ਪੰਜਾਬ

ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | April 29, 2024 09:06 PM
 
 
ਸੁਨਾਮ-ਲੋਕ ਸਭਾ ਦੀਆਂ ਚੋਣਾਂ ਵਿੱਚ ਸੰਗਰੂਰ ਦੇ ਸੂਝਵਾਨ ਲੋਕ ਚੋਣਾਂ ਲੜ ਰਹੇ ਸਾਰੇ ਬਾਹਰੀ ਉਮੀਦਵਾਰਾਂ ਤੇ ਸਾਰੀਆਂ ਪਾਰਟੀਆਂ ਨੂੰ ਸਬਕ ਸਿਖਾਉਣਗੇ। ਬਾਹਰੀ ਉਮੀਦਵਾਰ ਦੇ ਕੇ ਸੰਗਰੂਰ ਵਾਸੀਆਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਜਿਸ ਦਾ ਲੋਕ ਪਹਿਲੀ ਜੂਨ ਨੂੰ ਕਰਾਰਾ ਜਵਾਬ ਦੇਣਗੇ। ਇਹ ਗੱਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸੁਨਾਮ ਹਲਕੇ ਦੇ ਵੱਖ-ਵੱਖ ਪਿੰਡਾਂ ਦੀਆਂ ਮੀਟਿੰਗਾਂ ਦੌਰਾਨ ਆਪਣੀ ਤਕਰੀਰ ਕਰਦਿਆਂ ਕਹੀ। ਇਸ ਮੌਕੇ ਸਥਾਨਕ ਆਗੂਆਂ ਨੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿੰਨਾ ਸਥਾਨਕ ਆਗੂ ਨੂੰ ਟਿਕਟ ਦੇ ਕੇ ਇਕ ਸੰਗਰੂਰੀਏ ਨੂੰ ਹੀ ਸੰਗਰੂਰ ਦਾ ਨੁਮਾਇੰਦਾ ਬਣਨ ਦਾ ਮੌਕਾ ਦਿੱਤਾ।
 
ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਸੀਰ ਦੀ ਚੋਣ ਲਈ ਕਿਸੇ ਵੀ ਪਾਰਟੀ ਨੂੰ ਟਿਕਟ ਦੇਣ ਲਈ ਸੰਗਰੂਰ ਦਾ ਆਗੂ ਨਹੀਂ ਲੱਭਿਆ ਜਦੋਂਕਿ 400 ਸੀਟਾਂ ਦਾ ਦਾਅਵਾ ਕਰਨ ਵਾਲੀ ਭਾਜਪਾ ਨੂੰ ਤਾਂ ਕੋਈ ਵੀ ਉਮੀਦਵਾਰ ਹੀ ਨਹੀਂ ਲੱਭ ਰਿਹਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਵੀ ਫਤਹਿਗੜ੍ਹ ਸਾਹਿਬ ਪਾਰਲੀਮੈਂਟ ਹਲਕੇ ਤੋਂ ਉਮੀਦਵਾਰ ਚੁਣਿਆ। ਕਾਂਗਰਸ ਨੂੰ ਤਾਂ ਪੂਰੇ ਖੇਤਰ ਵਿੱਚੋਂ ਹੀ ਕੋਈ ਉਮੀਦਵਾਰ ਨਹੀਂ ਮਿਲਿਆ ਅਤੇ ਦੋਆਬੇ ਤੋਂ ਵਾਰ-ਵਾਰ ਪਾਰਟੀਆਂ ਬਦਲਣ ਵਾਲਾ ਆਗੂ ਮਿਲਿਆ ਜਿਸ ਦਾ ਆਪਣਾ ਕੋਈ ਸਟੈਂਡ ਨਹੀਂ।
 
ਮੀਤ ਹੇਅਰ ਨੇ ਸਾਰੀਆਂ ਪਾਰੀਆਂ ਦੇ ਸਥਾਨਕ ਆਗੂਆਂ ਨਾਲ ਹਮਦਰਦੀ ਕਰਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਜਿੱਥੇ ਸੰਗਰੂਰ ਵਾਸੀਆਂ ਨਾਲ ਕੋਝਾ ਮਜ਼ਾਕ ਕੀਤਾ ਹੈ ਉੱਥੇ ਆਪਣੇ ਸਥਾਨਕ ਆਗੂਆਂ ਦੀ ਅਣਦੇਖੀ ਕਰ ਕੇ ਉਨ੍ਹਾਂ ਨਾਲ ਵੀ ਮਜ਼ਾਕ ਕੀਤਾ ਗਿਆ ਹੈ। ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਵਾਸੀ ਹੁਣ ਇਹ ਤੈਅ ਕਰਨਗੇ ਕਿ ਉਹ ਹੁਣ ਆਪਣੇ ਕੰਮਾਂ ਲਈ ਬਾਹਰ ਜਾਇਆ ਕਰਨਗੇ ਜਾਂ ਇੱਥੇ ਹੀ ਰਹਿ ਕੇ ਆਪਣੇ ਮਸਲੇ ਹੱਲ ਕਰਨਗੇ। 
 
