ਟ੍ਰਾਈਸਿਟੀ

ਫਰਨੀਚਰ ਮਾਰਕੀਟ ਵੱਲੋਂ ਜੀਰਕਪੁਰ ਦੇ ਕੌਂਸਲਰ ਸਨਮਾਨਿਤ,ਉਡਾਈਆ ਕੋਰੋਨਾ ਨਿਯਮਾ ਦੀਆਂ ਧੱਜੀਆਂ

ਅਭੀਜੀਤ/ਕੌਮੀ ਮਾਰਗ ਬਿਊਰੋ | June 04, 2021 08:43 PM



ਜੀਰਕਪੁਰ -ਜ਼ੀਰਕਪੁਰ ਸ਼ਹਿਰ ਵਿੱਚ ਬਣੀ ਕਾਂਗਰਸ ਦੀ ਨਗਰ ਕੌਂਸਲ ਬਣਨ ਦੀ ਖੁਸੀ ਵਿੱਚ ਅੱਜ ਜੀਰਕਪੁਰ ਦੇ ਬਲਟਾਡਾ ਖੇਤਰ ਵਿੱਚ ਸਥਿਤ ਫਰਨੀਚਰ ਮਾਰਕੀਟ ਵਲੋਂ ਕੌਂਸਲਰਾਂ ਦਾ ਸਨਮਾਨ ਸਮਾਗਮ ਰਖਿਆ ਗਿਆਂ ਇਸ ਮੌਕੇ ਜਿਆਦਾ ਖੁਸ਼ ਵਿੱਚ ਦੁਕਾਨਦਾਰ ਕੋਰਨਾ ਨਿਯਮਾਂ ਦਾ ਧਿਆਨ ਰੱਖਣਾ ਭੁੱਲ ਗਏ ਅਤੇ ਉਨ੍ਹਾਂ ਵਲੋਂ ਸਰਕਾਰ ਹੋਣ ਦੇ ਨਸ਼ੇ ਵਿੱਚ ਰੱਜ ਕੇ ਕਰੋਨਾ ਨਿਯਮਾ ਦੀਆ ਧਜੀਆ ਉੜਾਈਆਂ ਗਈਆਂ।ਮਾਰਕੀਟ ਦੇ ਕੁਝ ਵਿਰੋਧf ਦੁਕਾਨਦਾਰਾਂ ਵਲੋਂ ਸਮਾਗਮ ਦੀਆਂ ਫੋਟੋਆ ਪੁਲਿਸ ਮੁਖੀ ਨੂੰ ਭੇਜਣ ਦੇ ਬਾਵਜੂਦ ਸਿਆਸੀ ਦਬਾਓ ਹੇਠ ਪੁਲਿਸ ਵਲੋਂ ਵੀ ਕੋਈ ਕਾਰਵਾਈ ਨਹੀ ਕੀਤੀ ਗਈ।ਅੱਜ ਬਲਟਾਣਾ ਦੀ ਫਰਨੀਚਰ ਮਾਰਕੀਟ ਵਿੱਚ ਕਾਂਗਰਸ ਪਾਰਟੀ ਦੇ ਨਵੇਂ ਚੁਣੇ ਗਏ ਕੌਂਸਲਰ ਨਵਤੇਜ ਧੀਮਾਨ, ਨੇਹਾ ਸ਼ਰਮਾ, ਰੇਨੁ ਨਹਿਰੂ, ਸੁਖਬੀਰ ਸਿੰਘ, ਜਸਵਿੰਦਰ ਸਿੰਘ, ਨਵਜੋਤ ਸਿੰਘ ਅਤੇ ਸੰਜੇ ਸਿੰਘ ਨੂੰ ਮਾਰਕੀਟ ਦੇੇ ਅਹੁਦੇਦਾਰਾਂ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਿਹਾ ਗਿਆ ਕਿ ਕਾਂਗਰਸ ਪਾਰਟੀ ਨੇ ਇੱਕ ਇਤਿਹਾਸ ਰੱਚਦਿਆਂ 23 ਸੀਟਾਂ ਨਾਲ ਨਗਰ ਕੌਂਸਲ ‘ਚ ਆਪਣੀ ਹਾਜ਼ਰੀ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਮੌਕੇ ਸਮੂਹ ਕੌਂਸਲਰਾਂ ਨੇ ਕਿਹਾ ਕਿ ਉਹ ਆਪਣੇ ਵਾਰਡ ਦੀਆਂ ਰਹਿੰਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਆਪਣੇ ਆਪਣੇ ਵਾਰਡਾ ਨੂੰ ਮਾਡਲ ਵਾਰਡ ਵਜੋਂ ਵਿਕਸਤ ਕਰਨਗੇ ਅਤੇ ਵਧ ਤੋਂ ਵਧ ਵਿਕਾਸ ਦੇ ਕੰਮ ਚਲਾ ਕੇ ਵਾਰਡ ਵਾਸੀਆਂ ਨੂੰ ਹਰ ਸਹੂਲਤ ਮੁਹਈਆ ਕਰਵਾਉਣਗੇ।ਦੂਜੇ ਪਾਸੇ ਇਸੇ ਮਾਰਕੀਟ ਦੇ ਦੁਕਾਨਦਾਰ ਅਤੇ ਭਾਜਪਾ ਆਗੂ ਨਰਿੰਦਰ ਗੋਇਲ ਨੇ ਕਿਹਾ ਕਿ ਕਾਂਗਰਸ ਪੱਖੀ ਕੁਝ ਦੁਕਾਨਦਾਰਾਂ ਵਲੋਂ ਅੱਤ ਚੁੱਕੀ ਹੋਈ ਹੈ ਜਿਨ੍ਹਾਂ ਵਲੋਂ ਕੋਰੋਨਾ ਨਿਯਮਾ ਦੀ ਵੀ ਪ੍ਰਵਾਹ ਨਹੀ ਕੀਤੀ ਜਾ ਰਹੀ।ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵਲੋਂ ਸਾਰੀਆਂ ਫੋਟੋਆ ਪੁਲਿਸ ਦੇ ੳੱਚ ਅਧਿਕਾਰੀਆਂ ਨੂੰ ਭੇਜੀਆ ਗਈਆਂ ਹਨ ਪਰ ਕਿਸੇ ਵਲੋਂ ਵੀ ਕੋਈ ਕਾਰਵਾਈ ਨਹੀ ਕੀਤੀ ਗਈ ਹੈ ਜਦਕਿ ਪੁਲਿਸ ਵਲੋਂ ਕਾਂਗਰਸ ਵਿਰੋਧੀ ਦੁਕਾਨਦਾਰ ਵਲੋਂ ਪੰਜ ਮਿੰਟ ਵੱਧ ਸਮਾ ਦੁਕਾਨ ਖੋਲਣ ਦੇ ਪੁਲਿਸ ਕੇਸ ਦਰਜ ਕਰ ਦਿੱਤਾ ਜਾਦਾ ਹੈ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