ ਝੰਡੇਵਾਲਾ ਮੈਟਰੋ ਸਟੇਸ਼ਨਾਂ ਤੇ ਲਿਖੇ ਗਏ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ

ਦਿੱਲੀ ਦੇ ਦੋ ਵੱਡੇ ਹਸਪਤਾਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਮੇਲ ਰਾਹੀਂ ਮਿਲੀ ਧਮਕੀ

ਹਰਦੀਪ ਸਿੰਘ ਨਿੱਝਰ ਹੱਤਿਆਕਾਂਡ ਦੇ ਚੌਥੇ ਸ਼ੱਕੀ ਦੀ ਗ੍ਰਿਫਤਾਰੀ ਦਾ ਕੈਨੇਡੀਅਨ ਪੁਲਿਸ ਨੇ ਐਲਾਨ ਕੀਤਾ