ਪੰਜਾਬ

ਜਿੰਦਾਦਿਲ ਪੱਤਰਕਾਰ ਸਰਬਜੀਤ ਪੰਧੇਰ ਆਪਣੇ ਚਲਾਣੇ ਨਾਲ ਉਦਾਸ ਕਰ ਗਿਆ ਮਿੱਤਰ ਮੰਡਲੀ ਨੂੰ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | May 05, 2024 09:52 PM

ਜਿੰਦਾਦਿਲ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਅੱਜ ਸਾਨੂੰ ਸਾਰਿਆਂ ਨੂੰ ਛੱਡ ਕੇ ਉਸ ਦੇਸ਼ ਵਿੱਚ ਚਲਾ ਗਿਆ ਹੈ ਜਿਸ ਦੀ ਖੋਜ ਖਬਰ ਇਨਸਾਨੀ ਜਾਮੇ ਤੋਂ ਦੂਰ ਦੀ ਗੱਲ ਹੈ। ਪੰਧੇਰ ਜਿੱਥੇ ਖੁਸ਼ ਮਿਜਾਜ ਦੋਸਤ ਸੀ ਉੱਥੇ ਹਾਸੇ ਠੱਠੇ ਦਾ ਅਥਾਹ ਭੰਡਾਰ ਵੀ ਉਸ ਕੋਲ ਸੀ। ਬੁਝੀ ਹੋਈ ਮਹਿਫਿਲ ਨੂੰ ਕਿਵੇਂ ਰੌਣਕਾਂ ਨਾਲ ਲਾਇਵਲੀ ਕਰਨਾ ਹੈ ਇਹ ਉਸ ਦੇ ਸਹਿਜ ਸੁਭਾਅ ਦਾ ਹਿੱਸਾ ਸੀ। ਇਹ ਨਹੀਂ ਕਿ ਉਸ ਦੇ ਜੀਵਨ ਵਿੱਚ ਕੋਈ ਦੁਖਦਾਇਕ ਘਟਨਾ ਨਹੀਂ ਸੀ ਕਈ ਅਜਿਹੀਆਂ ਘਟਨਾਵਾਂ ਵਿੱਚ ਉਹ ਵੀ ਲਪੇਟਿਆ ਹੋਇਆ ਸੀ, ਉਹਨਾਂ ਦੇ ਅਸਰ ਤੋਂ ਬਾਹਰ ਨਿਕਲ ਕੇ ਹਮੇਸ਼ਾ ਹੀ ਚੜ੍ਹਦੀ ਕਲਾ ਦੀਆਂ ਗੱਲਾਂ ਕਰਨੀਆਂ ਉਸ ਦੇ ਮਿਜ਼ਾਜ ਦਾ ਹਿੱਸਾ ਸੀ ਅਤੇ ਦੁੱਖ ਨੂੰ ਜਾਹਿਰ ਨਹੀਂ ਸੀ ਹੋਣ ਦਿੰਦਾ । ਆਪਣੀ ਬਿਮਾਰੀ ਦੇ ਆਖਰੀ ਦਿਨਾਂ ਵਿੱਚ ਵੀ ਉਹ ਸਦਾ ਚੜ੍ਹਦੀ ਕਲਾ ਦੇ ਵਿੱਚ ਹੀ ਮਿਲਿਆ। ਮੈਨੂੰ ਯਾਦ ਹੈ ਮੈਂ ਅਤੇ ਸੀਨੀਅਰ ਪੱਤਰਕਾਰ ਜੀਸੀ ਭਾਰਦਵਾਜ, ਪੰਧੇਰ ਜੀ ਨੂੰ ਮਿਲਣ ਉਹਨਾਂ ਦੀ ਕੋਠੀ ਗਏ ਘੰਟੇ ਦੇ ਕਰੀਬ ਅਸਾਂ ਗੱਲਾਂ ਕੀਤੀਆਂ ਲੇਕਿਨ ਕਿਤੇ ਵੀ ਉਹਨਾਂ ਦੀਆਂ ਗੱਲਾਂ ਵਿੱਚੋਂ ਨਾ ਉਮੀਦੀ ਦੀ ਝਲਕਾਰ ਨਹੀਂ ਦਿਖ ਰਹੀ ਸੀ.ਸਾਰੀਆਂ ਗੱਲਾਂ ਉਸ ਨੇ ਚੜ੍ਹਦੀ ਕਲਾ ਅਤੇ ਹਾਸੇ ਠੱਠੇ ਨਾਲ ਭਰਪੂਰ ਕੀਤੀਆਂ।

