ਪੰਜਾਬ

ਚੰਨੀ ਤੇ ਟਰੂਡੋ ਦੀ ਬੋਲੀ ਤੇ ਸ਼ਬਦ ਇੱਕੋ ਸੁਰ ਵਾਲੇ: ਜਾਖੜ

ਕੌਮੀ ਮਾਰਗ ਬਿਊਰੋ | May 06, 2024 09:26 PM

ਚੰਡੀਗੜ੍ਹ-' ਚਰਨਜੀਤ ਸਿੰਘ ਚੰਨੀ ਦੇ ਸਟੰਟ ਵਾਲੇ ਬਿਆਨ ਦੀ ਬੋਲੀ ਤੇ ਸ਼ਬਦ ਬਿਲਕੁੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਲੇ ਹਨ। ਲੱਗਦਾ ਹੈ ਕਿ ਚੰਨੀ ਕੈਨੇਡਾ ਚ ਟਰੂਡੋ ਦੀ ਦੇਖ ਹੇਠ ਥੀਸਿਸ ਕਰਕੇ ਆਏ ਹਨ। ਇਹ ਵਿਅੰਗ ਬਾਣ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਚਰਨਜੀਤ ਚੰਨੀ ਦੇ ਪੁੰਛ ਭਾਰਤੀ ਹਵਾਈ ਸੈਨਾ ਦੇ ਵਾਹਨ ਉੱਤੇ ਅੱਤਵਾਦੀ ਹਮਲੇ ਨੂੰ ਲੈਣ ਕੇ ਗੱਲਬਾਤ ਕਰਦਿਆਂ ਚਲਾਏ।

 ਜਾਖੜ ਨੇ ਕਿਹਾ ਕਿ ਚਰਨਜੀਤ ਚੰਨੀ ਤਾਂ ਜਿਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਸ਼ਾ ਬੋਲ ਰਹੇ ਨੇ ਕਿਉਂਕਿ ਉਹ ਇੱਕ ਥੀਸਿਸ ਲਿਖਣ ਦੇ ਚੱਕਰ ਚ 7-8 ਮਹੀਨੇ ਕੈਨੇਡਾ ਰਹਿ ਕੇ ਆਏ ਹਨ। ਕਿਧਰੇ ਟਰੂਡੋ ਚਰਨਜੀਤ ਚੰਨੀ ਦੇ ਥੀਸਿਸ ਗਾਈਡ ਤਾਂ ਨਹੀਂ ਰਹੇ। ਵਣਨਣਯੋਗ ਹੈ ਕਿ ਚਰਨਜੀਤ ਚੰਨੀ ਨੇ ਬੀਤੇ ਸ਼ਨੀਵਾਰ ਨੂੰ ਪੁੰਛ ਵਿੱਚ ਫੌਜੀ ਵਾਹਨ ਉੱਤੇ ਹੋਏ ਹਮਲੇ ਨੂੰ ਭਾਜਪਾ ਦਾ ਚੋਣ ਸਟੰਟ ਕਰਾਰ ਦਿੱਤਾ ਸੀ।

 ਜਾਖੜ ਨੇ ਕਿਹਾ ਕਿ ਇਹ ਤਾਂ ਮੰਨਿਆ ਕਿ ਟਰੂਡੋ ਨੂੰ ਸੱਤਾ ਚ ਬਣੇ ਰਹਿਣ ਲਈ ਖਾਲਿਸਤਾਨੀ ਦਾ ਸਮਰਥਨ ਕਰਨਾ ਪੈ ਰਿਹਾ ਹੈ, ਪਰ ਚੰਨੀ ਦੱਸਣ ਉਨ੍ਹਾਂ ਦੀ ਇਸ ਬਿਆਨਬਾਜ਼ੀ ਪਿੱਛੇ ਕੀ ਮਜਬੂਰੀ ਹੈ ?

ਇਸ ਮੌਕੇ ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਚਰਨਜੀਤ ਚੰਨੀ ਇੱਕ ਨੋਨ ਸੀਰੀਅਸ ਆਗੂ ਹਨ।ਉਨ੍ਹਾਂ ਕਿਹਾ ਕਿ ਚੰਨੀ ਦੀ ਬਿਆਨਬਾਜ਼ੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿੰਨੇ ਕੁ ਗੰਭੀਰ ਆਗੂ ਹਨ, ਕਿਉਂ ਜੋ ਜਿਹੜਾ ਵੀ ਆਗੂ ਮੁੱਖ ਮੰਤਰੀ ਦੇ ਅਹੁਦੇ ਉੱਤੇ ਰਹਿ ਚੁੱਕਾ ਹੋਵੇ ਉਸ ਤੋਂ ਅਜਿਹੇ ਬਿਆਨ ਦੀ ਉਮੀਦ ਨਹੀਂ ਕੀਤੀ ਜਾਂਦੀ ਜੋ ਦੇਸ਼ ਲਈ ਜਾਨਾ ਵਾਰਨ ਵਾਲੇ ਫੌਜੀ ਜਵਾਨਾਂ ਉੱਤੇ ਹੀ ਸਵਾਲ ਉਠਾਉਂਦੇ ਹੋਣ। ਰਿੰਕੂ ਨੇ ਕਿਹਾ ਚੰਨੀ ਸਮੇਤ ਨਾ ਕਾਂਗਰਸ ਨੂੰ ਦੇਸ਼ ਦੀ ਚਿੰਤਾ ਹੈ ਤੇ ਇਹਨਾਂ ਪੰਜਾਬ ਦੀ।

Have something to say? Post your comment

 

ਪੰਜਾਬ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਜੇਲ੍ਹ ਵਿਖੇ ਕੈਂਪ ਕੋਰਟ ਲਗਾਈ

ਰਾਜਿੰਦਰ ਸਿੰਘ ਚਾਨੀ ਨੇ ਐਜੂਸੈਟ ਰਾਹੀਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ

ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟ

1 ਜੂਨ ਤੋਂ 6 ਜੂਨ 2024 ਤੱਕ ‘ਸ਼ਹੀਦੀ ਸਪਤਾਹ’ ਮਨਾਉਣ ਦਾ ਸਮੁੱਚੇ ਖਾਲਸਾ ਪੰਥ ਨੂੰ ਦਿੱਤਾ ਗਿਆ ਆਦੇਸ਼ ਪੰਜ ਸਿੰਘ ਸਾਹਿਬਾਨ ਵੱਲੋਂ

ਸਵਾਤੀ ਮਾਲੀਵਾਲ ਮਾਮਲੇ 'ਤੇ ਰਾਹੁਲ ਅਤੇ ਪੰਜਾਬ ਕਾਂਗਰਸ ਦੀ ਚੁੱਪੀ ਸ਼ਰਮਨਾਕ : ਡਾ ਸੁਭਾਸ਼ ਸ਼ਰਮਾ

“ਭਾਜਪਾ ਨੂੰ ਸਜ਼ਾ ਦਿਓ ਅਤੇ ਬਾਕੀਆਂ ਨੂੰ ਸਵਾਲ ਕਰੋ” ਲੋਕ ਸਭਾ ਚੋਣਾਂ ਦੌਰਾਨ-ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ

ਲੋਕ ਸਭਾ ਹਲਕਾ ਸੰਗਰੂਰ ਵਿਖੇ ਲੋਕ ਸਭਾ ਚੋਣਾਂ ਲਈ 23 ਉਮੀਦਵਾਰ ਚੋਣ ਮੈਦਾਨ ਵਿੱਚ: ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ

ਵੋਟਿੰਗ ਮਸ਼ੀਨਾਂ ਦੀ ਪਹਿਲੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਹੋਈ

ਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰ 

ਬ੍ਰਿਟਿਸ਼ ਕਲੰਬੀਆ ਦੀ ਵਿਧਾਨ ਸਭਾ ਵਿੱਚ ਕਿਰਤ ਮੰਤਰੀ ਤੇ ਸਪੀਕਰ ਨੂੰ ਸ. ਚੰਗਿਆੜਾ ਵੱਲੋਂ ਪੁਸਤਕ ਭੇਟ