ਨੈਸ਼ਨਲ

ਬੋਨੀ ਅਜਨਾਲੇ ਦਾ ਬਿਆਨ ਸਿੱਖ ਫਲੱਫਸੇ ਵਿਰੁੱਧ ਅਤੇ ਮੁਆਫੀ ਲਾਇਕ ਨਹੀਂ : ਸਰਨਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 02, 2024 07:23 PM

ਨਵੀਂ ਦਿੱਲੀ - ਭਾਜਪਾ ਆਗੂ ਅਮਰਦੀਪ ਸਿੰਘ ਬੋਨੀ ਅਜਨਾਲਾ ਨੇ ਜੋ ਬੀਜੇਪੀ ਦੀ ਇਕ ਰੈਲੀ ਵਿਚ ਸ੍ਰੀ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਦੀਪ ਸਿੰਘ ਸੰਧੂ ਦੀ ਹਾਜ਼ਰੀ ਵਿੱਚ ਬਿਆਨ ਦਿੱਤਾ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ । ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਅਸੀਂ ਤਾਂ ਬਹੁਤ ਪਹਿਲਾਂ ਤੋਂ ਮਹਿਸੂਸ ਕਰ ਰਹੇ ਹਾਂ ਕਿ ਜਿਹੜਾ ਵੀ ਆਗੂ ਭਾਜਪਾ ‘ਚ ਜਾਂਦਾ ਹੈ । ਉਹ ਆਪਣੇ ਧਰਮ ਤੇ ਫ਼ਲਸਫ਼ੇ ਤੋਂ ਦੂਰ ਹੁੰਦਾ ਜਾਂਦਾ ਹੈ । ਠੀਕ ਏਸੇ ਤਰ੍ਹਾਂ ਹੁਣ ਬੋਨੀ ਅਜਨਾਲੇ ਨੇ ਵੀ ਧਰਮ ਛੱਡ ਦਿੱਤਾ ਹੈ । ਸਾਨੂੰ ਬਾਣੀ ਉਪਦੇਸ਼ ਕਰਦੀ ਹੈ ਕਿ ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥ ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥ ਇਹ ਸਾਰੇ ਉਸੇ ਤਰਾਂ ਦਾਗ਼ੀ ਹੋ ਰਹੇ ਹਨ । ਇਸਨੇ ਜਿਹੜਾ ਵੋਟਾਂ ਖਾਤਰ ਜੋ ਬਿਆਨ ਦਿੱਤਾ ਹੈ ਕਿ ਸਿੱਖੀ ਛੋਟੀ ਹੈ ਤੇ ਇਸਾਈਅਤ ਵੱਡੀ ਹੈ । ਇਹ ਬਹੁਤ ਮੰਦਭਾਗਾ ਹੈ ਤੇ ਇੱਕ ਸਿੱਖ ਦਿਸਦੇ ਬੰਦੇ ਲਈ ਗੁਨਾਹ ਬਰਾਬਰ ਹੈ । ਕੋਈ ਵੀ ਧਰਮ ਅਬਾਦੀ ਦੇ ਹਿਸਾਬ ਨਾਲ ਜਾਂ ਨਵੇਂ ਪੁਰਾਣੇ ਦੇ ਹਿਸਾਬ ਨਾਲ ਛੋਟਾ ਵੱਡਾ ਨਹੀਂ ਹੁੰਦਾ । ਹਰ ਧਰਮ ਦੀ ਆਪਣੀ ਹੀ ਪਛਾਣ ਅਤੇ ਫ਼ਲਸਫ਼ਾ ਹੈ। ਬੋਨੀ ਅਜਨਾਲੇ ਨੇ ਅਜਿਹਾ ਬਿਆਨ ਦੇ ਕੇ ਆਪਣੇ ਅੰਦਰਲੀ ਮਾਨਸਿਕਤਾ ਜ਼ਾਹਰ ਕਰ ਦਿੱਤੀ ਹੈ ਕਿ ਹੁਣ ਤੱਕ ਸਿੱਖੀ ਦੇ ਭੇਸ ਵਿੱਚ ਸਿਰਫ ਸਿਆਸੀ ਲਾਹੇ ਲਈ ਹੀ ਵਿਚਰ ਰਿਹਾ ਸੀ । ਜਿਕਰਯੋਗ ਹੈ ਕਿ ਬੋਨੀ ਅਜਨਾਲਾ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਦੇ ਪੁੱਤਰ ਹਨ। ਉਹ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਰਹਿ ਚੁੱਕੇ ਹਨ ਤੇ ਉਨ੍ਹਾਂ ਨੇ ਹਾਲ ਹੀ ਵਿੱਚ ਅਕਾਲੀ ਦਲ ਛੱਡ ਦਿੱਤਾ ਸੀ।

Have something to say? Post your comment

 

ਨੈਸ਼ਨਲ

ਜਥੇਦਾਰ ਰੇਸ਼ਮ ਸਿੰਘ ਬੱਬਰ ਦੀ ਪੁੱਤਰੀ ਬਲਜੀਤ ਕੌਰ ਬਣੀ ਜਰਮਨੀ ਦੀ ਪਹਿਲੀ ਦਸਤਾਰਧਾਰੀ ਡਾਕਟਰ

ਭਾਈ ਨਿੱਝਰ ਕਤਲ ਕਾਂਡ ਦਾ ਚੌਥਾ ਮੁਲਜ਼ਮ ਬੀਸੀ ਦੀ ਅਦਾਲਤ ਵਿੱਚ ਵੀਡੀਓ ਰਾਹੀਂ ਕੀਤਾ ਗਿਆ ਪੇਸ਼

ਮੁੱਖ ਮੰਤਰੀ ਕੇਜਰੀਵਾਲ ਨੂੰ ਕੀਤੀ ਅਪੀਲ ਕਿ ਟਿਊਸ਼ਨ ਦੀ ਫੀਸ ਦੀ ਵਾਪਸੀ ਤੁਰੰਤ ਯਕੀਨੀ ਬਣਾਉਣ : ਜਸਵਿੰਦਰ ਸਿੰਘ ਜੌਲੀ

ਮੋਦੀ ਹਕੂਮਤ ਕਦੀ ਵੀ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖ ਕੌਮ ਪ੍ਰਤੀ ਕੋਈ ਸੁਹਿਰਦਤਾ ਵਾਲੀ ਸੋਚ ਨਹੀ ਰੱਖਦੀ-ਮਾਨ

ਮਾਨ ਦਲ ਨੇ ਆਪਣੇ 13 ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾਉਣ ਲਈ ਪੰਜਾਬੀਆਂ ਨੂੰ ਕੀਤੀ ਅਪੀਲ

ਪ੍ਰਧਾਨ ਮੰਤਰੀ ਨੇ ਦੇਸ਼ ਦੀ ਤਰੱਕੀ ਅਤੇ ਵਿਕਾਸ ਦੀ ਕਾਮਨਾ ਨਾਲ ਤਖ਼ਤ ਪਟਨਾ ਸਾਹਿਬ 'ਤੇ ਮੱਥਾ ਟੇਕਿਆ, ਅਰਦਾਸ 'ਚ ਸ਼ਮੂਲੀਅਤ ਕੀਤੀ

ਦਿੱਲੀ ਤੇ ਪੰਜਾਬ 'ਚ 'ਆਪ' ਸਰਕਾਰਾਂ ਨੂੰ ਡੇਗਣ ਦੀ ਭਾਜਪਾ ਦੀ ਯੋਜਨਾ ਬੁਰੀ ਤਰ੍ਹਾਂ ਫੇਲ੍ਹ ਹੋਈ: ਅਰਵਿੰਦ ਕੇਜਰੀਵਾਲ

ਕੇਜਰੀਵਾਲ ਦੀ ਗਰੰਟੀ ਉੱਤੇ ਭਰੋਸਾ ਕਰਨਾ ਹੈ ਜਾਂ ਪੀਐਮ ਮੋਦੀ ਦੀ ਫੈਸਲਾ ਜਨਤਾ ਕਰੇਗੀ

ਜਲਾਵਤਨੀ ਆਗੂ ਭਾਈ ਖਨਿਆਣ ਜੀ ਦੇ ਮਾਤਾ ਸਤਵੰਤ ਕੌਰ ਜੀ ਦੀ ਅੰਤਮ ਅਰਦਾਸ ਮੌਕੇ ਪੰਥਕ ਸਖ਼ਸੀਅਤਾਂ ਨੇ ਭਰੀ ਹਾਜਰੀ

ਦਿੱਲੀ ਦੇ ਕਰੋਲ ਬਾਗ ਅਤੇ ਝੰਡੇਵਾਲਾ ਮੈਟਰੋ ਸਟੇਸ਼ਨਾਂ ਤੇ ਲਿਖੇ ਗਏ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