ਖੇਡ

ਸਿੰਧੂ ਆਪਣੇ ਰਿਓ ਓਲੰਪਿਕ ਦਾ ਰਿਕਾਰਡ ਤੋੜੇਗੀ ਅਤੇ ਇਸ ਵਾਰ ਭਾਰਤ ਦੇ ਲਈ ਗੋਲਡ ਮੈਡਲ ਜਿੱਤੇਗੀ - ਅਨਿਲ ਵਿਜ

ਕੌਮੀ ਮਾਰਗ ਬਿਊਰੋ | July 28, 2021 06:04 PM

 

ਚੰਡੀਗੜ੍ਹ - ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਟੋਕਿਓ ਓਲੰਪਿਕ ਵਿਚ ਭਾਰਤ ਦੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਦੇ ਪ੍ਰੀ-ਕੁਆਟਰ ਫਾਈਨਲ ਵਿਚ ਪਹੁੰਚਣ 'ਤੇ ਆਸ ਪ੍ਰਗਟਾਈ ਹੈ ਕਿ ਉਹ ਆਪਣਾ ਰਿਓ ਓਲੰਪਿਕ ਦਾ ਰਿਕਾਰਡ ਤੋੜੇਗੀ ਅਤੇ ਇਸ ਵਾਰ ਭਾਰਤ ਦੇ ਲਈ ਗੋਲਡ ਮੈਡਲ ਜਿੱਤੇਗੀ।

            ਸ੍ਰੀ ਵਿਜ ਨੇ ਅੱਜ ਟਵੀਟ ਕਰ ਕੇ ਕਿਹਾ ਕਿ ਪੀਵੀ ਸਿੰਧੂ ਨੇ ਟੋਕਿਓ ਓਲੰਪਿਕ ਵਿਚ ਬੈਡਮਿੰਟਨ ਵਿਚ ਪ੍ਰੀ-ਕੁਆਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਆਸ ਹੈ ਕਿ ਉਹ ਆਪਣਾ ਹੀ ਰਿਓ ਓਲੰਪਿਕ ਰਿਕਾਰਡ ਤੋੜ ਦੇਵੇਗੀ ਅਤੇ ਇਸ ਵਾਰ ਭਾਰਤ ਦੇ ਲਈ ਗੋਲਡ ਮੈਡਲ ਜਿੱਤੇਗੀ।

            ਵਰਨਣਯੋਗ ਹੈ ਕਿ ਟੋਕਿਓ ਓਲੰਪਿਕ ਵਿਚ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਪੀਵੀ ਸਿੰਧ੍ਹ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਪੀਵੀ ਸਿੰਧੂ  ਇਕ ਆਸਾਨ ਜਿੱਤ ਦੇ ਨਾਲ ਪ੍ਰੀ-ਕੁਆਟਰ ਫਾਈਨਲ  ਵਿਚ ਥਾਂ ਬਨਾਉਣ ਵਿਚ ਕਾਮਯਾਬ ਹੋ ਗਈ ਹੈ।

            ਭਾਰਤ ਦੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਟੋਕਿਓ ਓਲੰਪਿਕ ਵਿਚ ਇਕ ਹੋਰ ਪੜਾਅ ਪਾਰ ਕਰ ਲਿਆ ਹੈ। ਉਨ੍ਹਾਂ ਨੇ ਆਪਣੇ ਅੱਜ ਦੇ ਮੁਕਾਬਲੇ ਵਿਚ ਹਾਂਗਕਾਂਗ ਦੀ ਚੀਯੂੰਗ ਨਗਨ ਯੀ ਨੂੰ 2-0 ਨਾਲ ਹਰਾ ਦਿੱਤਾ ਹੈ। ਸਿੰਧੂ ਨੇ ਪਹਿਲਾ ਗੇਮ 21-9 ਅਤੇ ਦੂਜਾ ਗੇਮ 21-16 ਨਾਲ ਜਿਤਿਆ। ਸਿੰਧੂ ਦੀ ਇਸ ਓਲੰਪਿਕ ਵਿਚ ਦੂਜੀ ਜਿੱਤ ਹੈ ਅਤੇ ਇਹ ਨਾਕਆਊਟ ਸਟੇਜ ਵਿਚ ਪਹੁੰਚ ਗਈ ਹੈ। ਸਿੰਧੂ ਤੋਂ ਭਾਰਤ ਨੂੰ ਗੋਲਡ ਮੈਡਲ ਦੀ ਊਮੀਦ ਹੈ।

Have something to say? Post your comment

 

ਖੇਡ

ਸਾਬਤ ਸੂਰਤ ਸਿੱਖ ਨੌਜਵਾਨਾਂ ਦਾ ਕ੍ਰਿਕਟ ਮੈਚ ਟੀ 10 ਮੁੰਬਈ ਵਿਚ ਕਰਵਾਇਆ ਜਾ ਰਿਹਾ

ਪੰਜਾਬ ਦੀਆਂ ਟੀਮਾਂ ਪਹੁੰਚੀਆਂ ਫਾਈਨਲ ਵਿੱਚ ਲੜਕਿਆਂ ਦੀ ਟੀਮ ਨੇ ਹਰਿਆਣਾ ਨੂੰ 5-0 ਅਤੇ ਲੜਕੀਆਂ ਦੀ ਟੀਮ ਨੇ ਮਹਾਰਾਸ਼ਟਰ ਨੂੰ 3-0 ਨਾਲ ਹਰਾਇਆ

ਪੰਜਾਬੀ ਪਰਿਵਾਰਿਕ ਅਤੇ ਐਕੱਸ਼ਨ ਨਾਲ ਬਣਾਈ ਜਾ ਫਿਲਮ "ਜੱਟਾ ਡੌਲੀ ਨਾ" ਦਾ ਟਰੇਲਰ ਹੋਇਆ ਰਿਲੀਜ਼

ਪੈਰਿਸ ਓਲੰਪਿਕਸ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਪੂਰੀ ਵਾਹ ਲਾਵਾਂਗੀ: ਸਿਫ਼ਤ ਸਮਰਾ

ਰਾਜਸਥਾਨ ਨੂੰ 40-24 ਨਾਲ ਪਛਾੜਕੇ ਹਰਿਆਣਾ ਬਣਿਆ ਚੈਂਪੀਅਨ ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਵਿਚ

ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ  ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7 ਦੇ ਵੱਡੇ ਫਰਕ ਨਾਲ ਹਰਾਇਆ

ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ , ਪੰਜਾਬ ਨੇ ਗੁਜਰਾਤ ਨੂੰ 28-20 ਦੇ ਫਰਕ ਨਾਲ ਹਰਾਇਆ

ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ ਪੇਂਡੂ ਖੇਡ ਮੇਲੇ ‘ਚ 800 ਖਿਡਾਰੀ ਸ਼ਾਮਲ ਹੋਏ

'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਰੌਚਕ ਖੇਡ ਮੁਕਾਬਲੇ ਜਾਰੀ - ਏਡੀਸੀ ਵਰਜੀਤ ਵਾਲੀਆ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ

ਮੀਤ ਹੇਅਰ ਨੇ ਸੋਨ ਤਮਗ਼ਾ ਜੇਤੂ ਅਰਜੁਨ ਚੀਮਾ ਨੂੰ ਦਿੱਤੀ ਮੁਬਾਰਕਬਾਦ