ਅੱਜ ਉਹ ਆਪਣੀਆਂ ਅਭੁਲ ਯਾਦਾਂ ਛੱਡ ਕੇ ਚਲਾ ਗਿਆ । ਇਹੀ ਗੱਲਾਂ ਸਾਰੇ ਅੱਜ ਚੰਡੀਗੜ੍ਹ ਦੇ ਸੈਕਟਰ 25 ਸ਼ਮਸ਼ਾਨ ਘਾਟ ਵਿੱਚ ਉਸ ਦੇ ਅੰਤਿਮ ਸੰਸਕਾਰ ਤੇ ਮਿੱਤਰ ਸਨੇਹੀ ਇੱਕ ਦੂਜੇ ਨਾਲ ਰਲ ਕੇ ਕਰ ਰਹੇ ਸਨ ।

ਐਤਵਾਰ ਸਵੇਰੇ ਸੀਨੀਅਰ ਪੱਤਰਕਾਰ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਪੰਧੇਰ ਦਾ ਮੋਹਾਲੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਦੇਹਾਂਤ ਹੋ ਗਿਆ। 58 ਸਾਲਾਂ ਪੰਧੇਰ ਆਖਰੀ ਸਾਹ ਲੈਣ ਤੋਂ ਪਹਿਲਾਂ ਉਹ ਲਗਭਗ ਅੱਠ ਮਹੀਨਿਆਂ ਤੱਕ ਮਾਰੂ ਕੈਂਸਰ ਨਾਲ ਬਹਾਦਰੀ ਨਾਲ ਲੜਦਾ ਰਿਹਾ। ਆਪਣੇ ਪਿੱਛੇ ਆਪਣੇ ਪਿਤਾ ਸਰਦਾਰ ਗੁਰਦੇਵ ਸਿੰਘ ਪੰਧੇਰ ਅਤੇ ਦੋ ਧੀਆਂ ਛੱਡ ਗਏ ਹਨ।
ਇੱਕ ਪੱਤਰਕਾਰ ਹੋਣ ਦੇ ਨਾਲ-ਨਾਲ ਉਹ ਇੱਕ ਮਸ਼ਹੂਰ ਫੋਟੋਗ੍ਰਾਫਰ ਵੀ ਸੀ।1964 ਵਿੱਚ ਲੁਧਿਆਣਾ ਵਿੱਚ ਜਨਮੇ ਸਰਬਜੀਤ ਪੰਧੇਰ ਨੇ ਆਪਣੀ ਸਕੂਲੀ ਪੜ੍ਹਾਈ ਸੈਕਰਡ ਹਾਰਟ ਸਕੂਲ ਤੋਂ ਕੀਤੀ। ਉਸਨੇ ਸਰਕਾਰੀ ਕਾਲਜ, ਲੁਧਿਆਣਾ ਵਿੱਚ ਥੋੜ੍ਹੇ ਸਮੇਂ ਲਈ ਪੜ੍ਹਾਈ ਕੀਤੀ ਅਤੇ ਪੀਏਯੂ, ਲੁਧਿਆਣਾ ਤੋਂ ਪੱਤਰਕਾਰੀ ਵਿੱਚ ਮਾਸਟਰਜ਼ ਕਰਨ ਲਈ ਚਲਾ ਗਿਆ।
ਉਹ ਪੀਟੀਆਈ ਅਤੇ ਦਿ ਟ੍ਰਿਬਿਊਨ ਵਿੱਚ ਇੱਕ ਸਟਰਿੰਗਰ ਵਜੋਂ ਸ਼ਾਮਲ ਹੋਇਆ ਅਤੇ ਗੁਰਦਾਸਪੁਰ ਵਿੱਚ ਤਾਇਨਾਤ ਰਹਿੰਦਿਆਂ ਪੰਜਾਬ ਵਿੱਚ ਖਾੜਕੂਵਾਦ ਨੂੰ ਕਵਰ ਕੀਤਾ।