ਪੰਜਾਬ

ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਮੋਦੀ ਦੇ ਫਿਰਕੂ ਬਿਆਨਾਂ ਅਤੇ ਭਾਜਪਾ ਦੇ ਫਾਸ਼ੀਵਾਦੀ ਏਜੰਡੇ ਖਿਲਾਫ਼ ਰੋਸ਼ ਮੁਜਾਹਰਾ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | May 06, 2024 09:52 PM
 
ਸੰਗਰੂਰ- ਸੰਗਰੂਰ ਦੀਆਂ ਜਨਤਕ ਜਮਹੂਰੀ, ਲੋਕ ਪੱਖੀ ਜਥੇਬੰਦਆ਼ ਵੱਲੋਂ ਮੁਲਕ ਦੇ ਪੑਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਆਗੂਆਂ ਦੀਆਂ ਦੇਸ਼ ਨੂੰ ਧਰਮ ਦੇ ਅਧਾਰ ਤੇ ਫਿਰਕੂ ਵੰਡੀਆਂ ਪਾਉਣ, ਦੇਸ ਦਾ ਧਰੁਵੀਕਰਨ ਕਰਨ, ਘੱਟ ਗਿਣਤੀਆਂ ਖਿਲਾਫ ਜ਼ਹਿਰ ਉਗਲਣ ਖਿਲਾਫ ਰੋਸ਼ ਮੁਜਾਹਰਾ ਕੀਤਾ ਗਿਆ। ਇਹ ਸਦਭਾਵਨਾ ਦਾ ਸੁਨੇਹਾ ਵਿਖੇਰਦਾ ਰੋਸ਼ ਮੁਜਾਹਰਾ ਬਨਾਸਰ ਬਾਗ ਵਿੱਚ ਭਰਵੀਂ ਰੈਲੀ ਕਰਨ ਉਪਰੰਤ ਕਾਫਲੇ ਦੇ ਰੂਪ ਵਿੱਚ ਬਜਾਰਾਂ ਵਿੱਚ ਹੁੰਦਾ ਹੋਇਆ ਫੇਰੂਮਾਨ ਚੌਂਕ ਪਹੁੰਚਿਆ ਜਿਥੇ ਨਰਿੰਦਰ ਮੋਦੀ ਅਤੇ ਭਾਜਪਾ ਦੇ ਪੁਤਲੇ ਫੂਕੇ ਗਏ।
 
ਸਥਾਨਕ ਬਨਾਰਸ ਬਾਗ਼ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ  ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਸਵਰਨਜੀਤ ਸਿੰਘ ਨੇ ਕਿਹਾ ਸੱਤਾ ਹਥਿਆਉਣ ਲਈ ਲੋਕਤੰਤਰ ਦਾ ਘਾਣ ਕਰਦਿਆਂ ਭਾਜਪਾ ਆਗੂਆਂ ਨੇ ਜਿਸ ਤਰਾਂ ਦੀ ਬਿਆਨਬਾਜੀ ਕੀਤੀ ਹੈ ਉਹ ਅਸਹਿਣਯੋਗ ਤਾਂ ਹੈ ਹੀ, ਉਥੇ ਉਹ ਅਤਿ ਨਿੰਦਣਯੋਗ ਅਤੇ ਸਮਾਜਿਕ ਭਾਈਚਾਰੇ ਨੂੰ ਮਲੀਆਮੇਟ ਕਰਨ ਵਾਲੀ ਵੀ ਹੈ, ਅਸਲ ਵਿੱਚ ਭਾਜਪਾ ਇਹ ਸਭ ਕੁਝ ਬੇਰੁਜਗਾਰੀ, ਸਮਾਜਿਕ ਅਤੇ ਆਰਥਿਕ ਨਾ ਬਰਾਬਰੀ, ਅਸਮਾਨੀ ਛੂੰਹਦੀ ਮਹਿੰਗਾਈ, ਗੁਰਬਤ ਨਾਲ ਘੁਲ ਰਹੇ ਗਰੀਬ, ਮਰ ਰਹੀ ਕਿਸਾਨੀ ਤੇ ਸੰਘਰਸ਼ ਕਰਦਿਆਂ ਦੇ ਕਤਲ, ਜਲ ਰਿਹਾ ਮਨੀਪੁਰ, ਆਦਿ ਤੋਂ ਧਿਆਨ ਹਟਾਉਣ ਲਈ ਕਰ ਰਹੀ ਹੈ। ਉਹਨਾਂ  ਕਿਹਾ ਇਹ ਮੋਦੀ ਦਾ ਉਹੀਂ ਮੂੰਹ ਹੈ ਜਿਸ ਵਿਚੋ ਜਦੋਂ ਮਣੀਪੁਰ ਵਿੱਚ ਫਿਰਕੂ ਟੋਲੇ ਸਾਡੀਆਂ ਮਾਵਾਂ ਭੈਣਾ ਨੂੰ ਨਿਰਵਸਤਰ ਘੁਮਾ ਰਹੇ ਸੀ, ਜਬਹਜਿਨਾਹ ਹੋ ਰਹੇ ਸੀ ਵਿਚੋਂ ਇਕ ਵੀ ਹਮਦਰਦੀ ਭਰਿਆ ਸਬਦ ਨਾ ਨਿਕਲਿਆ ਜੋ ਕਿ ਪੑਧਾਨ ਮੰਤਰੀ ਦੀ ਜੁਮੇਵਾਰੀ ਬਣਦੀ ਸੀ। ਇਹਨਾਂ ਭਰਾ ਮਾਰੂ ਕਾਰਵਾਈਆਂ ਨਾਲ ਸਮਾਜ ਦਾ ਘਾਣ ਕਰਕੇ ਕਾਰਪੋਰੇਟ ਸੈਕਟਰ, ਸਾਮਰਾਜੀ ਤਾਕਤਾਂ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਜਿਸ ਨੂੰ  ਕਿਸੇ ਵੀ ਹਾਲਤ ਵਿੱਚ ਭਾਰਤੀ  ਲੋਕ ਸਹਿਣ ਨਹੀ ਕਰਨਗੇ। 
 
