ਚੰਡੀਗੜ੍ਹ
ਇਹ ਪਹਿਲਾ ਮੌਕਾ ਸੀ ਕਿ ਜਦੋਂ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਤਿੰਨੋਂ ਪ੍ਰਮੁੱਖ ਉਮੀਦਵਾਰ ਪਵਨ ਕੁਮਾਰ ਬਾਂਸਲ, ਕਿਰਨ ਖੇਰ ਅਤੇ ਹਰਮੋਹਨ ਧਵਨ ਇਕ ਮੰਚ 'ਤੇ ਨਜ਼ਰ ਆਏ, ਉਹ ਮੰਚ ਸੀ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਬੁਲਾਈ ਗਈ ਸੱਥ। ਜਿੱਥੇ ਪੰਜਾਬੀ ਦਰਦੀਆਂ ਦੀ ਕਚਹਿਰੀ ਵਿਚ ਖਲੋ ਕੇ ਤਿੰਨੋਂ ਉਮੀਦਵਾਰਾਂ ਨੇ ਆਪੋ-ਆਪਣੇ ਨਜ਼ਰੀਏ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਮਾਂ ਬੋਲੀ ਪੰਜਾਬੀ ਦੇ ਹੀ ਧੀਆਂ-ਪੁੱਤ ਹਾਂ ਤੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾ ਬਾਂਸਲ, ਕਿਰਨ ਤੇ ਧਵਨ ਨੇ ਵਾਅਦਾ ਵੀ ਕੀਤਾ।