ਬਾਅਦ ਵਿਚ ਉਹ ਪੰਜਾਬ ਨੂੰ ਕਵਰ ਕਰਨ ਲਈ ਚੰਡੀਗੜ੍ਹ ਵਿਖੇ 'ਦਿ ਹਿੰਦੂ' ਵਿਚ ਸ਼ਾਮਲ ਹੋ ਗਿਆ। ਉਸਨੇ ਪੰਜਾਬ ਦੀ ਆਰਥਿਕਤਾ, ਵਿਸ਼ਵ ਵਪਾਰ ਸੰਗਠਨ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਮੁੱਦਿਆਂ 'ਤੇ ਵਿਸਤ੍ਰਿਤ ਤੌਰ 'ਤੇ ਲਿਖਿਆ। ਉਸ ਨੂੰ ਅਮਰੀਕੀ ਸਰਕਾਰ ਨੇ ਖੇਤੀ ਮੁੱਦਿਆਂ ਦਾ ਅਧਿਐਨ ਕਰਨ ਲਈ ਸੱਦਾ ਦਿੱਤਾ ਸੀ।
ਦ ਹਿੰਦੂ ਤੋਂ ਸਵੈ-ਇੱਛਤ ਸੇਵਾਮੁਕਤੀ ਲੈਣ ਤੋਂ ਬਾਅਦ ਉਹ ਡੇਲੀ ਪੋਸਟ ਦੇ ਮੁੱਖ ਸੰਪਾਦਕ ਵਜੋਂ ਸ਼ਾਮਲ ਹੋ ਗਿਆ। ਉਸ ਨੇ ਪੱਤਰਕਾਰੀ ਤੋਂ ਬ੍ਰੇਕ ਲੈ ਕੇ ਫੋਟੋਗ੍ਰਾਫੀ ਵੱਲ ਰੁਖ਼ ਕਰ ਲਿਆ। ਫੋਟੋਗ੍ਰਾਫੀ ਲਈ ਉਸਦਾ ਜਨੂੰਨ ਉਸਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਲੈ ਗਿਆ। ਉਸਨੇ ਕਈ ਇਕੱਲੇ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਅਤੇ ਉਸ ਦੀਆਂ ਸ਼ਾਨਦਾਰ ਤਸਵੀਰਾਂ ਲਈ ਵੱਖ-ਵੱਖ ਸੰਸਥਾਵਾਂ ਦੁਆਰਾ ਸਨਮਾਨਿਤ ਕੀਤਾ ਗਿਆ।
ਉਸਨੇ ਪੀਟੀਆਈ ਵਿੱਚ ਯੂਨੀਅਨ ਲੀਡਰ ਵਜੋਂ ਸ਼ੁਰੂਆਤ ਕੀਤੀ ਅਤੇ ਪ੍ਰੈਸ ਕਲੱਬ ਵਿੱਚ ਬਹੁਤ ਸਰਗਰਮ ਰਹੇ ਜਿੱਥੇ ਉਹ ਦੋ ਵਾਰ ਪ੍ਰਧਾਨ ਅਤੇ ਸਕੱਤਰ ਜਨਰਲ ਚੁਣੇ ਗਏ।ਜਦੋਂ ਵੀ ਕਿਸੇ ਪੱਤਰਕਾਰ ਨੂੰ ਮਦਦ ਜਾਂ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਉਹ ਕਿਸੇ ਵੀ ਥਾਂ 'ਤੇ ਪਹੁੰਚਣ ਵਾਲੇ ਸਭ ਤੋਂ ਪਹਿਲਾਂ ਸਨ। ਉਹ ਆਪਣੇ ਪਰਿਵਾਰ ਅਤੇ ਦੋਸਤਾਂ ਦੁਆਰਾ ਵਿਆਪਕ ਤੌਰ 'ਤੇ ਯਾਦ ਕੀਤਾ ਜਾਵੇਗਾ।

