ਪੰਜਾਬ

ਕਿਸਾਨ ਹਤੈਸੀ ਕਹਾਉਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਖਿਲਾਫ ਲਿਆਂਦੇ ਕਾਲੇ ਕਾਨੂੰਨ ਚ ਸਭ ਤੋਂ ਪਹਿਲਾਂ ਹਾਮੀ ਭਰੀ :ਭਗਵੰਤ ਮਾਨ

ਗੁਰਜੰਟ ਸਿੰਘ ਬਾਜੇਵਾਲੀਆ/ਕੌਮੀ ਮਾਰਗ ਬਿਊਰੋ | May 06, 2024 10:30 PM

 ਸਰਦੂਲਗੜ -ਪੰਜਾਬ ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਠਿੰਡਾ ਲੋਕ ਸਭਾ ਹਲਕਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਚ ਵਿਧਾਨ ਸਭਾ ਹਲਕਾ ਸਰਦੂਲਗੜ ਦੀ ਝੁਨੀਰ ਵਿਖੇ ਰੈਲੀ ਰੱਖੀ ਗਈ।ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪੁੱਜੇ।ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਦੇ ਹਤਾਇਸ਼ੀ ਕਹਾਉਣ ਵਾਲੇ ਲੰਬਾ ਸਮਾਂ ਪੰਜਾਬ ਚ ਰਾਜ ਕਰਨ ਵਾਲੇ ਬਾਦਲ ਪਰਿਵਾਰ ਨੇ ਕਿਸਾਨਾਂ ਦੇ ਖਿਲਾਫ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ਚ ਉਸ ਸਮੇਂ ਦੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਹਾਮੀ ਭਰੀ ਸੀ ਜਦੋਂ ਦਿੱਲੀ ਵਿਖੇ ਕਿਸਾਨਾਂ ਦਾ ਅੰਦੋਲਨ ਭਾਰੀ ਹੁੰਦਾ ਦੇਖਿਆ ਤਾਂ ਇੱਕ ਡਰਾਮੇ ਵਜੋਂ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਪੰਜਾਬ ਬਚਾਓ ਦੀ ਯਾਤਰਾ ਚ ਰੁੱਝਿਆ ਹੋਇਆ ਹੈ ਜਦਕਿ ਪੰਜਾਬ ਲੁੱਟਿਆ ਹੀ ਇਨ੍ਹਾਂ ਪਰਿਵਾਰਾਂ ਨੇ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਬਚਾਓ ਯਾਤਰਾ ਨਹੀਂ ਕਰ ਰਹੇ ਇਹ ਬਾਦਲ ਪਰਿਵਾਰ ਬਚਾਓ ਯਾਤਰਾ ਕਰ ਰਹੇ ਹਨ।ਉਹਨਾਂ ਕਿਹਾ ਕਿ ਇਹਨਾਂ ਦਾ ਕਿਸੇ ਕਿਸਾਨ ਨਾਲ ਕੋਈ ਸੰਬੰਧ ਨਹੀਂ ਇਹਨਾਂ ਦਾ ਤਾਂ ਆਪਣੀ ਕੁਰਸੀ ਨਾਲ ਸੰਬੰਧ ਹੈ।ਉਹਨਾਂ ਕਿਹਾ ਕਿ ਤੁਸੀ ਪੰਜਾਬ ਚ ਆਪਣੀ ਸਰਕਾਰ ਬਣਾਈ ਅਸੀਂ ਸਵਾ ਦੋ ਸਾਲਾਂ ਦੇ ਰਾਜ ਅੰਦਰ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।ਉਹਨਾਂ ਕਿਸਾਨਾਂ ਦੀ ਗੱਲ ਕਰਦਿਆਂ ਕਿਹਾ ਪੰਜਾਬ ਚ ਲੰਬਾ ਸਮਾਂ ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਰਾਜ ਕੀਤਾ ਕਿਸਾਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਅਸੀਂ ਸਿਰਫ ਦੋ ਸਾਲਾਂ ਦੇ ਰਾਜ ਅੰਦਰ ਹਰ ਖੇਤ ਹਰ ਪਿੰਡ ਨਹਿਰੀ ਪਾਣੀ ਟੇਲਾ ਤੇ ਪਹੁੰਚਾਉਣ ਦਾ ਵਾਅਦਾ ਕੀਤਾ ਤੁਹਾਡੇ ਰਜਵਾਹੇ ਨਹਿਰਾਂ ਕੱਸੀਆਂ ਬਣਾਉਣ ਦਾ ਉਪਰਾਲਾ ਕੀਤਾ।ਉਹਨਾਂ ਕਿਹਾ ਕਿ ਇਥੋਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਾਸੀਆਂ ਲਈ ਕੁਝ ਨਹੀਂ ਕੀਤਾ ਤੁਸੀ ਇੱਕ ਵਾਰ ਪੰਜਾਬ ਚ ਤੇਰਾ ਦੀਆਂ ਤੇਰਾਂ ਸੀਟਾਂ ਲਈ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ ਤੁਹਾਡੀ ਹਰ ਮੁਸਕਿਲ ਸਾਂਸਦ ਵਿਚ ਉਠਾਉਣ ਲਈ ਬਚਨ ਵੱਧ ਹੋਵਾਗੇ।