ਪੰਜਾਬ

ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ: ਮੀਤ ਹੇਅਰ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | April 30, 2024 07:38 PM

ਤਪਾ-ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਚੋਣ ਲੜ ਰਹੇ ਸੰਗਰੂਰ ਤੋਂ ਬਾਹਰੀ ਉਮੀਦਵਾਰਾਂ ਉੱਤੇ ਤੰਜ ਕਸਦਿਆਂ ਕਿਹਾ ਕਿ ਜਿਵੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਲ 2022 ਵਿੱਚ ਸਾਡੇ ਉਮੀਦਵਾਰ ਲਾਭ ਸਿੰਘ ਉਗੋਕੇ ਤੋਂ ਹਾਰਨ ਤੋਂ ਬਾਅਦ ਦੋ ਸਾਲ ਭਦੌੜ ਵਾਸੀਆਂ ਨੂੰ ਸ਼ਕਲ ਨਹੀ ਵਿਖਾਈ ਉਵੇਂ ਹੀ ਦੋਆਬੇ ਤੋਂ ਆਇਆ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਚੋਣਾਂ ਤੋਂ ਬਾਅਦ ਮੁੜ ਸੰਗਰੂਰ ਨਹੀਂ ਆਵੇਗਾ।

ਤਪਾ ਮੰਡੀ ਅਤੇ ਭਦੌੜ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਤੇ ਭਦੌੜ ਵਾਸੀ ਬਾਹਰੀ ਉਮੀਦਵਾਰਾਂ ਨੂੰ ਬਾਹਰ ਦਾ ਰਾਸਤਾ ਦਿਖਾਉਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਸਾਰੀਆਂ ਪਾਰਟੀਆਂ ਦੀ ਅਸਲੀਅਤ ਜਾਣ ਚੁੱਕੇ ਹਨ ਜਿਸ ਕਾਰਨ ਹੁਣ ਉਹ ਹਲਕੇ ਬਦਲ ਕੇ ਚੋਣ ਲੜ ਰਹੇ ਹਨ। ਕਾਂਗਰਸੀਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਪਹਿਲਾ ਭਦੌੜ ਚੋਣ ਲੜਾਈ ਅਤੇ ਫੇਰ ਹੁਣ ਜਲੰਧਰ ਭੇਜ ਦਿੱਤਾ। ਚੰਨੀ ਭਦੌੜ ਤੋਂ ਚੋਣ ਹਾਰ ਕੇ ਦੁਬਾਰਾ ਮੁੜ ਕੇ ਭਦੌੜ ਨਹੀਂ ਆਇਆ ਅਤੇ ਹੁਣ ਖਹਿਰਾ ਵੀ ਭੁਲੱਥ ਤੋਂ ਸੰਗਰੂਰ ਆਇਆ ਹੈ ਅਤੇ ਚੋਣ ਨਤੀਜਿਆਂ ਤੋਂ ਬਾਅਦ ਮੁੜ ਕੇ ਸੁਖਪਾਲ ਖਹਿਰਾ ਨੇ ਸਤਲੁਜ ਦਰਿਆ ਪਾਰ ਨਹੀਂ ਕਰਨਾ।

ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਮੀਤ ਹੇਅਰ ਨੂੰ ਵਿਸ਼ਵਾਸ ਦਿਵਾਇਆ ਕਿ ਲੋਕ ਸਭਾ ਚੋਣਾਂ ਵਿੱਚ ਭਦੌੜ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਲੀਡ ਦਿਵਾਉਣਗੇ। ਅੱਜ ਦੀਆਂ ਮੀਟਿੰਗਾਂ ਵਿੱਚ ਪਾਰਟੀ ਅਹੁਦੇਦਾਰਾਂ ਤੇ ਵਲੰਟੀਅਰਾਂ ਦੀ ਵੱਡੀ ਸ਼ਮੂਲੀਅਤ ਅਤੇ ਜੋਸ਼ ਸਦਕਾ ਰੈਲੀਆਂ ਸਾਬਤ ਹੋ ਨਿਬੜੀਆਂ। ਸਮੂਹ ਪਾਰਟੀ ਵਰਕਰਾਂ ਨੇ ਆਖਿਆ ਕਿ ਉਹ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਘਰ-ਘਰ ਤੱਕ ਲਿਜਾਣਗੇ ਅਤੇ ਮੀਤ ਹੇਅਰ ਦੀ ਜਿੱਤ ਯਕੀਨੀ ਬਣਾਉਣਗੇ।

 

Have something to say? Post your comment

 

ਪੰਜਾਬ

ਸੁਭਾਸ਼ ਸ਼ਰਮਾ ਨੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਮੁਖੀ ਸ. ਗੁਰਿੰਦਰ ਸਿੰਘ ਢਿੱਲੋਂ ਤੋਂ ਵੀ ਲਿਆ ਅਸ਼ੀਰਵਾਦ

1 ਜੂਨ ਨੂੰ ਤੁਸੀਂ ਪਹਿਰਾ ਦਿਓ, ਉਸ ਤੋਂ ਬਾਅਦ ਪੰਜ ਸਾਲ ਮੈਂ ਤੁਹਾਡੇ ਲਈ ਪਹਿਰਾ ਦੇਵਾਂਗਾ- ਪਵਨ ਕੁਮਾਰ ਟੀਨੂੰ

ਭਾਜਪਾ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਉਸ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ-ਭਗਵੰਤ ਮਾਨ

ਭਾਈ ਅੰਮ੍ਰਿਤਪਾਲ ਨੂੰ ਮਿਲਿਆ ਚੋਣ ਨਿਸ਼ਾਨ ਮਾਈਕ ਅਤੇ ਅੰਮ੍ਰਿਤਸਰ ਅਕਾਲੀ ਦਲ ਨੂੰ ਮਿਲਿਆ ਚੋਣ ਨਿਸ਼ਾਨ ਬਾਲਟੀ

ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਵਿਦਿਆਰਥੀ ਕੁਸ਼ਲਦੀਪ ਸਿੰਘ, ਵਿਸ਼ਵਦੀਪ ਸਿੰਘ, ਜ਼ਪਨੀਤ ਕੌਰ ਤੇ ਜ਼ਸਲੀਨ ਕੌਰ ਨੇ ਦਸਵੀ ਕਲਾਸ ਦੇ ਬਣੇ ਟਾਪਰ

328 ਉਮੀਦਵਾਰ 13 ਲੋਕ ਸਭਾ ਸੀਟਾਂ ਤੋਂ ਪੰਜਾਬ ਵਿੱਚ ਅਜਮਾ ਰਹੇ ਹਨ ਆਪਣੀ ਕਿਸਮਤ-ਸਿਬਿਨ ਸੀ

ਪੰਜਾਬ ਪੁਲਿਸ ਨੇ ਅਮਰੀਕਾ ਵਿੱਚ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ

ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰੀ ਸਿੰਘ ਗਰੇਵਾਲ ਵੱਲੋਂ ਜ਼ਿਲ੍ਹਾ ਜੇਲ੍ਹ ਦਾ ਦੌਰਾ

ਵੜਿੰਗ ਨੇ ਔਰਤਾਂ ਲਈ 8500 ਰੁਪਏ ਮਹੀਨਾ ਭੱਤਾ, ਐਮਐਸਪੀ ਨੂੰ ਕਾਨੂੰਨੀ ਦਰਜਾ ਅਤੇ ਨੌਜਵਾਨਾਂ ਲਈ ਨੌਕਰੀਆਂ ਦਾ ਕੀਤਾ ਵਾਅਦਾ