ਹਰਿਆਣਾ

ਹਰਿਆਣਾ ਕਮੇਟੀ ਨੇ ਸਿਰਸਾ ਵਿਖੇ ਧਰਮ ਪ੍ਰਚਾਰ ਦਾ ਖੋਲਿਆ ਸਬ ਦਫ਼ਤਰ

ਕੌਮੀ ਮਾਰਗ ਬਿਊਰੋ | May 02, 2024 07:11 PM

 ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਸੂਰਤਗੜੀਆ ਬਾਜ਼ਾਰ ਸਿਰਸਾ ਵਿਖੇ ਧਰਮ ਪ੍ਰਚਾਰ ਦਾ ਸਬ ਦਫ਼ਤਰ ਖੋਲਿਆ ਗਿਆ ਜਿਸ ਦਾ ਉਦਘਾਟਨ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਸਿਰਸਾ, ਜਥੇਦਾਰ ਭੁਪਿੰਦਰ ਸਿੰਘ ਅਸੰਧ ਪ੍ਰਧਾਨ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅੰਤ੍ਰਿੰਗ ਕਮੇਟੀ ਜਰਨਲ ਹਾਊਸ ਦੇ ਮੈਂਬਰਾਂ ਵੱਲੋਂ ਆਪਣੇ ਘਰ ਕਮਲਾ ਨਾਲ ਕੀਤਾ ਗਿਆ ਕਮੇਟੀ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਆਖਿਆ ਕਿ ਧਰਮ ਪ੍ਰਚਾਰ ਦੀ ਸਾਰੀ ਜਿੰਮੇਵਾਰੀ ਹਰਿਆਣਾ ਕਮੇਟੀ ਵੱਲੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਸੌਂਪੀ ਗਈ ਹੈ ਕਿਉਂਕਿ ਇਨਾਂ ਦਾ ਧਰਮ ਪ੍ਰਚਾਰ ਖੇਤਰ ਦੇਸ਼ ਵਿਦੇਸ਼ ਦੇ ਅੰਦਰ ਵੱਡਾ ਯੋਗਦਾਨ ਹੈ ਜਥੇਦਾਰ ਦਾਦੂਵਾਲ ਜੀ ਆਪਣੀ ਸੁਚੱਜੀ ਦੇਖ ਰੇਖ ਵਿੱਚ ਧਰਮ ਪ੍ਰਚਾਰ ਨੂੰ ਜਿੱਥੇ ਦੁਨੀਆਂ ਭਰ ਵਿੱਚ ਕਰ ਰਹੇ ਹਨ ਉੱਥੇ ਹਰਿਆਣਾ ਸੂਬੇ ਵਿੱਚ ਵੀ ਵਧੀਆ ਤਰੀਕੇ ਦੇ ਨਾਲ ਕਰਨਗੇ ਤੇ ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਨਾਲ ਨਾਲ ਗੁਰੂਘਰਾਂ ਦੇ ਪ੍ਰਬੰਧ ਨੂੰ ਸੁਚੱਜਾ ਕਰਨ ਵੱਲ ਧਿਆਨ ਦੇ ਰਹੀ ਹੈ ਜਥੇਦਾਰ ਦਾਦੂਵਾਲ ਜੀ ਵੱਲੋਂ ਕਿਹਾ ਗਿਆ ਕੇ ਹਰਿਆਣਾ ਕਮੇਟੀ ਦੇ ਪਿਛਲੇ ਸਮੇਂ ਜੋ ਕਮੀਆਂ ਪੇਸ਼ੀਆਂ ਰਹਿ ਗਈਆਂ ਸਨ ਉਨਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ ਜਿਨਾਂ ਭਾਵਨਾ ਨੂੰ ਲੈ ਕੇ ਹਰਿਆਣੇ ਦੀਆਂ ਸਿੱਖ ਸੰਗਤਾਂ ਨੇ ਹਰਿਆਣਾ ਕਮੇਟੀ ਵਾਸਤੇ ਸੰਘਰਸ਼ ਕੀਤਾ, ਜੇਲਾਂ ਕੱਟੀਆਂ, ਮੁਕਦਮੇ ਝੱਲੇ, ਸੜਕਾਂ ਰੋਕੀਆਂ ਸਨ ਅੱਜ ਹਰਿਆਣਾ ਕਮੇਟੀ ਉਨਾਂ ਭਾਵਨਾਵਾਂ ਤੇ ਖਰੇ ਉਤਰਨ ਦਾ ਯਤਨ ਕਰ ਰਹੀ ਹੈ ਪਿਛਲੇ ਦਿਨੀ ਜੋ ਹਰਿਆਣਾ ਕਮੇਟੀ ਵੱਲੋਂ ਆਪਣੇ ਤਿੰਨ ਸਕੂਲਾਂ ਵਿੱਚ ਅੰਮ੍ਰਿਤਧਾਰੀ ਸਿੱਖ ਬੱਚਿਆਂ ਦੀ ਫੀਸ ਮੁਆਫ ਕੀਤੀ ਗਈ ਹੈ ਤੇ ਆਪਣੇ ਦੋਵਾਂ ਕਾਲਜਾਂ ਵਿੱਚ ਅੰਮ੍ਰਿਤਧਾਰੀ ਬੱਚਿਆਂ ਨੂੰ ਵਜ਼ੀਫੇ ਦਿੱਤੇ ਗਏ ਹਨ ਇਸ ਦੀ ਸੰਸਾਰ ਭਰ ਵਿੱਚ ਭਰਪੂਰ ਸਲਾਘਾ ਹੋ ਰਹੀ ਹੈ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਧਰਮ ਪ੍ਰਚਾਰ ਦੀ ਲਹਿਰ ਨੂੰ ਪੂਰੇ ਹਰਿਆਣੇ ਵਿੱਚ ਪ੍ਰਚੰਡ ਕਰਨ ਵਾਸਤੇ ਤਿੰਨ ਸਬ ਦਫ਼ਤਰ ਖੋਲੇ ਜਾ ਰਹੇ ਹਨ ਅੱਜ ਪਹਿਲਾ ਦਫਤਰ ਸਿਰਸਾ ਵਿਖੇ ਖੋਲਿਆ ਗਿਆ ਤੇ ਦੂਸਰਾ ਸਬ ਦਫ਼ਤਰ ਗੁਰਦੁਆਰਾ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਪੰਚਕੂਲਾਂ ਵਿਖੇ ਖੋਲਿਆ ਜਾਵੇਗਾ ਤੀਸਰਾ ਸਬ ਦਫ਼ਤਰ ਗੁਰਦੁਆਰਾ ਮੰਜੀ ਸਾਹਿਬ ਜੀਂਦ ਵਿਖੇ ਖੋਲਿਆ ਜਾਵੇਗਾ ਪੂਰੇ ਹਰਿਆਣੇ ਦੇ ਤਿੰਨ ਜ਼ੋਨ ਬਣਾ ਕੇ ਵੱਡੀ ਪੱਧਰ ਤੇ ਧਰਮ ਪ੍ਰਚਾਰ ਕੀਤਾ ਜਾਵੇਗਾ ਜਿੱਥੇ ਸਾਡੇ ਦਫਤਰ ਇੰਚਾਰਜ, ਕਥਾਵਾਚਕ, ਪ੍ਰਚਾਰਕ, ਢਾਡੀ ਅਤੇ ਕਵੀਸ਼ਰ ਸਿੰਘ ਹਾਜ਼ਰ ਰਹਿਣਗੇ ਜੋ ਪਿੰਡਾਂ ਵਿੱਚ ਜਾ ਕੇ ਧਰਮ ਦਾ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨਗੇ ਉਦਘਾਟਨ ਸਮੇਂ ਪ੍ਰਧਾਨ ਅਸੰਧ, ਜਥੇਦਾਰ ਦਾਦੂਵਾਲ ਜੀ ਤੋਂ ਇਲਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਜਗਸੀਰ ਸਿੰਘ ਮਾਂਗੇਆਣਾ ਅੰਤ੍ਰਿੰਗ ਮੈਂਬਰ, ਜਥੇਦਾਰ ਬਲਦੇਵ ਸਿੰਘ ਰੈਣਵਾਲੀ ਅੰਤ੍ਰਿੰਗ ਮੈਂਬਰ, ਮੈਂਬਰ ਪਰਮਜੀਤ ਸਿੰਘ ਮਾਖਾ, ਮੈਂਬਰ ਮਾਲਕ ਸਿੰਘ ਭਾਵਦੀਨ, ਮੈਂਬਰ ਪ੍ਰਕਾਸ਼ ਸਿੰਘ ਸਾਹੂਵਾਲਾ ਵੀ ਹਾਜ਼ਰ ਸਨ ਸ਼ਹੀਦ ਹਰਿਮੰਦਰ ਸਿੰਘ ਡੱਬਵਾਲੀ ਦੇ ਪਿਤਾ ਬਾਪੂ ਮਹਿੰਦਰ ਸਿੰਘ, ਜਥੇਦਾਰ ਸੰਤੋਖ ਸਿੰਘ ਅਮਰਾਸਰ ਭਾਈ ਜਸਵੀਰ ਸਿੰਘ ਸੰਤਨਗਰ, ਜਸਪਾਲ ਸਿੰਘ ਸਿਰਸਾ ਹਰਿਆਣਾ ਕਮੇਟੀ ਦੇ ਚੀਫ ਸਕੱਤਰ ਜਸਵਿੰਦਰ ਸਿੰਘ ਦੀਂਨਪੁਰ, ਧਰਮ ਪ੍ਰਚਾਰ ਸਕੱਤਰ ਸਰਬਜੀਤ ਸਿੰਘ ਜੰਮੂ, ਮੀਤ ਸਕੱਤਰ ਰੁਪਿੰਦਰ ਸਿੰਘ, ਮੈਨੇਜਰ ਰਜਿੰਦਰ ਸਿੰਘ, ਅਰਵਿੰਦਰ ਸਿੰਘ ਸੋਢੀ ਅਤੇ ਢਾਡੀ ਜੱਥਾ ਭਾਈ ਰਣਜੀਤ ਸਿੰਘ ਮੌੜ ਮੰਡੀ ਵੀ ਹਾਜ਼ਰ ਸਨ।