ਇਸ ਮੌਕੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੂਰੇ ਬਠਿੰਡੇ ਹਲਕੇ ਚੋ ਜੋ ਹਲਕਾ ਵਾਸੀਆਂ ਦਾ ਅਸ਼ੀਰਵਾਦ ਮਿਲ ਰਿਹਾ ਹੈ ਖਾਸ ਕਰਕੇ ਅੱਜ ਸਰਦੂਲਗੜ ਹਲਕਾ ਵਾਸੀਆਂ ਨੇ ਇਕ ਵੱਡਾ ਇੱਕਠ ਕਰਕੇ ਪਿਆਰ ਬਖਸ਼ਿਆ ਹੈ ਉਸਨੂੰ ਸਾਡਾ ਪਰਿਵਾਰ ਕਦੇ ਵੀ ਨਹੀਂ ਭੁਲਾਵੇਗਾ।ਇਸ ਮੌਕੇ ਸਰਦੂਲਗੜ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸਰਦੂਲਗੜ ਤੋਂ ਲੋਕ ਸਭਾ ਹਲਕਾ ਬਠਿੰਡਾ ਦੇ ਉਮੀਦਵਾਰ ਨੂੰ ਇੱਕ ਵੱਡੀ ਲੀਡ ਦੇਣ ਦਾ ਵਿਸ਼ਵਾਸ ਦਿਵਾਇਆ।ਇਸ ਮੌਕੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀ.ਬੁੱਧ ਰਾਮ ਬੁੱਢਲਾਡਾ, ਮਾਨਸਾ ਤੋ ਵਿਧਾਇਕ ਡਾ.ਵਿਜੇ ਸਿੰਗਲਾ, ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ, ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਖੁੱਡੀਆਂ ਨੂੰ ਕਾਮਯਾਬ ਬਣਾਉਣ ਲਈ ਵਿਸ਼ਵਾਸ ਦਿਵਾਇਆ।ਇਸ ਮੌਕੇ ਆਮ ਆਦਮੀ ਪਾਰਟੀ ਦੇ ਕੰਮਾਂ ਆਦਿ ਤੋਂ ਪ੍ਰਭਾਵਿਤ ਹੁੰਦਿਆਂ ਬੀਜੇਪੀ ਮੰਡਲ ਸਰਦੂਲਗੜ ਦੇ ਸਾਬਕਾ ਪ੍ਰਧਾਨ ਪ੍ਰੇਮ ਕੁਮਾਰ ਗਰਗ , ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਜਗਪਾਲ ਸਿੰਘ ਖਹਿਰਾ, ਸਾਬਕਾ ਸਰਪੰਚ ਜਗਮੇਲ ਸਿੰਘ ਨੰਗਲ ਕਲਾਂ, ਕਾਂਗਰਸ ਪਾਰਟੀ ਦੇ ਆਗੂ ਅਵਤਾਰ ਸਿੰਘ ਬਾਜੇਵਾਲਾ , ਝੰਡਾ ਕਲਾਂ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਗਿੱਲ , ਸਤਪਾਲ ਸਿੰਘ ਨੱਢਾ ਚੇਅਰਮੈਨ ਲੈਂਡਮੋਰਗਜ ਬੈਂਕ ਸਰਦੂਲਗੜ , ਟਰੱਕ ਯੂਨੀਅਨ ਸਰਦੂਲਗੜ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ, ਸਤਪਾਲ ਸਿੰਘ ਪੱਲਾ ਸਾਬਕਾ ਸਰਪੰਚ ਝੰਡਾ ਕਲਾਂ , ਸੈਨਿਕ ਵਿੰਗ ਦੇ ਪ੍ਰਧਾਨ ਸੂਬੇਦਾਰ ਮੇਜਰ ਦਰਸ਼ਨ ਸਿੰਘ, ਸੂਬੇਦਾਰ ਮੇਜਰ ਨਰੰਜਣ ਸਿੰਘ ਆਦਿ ਨੇ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਆਮ ਪਾਰਟੀ ਚ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਗਮਾਡਾ ਦੇ ਡਰੈਕਟਰ ਸੁੱਖਵਿੰਦਰ ਸਿੰਘ ਭੋਲਾ ਮਾਨ, ਆਪ ਪਾਰਟੀ ਦੇ ਆਗੂ ਗੁਰਸੇਵਕ ਸਿੰਘ ਖਹਿਰਾ, ਸਰਬਜੀਤ ਸਿੰਘ ਜਵਾਹਰਕੇ , ਡਾ.ਹਰਦੇਵ ਸਿੰਘ ਕੋਰਵਾਲਾ, ਸੁਖਰਾਜ ਸਿੰਘ ਰਾਏਪੁਰ, ਗੁਰਮੀਤ ਸਿੰਘ ਖੁਰਮੀ , ਗੁਰਪ੍ਰੀਤ ਸਿੰਘ ਭੁੱਚਰ, ਡਾ.ਰਾਜਵਿੰਦਰ ਸਿੰਘ ਦਸੋਂਦੀਆ , ਅਰਨ ਕੁਮਾਰ ਚੂਹੜੀਆਂ, ਨੈਬ ਸਿੰਘ ਸਿੱਧੂ ਝੁਨੀਰ , ਜੱਗਾ ਸਿੰਘ, ਹਰਪਾਲ ਸਿੰਘ ਟਿੱਬੀ , ਮਨਜੀਤ ਸਿੰਘ ਚੋਟੀਆਂ, ਗੁਰਸ਼ਰਨ ਸ਼ਰਮਾ ਝੁਨੀਰ , ਹਰਦੇਵ ਸਿੰਘ ਉਲੱਕ ਆਦਿ ਹਾਜ਼ਰ ਸਨ।

