ਪੰਜਾਬ

ਰਾਜਪੁਰਾ ਵਿਖੇ ਕਿਸਾਨ ਸੁਰਿੰਦਰਪਾਲ ਸਿੰਘ ਦੀ ਹੋਈ ਮੌਤ ਲਈ ਮੋਦੀ ਤੇ ਪੰਜਾਬ ਸਰਕਾਰ ਜਿੰਮੇਵਾਰ : ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 09, 2024 09:09 PM

“ਜੋ ਕਿਸਾਨ ਵਰਗ ਅੱਤ ਦੀ ਗਰਮੀ-ਸਰਦੀ, ਤੂਫਾਨ, ਝੱਖੜ, ਮੀਹ-ਹਨ੍ਹੇਰੀ ਅਤੇ ਕਾਲੀਆ ਰਾਤਾਂ ਵਿਚ ਆਪਣੀ ਫਸਲ ਨੂੰ ਪਾਲਣ ਲਈ ਮਿਹਨਤ ਕਰਕੇ ਸਮੁੱਚੇ ਮੁਲਕ ਦਾ ਢਿੱਡ ਭਰਦਾ ਹੈ, ਉਸ ਕਿਸਾਨ ਵਰਗ ਵੱਲੋਂ ਆਪਣੀਆ ਫਸਲਾਂ ਦੀ ਸਹੀ ਕੀਮਤ ਪ੍ਰਾਪਤ ਕਰਨ, ਇਨ੍ਹਾਂ ਦੀ ਸਹੀ ਸਮੇ ਤੇ ਖਰੀਦ-ਵੇਚ ਕਰਨ, ਉਨ੍ਹਾਂ ਦੀ ਬੀਮਾ ਸਕੀਮ ਲਾਗੂ ਕਰਵਾਉਣ ਅਤੇ ਸੁਆਮੀਨਾਥਨ ਰਿਪੋਰਟ ਲਾਗੂ ਕਰਵਾਉਣ ਹਿੱਤ ਜੇਕਰ ਅੱਜ ਸਾਲ ਡੇਢ ਸਾਲ ਸੜਕਾਂ ਤੇ ਬੈਠਕੇ ਸੰਘਰਸ਼ ਕਰਨਾ ਪੈ ਰਿਹਾ ਹੈ ਤਾਂ ਇਹ ਸੈਂਟਰ ਦੀ ਮੌਜੂਦਾ ਬੀਜੇਪੀ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਜਿੰਮੇਵਾਰ ਹਨ । ਜਿਨ੍ਹਾਂ ਨੇ ਕਿਸਾਨ ਵਰਗ ਨੂੰ ਬਿਨ੍ਹਾਂ ਵਜਹ ਵੱਡੇ ਇਮਤਿਹਾਨ ਵਿਚ ਪਾਇਆ ਹੋਇਆ ਹੈ । ਜੋ ਬੀਤੇ ਕੁਝ ਦਿਨ ਪਹਿਲੇ ਕਿਸਾਨ ਸੁਰਿੰਦਰਪਾਲ ਸਿੰਘ ਦੀ ਪੁਲਿਸ ਧੱਕਾਮੁੱਕੀ ਵਿਚ ਮੌਤ ਹੋਈ ਹੈ । ਇਸ ਲਈ ਵੀ ਇਹ ਦੋਵੇ ਸਰਕਾਰਾਂ ਸਿੱਧੇ ਤੌਰ ਤੇ ਜਿੰਮੇਵਾਰ ਹਨ । ਜੋ ਕਿਸਾਨ ਵਰਗ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਕਾਤਲ ਹਨ । ਜੋ ਸਰਕਾਰਾਂ ਮੁਲਕ ਦਾ ਢਿੱਡ ਭਰਨ ਵਾਲੇ ਵਰਗ ਨਾਲ ਹੀ ਹਰ ਪਲ ਹਰ ਖੇਤਰ ਵਿਚ ਵਧੀਕੀਆ ਤੇ ਜ਼ਬਰ ਕਰ ਰਹੀ ਹੈ, ਉਸਨੂੰ ਕੋਈ ਇਖਲਾਕੀ ਤੇ ਸਮਾਜਿਕ ਹੱਕ ਨਹੀ ਕਿ ਉਹ ਆਪਣੀ ਸਿਆਸੀ ਤਾਕਤ ਦੀ ਦੁਰਵਰਤੋ ਕਰਕੇ ਇਸ ਵਰਗ ਨਾਲ ਜ਼ਬਰ ਕਰੇ ਅਤੇ ਅੱਤ ਦੀ ਗਰਮੀ-ਸਰਦੀ ਵਿਚ ਇਨ੍ਹਾਂ ਪਰਿਵਾਰਾਂ ਨੂੰ ਸੰਘਰਸ ਕਰਨ ਲਈ ਮਜਬੂਰ ਕਰੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਮੌਜੂਦਾ ਮੋਦੀ ਹਕੂਮਤ ਤੇ ਪੰਜਾਬ ਦੀ ਭਗਵੰਤ ਮਾਨ ਹਕੂਮਤ ਨੂੰ ਕਿਸਾਨ ਵਰਗ ਨਾਲ ਕੀਤੀਆ ਜਾ ਰਹੀਆ ਘੋਰ ਜਿਆਦਤੀਆਂ ਅਤੇ ਹੁਣ ਤੱਕ ਸੁਰਿੰਦਰਪਾਲ ਸਿੰਘ ਅਤੇ ਹੋਰ 700 ਦੇ ਕਰੀਬ ਕਿਸਾਨਾਂ ਦੀ ਹੋਈ ਅਜਾਈ ਮੌਤ ਲਈ ਇਨ੍ਹਾਂ ਦੋਵਾਂ ਸਰਕਾਰਾਂ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਉਦੇ ਹੋਏ ਅਤੇ ਸੁਰਿੰਦਰਪਾਲ ਸਿੰਘ ਦੇ ਕਾਤਲਾਂ ਤੇ ਫੌਰੀ ਕੇਸ ਦਰਜ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬੇਸੱਕ ਮੁਲਕ ਇਸ ਸਮੇ ਲੋਕ ਸਭਾ ਚੋਣਾਂ ਵਿਚ ਮਸਰੂਫ ਹੈ । ਪਰ ਜਿਸ ਸਰਕਾਰ ਵੱਲੋ ਆਪਣੇ ਨਾਗਰਿਕਾਂ ਦੇ ਜੀਵਨ ਦੀ ਸੁਰੱਖਿਆ, ਰੁਜਗਾਰ ਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਸਹੀ ਰੱਖਣ ਹਿੱਤ ਬਣਦੀਆਂ ਜਿੰਮੇਵਾਰੀਆ ਨਹੀ ਨਿਭਾਈਆ ਜਾ ਰਹੀਆ ਬਲਕਿ ਉਨ੍ਹਾਂ ਨੂੰ ਇਨਸਾਫ ਦੇਣ ਦੀ ਬਜਾਇ ਉਨ੍ਹਾਂ ਉਤੇ ਜ਼ਬਰ ਕਰਕੇ ਮੌਤ ਦੇ ਮੂੰਹ ਵਿਚ ਧਕੇਲਿਆ ਜਾ ਰਿਹਾ ਹੈ । ਅਜਿਹੀਆ ਸਰਕਾਰਾਂ ਨੂੰ ਕੋਈ ਵਿਧਾਨਿਕ, ਇਖਲਾਕੀ ਹੱਕ ਨਹੀ ਕਿ ਉਹ ਆਪਣੀ ਤਾਕਤ ਤੇ ਗੈਰ ਵਿਧਾਨਿਕ ਢੰਗਾਂ ਦੀ ਵਰਤੋ ਕਰਕੇ, ਨਿਰਪੱਖਤਾ ਨਾਲ ਚੋਣਾਂ ਨਾ ਕਰਵਾਕੇ ਜ਼ਬਰੀ ਆਪਣੇ ਨਿਵਾਸੀਆ ਉਤੇ ਰਾਜ ਕਰੇ ਅਤੇ ਉਨ੍ਹਾਂ ਨਾਲ ਵਿਤਕਰੇ, ਬੇਇਨਸਾਫ਼ੀਆਂ ਕਰੇ । ਉਨ੍ਹਾਂ ਕਿਹਾ ਕਿ ਅਸੀ ਆਪਣੀ ਜਿੰਮੇਵਾਰੀ ਨੂੰ ਮਹਿਸੂਸ ਕਰਦੇ ਹੋਏ ਬਰਸਾਤਾਂ ਸੁਰੂ ਹੋਣ ਤੋ ਪਹਿਲੇ ਪੰਜਾਬ ਸਰਕਾਰ, ਮੁੱਖ ਸਕੱਤਰ ਮਾਲ ਵਿਭਾਗ ਦੇ ਅਧਿਕਾਰੀਆ ਨੂੰ ਇਥੋ ਦੀਆਂ ਨਦੀਆ, ਨਹਿਰਾਂ, ਕੱਸੀਆ, ਚੋਇਆ ਆਦਿ ਦੀ ਸਹੀ ਸਮੇ ਤੇ ਸਫਾਈ ਅਤੇ ਮੁਰੰਮਤ ਕਰਵਾਉਣ ਲਈ ਉਚੇਚੇ ਤੌਰ ਤੇ 2 ਵਾਰੀ ਪੱਤਰ ਲਿਖ ਚੁੱਕੇ ਹਾਂ । ਨਾ ਤਾਂ ਅਧਿਕਾਰੀ ਇਸਦਾ ਕੋਈ ਸਾਨੂੰ ਪਹੁੰਚ ਜੁਆਬ ਦਿੰਦੇ ਹਨ ਅਤੇ ਨਾ ਹੀ ਸੰਬੰਧਤ ਪੱਤਰ ਵਿਸੇ ਉਤੇ ਅਮਲ ਕਰਕੇ ਬਰਸਾਤਾਂ ਤੋ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਤੋ ਬਚਾਉਣ ਲਈ ਇਥੋ ਦੇ ਨਿਵਾਸੀਆ ਦੀ ਜਿੰਮੇਵਾਰੀ ਨੂੰ ਪੂਰਨ ਕਰ ਰਹੇ ਹਨ । ਇਸੇ ਤਰ੍ਹਾਂ ਕਿਸਾਨ ਵਰਗ ਦੀ ਮਿਹਨਤ ਨਾਲ ਪੈਦਾ ਕੀਤੀ ਗਈ ਕਣਕ ਦੀ ਫਸਲ ਜੋ ਮੰਡੀਆਂ ਵਿਚ ਬੋਰੀਆ ਭਰਨ ਉਪਰੰਤ ਚੱਠੇ ਲਗਾਏ ਗਏ ਹਨ, ਉਨ੍ਹਾਂ ਦੀ ਚਕਾਈ ਨਾ ਹੋਣ ਕਾਰਨ ਕਿਸੇ ਸਮੇ ਵੀ ਬਰਸਾਤ ਆਉਣ ਤੇ ਵੱਡਾ ਮਾਲੀ ਨੁਕਸਾਨ ਹੋ ਸਕਦਾ ਹੈ । ਜਿਸਦਾ ਖਮਿਆਜਾ ਇਥੋ ਦੇ ਨਿਵਾਸੀਆਂ ਅਤੇ ਕਿਸਾਨ ਵਰਗ ਉਤੇ ਹੀ ਆਖਰ ਪੈਦਾ ਹੈ । ਫਿਰ ਇਹ ਕਣਕ ਦੀ ਚਕਾਈ ਕਿਉਂ ਨਹੀਂ ਕਰਵਾਈ ਜਾ ਰਹੀ ? ਇਥੋ ਦੀ ਅਫਸਰਸਾਹੀ ਇਸ ਵਿਸੇ ਉਤੇ ਅਣਗਹਿਲੀ ਕਰਕੇ ਪੰਜਾਬ ਸੂਬੇ, ਪੰਜਾਬੀਆਂ ਅਤੇ ਕਿਸਾਨ ਵਰਗ ਦੀ ਮਾਲੀ ਹਾਲਤ ਨਾਲ ਖਿਲਵਾੜ ਕਰਨ ਤੋ ਬਾਜ ਕਿਉਂ ਨਹੀ ਆ ਰਹੀਆ ? ਫਿਰ ਇਥੋ ਦੀ ਦਿਨ-ਬ-ਦਿਨ ਵੱਧਦੀ ਬੇਰੁਜਗਾਰੀ, ਇਥੋ ਦੇ ਨਿਵਾਸੀਆ ਦੀ ਸਿਹਤ ਸੰਬੰਧੀ ਪ੍ਰਦਾਨ ਕਰਨ ਵਾਲੀਆ ਸਹੂਲਤਾਂ ਅਤੇ ਇਥੋ ਦੇ ਬੱਚਿਆਂ ਨੂੰ ਉੱਚ ਵਿਦਿਆ ਤਾਲੀਮ, ਪੀਣ ਵਾਲਾ ਸਾਫ ਪਾਣੀ ਆਦਿ ਦੀਆਂ ਜਿੰਮੇਵਾਰੀਆ ਤੋ ਕਿਉਂ ਭੱਜ ਰਹੀ ਹੈ ? ਸਰਕਾਰਾਂ ਦੀਆਂ ਅਣਗਹਿਲੀਆ ਦੀ ਬਦੌਲਤ ਪੰਜਾਬ ਸੂਬੇ ਦੇ ਹਾਲਾਤ ਅਤਿ ਵਿਸਫੋਟਕ ਬਣਦੇ ਜਾ ਰਹੇ ਹਨ । ਇਸ ਉਤੇ ਇਹ ਰਿਸਵਤਖੋਰ ਤੇ ਘਪਲੇ ਕਰਨ ਵਾਲੀਆ ਸਰਕਾਰਾਂ ਇਹ ਮਸਲੇ ਹੱਲ ਨਹੀ ਕਰ ਸਕਦੀਆ । ਇਸ ਲਈ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਮੇਰੀ ਹਾਰਦਿਕ ਅਪੀਲ ਹੈ ਕਿ ਇਸ ਸੰਜੀਦਾ ਮਸਲੇ ਦੇ ਸਹੀ ਹੱਲ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ 13 ਲੋਕ ਸਭਾ ਹਲਕਿਆ, ਯੂ.ਟੀ. ਚੰਡੀਗੜ੍ਹ, ਹਰਿਆਣਾ, ਜੰਮੂ ਕਸਮੀਰ ਵਿਖੇ ਖੜ੍ਹੇ ਕੀਤੇ ਉਮੀਦਵਾਰਾਂ ਨੂੰ ਸਾਨ ਨਾਲ ਜਿਤਾਕੇ ਆਪਣੇ ਸੂਬੇ ਤੇ ਨਿਵਾਸੀਆ ਪ੍ਰਤੀ ਫਰਜਾ ਦੀ ਪੂਰਤੀ ਕੀਤੀ ਜਾਵੇ ਤਾਂ ਕਿ ਕਿਸਾਨ ਵਰਗ ਤੇ ਇਥੋ ਦੇ ਨਿਵਾਸੀਆ ਨਾਲ ਹੋ ਰਹੇ ਜ਼ਬਰ ਤੇ ਬੇਇਨਸਾਫ਼ੀਆਂ ਨੂੰ ਆਪਾ ਸਭ ਰਲ ਮਿਲਕੇ ਹੱਲ ਕਰ ਸਕੀਏ।

