ਮਨੋਰੰਜਨ

ਖ਼ੂਬਸੂਰਤੀ ਅਤੇ ਜ਼ਹਿਨੀਅਤ ਦਾ ਮੰਚ

ਕੌਮੀ ਮਾਰਗ ਬਿਊਰੋ | March 12, 2021 12:03 PM

ਦਿੱਲੀ-ਸੁੰਦਰ ਸੁਸ਼ੀਲ ਪੰਜਾਬੀ ਮੁਟਿਆਰਾਂ ਲਈ ਇਕ ਅਜਿਹਾ ਮੰਚ ਜਿੱਥੇ ਕੋਈ ਵੀ ਪੰਜਾਬਣ ਆਪਣੇ ਸੱਭਿਆਚਾਰ ਅਤੇ ਵਿਰਸੇ ਦੀ ਵਲਗਣ ਵਿੱਚ ਰਹਿ ਕੇ ਆਪਣੇ ਵਿਰਸੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਸਕਦੀ ਹੈ  ।ਸੁਨੱਖੀ ਪੰਜਾਬਣ ਮੁਕਾਬਲੇ ਦੇ ਦੂਜੇ ਸੀਜ਼ਨ ਦਾ ਆਯੋਜਨ ਇਸ ਵਾਰ ਰਾਜਧਾਨੀ ਦਿੱਲੀ ਦੇ ਸੱਤਿਆ ਸਾਈ ਆਡੀਟੋਰੀਅਮ ਲੋਧੀ ਰੋਡ ਵਿਖੇ ਕੀਤਾ ਗਿਆ  ।ਪ੍ਰਬੰਧਕ ਅਵਨੀਤ ਕੌਰ ਭਾਟੀਆ  ਟੁਗੈਦਰ ਮੀਡੀਆ , ਰਾਇਲ ਸਟਾਇਲ ਟਰਬਨ, ਕੈਲੇਫੋਰਨੀਆ ਅਤੇ ਆਯੂਰ ਹਰਬਲਜ਼ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੁਕਾਬਲੇ ਵਿੱਚ  ਦੇਸ਼ ਭਰ ਤੋਂ 82 ਮੁਟਿਆਰਾਂ ਨੇ ਹਿੱਸਾ ਲਿਆ  ।ਜਿਨ੍ਹਾਂ ਵਿਚੋਂ 20 ਮੁਟਿਆਰਾ ਅੰਤਮ ਮੁਕਾਬਲੇ ਤੱਕ ਪਹੁੰਚ ਸਕੀਆਂ  ।ਜੱਜਾਂ ਦੀ ਭੂਮਿਕਾ ਵਿੱਚ ਅਦਾਕਾਰਾ ਸੁਨੀਤਾ ਧੀਰ , ਮਿਸੇਜ ਇੰਡੀਆ ਸਮਰੀਨ ਹਾਂਸੀ , ਜਗਜੀਤ ਸਿੰਘ ਸੱਭਰਵਾਲ , ਗਗਨਦੀਪ  ਸਿੰਘ , ਰਵਿੰਦਰ ਕੌਰ ਅਤੇ ਬਖਸ਼ੀਸ਼ ਕੌਰ ਸੀ ਈ ਓ ਆਰ ਡੀ ਐੈੱਮ ਕੇਅਰ ਆਯੂਰ ਹਰਬਲਜ਼ ਵੱਲੋਂ ਨਿਭਾਈ ਗਈ  ।ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਔਰਤਾਂ ਨੂੰ ਸਮਰਪਤ ਇਸ ਖਾਸ ਮੁਕਾਬਲੇ ਵਿੱਚ ਦਿੱਲੀ ਵਾਸੀਆਂ ਨੂੰ ਪੰਜਾਬੀ ਵਿਰਸੇ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ।

Have something to say? Post your comment

 

ਮਨੋਰੰਜਨ

ਧਰਮਿੰਦਰ ਨੇ ਸੋਨੂੰ ਬਾਗੜ ਨੂੰ ਆਪਣੀ ਪਹਿਲੀ ਪੰਜਾਬੀ ਫਿਲਮ "ਟਰੈਵਲ ਏਜੰਟ" ਲਈ  ਦਿੱਤਾ ਅਸ਼ੀਰਵਾਦ 

ਗਾਇਕ ਪਰਮ ਚੀਮਾਂ ਦੇ ਗੀਤ 'ਅੱਖੀਆਂ' ਦੀ ਵੀਡੀਓ ਸ਼ੂਟਿੰਗ ਹੋਈ

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ 'ਜੱਟ ਐਂਡ ਜੂਲੀਅਟ 3' 28 ਜੂਨ ਨੂੰ ਹੋਵੇਗੀ ਰਿਲੀਜ਼ 

ਪਦਮਸ਼੍ਰੀ ਪੁਰਸਕਾਰ ਮਿਲਣ 'ਤੇ ਨਿਰਮਲ ਰਿਸ਼ੀ ਦਾ ਅੱਖਰਾਂ ਨਾਲ ਸਨਮਾਨ,ਅਦਾਕਾਰਾ ਸੋਨਮ ਬਾਜਵਾ,ਐਮੀ ਵਿਰਕ ਨੂੰ ਵੀ 41 ਅੱਖਰੀ ਫੱਟੀ ਭੇਂਟ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