 

Have something to say? Post your comment

 

ਪੰਜਾਬ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਜੇਲ੍ਹ ਵਿਖੇ ਕੈਂਪ ਕੋਰਟ ਲਗਾਈ

ਰਾਜਿੰਦਰ ਸਿੰਘ ਚਾਨੀ ਨੇ ਐਜੂਸੈਟ ਰਾਹੀਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ

ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟ

1 ਜੂਨ ਤੋਂ 6 ਜੂਨ 2024 ਤੱਕ ‘ਸ਼ਹੀਦੀ ਸਪਤਾਹ’ ਮਨਾਉਣ ਦਾ ਸਮੁੱਚੇ ਖਾਲਸਾ ਪੰਥ ਨੂੰ ਦਿੱਤਾ ਗਿਆ ਆਦੇਸ਼ ਪੰਜ ਸਿੰਘ ਸਾਹਿਬਾਨ ਵੱਲੋਂ

ਸਵਾਤੀ ਮਾਲੀਵਾਲ ਮਾਮਲੇ 'ਤੇ ਰਾਹੁਲ ਅਤੇ ਪੰਜਾਬ ਕਾਂਗਰਸ ਦੀ ਚੁੱਪੀ ਸ਼ਰਮਨਾਕ : ਡਾ ਸੁਭਾਸ਼ ਸ਼ਰਮਾ

“ਭਾਜਪਾ ਨੂੰ ਸਜ਼ਾ ਦਿਓ ਅਤੇ ਬਾਕੀਆਂ ਨੂੰ ਸਵਾਲ ਕਰੋ” ਲੋਕ ਸਭਾ ਚੋਣਾਂ ਦੌਰਾਨ-ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ

ਲੋਕ ਸਭਾ ਹਲਕਾ ਸੰਗਰੂਰ ਵਿਖੇ ਲੋਕ ਸਭਾ ਚੋਣਾਂ ਲਈ 23 ਉਮੀਦਵਾਰ ਚੋਣ ਮੈਦਾਨ ਵਿੱਚ: ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ

ਵੋਟਿੰਗ ਮਸ਼ੀਨਾਂ ਦੀ ਪਹਿਲੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਹੋਈ

ਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰ 

ਬ੍ਰਿਟਿਸ਼ ਕਲੰਬੀਆ ਦੀ ਵਿਧਾਨ ਸਭਾ ਵਿੱਚ ਕਿਰਤ ਮੰਤਰੀ ਤੇ ਸਪੀਕਰ ਨੂੰ ਸ. ਚੰਗਿਆੜਾ ਵੱਲੋਂ ਪੁਸਤਕ ਭੇਟ