ਮਨੋਰੰਜਨ

ਪ੍ਰੋ. ਹਰਵਿੰਦਰ ਸਿੰਘ ਨੇ ਸ਼ਾਸਤਰੀ ਗਾਇਨ ਨਾਲ ਮਰਹੂਮ ਕਲਾਕਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਕੌਮੀ ਮਾਰਗ ਬਿਊਰੋ | June 23, 2021 07:52 PM


ਚੰਡੀਗੜ੍ਹ- ਸਵਰਾਂਜਲੀ ਅਤੇ ਧਰੁਵ ਬੋਸ ਫਾਉਂਡੇਸ਼ਨ ਵੱਲੋਂ ਆਯੋਜਿਤ ਪੰਜ ਰੋਜ਼ਾ ਵਰਚੁਅਲ ‘ਸ਼ਰਧਾਂਜਲੀ’ ਪ੍ਰੋਗਰਾਮ ਦੇ ਆਖ਼ਰੀ ਦਿਨ ਪ੍ਰੋ. ਹਰਵਿੰਦਰ ਸਿੰਘ ਨੇ ਸ਼ਾਸਤਰੀ ਗਾਇਨ ਪੇਸ਼ ਕਰਕੇ ਕਰੋਨਾ ਮਹਾਂਮਾਰੀ ਦੌਰਾਨ ਵਿੱਛੜੇ ਗੁਰੂਆਂ, ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੰਸਥਾ ਵੱਲੋਂ ਭਾਰਤੀ ਸ਼ਾਸਤਰੀ ਕਲਾਵਾਂ ਪ੍ਰਤੀ ਸਮਰਪਣ, ਪ੍ਰਤੀਬੱਧਤਾ ਅਤੇ ਯੋਗਦਾਨ ਲਈ ਪ੍ਰੋ. ਹਰਵਿੰਦਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।

ਪ੍ਰੋ. ਹਰਵਿੰਦਰ ਸਿੰਘ ਨੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਰਾਗ ਜੋਗਕੌਂਸ ਨਾਲ ਕੀਤੀ, ਜਿਸ ਵਿਚ ਉਹਨਾਂ ਨੇ ਆਪਣੇ ਗੁਰੂ ਅਤੇ ਆਗਰਾ ਘਰਾਨਾ ਦੇ ਖਲੀਫ਼ਾ ਉਸਤਾਦ ਯੁਨੁਸ ਹੁਸੈਨ ਖ਼ਾਨ ਵੱਲੋਂ ਰਚਿਆ ਗਿਆ ਵੱਡਾ ਖਿਆਲ 'ਮੋਰੇ ਜੀਆ ਕੀ ਬਾਤ' ਪੇਸ਼ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਉਸਤਾਦ ਯੂਨਸ ਹੁਸੈਨ ਖ਼ਾਨ ਦੀ ਹੀ ਦੱਰੁਤ ਰਚਨਾ ‘ਪੀਰ ਪਰਾਈ’ ਪੇਸ਼ ਕੀਤੀ। ਉਹਨਾਂ ਦੀ ਗਾਇਕੀ ਵਿਚ ਬੋਲ-ਬਨਾਵ, ਬੋਲ-ਬਾਂਟ ਅਤੇ ਬੋਲ-ਤਾਨ 'ਤੇ ਵਿਸ਼ੇਸ਼ ਜ਼ੋਰ ਸੀ ਜੋ ਕਿ ਆਗਰਾ ਘਰਾਨਾ ਦੀ ਵਿਸ਼ੇਸ਼ਤਾ ਹੈ।

ਪ੍ਰੋ. ਹਰਵਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਵਿੱਚ ਸਮਾਜਿਕ ਅਤੇ ਵਿੱਤੀ ਤੌਰ ‘ਤੇ ਬਹੁਤ ਨੁਕਸਾਨ ਕੀਤਾ ਹੈ, ਪਰ ਕਲਾ ਦੀ ਦੁਨੀਆ ਵਿੱਚ ਹੋਏ ਨੁਕਸਾਨ ਦੀ ਕਦੇ ਵੀ ਭਰਪਾਈ ਨਹੀਂ ਕੀਤੀ ਜਾ ਸਕਦੀ। ਉਹਨਾਂ ਦੱਸਿਆ ਕਿ ਇਸ ਮਹਾਂਮਾਰੀ ਦੌਰਾਨ ਪੰਡਿਤ ਜਸਰਾਜ, ਪੰਡਿਤ ਰਾਜਨ ਮਿਸ਼ਰਾ, ਪੰਡਿਤ ਦੇਬੂ ਚੌਧਰੀ, ਐਸ.ਪੀ. ਬਾਲਾਸੁਬਰਾਮਨੀਅਮ ਸਮੇਤ ਸੈਂਕੜੇ ਨਾਮਵਰ ਕਲਾਕਾਰ ਸਵੱਰਗ ਸਿਧਾਰ ਗਏ। ਉਹਨਾਂ ਦੱਸਿਆ ਕਿ ਕੋਰੋਨਾ ਪਾਬੰਦੀਆਂ ਕਾਰਨ ਪਿਛਲੇ ਡੇਢ ਸਾਲ ਤੋਂ ਸਾਰੇ ਪ੍ਰੋਗਰਾਮ ਬੰਦ ਹਨ, ਜਿਸ ਕਾਰਨ ਕਲਾਕਾਰਾਂ ਨੂੰ ਕਾਫ਼ੀ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸੰਗੀਤ ਦੇ ਜ਼ਰੀਏ ਉਹਨਾਂ ਨੇ ਵਿਛੜੇ ਗੁਰੂਆਂ, ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਜਲਦੀ ਹੀ ਸਾਰੀ ਦੁਨੀਆ ਇਸ ਕੋਰੋਨਾ ਮਹਾਂਮਾਰੀ ਤੋਂ ਛੁਟਕਾਰਾ ਪਾਵੇ।

ਇਸ ਮੌਕੇ ਉਨ੍ਹਾਂ ਨਾਲ ਹਰਮੋਨਿਯਮ ‘ਤੇ ਪ੍ਰੋ. ਗੁਰਮੀਤ ਸਿੰਘ, ਤਬਲਾ ‘ਤੇ ਅਰੁਣਦੀਪ ਅਤੇ ਤਨਪੁਰੇ ‘ਤੇ ਡਾ: ਸੌਰਭ ਸੂਦ ਨੇ ਸੰਗਤ ਕੀਤੀ।

 

Have something to say? Post your comment

 

ਮਨੋਰੰਜਨ

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ 'ਜੱਟ ਐਂਡ ਜੂਲੀਅਟ 3' 28 ਜੂਨ ਨੂੰ ਹੋਵੇਗੀ ਰਿਲੀਜ਼ 

ਪਦਮਸ਼੍ਰੀ ਪੁਰਸਕਾਰ ਮਿਲਣ 'ਤੇ ਨਿਰਮਲ ਰਿਸ਼ੀ ਦਾ ਅੱਖਰਾਂ ਨਾਲ ਸਨਮਾਨ,ਅਦਾਕਾਰਾ ਸੋਨਮ ਬਾਜਵਾ,ਐਮੀ ਵਿਰਕ ਨੂੰ ਵੀ 41 ਅੱਖਰੀ ਫੱਟੀ ਭੇਂਟ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?