 

Have something to say? Post your comment

 

ਹਰਿਆਣਾ

ਪ੍ਰਧਾਨ ਮੰਤਰੀ ਮੋਦੀ ਦੀਆਂ ਜਨ ਕਲਿਆਣ ਯੋਜਨਾਵਾਂ ਨਾਲ ਪੰਚਾਇਤੀ ਰਾਜ ਪ੍ਰਣਾਲੀ ​​ਹੋਈ ਮਜ਼ਬੂਤ: ਮਨੋਹਰ ਲਾਲ

ਹਰਿਆਣਾ ਵਿਚ ਲੋਕਸਭਾ ਚੋਣ ਵਿਚ 20031 ਚੋਣ ਕੇਂਦਰਾਂ ਦੀ ਕੀਤੀ ਜਾਵੇਗੀ ਵੈਬਕਾਸਟਿੰਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਜਿਲ੍ਹਾ ਚੋਣ ਆਈਕਨ ਦੇ ਸੈਲਫੀ ਪੁਆਇੰਟ ਵੋਟਰਾਂ ਨੂੰ ਕਰ ਰਹੇ ਹਨ ਆਕਰਸ਼ਿਤ - ਅਨੁਰਾਗ ਅਗਰਵਾਲ

ਦੇਸ਼ ਅਤੇ ਸੂਬੇ ਦੇ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ : ਨਾਇਬ ਸਿੰਘ ਸੈਣੀ

ਹਰਿਆਣਾ ਵਿਚ 2 ਕਰੋੜ 1 ਲੱਖ 87 ਹਜਾਰ ਵੋਟਰ ਕਰਣਗੇ ਲੋਕਸਭਾ ਦੇ ਚੋਣ ਵਿਚ ਵੋਟਿੰਗ

ਹਰਿਆਣਾ: ਦੋ ਵਾਰ ਸੰਸਦ ਮੈਂਬਰ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ

ਵੋਟਿੰਗ ਸਮੇਂ ਸਰਵਿਸ ਵੋਟਰਾਂ ਤੋਂ ਪ੍ਰਾਪਤ ਪੋਸਟਲ ਬੈਲੇਟ ਦੀ ਪਹਿਲਾਂ ਹੋਵੇਗੀ ਸਕੇਨਿੰਗ - ਮੁੱਖ ਚੋਣ ਅਧਿਕਾਰੀ

ਹਰਿਆਣਾ ਦੇ 22 ਜਿਲ੍ਹਿਆਂ ਅਤੇ 34 ਸਬ-ਡਿਵੀਜਨਾਂ ਵਿਚ ਦੂਜੀ ਕੌਮੀ ਲੋਕ ਅਦਾਲਤ ਦਾ ਕੀਤਾ ਪ੍ਰਬੰਧ, ਮੁਕਦਮਿਆਂ ਦਾ ਕੀਤਾ ਨਿਪਟਾਰਾ

2047 ਵਿੱਚ ਵਿਕਸਤ ਭਾਰਤ ਬਣਨ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਨਾਇਬ ਸੈਣੀ

ਹਰਿਆਣਾ ਕਮੇਟੀ ਵੱਲੋਂ ਧਰਮ ਪ੍ਰਚਾਰ ਸਬ ਦਫਤਰ ਦਾ ਗੁਰਦੁਆਰਾ ਨਾਢਾ ਸਾਹਿਬ ਵਿਖੇ ਕੀਤਾ ਗਿਆ ਉਦਘਾਟਨ