 

Have something to say? Post your comment

 

ਪੰਜਾਬ

ਗੁਰਮੀਤ ਖੁਡੀਆਂ ਦੇ ਹੱਕ ਚ ਸਰਦੂਲਗੜ ਹਲਕੇ ਚ ਰੋਡ ਮਾਰਚ ਤੋਂ ਆਪ ਪਾਰਟੀ ਸੰਤੁਸ਼ਟ: ਬਣਾਂਵਾਲੀ

ਕਾਂਗਰਸ ਪਾਰਟੀ ਔਰਤਾਂ ਤੋਂ ਉਹਨਾਂ ਦੀਆਂ ਵੋਟਾਂ ਖੋਹਣ ਦੀ ਸਾਜ਼ਿਸ਼ ਰਚ ਰਹੀ ਹੈ: ਹਰਸਿਮਰਤ ਕੌਰ ਬਾਦਲ ਨੇ ਔਰਤਾਂ ਨੂੰ ਕੀਤਾ ਚੌਕਸ

ਭਾਜਪਾ ਔਰਤਾਂ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕਰੇਗੀ: ਬੀਬਾ ਜੈਇੰਦਰਾ ਕੌਰ

ਆਮ ਆਦਮੀ ਪਾਰਟੀ ਦੇ ਵਰਕਰ ਭੇਸ ਬਦਲ ਕੇ ਕਿਸਾਨ ਧਰਨਿਆਂ ਵਿੱਚ ਹੋ ਰਹੇ ਹਨ ਸ਼ਾਮਲ- ਪ੍ਰਨੀਤ ਕੌਰ

ਗਰਮੀਂ ਕਾਰਨ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ

ਅਖਾੜਾ ਪਿੰਡ ਤੋ ਇੱਕ ਸੋ ਤੋ ਉੱਪਰ ਟਰੈਕਟਰ ਟਰਾਲੀਆਂ ਦਾ ਕਾਫਲਾ ਪੰਚਾਇਤ ਚ ਪੁੱਜੇਗਾ

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ

ਅਗਲੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਪੱਟੀ ਦੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦੇਵੇਗੀ: ਸੁਖਬੀਰ ਸਿੰਘ ਬਾਦਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤੇ 24 ਮਈ ਨੂੰ ਪੰਜਾਬ ਚ ਤਿੰਨ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ

ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕਿਹਾ ਕਿ ਅਕਾਲੀ ਦਲ ਦੇ ਮੁਕਾਬਲੇ ਕਾਂਗਰਸ ਤੇ ਆਪ ਨੇ ਕੀ ਕੀਤਾ, ਉਸਦੀ ਤੁਲਨਾ ਜ਼ਰੂਰ ਕਰੋ