ਟ੍ਰਾਈਸਿਟੀ

ਨਾਨਕਸ਼ਾਹੀ ਨਵੇਂ ਸਾਲ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਵਾਤਾਵਰਨ ਦਿਵਸ 14 ਮਾਰਚ ਨੂੰ : ਭਾਈ ਜਤਿੰਦਰਪਾਲ ਸਿੰਘ

March 10, 2019 07:08 PM


ਐਸ ਏ ਐਸ ਨਗਰ,    ਨਾਨਕਸ਼ਾਹੀ ਨਵੇਂ ਸਾਲ ਦੀ ਖੁਸ਼ੀ ਵਿਚ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਗੱਦੀ ਦਿਵਸ ਤੇ ਕਲਗੀਧਰ ਸੇਵਕ ਜਥਾ, ਧਰਮ ਪ੍ਰਚਾਰ ਕਮੇਟੀ ਸਾਹਿਬਜਾਦਾ ਅਜੀਤ ਸਿੰਘ ਨਗਰ ਵਲੋਂ ਅੰਤਰਰਾਸਟਰੀ ਸਿੱਖ ਵਾਤਾਵਰਨ ਲਹਿਰ ਦੇ ਤਹਿਤ ਅੰਤਰਾਸਟਰੀ ਸਿੱਖ ਵਾਤਾਵਰਨ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼-4 ਵਿਖੇ 14 ਮਾਰਚ ਨੂੰ ਮਨਾਇਆ ਜਾਵੇਗਾ| ਇਸ ਸਬੰਧ ਵਿੱਚ ਅੱਜ ਕਲਗੀਧਰ ਸੇਵਕ ਜਥਾ ਅਤੇ ਧਰਮ ਪ੍ਰਚਾਰ ਕਮੇਟੀ ਮੁਹਾਲੀ ਦੀ ਮੀਟਿੰਗ ਹੋਈ
ਧਰਮ ਪ੍ਰਚਾਰ ਕਮੇਟੀ ਦੇ ਮੁਖੀ ਅਤੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਦਸਿਆ ਕਿ ਇਹ ਸਮਾਗਮ ਸ਼ਾਮ ਤਿੰਨ ਵਜੇ ਸ਼ੁਰੂ ਹੋ ਕੇ ਰਾਤ ਦੇ 10 ਵਜੇ ਤੱਕ ਚੱਲਣਗੇ| ਉਹਨਾਂ ਦਸਿਆ ਕਿ ਗੁਰਬਾਣੀ ਦੀ ਪਾਵਨ ਤੁਕ ' ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਤਹਿਤ ਗੁਰਸ਼ਬਦ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਉਚੇ ਚੇ ਤੌਰ ਤੇ ਉੱਚ ਕੋਟੀ ਦੇ ਰਾਗੀ ਜਥੇ ਪ੍ਰਚਾਰਕ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥੇ , ਕਥਾ ਕੀਰਤਨ ਰਾਹੀਂ ਸੰਗਤਾਂ ਨੁੰ ਨਿਹਾਲ ਕਰਨਗੇ | ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਦਸਿਆ ਕਿ ਇਸ ਅੰਤਰਰਾਸਟਰੀ ਸਿੱਖ ਵਾਤਾਵਰਨ ਦਿਵਸ ਮੌਕੇ ਆਪਣੇ ਵਾਤਾਵਰਨ ਨੁੰ ਸ਼ੁੱਧ ਰੱਖਣ ਲਈ ਸੰਗਤਾਂ ਨੁੰ ਮੁਫਤ ਫਲਾਂ ਅਤੇ ਫੁੱਲਾਂ ਦੇ ਪੌਦੇ ਵੀ ਵੰਡੇ ਜਾਣਗੇ|ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਕਿ ਇਸ ਦੌਰਾਨ ਇਕ ਵਿਸੇਸ ਆਰਗੈਨਿਕ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ਵਿਚ ਦੇਸੀ ਘਿਓ, ਸ਼ਹਿਦ, ਆਟਾ, ਸਬਜੀਆਂ, ਫਲ ਅਤੇ ਹੋਰ ਕਈ ਤਰਾਂ ਦਾ ਸਮਾਨ ਹੋਵੇਗਾ| ਉਹਨਾਂ ਦਸਿਆ ਕਿ ਿJਸ ਮੌਕੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸਮਰਪਿਤ ਇਕ ਵਿਸੇਸ ਆਯੁਰਵੈਦਿਕ ਮੈਡੀਕਲ ਕੈਂਪ ਅਤੇ ਹੋਮਿਓਪੈਥਿਕ ਕੈਂਪ ਵੀ ਲਗਾਏ ਜਾਣਗੇ, ਜਿਸ ਵਿਚ ਦਵਾਈਆਂ ਮੁਫਤ ਦਿਤੀਆਂ ਜਾਣਗੀਆਂ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ| ਇਸ ਮੌਕੇ ਸ ਮਹਿੰਦਰ ਸਿੰਘ , ਡਾਕਟਰ ਸੰਤ ਸਿੰਘ, ਸ. ਗਿਆਨ ਸਿੰਘ ਭੰਮਰਾ, ਸ.ਆਰ ਐਸ ਆਨੰਦ, ਸ.ਹਰਬੰਸ ਸਿੰਘ ਗਿੱਲ, ਸ.ਗੁਰਵਿੰਦਰ ਸਿੰਘ, ਸ. ਜਤਿੰਦਰ ਸਿੰਘ ਸਾਹਨੀ, ਸ. ਸੁਰਿੰਦਰ ਸਿੰਘ, ਸ. ਇੰਦਰਜੀਤ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਜਸਪਾਲ ਸਿੰਘ ਅਤੇ ਹੋਰ ਮੈਂਬਰ ਵੀ ਮੌਜੂਦ ਸਨ|

Have something to say? Post your comment

 
 
 
 

ਟ੍ਰਾਈਸਿਟੀ

ਪ੍ਰਸ਼ਾਸਨ ਦੀ ਪੱਤਰਕਾਰ ਮਾਨਤਾ ਕਮੇਟੀ ਦਾ ਵਫ਼ਦ ਵੀਪੀ ਸਿੰਘ ਬਦਨੌਰ ਨੂੰ ਮਿਲਿਆ

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ

ਅਪਰਾਧਾਂ ਦੇ ਅੰਕੜੇ ਸਾਂਝੇ ਕਰਨ ਲਈ ਪੰਚਕੂਲਾ 'ਚ ਬਣੇਗਾ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤ

ਬਾਂਸਲ, ਕਿਰਨ ਤੇ ਧਵਨ ਨੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾ ਕੀਤਾ ਵਾਅਦਾ

ਫੇਜ 3ਬੀ 2 ਮਾਰਕੀਟ ਵਿੱਚ ਸ਼ਾਮ ਨੂੰ ਸ਼ਰਾਬੀ ਨੌਜਵਾਨਾਂ ਵੱਲੋਂ ਮਚਾਇਆ ਜਾਂਦਾ ਹੁੜਦੰਗ : ਜੇ ਪੀ ਸਿੰਘ

ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦਿਤੀ ਜਾਵੇ : ਜੇ ਪੀ ਸਿੰਘ

ਯੂਪੀ ਦੇ ਵਿੱਤ ਮੰਤਰੀ ਨੇ ਕੁੰਭ ਮੇਲਾ 2019 ਦੇ ਲਈ ਟ੍ਰਾਈਸਿਟੀ ਨਿਵਾਸੀਆਂ ਨੂੰ ਸੱਦਾ ਦਿੱਤਾ

ਸਿੱਖ ਔਰਤਾਂ ਲਈ ਹੈਲਮਟ ਲਾਜ਼ਮੀ ਬਣਾਉਣ ਵਾਲਾ ਨੋਟੀਫਿਕੇਸ਼ਨ ਯੂਟੀ ਪ੍ਰਸਾਸ਼ਕ ਵਾਪਸ ਲੈਣ-ਅਕਾਲੀ ਦਲ

ਸੁਖਬੀਰ ਬਾਦਲ ਵੱਲੋਂ ਚੰਡੀਗਡ਼ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ।