ਸਿਹਤ ਅਤੇ ਫਿਟਨੈਸ

ਜਾਗਰੂਕਤਾ ਹੀ ਕੋਰੋਨਾ ਤੇ ਡੇਂਗੂ ਤੋਂ ਬਚਾਅ ਦੀ ਕੁੰਜੀ : ਡਾ.ਕੁਲਬੀਰ ਕੌਰ

ਕੌਮੀ ਮਾਰਗ ਬਿਊਰੋ | May 16, 2021 07:26 PM


ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਲੋਂ ਡੇਂਗੂ ਦਿਵਸ ਦੇ ਮੌਕੇ ਤੇ “ ਕੋਵਿਡ ਮਹਾਂਮਾਰੀ ਦੇ ਦੌਰਾਨ ਡੇਂਗੂ ਤੋਂ ਬਚਾਅ ਲਈ ਰਣਨੀਤੀ ” ਦੇ ਵਿਸ਼ੇ ਤੇ ਇਕ ਵੈੱਬਨਾਰ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ (ਪਿਮਸ) ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਕੁਲਬੀਰ ਕੌਰ ਮੁਖ ਸਪੀਕਰ ਵਜੋਂ ਸ਼ਾਮਲ ਹੋਈ । ਵੈੱਬਰਨਾਰ ਵਿਚ ਪੰਜਾਬ ਦੀਆਂ ਵੱਖ—ਵੱਖ ਵਿਦਿਅਕ ਸੰਸਥਾਵਾਂ ਤੋਂ 150 ਤੋਂ ਵੱਧ ਅਧਿਅਪਕਾਂ ਅਤੇ ਵਿਦਿਆਰਥੀਆਂ ਨੇ ਵਰਚੂਅਲ ਮੋਡ ਰਾਹੀਂ ਹਿੱਸਾ ਲਿਆ । ਇਸ ਮੌਕੇ ਡਾ. ਕੁਲਬੀਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਡੇਂਗੂ ਬੁਖਾਰ ਏਡੀਜ਼ ਏਜ਼ੀਪਿਟ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਮੱਛਰ ਦੇ ਪਨਪਣ ਲਈ ਜੁਲਾਈ ਤੋਂ ਅਕਤੂਬਰ ਤੱਕ ਮੌਸਮ ਬਹੁਤ ਜ਼ਿਆਦਾ ਅਨਕੂਲ ਹੁੰਦਾ ਹੈ, ਇਸ ਕਰਕੇ ਡੇਂਗੂ ਵੀ ਜ਼ਿਆਦਾਤਰ ਇਹਨਾਂ ਮਹੀਨਿਆਂ ਦੇ ਦੌਰਾਨ ਹੀ ਫ਼ੈਲਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾਂ ਮਹਾਂਮਾਰੀ ਦੀ ਦੂਜੀ ਲਹਿਰ ਸਾਡੀਆਂ ਸਿਹਤ ਸੇਵਾਵਾਂ ਤੇ ਪੂਰੀ ਤਰ੍ਹਾਂ ਹਾਵੀ ਹੋ ਚੁੱਕੀ ਹੈ। ਜੇਕਰ ਇਹਨਾਂ ਦਿਨਾਂ ਵਿਚ ਡੇਂਗੂ ਵਰਗੀ ਦੂਜੀ ਮਹਾਂਮਾਰੀ ਆ ਜਾਂਦੀ ਹੈ ਤਾਂ ਸੰਭਲਣਾ ਬਹੁਤ ਮੁਸ਼ਕਲ ਹੋ ਜਾਵੇਗਾ। ਇਹਨਾਂ ਦਿਨਾਂ ਦੌਰਾਨ ਜੇਕਰ ਕਿਸੇ ਨੂੰ ਵੀ ਡੇਂਗੂ ਅਤੇ ਕੋਰੋਨਾਂ ਵਰਗੇ ਲੱਛਣ ਹੋਣ ਤਾਂ ਸਮੇਂ ਸਿਰ ਲੈਬੋਰਟਰੀ ਵਿਚ ਸਹੀ ਜਾਂਚ ਬਹੁਤ ਜ਼ਰੂਰੀ ਹੈ ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਹਰ ਸਾਲ ਡੇਢ ਲੱਖ ਦੇ ਕਰੀਬ ਡੇਂਗੂ ਦੀ ਬਿਮਾਰੀ ਦੇ ਕੇਸ ਪੂਰੇ ਦੇਸ਼ ਵਿਚ ਦਰਜ ਕੀਤੇ ਜਾਦੇ ਹਨ। ਉਨ੍ਹਾ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਲਗਾਤਾਰ ਤੇਜੀ ਨਾਲ ਹੋ ਰਹੇ ਸ਼ਹਿਰੀ ਕਰਨ ਅਤੇ ਪਾਣੀ ਦੀ ਸਹੀ ਸਾਂਭ—ਸੰਭਾਲ ਨਾਲ ਹੋਣ ਕਾਰਨ ਕੇਸਾਂ ਵਿਚ ਬੇਤਹਾਸ਼ਾ ਵਾਧਾ ਹੁੰਦਾ ਜਾਂ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਨੂੰ ਜਮ੍ਹਾਂ ਕਰਨ ਦੇ ਮਾੜੇ ਪ੍ਰਬੰਧਾਂ ਕਰਕੇ ਘੱਟ ਸ਼ਹਿਰੀਕਰਨ ਵਾਲੇ ਖੇਤਰਾਂ ਅਤੇ ਪੇਂੜੂ ਇਲਾਕਿਆਂ ਵਿਚ fੲਹ ਮੱਛਰ ਬਹੁਤ ਜ਼ਿਆਦਾ ਤੇਜੀ ਨਾਲ ਫ਼ੈਲਦਾ ਤੇ ਪੈਦਾ ਹੁੰਦਾ ਹੈ। ਵੈਬਨਾਰ ਦੌਰਾਨ ਡਾ. ਜੈਰਥ ਨੇ ਡੇਂਗੂ ਨੂੰ ਫ਼ੈਲਣ ਤੋਂ ਰੋਕਣ ਅਤੇ ਕੰਟਰੋਲ ਲਈ ਇਕ ਜੁੱਟ ਹੋ ਯਤਨ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਵਕਤ ਡੇਂਗੂ ਦੇ ਖਾਤਮੇ ਲਈ ਸਾਡੇ ਕੋਲ ਮੁੱਖ ਉਪਾਅ ਇਹ ਹੀ ਹੈ ਕਿ ਵੱਧ ਤੋਂ ਵੱੱਧ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਡੇਂਗੂ ਖਾਤਮੇ ਲਈ ਆਪਣੇ ਘਰਾਂ ਦੇ ਆਲੇ —ਦੁਆਲੇ, ਕੰਮਕਾਰ ਦੇ ਸਥਾਨਾਂ ਭਾਵ ਜਿੱਥੇ ਵੀ ਇਹ ਮੱਛਰ ਪੈਦਾ ਹੁੰਦਾ ਹੈ, ਉੱਥੇ ਵੱਧ ਤੋਂ ਵੱਧ ਸਫ਼ਾਈ ਰੱਖਦਿਆਂ ਮੱਛਰ ਮਾਰਨ ਵਾਲੀਆਂ ਦਵਾਈਆਂ ਦਾ ਸਮੇਂ ਸਿਰ ਛੜਕਾਅ ਕੀਤਾ ਜਾਵੇ ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਡੇਂਗੂ ਦਿਵਸ ਪੂਰੇ ਦੇਸ਼ ਵਿਚ ਹਰ ਸਾਲ 16 ਮਈ ਨੂੰ ਡੇਂਗੂ ਸੀਜਨ ਦੀ ਸ਼ੁਰੂਆਤ ਤੋਂ ਪਹਿਲਾਂ ਚੌਕਸ ਰਹਿਣ ਦੀਆਂ ਤਿਆਰੀਆਂ ਕਰਨ ਪ੍ਰਤੀ ਲੋਕਾਂ ਨੂੰ ਸੁਚੇਤ ਤੇ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਤੋਂ ਬਚਾਅ ਲਈ ਇਸ ਸੀਜਨ ਦੇ ਦੌਰਾਨ ਪੂਰੀਆਂ ਬਾਹਾਂ ਦੇ ਕਪੜਿਆਂ ਨਾਲ ਲੱਤਾਂ ਅਤੇ ਬਾਹਾਂ ਪੂਰੀ ਤਰ੍ਹਾਂ ਨਾਲ ਢਕੋ । ਦਿਨ ਵੇਲੇ ਸੌਣ ਸਮੇਂ ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਦਵਾਈਆ ਵਰਤੋਂ ਕਰੋ।

 

Have something to say? Post your comment

 

ਸਿਹਤ ਅਤੇ ਫਿਟਨੈਸ

ਜੀਵਨ ਦੇ ਢੰਗ ਤਰੀਕੇ ਬਦਲ ਜਾਣ ਕਾਰਨ ਭਾਰਤ ਇਸ ਸਮੇ ਸ਼ੂਗਰ ਦੇ ਮਰੀਜਾਂ ਦੀ ਰਾਜਧਾਨੀ ਬਣ ਚੁੱਕਾ -ਡਾਕਟਰ ਹਰਪ੍ਰੀਤ ਸਿੰਘ

ਦੇਸ਼ ਵਿੱਚ ਫੈਲੀ ਨਵੀਂ ਬਿਮਾਰੀ "ਟਮਾਟਰ ਬੁਖਾਰ" ਉਰਫ ਟੋਮੇਟੋ ਫਲੂ

ਮੂੰਹ ਦੇ ਕੈਂਸਰ ਨੂੰ ਕੀਤਾ ਜਾ ਸਕਦਾ ਹੈ ਖਤਮ: ਡਾ. ਜੀ. ਕੇ. ਰਾਥ

ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ - ਜਤਿੰਦਰ ਸ਼ਰਮਾ

ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ: ਡਾ. ਪਰਮਿੰਦਰ ਕੌਰ  

ਪੀ.ਐਚ.ਸੀ. ਬੂਥਗੜ੍ਹ ਵਿਖੇ ਸਿਹਤ ਮੇਲਾ ਅੱਜ, ਵਿਧਾਇਕਾ ਅਨਮੋਲ ਗਗਨ ਮਾਨ ਕਰਨਗੇ ਉਦਘਾਟਨ

ਸ਼ੁਗਰ ਦੇ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਸੁਲ^ਗੋ

ਮਾਨਸਿਕ ਸਿਹਤ ਵਿਸ਼ੇ ’ਤੇ ਵਰਕਸ਼ਾਪ ਲਗਾਈ ਗਈ ਸੀਬਾ ਸਕੂਲ ਵਿਖੇ

ਕੋਵਿਡ ਪਾਜ਼ੇਟਿਵ ਲੋਕਾਂ ਜਾਨ ਬਚਾਉਣ ਵਾਲੀ ਇੱਕ ਹੋਰ ਦਵਾਈ ਮਿਲੀ

ਜਪਾਨ ਦੀ ਰਵਾਇਤੀ ਪਲਮ ਵਾਈਨ, ਹੁਣ ਭਾਰਤ ਵਿੱਚ