ਅਦਾਰਾ ਕੌਮੀ ਮਾਰਗ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਕਰ ਸਕਦਾ ਹੈ ਕਿ ਮਹਾਰਾਜ ਜੀਓ ਇਨਸਾਨੀ ਜਾਮੇ ਵਿੱਚ ਵਿਚਰਦਿਆਂ ਇਨਸਾਨਾਂ ਪਾਸੋਂ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਉਹਨਾਂ ਨੂੰ ਨਾ ਚਿਤਾਰਦੇ ਹੋਏ ਮੁਆਫ ਕਰ ਦੇਣਾ ਅਤੇ ਸਦਾ ਵਾਸਤੇ ਪੰਧੇਰ ਸਾਹਿਬ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਅਸਥਾਨ ਦੇ ਦੇਣਾ ਜੀ ।

Have something to say? Post your comment

 

ਪੰਜਾਬ

ਭਗਵੰਤ ਮਾਨ ਨੇ ਬੀਜੇਪੀ ਅਤੇ ਅਕਾਲੀ ਦਲ 'ਤੇ ਲਈ ਚੁਟਕੀ, ਕਿਹਾ- ਇਨ੍ਹਾਂ ਦੀ ਦੋਸਤੀ ਕੱਛੂ-ਚੂਹੇ ਦੀ ਦੋਸਤੀ ਵਰਗੀ ਹੈ, ਇੱਕ ਦੂਜੇ ਨੂੰ ਮਰਵਾ ਦੇਣਗੇ

ਖਾਲਸਾ ਕਾਲਜ ਪਬਲਿਕ ਸਕੂਲ ਹੇਰ ਦਾ ਸੀ. ਬੀ. ਐਸ. ਈ. 10ਵੀਂ ਪ੍ਰੀਖਿਆ ਦਾ ਨਤੀਜ਼ਾ ਸ਼ਾਨਦਾਰ ਰਿਹਾ

ਖ਼ਾਲਸਾ ਕਾਲਜ ਐਜ਼ੂਕੇਸ਼ਨ, ਰਣਜੀਤ ਐਵੀਨਿਊ ਦੀ ਵਿਦਿਆਰਥਣ ਨੇ ਪ੍ਰੀਖਿਆ ’ਚ ਪਹਿਲਾ ਸਥਾਨ ਹਾਸਲ ਕੀਤਾ

ਦੇਸ਼ ਵਿੱਚ ਤੀਜੀ ਵਾਰ ਭਾਜਪਾ ਨੂੰ ਆਉਣ ਤੋਂ ਕੋਈ ਵਿਰੋਧੀ ਪਾਰਟੀ ਨਹੀਂ ਸਕੇਗੀ ਰੋਕ : ਕਾਕਾ ਦਾਤੇਵਾਸ

ਪੰਜਾਬ ਵਿੱਚ ਵਗ ਰਿਹਾ ਹੈ ਲੁੱਟਾਂ-ਖੋਹਾਂ ਅਤੇ ਨਸ਼ਿਆਂ ਦਾ ਹੜ੍ਹ : ਬੀਬਾ ਬਾਦਲ

ਪੰਜਾਬ ਵਿੱਚ ਕੁੱਲ 598 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ

ਸੰਗਰੂਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੀ ਲੀਡਰਸ਼ਿਪ ਨੇ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਪ੍ਰਣ ਦੁਹਰਾਇਆ

ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੇ ਆਖਰੀ ਦਿਨ 15 ਨਾਮਜ਼ਦਗੀ ਕਾਗਜ਼ ਦਾਖਲ : ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ 

ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