ਰੈਲੀ ਨੂੰ ਸੰਬੋਧਨ ਕਰਦਿਆਂ ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਲਖਵੀਰ ਲੌਗੋਵਾਲ, ਕਿਰਤੀ ਕਿਸਾਨ ਯੂਨੀਅਨ ਦੇ ਦਰਸ਼ਨ ਕੂਨਰਾਂ, ਤਰਕਸ਼ੀਲ ਸੁਸਾਇਟੀ ਦੇ ਪਰਮਵੇਦ, ਕਰਾਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਧਰਮ ਪਾਲ ਨਮੋਲ, ਡੈਮੋਕਰੇਟਿਕ ਟੀਚਰਜ ਫਰੰਟ (ਦਿਗਵਿਜੇ) ਦੇ ਜਸਵੀਰ ਨਮੋਲ, ਦੇਸ ਭਗਤ ਯਾਦਗਾਰ ਦੇ ਬਲਵੀਰ ਲੌਗੋਵਾਲ, ਜੁਝਾਰ ਲੌਗੋਵਾਲ, ਟੈਕਨੀਕਲ ਅਤੇ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਹਰਜੀਤ ਸਿੰਘ ਬਾਲੀਆ, ਡੈਮੋਕਰੇਟਿਕ ਟੀਚਰਜ ਫਰੰਟ (ਡੀ ਐੱਮ ਐੱਫ ਸਬੰਧਤ) ਦੇ ਸੁਖਵਿੰਦਰ ਗਿਰ, ਪਾਵਰਕੌਮ ਪੈਨਸ਼ਨਰਜ ਯੂਨੀਅਨ ਦੇ ਜਗਦੇਵ ਸਿੰਘ ਬਾਹੀਆ, ਡੈਮੋਕਰੇਟਿਕ ਟੀਚਰਜ ਫਰੰਟ ਦੇ ਰਘਵੀਰ ਸਿੰਘ ਭਵਾਨੀਗੜ੍ਹ, ਨੌਜਵਾਨ ਭਾਰਤ ਸਭਾ ਦੇ ਸੁਖਦੀਪ ਹਥਨ, ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਦੇ ਗਵਿੰਦਰ ਮੰਗਵਾਲ,   ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕੁਲਦੀਪ ਜੋਸ਼ੀ, ਪੰਜਾਬ ਪੈਨਸਨਰਜ਼ ਐਸੋਸੀਏਸ਼ਨ ਦੇ ਜੀਤ ਸਿੰਘ ਢੀਂਡਸਾ, ਅਦਾਰਾ ਤਰਕਸ ਦੇ ਇੰਨਜਿੰਦਰ ਖੀਵਾ, ਕੁੱਲ ਹਿੰਦ ਕਿਸਾਨ ਸਭਾ ਦੇ ਅਮਰੀਕ ਕਾਂਝਲਾ, ਪੀ ਐਸ ਯੂ (ਲਲਕਾਰ) ਦੇ ਅਮਨ, ਇਸਤਰੀ ਜਾਗਰਤੀ ਮੰਚ ਦੀ ਹਰਪੀੑਤ ਕੌਰ, ਕਿਸਾਨ ਸਭਾ ਦੇ ਲਛਮਣ ਅਲੀਸੇਰ, ਜਮਹੂਰੀ ਕਿਸਾਨ ਸਭਾ ਦੇ ਸਰਬਜੀਤ ਸਿੰਘ, ਜਮਾਤੀ ਇਨਸਾਫ ਦੇ ਅਬਦੁਲ ਸ਼ਕੂਰ, ਆਈ ਡੀ ਪੀ ਦੇ ਫਲਜੀਤ  ਸਿੰਘ ਨੇ ਅਹਿਦ ਕੀਤਾ ਕਿ ਮੁਲਕ ਵਿਚ ਫਿਰਕੂ ਕੱਟੜ ਅਤੇ ਜਨੂੰਨੀ ਤਾਕਤਾਂ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ, ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਹਨਾਂ ਦੇਸ ਦੇ ਲੋਕਾਂ ਨੂੰ ਆਪਣਾ ਆਪਸੀ ਭਾਈਚਾਰਕ ਕਾਇਮ ਰੱਖਣ ਅਤੇ ਜਮਾਤੀ ਸਾਂਝ ਨੂੰ ਮਜ਼ਬੂਤ ਕਰਨ ਦੀ ਮੰਗ ਵੀ ਕੀਤੀ। 
 
ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭੁਟਾਲ ਨੇ ਰੈਲੀ ਵਿਚ ਆਏ ਸਾਰੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸਭਾ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਵਲੋਂ ਕੀਤਾ ਗਿਆ। ਰੈਲੀ ਵਿਚ ਉਪਰੋਕਤ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਸਰਵ ਸ਼ਿਰੀ ਲਾਲ ਚੰਦ, ਵਿਸਵਕਾਂਤ, ਅਮਰੀਕ ਖੋਖਰ, ਹਰਗੋਬਿੰਦ ਸੇਰਪੁਰ, ਗੁਰਚਰਨ ਕਾਝਲੀ, ਗੁਰਬਖਸ਼ੀਸ਼ ਬਰਾੜ , ਪਿੑੰਸੀਪਲ ਇਕਬਾਲ ਖੋਖਰ, ਚੰਦ ਸਿੰਘ ਧੂਰੀ, ਸੁਰਿੰਦਰ ਉਪਲੀ, ਸੀਤਾ ਰਾਮ, ਹਰਦੇਵ ਲੌਂਗੋਵਾਲ, ਚਮਕੌਰ ਸਿੰਘ ਮਹਿਲਾਂ, ਬਲਵਿੰਦਰ ਸੇਖੋਂ (ਰਿਟਾਇਰਡ ਡੀ ਐੱਸ ਪੀ) ਆਦਿ ਆਗੂ ਹਾਜਰ ਸਨ। ਕੁਲਵਿੰਦਰ ਬੰਟੀ, ਗੁਰਵਿੰਦਰ ਨੇ ਇਨਕਲਾਬੀ ਗੀਤ ਪੇਸ਼ ਕੀਤੇ ਗਏ।

Have something to say? Post your comment

 

ਪੰਜਾਬ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਜੇਲ੍ਹ ਵਿਖੇ ਕੈਂਪ ਕੋਰਟ ਲਗਾਈ

ਰਾਜਿੰਦਰ ਸਿੰਘ ਚਾਨੀ ਨੇ ਐਜੂਸੈਟ ਰਾਹੀਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ

ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟ

1 ਜੂਨ ਤੋਂ 6 ਜੂਨ 2024 ਤੱਕ ‘ਸ਼ਹੀਦੀ ਸਪਤਾਹ’ ਮਨਾਉਣ ਦਾ ਸਮੁੱਚੇ ਖਾਲਸਾ ਪੰਥ ਨੂੰ ਦਿੱਤਾ ਗਿਆ ਆਦੇਸ਼ ਪੰਜ ਸਿੰਘ ਸਾਹਿਬਾਨ ਵੱਲੋਂ

ਸਵਾਤੀ ਮਾਲੀਵਾਲ ਮਾਮਲੇ 'ਤੇ ਰਾਹੁਲ ਅਤੇ ਪੰਜਾਬ ਕਾਂਗਰਸ ਦੀ ਚੁੱਪੀ ਸ਼ਰਮਨਾਕ : ਡਾ ਸੁਭਾਸ਼ ਸ਼ਰਮਾ

“ਭਾਜਪਾ ਨੂੰ ਸਜ਼ਾ ਦਿਓ ਅਤੇ ਬਾਕੀਆਂ ਨੂੰ ਸਵਾਲ ਕਰੋ” ਲੋਕ ਸਭਾ ਚੋਣਾਂ ਦੌਰਾਨ-ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ

ਲੋਕ ਸਭਾ ਹਲਕਾ ਸੰਗਰੂਰ ਵਿਖੇ ਲੋਕ ਸਭਾ ਚੋਣਾਂ ਲਈ 23 ਉਮੀਦਵਾਰ ਚੋਣ ਮੈਦਾਨ ਵਿੱਚ: ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ

ਵੋਟਿੰਗ ਮਸ਼ੀਨਾਂ ਦੀ ਪਹਿਲੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਹੋਈ

ਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰ 

ਬ੍ਰਿਟਿਸ਼ ਕਲੰਬੀਆ ਦੀ ਵਿਧਾਨ ਸਭਾ ਵਿੱਚ ਕਿਰਤ ਮੰਤਰੀ ਤੇ ਸਪੀਕਰ ਨੂੰ ਸ. ਚੰਗਿਆੜਾ ਵੱਲੋਂ ਪੁਸਤਕ ਭੇਟ