ਸੁਨਾਮ ਤੋਂ ਐਮ ਐਲ ਏ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੋਲਦਿਆਂ ਆਖਿਆ ਕਿ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਸੁਨਾਮ ਹਲਕਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡੀ ਲੀਡ ਦਿਵਾਏਗਾ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪਾਰਟੀ ਨੇ ਨੌਜਵਾਨ ਅਗਾਂਹਵਧੂ ਆਗੂ ਮੀਤ ਹੇਅਰ ਨੂੰ ਟਿਕਟ ਦੇ ਕੇ ਨਿਵਾਜਿਆ ਜੋ ਹੁਣ ਸੰਸਦ ਵਿੱਚ ਸੰਗਰੂਰ ਦੀ ਆਵਾਜ਼ ਬਣ ਕੇ ਗੂੰਜੇਗਾ। ਮੀਤ ਹੇਅਰ ਨੇ ਮੰਤਰੀ ਰਹਿੰਦਿਆਂ ਬੇਮਿਸਾਲ ਕੰਮ ਕੀਤੇ। ਖੇਡਾਂ ਤੇ ਖਿਡਾਰੀ ਪੱਖੀ ਖੇਡ ਨੀਤੀ ਬਣਾਈ, ਟੇਲਾਂ ਤੱਕ ਪਾਣੀ ਪਹੁੰਚਾਇਆ। ਸਭ ਤੋਂ ਵੱਡੀ ਗੱਲ ਉਹ ਇਮਾਨਦਾਰ, ਮਿਹਨਤੀ ਤੇ ਲੋਕਾਂ ਨਾਲ ਜੁੜੇ ਹੋਏ ਨੌਜਵਾਨ ਆਗੂ ਹਨ। 
 

Have something to say? Post your comment

 

ਪੰਜਾਬ

ਬੀਕੇਯੂ ਉਗਰਾਹਾਂ ਵੱਲੋਂ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਜਾਰੀ ਰੱਖਣ ਦਾ ਐਲਾਨ 

ਲੋਕ ਸਭਾ ਚੋਣਾਂ ਦੇ ਸਮੁੱਚੇ ਅਮਲ ਨੂੰ ਸ਼ਾਂਤੀਪੂਰਵਕ ਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜਾਇਆ ਜਾਵੇਗਾ: ਜਤਿੰਦਰ ਜੋਰਵਾਲ

ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ, ਲੋਕਾਂ ਦੀ ਭਲਾਈ ਲਈ ਕੀਤੀ ਅਰਦਾਸ

ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ: ਮੀਤ ਹੇਅਰ

400 ਪਾਰ ਦੇ ਨਾਅਰੇ ਪਿੱਛੇ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਖ਼ਤਮ ਕਰਨ ਦੀ ਸਾਜ਼ਿਸ਼ : ਅਰਵਿੰਦ ਕੇਜਰੀਵਾਲ

ਗੁਰਜੀਤ ਸਿੰਘ ਤਲਵੰਡੀ ਨੂੰ ਹਲਕਾ ਬੱਸੀ ਪਠਾਣਾ ਦਾ ਕੋਆਰਡੀਨੇਟਰ ਲਾਇਆ

ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ: ਹਰਸਿਮਰਤ ਕੌਰ ਬਾਦਲ

ਬੀਬੀ ਹਰਜਿੰਦਰ ਕੌਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦੇ ਬੰਨੇ ਉਸਤਤ ਦੇ ਪੁੱਲ

ਮੁਲਕ ਵਿਚੋਂ ਮਹਿੰਗਾਈ, ਬੇਰੋਜ਼ਗਾਰੀ ਅਤੇ ਗਰੀਬੀ ਦੇ ਖ਼ਾਤਮੇ ਲਈ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉ-ਬਲਬੀਰ ਸਿੱਧੂ